ਬੀਜੇਪੀ ਨੇ ਚੁੱਕਿਆ ਕੈਪਟਨ ਖਿਲਾਫ ਝੰਡਾ

By: ਏਬੀਪੀ ਸਾਂਝਾ | | Last Updated: Tuesday, 16 May 2017 2:28 PM
ਬੀਜੇਪੀ ਨੇ ਚੁੱਕਿਆ ਕੈਪਟਨ ਖਿਲਾਫ ਝੰਡਾ

ਅੰਮ੍ਰਿਤਸਰ: ਪੰਜਾਬ ‘ਚ ਦਸ ਸਾਲਾਂ ਬਾਅਦ ਸੱਤਾ ਹਾਸਲ ਕਰਨ ਵਾਲੀ ਕਾਂਗਰਸ ਸਰਕਾਰ ਦੀ ਅਗਵਾਈ ਕਰ ਰਹੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਚੋਣ ਪ੍ਰਚਾਰ ਦੌਰਾਨ ਪੰਜਾਬੀਆਂ ਨਾਲ ਕੀਤੇ ਵਾਅਦੇ ਪੂਰੇ ਨਾ ਕੀਤੇ ਜਾਣ ਕਰਕੇ ਅੱਜ ਭਾਜਪਾ ਨੇਤਾ ਅੰਮ੍ਰਿਤਸਰ ਦੇ ਡੀਸੀ ਦਫਤਰ ਪਹੁੰਚੇ ਤੇ ਯਾਦ ਪੱਤਰ ਸੌਂਪਿਆ।

 

 

ਭਾਜਪਾ ਨੇਤਾਵਾਂ ਵੱਲੋਂ ਏਡੀਸੀ ਨੂੰ ਦਿੱਤੇ ਗਏ ਯਾਦ ਪੱਤਰ ਵਿੱਚ ਉਨ੍ਹਾਂ ਮੰਗ ਕੀਤੀ ਕਿ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨਾਲ ਕੀਤਾ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਕੈਪਟਨ ਵੱਲੋਂ ਪੰਜਾਬ ਵਿੱਚੋਂ ਨਸ਼ੇ ਨੂੰ ਖਤਮ ਕਰਨ ਤੋਂ ਲੈ ਕੇ ਸਮਾਰਟਫੋਨ ਤੇ ਹਰ ਘਰ ਵਿੱਚੋਂ ਇੱਕ ਜੀਅ ਨੂੰ ਨੌਕਰੀ ਦੇਣ ਵਰਗੇ ਸਾਰੇ ਵਾਅਦੇ ਝੂਠੇ ਹੀ ਸਾਬਤ ਹੋਏ ਹਨ।

 

ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਤੇ ਭਾਜਪਾ ਦੇ ਕੌਮੀ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਸਰਕਾਰ ਬਣਨ ਤੋਂ ਦੋ ਮਹੀਨੇ ਬਾਅਦ ਵੀ ਕੈਪਟਨ ਨੇ ਆਪਣੇ ਵੱਲੋਂ ਕੀਤਾ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਕੈਪਟਨ ਨੇ ਪੰਜਾਬ ਵਿੱਚੋਂ ਨਸ਼ੇ ਨੂੰ ਖਤਮ ਕਰਨ ਦੀ ਸਹੁੰ ਤਾਂ ਚੁੱਕੀ ਸੀ ਪਰ ਅਜੇ ਤੱਕ ਇਸ ਬਾਰੇ ਕੋਈ ਵੀ ਠੋਸ ਕਦਮ ਨਹੀਂ ਚੁੱਕਿਆ ਗਿਆ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਕੈਪਟਨ ਨੇ ਜਲਦ ਆਪਣੇ ਵੱਲੋਂ ਕੀਤੇ ਵਾਅਦੇ ਪੂਰੇ ਨਾ ਕੀਤੇ ਤਾਂ ਭਾਜਪਾ ਵੱਲੋਂ ਕੈਪਟਨ ਖਿਲਾਫ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।

First Published: Tuesday, 16 May 2017 2:17 PM

Related Stories

ਰਾਮਦਾਸ ਸਰਾਂ 'ਚੋਂ ਮਿਲੀ ਲਾਸ਼
ਰਾਮਦਾਸ ਸਰਾਂ 'ਚੋਂ ਮਿਲੀ ਲਾਸ਼

ਅੰਮ੍ਰਿਤਸਰ: ਸ੍ਰੀ ਗੁਰੂ ਰਾਮਦਾਸ ਸਰਾਂ ਅੰਮ੍ਰਿਤਸਰ ਵਿੱਚੋਂ ਬੀਤੇ ਦਿਨੀਂ

ਪੰਜਾਬ 'ਚ ਕੱਪੜਾ ਕਾਰੋਬਾਰ ਬੰਦ
ਪੰਜਾਬ 'ਚ ਕੱਪੜਾ ਕਾਰੋਬਾਰ ਬੰਦ

ਅੰਮ੍ਰਿਤਸਰ: ਇੱਕ ਜੁਲਾਈ ਤੋਂ ਕੱਪੜੇ ‘ਤੇ 5 ਫੀਸਦੀ ਜੀ.ਐਸ.ਟੀ ਲਾਗੂ ਹੋਣ ਦੇ ਵਿਰੋਧ

ਸਿਆਸੀ ਪਲਟਾ: ਅਕਾਲੀਆਂ ਖਿਲਾਫ ਅਕਾਲ ਤਖਤ ਪੁੱਜੇ ਬੈਂਸ ਭਰਾ
ਸਿਆਸੀ ਪਲਟਾ: ਅਕਾਲੀਆਂ ਖਿਲਾਫ ਅਕਾਲ ਤਖਤ ਪੁੱਜੇ ਬੈਂਸ ਭਰਾ

