ਕੈਪਟਨ ਦੇ ਬਿਆਨ ਮਗਰੋਂ ਬਿੱਟੂ ਔਲ਼ਖ਼ ਨੇ ਖੁਦ ਨੂੰ ਦੱਸਿਆ ਬੇਕਸੂਰ

By: ਏਬੀਪੀ ਸਾਂਝਾ | | Last Updated: Tuesday, 14 November 2017 5:49 PM
ਕੈਪਟਨ ਦੇ ਬਿਆਨ ਮਗਰੋਂ ਬਿੱਟੂ ਔਲ਼ਖ਼ ਨੇ ਖੁਦ ਨੂੰ ਦੱਸਿਆ ਬੇਕਸੂਰ

ਚੰਡੀਗੜ੍ਹ: ਡਰੱਗ ਮਾਮਲੇ ‘ਚ ਫਸੇ ਸਾਬਕਾ ਅਕਾਲੀ ਲੀਡਰ ਬਿੱਟੂ ਔਲਖ਼ ਨੇ ਅੱਜ ਫੇਰ ਆਪਣੀ ਭੜਾਸ ਕੱਢੀ ਹੈ। ਬਿੱਟੂ ਔਲਖ਼ ਦੀ ਅੱਜ ਮੁਹਾਲੀ ਦੀ ਜ਼ਿਲ੍ਹਾ ਅਦਾਲਤ ‘ਚ ਪੇਸ਼ੀ ਸੀ। ਇਸ ਮੌਕੇ ਬਿੱਟੂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਕਹਿ ਰਹੇ ਹਨ ਕਿ ਡਰੱਗ ਕੇਸ ਬਾਰੇ ਕੋਈ ਸਬੂਤ ਨਹੀਂ ਫਿਰ ਸਾਨੂੰ ਕਿਉਂ ਫਸਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਨੇ ਕਿਹਾ ਹੈ ਕਿ ਅਕਾਲੀ ਲੀਡਰ ਬਿਕਰਮ ਮਜੀਠੀਆ ਖਿਲਾਫ ਕੋਈ ਸਬੂਤ ਨਹੀਂ ਹਨ। ਇਸ ਲਈ ਸਿੱਧ ਹੁੰਦਾ ਹੈ ਕਿ ਅਸੀਂ ਵੀ ਬੇਕਸੂਰ ਹਾਂ।

 

ਉਨ੍ਹਾਂ ਕਿਹਾ ਕਿ ਮੈਂ ਅੱਜ ਵੀ ਇਸ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਬਿੱਟੂ ਨੇ ਕਿਹਾ ਕਿ ਅਸੀਂ ਸੁਪਰੀਮ ਕੋਰਟ ਤੱਕ ਇਸ ਮਾਮਲੇ ‘ਚ ਗਏ ਹਾਂ ਤੇ ਸਬੂਤਾਂ ਬਾਰੇ ਉਨ੍ਹਾਂ ਕੋਲ ਕੋਈ ਗੱਲ ਕਹਿਣ ਨੂੰ ਨਹੀਂ ਸੀ। ਉਨ੍ਹਾਂ ਕਿਹਾ ਕਿ ਜਿਹੋ ਜਿਹਾ ਮਾਮਲਾ ਮਜੀਠੀਆ ਦਾ ਹੈ, ਉਸੇ ਤਰ੍ਹਾਂ ਦਾ ਸਾਡਾ ਹੈ ਤੇ ਅਸੀਂ ਪਿਛਲੇ ਚਾਰ ਸਾਲ ਤੋਂ ਜੇਲ੍ਹ ਭੁਗਤ ਰਹੇ ਹਾਂ।

 

ਦੱਸਣਯੋਗ ਹੈ ਕਿ ਛੇ ਹਜ਼ਾਰ ਕਰੋੜ ਦੇ ਡਰੱਗ ਰੈਕੇਟ ‘ਚ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਅਕਾਲੀ ਦਲ ਅੰਮ੍ਰਿਤਸਰ ਦਿਹਾਤੀ ਦੇ ਸਾਬਕਾ ਖਜ਼ਾਨਚੀ ਮਨਿੰਦਰ ਸਿੰਘ ਬਿੱਟੂ ਔਲਖ਼ ਨੂੰ 15 ਨਵੰਬਰ, 2013 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਔਲਖ਼ ਅਕਾਲੀ ਦਲ ਦੇ ਐਮ.ਪੀ. ਰਤਨ ਸਿੰਘ ਅਜਨਾਲਾ ਤੇ ਉਨ੍ਹਾਂ ਦੇ ਬੇਟੇ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਅਜਨਾਲਾ ਦਾ ਕਰੀਬੀ ਰਿਹਾ ਹੈ। ਉਸ ਤੋਂ ਬਾਅਦ ਹੀ ਅੰਮ੍ਰਿਤਸਰ ਦੇ ਕਾਰੋਬਾਰੀ ਜਗਜੀਤ ਚਾਹਲ ਦੀ ਗ੍ਰਿਫਤਾਰੀ ਹੋਈ ਸੀ।

