ਜਗੀਰ ਕੌਰ ਨੇ ਲੋਹੜੀ 'ਤੇ ਰਿਓੜੀਆਂ ਵਾਂਗ ਵੰਡੀਆਂ ਪ੍ਰਧਾਨਗੀਆਂ..!

By: ABP Sanjha | | Last Updated: Saturday, 13 January 2018 3:40 PM
ਜਗੀਰ ਕੌਰ ਨੇ ਲੋਹੜੀ 'ਤੇ ਰਿਓੜੀਆਂ ਵਾਂਗ ਵੰਡੀਆਂ ਪ੍ਰਧਾਨਗੀਆਂ..!

ਪੁਰਾਣੀ ਤਸਵੀਰ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਲੋਹੜੀ ਵਾਲੇ ਦਿਨ ਪਾਰਟੀ ਢਾਂਚੇ ਦਾ ਵਿਸਥਾਰ ਕਰਦਿਆਂ ਰਿਓੜੀਆਂ ਵਾਂਗ ਪ੍ਰਧਾਨਗੀਆਂ ਵੰਡੀਆਂ ਹਨ। ਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਵਿੱਚ ਵਾਧਾ ਕਰਦਿਆਂ ਉਨ੍ਹਾਂ ਇਕ ਸੂਚੀ ਜਾਰੀ ਕੀਤੀ।

 

ਉਨ੍ਹਾਂ ਦੱਸਿਆ ਕਿ 4 ਜ਼ਿਲ੍ਹਿਆਂ ਦੇ ਪ੍ਰਧਾਨਾਂ ਅਤੇ ਚੰਡੀਗੜ੍ਹ ਇਕਾਈ ਦੇ ਪ੍ਰਧਾਨਾਂ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਨੂੰ ਦੋ ਜ਼ੋਨਾਂ ਵਿੱਚ ਵੰਡ ਕੇ ਪਹਿਲਾਂ ਵਾਂਗ ਦੋ ਪ੍ਰਧਾਨ ਨਿਯੁਕਤ ਕੀਤੇ ਗਏ ਹਨ।

 

ਬੀਬੀ ਜਗੀਰ ਕੌਰ ਨੇ ਕਿਹਾ ਕਿ ਬੀਬੀ ਜਤਿੰਦਰ ਕੌਰ ਠੁਕਰਾਲ ਜ਼ਿਲ੍ਹਾ ਹੁਸ਼ਿਆਰਪੁਰ (ਸ਼ਹਿਰੀ), ਪ੍ਰੋ. ਕਮਲਜੀਤ ਕੌਰ ਬਟਾਲਾ ਜ਼ਿਲ੍ਹਾ ਗੁਰਦਾਸਪੁਰ (ਸ਼ਹਿਰੀ), ਬੀਬੀ ਸਿਮਰਜੀਤ ਕੌਰ ਜਲੰਧਰ (ਦਿਹਾਤੀ) ਅਤੇ ਬੀਬੀ ਬਲਜਿੰਦਰ ਕੌਰ ਕਾਲੜਾ ਕਪੂਰਥਲਾ (ਸ਼ਹਿਰੀ) ਦੇ ਪ੍ਰਧਾਨ ਹੋਣਗੇ।

 

ਉਨ੍ਹਾਂ ਕਿਹਾ ਕਿ ਬੀਬੀ ਨਿਰਮਲ ਕੌਰ ਸੇਖੋਂ ਜ਼ੋਨ ਨੰ 1 ਚੰਡੀਗੜ੍ਹ ਦੇ ਪ੍ਰਧਾਨ ਹੋਣਗੇ ਅਤੇ ਬੀਬੀ ਗੁਰਦੀਪ ਕੌਰ ਬਰਾੜ ਜ਼ੋਨ ਨੰ. 2 ਚੰਡੀਗੜ੍ਹ ਦੇ ਪ੍ਰਧਾਨ ਹੋਣਗੇ। ਬੀਬੀ ਜਗੀਰ ਕੌਰ ਨੇ ਕਿਹਾ ਕਿ ਬਾਕੀ ਰਹਿੰਦੇ ਜਥੇਬੰਦਕ ਢਾਂਚੇ ਦਾ ਐਲਾਨ ਅਗਲੇ ਹਫ਼ਤੇ ਕਰ ਦਿੱਤਾ ਜਾਵੇਗਾ।

First Published: Saturday, 13 January 2018 3:40 PM

Related Stories

'ਮਾਰਸ਼ਲ' ਨੂੰ ਬਚਾਉਣ ਲਈ ਕੈਪਟਨ ਪੱਬਾਂ ਭਾਰ
'ਮਾਰਸ਼ਲ' ਨੂੰ ਬਚਾਉਣ ਲਈ ਕੈਪਟਨ ਪੱਬਾਂ ਭਾਰ

ਚੰਡੀਗੜ੍ਹ: ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਚੀਫ ਪ੍ਰਿੰਸੀਪਲ ਸਕੱਤਰ ਦੇ ਅਹੁਦੇ

ਰਾਣੇ ਦੇ ਮੁੰਡੇ ਨੂੰ E.D. ਨੇ 7 ਘੰਟੇ ਰਿੜਕਿਆ
ਰਾਣੇ ਦੇ ਮੁੰਡੇ ਨੂੰ E.D. ਨੇ 7 ਘੰਟੇ ਰਿੜਕਿਆ

ਜਲੰਧਰ: ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਪੁੱਤਰ ਰਾਣਾ ਇੰਦਰ ਪ੍ਰਤਾਪ ਤੋਂ