ਅੰਮ੍ਰਿਤਸਰ: ਲੁਧਿਆਣਾ ਤੋਂ ਵਿਧਾਇਕ ਤੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਨਜੀਤ

ਅੰਮ੍ਰਿਤਸਰ ਨੂੰ ਹੋਏ 440 ਸਾਲ, ਸਥਾਪਨਾ ਦਿਵਸ ਮਨਾਇਆ ਜਾਵੇਗਾ
ਅੰਮ੍ਰਿਤਸਰ ਨੂੰ ਹੋਏ 440 ਸਾਲ, ਸਥਾਪਨਾ ਦਿਵਸ ਮਨਾਇਆ ਜਾਵੇਗਾ

ਅੰਮ੍ਰਿਤਸਰ: 27 ਜੂਨ ਨੂੰ ਗੁਰੂ ਕੀ ਨਗਰੀ ਸ਼ਹਿਰ ਅੰਮ੍ਰਿਤਸਰ ਦਾ ਸਥਾਪਨਾ ਦਿਵਸ

ਮਾਂ ਬੋਲੀ ਨਾਲ ਅਨਿਆ 'ਤੇ ਐਕਸ਼ਨ ਲਵੇ ਕੈਪਟਨ ਸਰਕਾਰ: ਬਡੂੰਗਰ
ਮਾਂ ਬੋਲੀ ਨਾਲ ਅਨਿਆ 'ਤੇ ਐਕਸ਼ਨ ਲਵੇ ਕੈਪਟਨ ਸਰਕਾਰ: ਬਡੂੰਗਰ

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ

ਸਿੱਖ ਰਾਜ ਕਾਇਮ ਕਰਨ ਵਾਲੇ ਪਹਿਲੇ 'ਬੰਦੇ'
ਸਿੱਖ ਰਾਜ ਕਾਇਮ ਕਰਨ ਵਾਲੇ ਪਹਿਲੇ 'ਬੰਦੇ'

ਅੰਮ੍ਰਿਤਸਰ: ਮਹਾਨ ਜਰਨੈਲ, ਤੇਜਸਵੀ ਯੋਧੇ ਤੇ ਪੰਜਾਬ ਵਿੱਚ ਪਹਿਲਾ ਸਿੱਖ ਰਾਜ ਕਾਇਮ

ਸ਼੍ਰੋਮਣੀ ਕਮੇਟੀ ਵੀ 'ਆਪ' ਵਿਧਾਇਕ ਦੇ ਹੱਕ 'ਚ ਸਰਗਰਮ, ਗਵਰਨਰ ਕੋਲ ਪਹੁੰਚ
ਸ਼੍ਰੋਮਣੀ ਕਮੇਟੀ ਵੀ 'ਆਪ' ਵਿਧਾਇਕ ਦੇ ਹੱਕ 'ਚ ਸਰਗਰਮ, ਗਵਰਨਰ ਕੋਲ ਪਹੁੰਚ

ਅੰਮ੍ਰਿਤਸਰ: ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ

'ਆਪ' ਵਿਧਾਇਕ ਦੀ ਦਸਤਾਰ ਲਾਹੁਣ ਦਾ ਅਕਾਲ ਤਖ਼ਤ ਵੱਲੋਂ ਸਖ਼ਤ ਨੋਟਿਸ
'ਆਪ' ਵਿਧਾਇਕ ਦੀ ਦਸਤਾਰ ਲਾਹੁਣ ਦਾ ਅਕਾਲ ਤਖ਼ਤ ਵੱਲੋਂ ਸਖ਼ਤ ਨੋਟਿਸ

ਅੰਮ੍ਰਿਤਸਰ: ਅੱਜ ਵਿਧਾਨ ਸਭਾ ‘ਚ ਹੋਏ ਘਟਨਾਕ੍ਰਮ ਦੌਰਾਨ ਆਮ ਆਦਮੀ ਪਾਰਟੀ

ਗੁਰੂ ਨਗਰੀ 'ਚ ਚੋਰਾਂ ਨੇ ਸ਼ਹੀਦੀ ਖੂਹ ਨੂੰ ਵੀ ਨਾ ਬਖਸ਼ਿਆ
ਗੁਰੂ ਨਗਰੀ 'ਚ ਚੋਰਾਂ ਨੇ ਸ਼ਹੀਦੀ ਖੂਹ ਨੂੰ ਵੀ ਨਾ ਬਖਸ਼ਿਆ

ਅੰਮ੍ਰਿਤਸਰ: ਗੁਰੂ ਨਗਰੀ ਅੰਮ੍ਰਿਤਸਰ ‘ਚ ਲੁੱਟਾਂ-ਖੋਹਾਂ ਜਾਂ ਫਿਰ ਇੱਥੇ

"ਸੁਪਰ ਸਿੰਘ" ਦਿਲਜੀਤ ਤੋਂ ਸ਼੍ਰੋਮਣੀ ਕਮੇਟੀ ਨਾਰਾਜ਼

ਅੰਮ੍ਰਿਤਸਰ: ਦਿਲਜੀਤ ਦੋਸਾਂਝ ਦੀ ਨਵੀਂ ਫਿਲਮ “ਸੁਪਰ ਸਿੰਘ” ਰਿਲੀਜ਼ ਹੋਣ ਤੋਂ