 

ਜਗਜੀਤ ਸਿੰਘ ਚਾਹਲ ਅੰਮ੍ਰਿਤਸਰ ਦਾ ਚੰਗੇ ਅਸਰ ਰਸੂਖ਼ ਵਾਲਾ ਕਾਰੋਬਾਰੀ ਹੈ। ਉਸ ਵੇਲੇ ਪੁਲਿਸ ਨੇ ਇਹ ਦਾਅਵਾ ਕੀਤਾ ਸੀ ਕਿ ਚਾਹਲ ਦੀਆਂ ਤਿੰਨ ਡਰੱਗ ਫੈਕਟਰੀਆਂ ਨੂੰ ਗੈਰ ਕਾਨੂੰਨੀ ਢੰਗ ਨਾਲ ‘ਆਈਸ ਡਰੱਗ’ ਬਣਾਉਣ ਦੀਆਂ ਫੈਕਟਰੀਆਂ ਵਿਚ ਤਬਦੀਲ ਕਰ ਦਿੱਤਾ ਗਿਆ ਸੀ।

First Published: Tuesday, 14 November 2017 5:49 PM

Related Stories

ਪੰਚਕੂਲਾ ਹਿੰਸਾ ਮਾਮਲੇ ਦਾ ਮੁੱਖ ਮੁਲਜ਼ਮ ਪਵਨ ਕਾਬੂ
ਪੰਚਕੂਲਾ ਹਿੰਸਾ ਮਾਮਲੇ ਦਾ ਮੁੱਖ ਮੁਲਜ਼ਮ ਪਵਨ ਕਾਬੂ

ਚੰਡੀਗੜ੍ਹ: ਬੀਤੀ 25 ਅਗਸਤ ਨੂੰ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ

ਮਾਈਨਿੰਗ ਅਫਸਰ ਨਾਲ ਜੱਗੋਂ ਤੇਰ੍ਹਵੀਂ, ਮਾਫੀਆ ਵੱਲੋਂ ਅਗ਼ਵਾ ਤੇ ਪੁਲਿਸ 'ਤੇ ਤਸ਼ੱਦਦ ਦਾ ਇਲਜ਼ਾਮ
ਮਾਈਨਿੰਗ ਅਫਸਰ ਨਾਲ ਜੱਗੋਂ ਤੇਰ੍ਹਵੀਂ, ਮਾਫੀਆ ਵੱਲੋਂ ਅਗ਼ਵਾ ਤੇ ਪੁਲਿਸ 'ਤੇ...

ਪਟਿਆਲਾ: ਇੱਥੋਂ ਦੇ ਸ਼ੰਭੂ ਥਾਣੇ ਵਿੱਚ ਮੁੱਖ ਮਾਈਨਿੰਗ ਅਧਿਕਾਰੀ ਦੀ ਰਿਵਾਲਵਰ

ਲੁਧਿਆਣਾ ਹਾਦਸੇ 'ਚ ਹੁਣ ਤੱਕ 5 ਮੌਤਾਂ, ਅਜੇ ਵੀ ਦਰਜਨ ਤੋਂ ਵੱਧ ਲੋਕ ਦੱਬੇ
ਲੁਧਿਆਣਾ ਹਾਦਸੇ 'ਚ ਹੁਣ ਤੱਕ 5 ਮੌਤਾਂ, ਅਜੇ ਵੀ ਦਰਜਨ ਤੋਂ ਵੱਧ ਲੋਕ ਦੱਬੇ

ਲੁਧਿਆਣਾ: ਅੱਜ ਸਵੇਰੇ ਲੁਧਿਆਣਾ ਦੇ ਪਲਾਸਟਿਕ ਨਿਰਮਾਣ ਕਾਰਖਾਨੇ ਵਿੱਚ ਅੱਗ ਤੋਂ

ਮਜੀਠਾ ਹਲਕੇ 'ਚ ਵਾਰਦਾਤਾਂ ਲਈ ਜ਼ਿੰਮੇਵਾਰ ਕੌਣ?
ਮਜੀਠਾ ਹਲਕੇ 'ਚ ਵਾਰਦਾਤਾਂ ਲਈ ਜ਼ਿੰਮੇਵਾਰ ਕੌਣ?