ਰਾਣਾ ਗੁਰਜੀਤ ਦੇ ਅਸਤੀਫੇ ਮਗਰੋਂ 'ਆਪ' ਦਾ ਕੈਪਟਨ ਖਿਲਾਫ ਮੋਰਚਾ
ਰਾਣਾ ਗੁਰਜੀਤ ਦੇ ਅਸਤੀਫੇ ਮਗਰੋਂ 'ਆਪ' ਦਾ ਕੈਪਟਨ ਖਿਲਾਫ ਮੋਰਚਾ

ਚੰਡੀਗੜ੍ਹ: ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਅਸਤੀਫੇ ਮਗਰੋਂ ਵਿਰੋਧੀ ਧਿਰ

ਕੱਲ੍ਹ ਹੋ ਸਕਦੈ ਰਾਣਾ ਗੁਰਜੀਤ ਦੇ ਅਸਤੀਫੇ ਬਾਰੇ ਫੈਸਲਾ
ਕੱਲ੍ਹ ਹੋ ਸਕਦੈ ਰਾਣਾ ਗੁਰਜੀਤ ਦੇ ਅਸਤੀਫੇ ਬਾਰੇ ਫੈਸਲਾ

ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ ਦਿੱਲੀ ‘ਚ ਹਨ ਤੇ ਕੱਲ੍ਹ ਉਨ੍ਹਾਂ ਦੀ ਕਾਂਗਰਸ

ਕੈਪਟਨ ਦੇ ਨੇੜੇ ਕਿਵੇਂ ਪਹੁੰਚੇ ਸੁਰੇਸ਼ ਕੁਮਾਰ?
ਕੈਪਟਨ ਦੇ ਨੇੜੇ ਕਿਵੇਂ ਪਹੁੰਚੇ ਸੁਰੇਸ਼ ਕੁਮਾਰ?

ਯਾਦਵਿੰਦਰ ਸਿੰਘ ਚੰਡੀਗੜ੍ਹ: ਪੰਜਾਬ ਦੇ ਪ੍ਰਮੁੱਖ ਮੁੱਖ ਸਕੱਤਰ ਸੁਰੇਸ਼ ਕੁਮਾਰ

IELTS ਦਾ ਪੇਪਰ ਦੇਣ ਗਏ ਨੌਜਵਾਨ ਦਾ ਕਤਲ, ਦਾਦੀ ਨੇ ਸੰਦੂਕ 'ਚ ਬੰਦ ਕੀਤੀ ਲਾਸ਼
IELTS ਦਾ ਪੇਪਰ ਦੇਣ ਗਏ ਨੌਜਵਾਨ ਦਾ ਕਤਲ, ਦਾਦੀ ਨੇ ਸੰਦੂਕ 'ਚ ਬੰਦ ਕੀਤੀ ਲਾਸ਼

ਲੁਧਿਆਣਾ: ਬੀਤੀ 30 ਦਸੰਬਰ ਨੂੰ ਜਗਰਾਉਂ ਦੇ ਪਿੰਡ ਦੇਹੜਕਾ ਦੇ 22 ਸਾਲਾ ਨੌਜਵਾਨ ਦੇ

ਹਰਿਆਣਾ ਦੇ ਕਾਲਜਾਂ ਨੂੰ ਪੰਜਾਬ ਯੂਨੀਵਰਸਿਟੀ ਨਾਲ ਜੋੜਨ ਦਾ ਵਿਰੁੱਧ ਡਟੀ 'ਆਪ'
ਹਰਿਆਣਾ ਦੇ ਕਾਲਜਾਂ ਨੂੰ ਪੰਜਾਬ ਯੂਨੀਵਰਸਿਟੀ ਨਾਲ ਜੋੜਨ ਦਾ ਵਿਰੁੱਧ ਡਟੀ 'ਆਪ'

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ

ਦੁਬਈ ਤੋਂ ਪਰਤ ਕੇ ਡਾਂਸਰ ਨੇ ਕੀਤਾ ਪਤੀ ਦਾ ਕਤਲ
ਦੁਬਈ ਤੋਂ ਪਰਤ ਕੇ ਡਾਂਸਰ ਨੇ ਕੀਤਾ ਪਤੀ ਦਾ ਕਤਲ

ਸੰਗਰੂਰ: ਪੁਲਿਸ ਨੇ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਂਦਿਆਂ ਦੁਬਈ ਤੋਂ ਪਰਤੀ

ਸੁਰੇਸ਼ ਕੁਮਾਰ ਕਾਰਨ ਉਜਾਗਰ ਹੋਏ ਸਰਕਾਰ ਦੇ ਪਾਵਰ ਸੈਂਟਰ
ਸੁਰੇਸ਼ ਕੁਮਾਰ ਕਾਰਨ ਉਜਾਗਰ ਹੋਏ ਸਰਕਾਰ ਦੇ ਪਾਵਰ ਸੈਂਟਰ

ਯਾਦਵਿੰਦਰ ਸਿੰਘ ਚੰਡੀਗੜ੍ਹ: ਸੁਰੇਸ਼ ਕੁਮਾਰ ਦੇ ਕੇਸ ਨੇ ਕੈਪਟਨ ਸਰਕਾਰ ‘ਚ ਬਣੇ

ਕੈਪਟਨ ਦੇ 'ਦੁਲਾਰੇ' ਸੁਰੇਸ਼ ਕੁਮਾਰ ਦੀ ਹੋਈ ਛੁੱਟੀ
ਕੈਪਟਨ ਦੇ 'ਦੁਲਾਰੇ' ਸੁਰੇਸ਼ ਕੁਮਾਰ ਦੀ ਹੋਈ ਛੁੱਟੀ

ਚੰਡੀਗੜ੍ਹ: ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਮੁੱਖ ਪ੍ਰਿੰਸੀਪਲ ਸਕੱਤਰ