ਅੰਮ੍ਰਿਤਸਰ: ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਨੇ ਪੰਜਾਬ ਤੇ ਖ਼ਾਸ

ਕੈਪਟਨ ਦੇ ਘਰ ਨੇੜਿਓਂ ਵਪਾਰੀ ਤੋਂ ਲੁੱਟੇ ਸਾਢੇ ਤਿੰਨ ਲੱਖ
ਕੈਪਟਨ ਦੇ ਘਰ ਨੇੜਿਓਂ ਵਪਾਰੀ ਤੋਂ ਲੁੱਟੇ ਸਾਢੇ ਤਿੰਨ ਲੱਖ

ਪਟਿਆਲਾ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਸ਼ਹਿਰ ਤੇ ਨਿੱਜੀ ਰਿਹਾਇਸ਼

ਕੋਈ 25 ਪੈਸੇ ਕਿੱਲੋ ਨੂੰ ਵੀ ਨਹੀਂ ਖਰੀਦ ਰਿਹਾ ਕਿਸਾਨਾਂ ਦੇ ਆਲੂ, ਅੱਕ ਕੇ ਮੁਫਤ ਵੰਡੇ
ਕੋਈ 25 ਪੈਸੇ ਕਿੱਲੋ ਨੂੰ ਵੀ ਨਹੀਂ ਖਰੀਦ ਰਿਹਾ ਕਿਸਾਨਾਂ ਦੇ ਆਲੂ, ਅੱਕ ਕੇ ਮੁਫਤ ਵੰਡੇ

ਫਿਰੋਜ਼ਪੁਰ: ਕਿਸਾਨਾਂ ਨੂੰ ਹੁਣ ਆਲੂ ਦਾ ਸਹੀ ਮੁੱਲ ਨਹੀਂ ਮਿਲ ਰਿਹਾ। ਇਸ ਤੋਂ ਦੁਖੀ

'ਆਪ' ਦੀ ਕੈਪਟਨ ਨਾਲ ਪਾਣੀ ਪੋਲੀਟਿਕਸ !
'ਆਪ' ਦੀ ਕੈਪਟਨ ਨਾਲ ਪਾਣੀ ਪੋਲੀਟਿਕਸ !

ਚੰਡੀਗੜ੍ਹ: ਅੱਜ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ਼ ਖਹਿਰਾ ਤੇ ਲੋਕ

ਦਿਲਜੀਤ ਦੋਸਾਂਝ ਵੱਲੋਂ ਜੱਗੀ ਜੌਹਲ ਦੇ ਹੱਕ 'ਚ ਹਾਅ ਦਾ ਨਾਅਰਾ
ਦਿਲਜੀਤ ਦੋਸਾਂਝ ਵੱਲੋਂ ਜੱਗੀ ਜੌਹਲ ਦੇ ਹੱਕ 'ਚ ਹਾਅ ਦਾ ਨਾਅਰਾ

ਚੰਡੀਗੜ੍ਹ: ਮਸ਼ਹੂਰ ਪੰਜਾਬੀ ਗਾਇਕ ਤੇ ਬਾਲੀਵੁੱਡ ਅਦਾਕਾਰ ਦਿਲਜੀਤ ਦੋਸਾਂਝ ਨੇ

ਗੁਰਦਾਸਪੁਰ ਦੇ ਖੇਤਾਂ 'ਚ ਲੱਗਾ ਪਾਕਿ ਦੇ 'ਚਿੱਟੇ ਗੁਬਾਰਿਆਂ' ਅੰਬਾਰ
ਗੁਰਦਾਸਪੁਰ ਦੇ ਖੇਤਾਂ 'ਚ ਲੱਗਾ ਪਾਕਿ ਦੇ 'ਚਿੱਟੇ ਗੁਬਾਰਿਆਂ' ਅੰਬਾਰ

ਗੁਰਦਾਸਪੁਰ: ਪਿੰਡ ਦੱਲੂਆਣਾ ਦੇ ਖੇਤਾਂ ਵਿੱਚ ਅੱਜ ਸਵੇਰੇ ਪਾਕਿਸਤਾਨ ਵਾਲੇ

ਵਾਹ ਨੀ ਕੈਪਟਨ ਸਰਕਾਰੇ..ਤੇਰੇ ਕੰਮ ਨਿਆਰੇ !
ਵਾਹ ਨੀ ਕੈਪਟਨ ਸਰਕਾਰੇ..ਤੇਰੇ ਕੰਮ ਨਿਆਰੇ !

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦਾ ਅਗਲਾ ਸੈਸ਼ਨ 27 ਤੋਂ 29 ਨਵੰਬਰ ਤੱਕ ਹੈ। ਯਾਨੀ ਸਿਰਫ਼