ਬਦਲਿਆ ਮੌਸਮ: ਸਰਕਾਰ ਨਰਮ ਤੇ ਕਿਸਾਨ ਗਰਮ

By: ਏਬੀਪੀ ਸਾਂਝਾ | | Last Updated: Wednesday, 13 September 2017 2:48 PM
ਬਦਲਿਆ ਮੌਸਮ: ਸਰਕਾਰ ਨਰਮ ਤੇ ਕਿਸਾਨ ਗਰਮ

ਚੰਡੀਗੜ੍ਹ: ਅੱਜ ਕਿਸਾਨੀ ਸੰਕਟ ਤੇ ਕਰਜ਼ ਨੂੰ ਲੈ ਕੇ ਕੈਬਨਿਟ ਸਬ ਕਮੇਟੀ ਤੇ ਕਿਸਾਨ ਜਥੇਬੰਦੀਆਂ ਦੀ ਅਹਿਮ ਬੈਠਕ ਹੋਈ। ਸਰਕਾਰ ਜਿੱਥੇ ਕਿਸਾਨਾਂ ਦੇ ਪੱਖ ਵਿੱਚ ਕਾਨੂੰਨ ਬਣਾਉਣ ਦੇ ਦਾਅਵੇ ਕਰ ਰਹੀ ਹੈ, ਉੱਥੇ ਹੀ ਕਿਸਾਨ ਜਥੇਬੰਦੀਆਂ ਸਰਕਾਰ ਤੋਂ ਬੁਰੀ ਤਰ੍ਹਾਂ ਨਾਰਾਜ਼ ਹਨ। ਕਿਸਾਨਾਂ ਨੇ ਮੀਟਿੰਗ ਤੋਂ ਬਾਅਦ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ। ਕਿਸਾਨ ਜਥੇਬੰਦੀਆਂ ਨੇ ਕਿਹਾ ਕਿ 22 ਤੋਂ 26 ਸਤੰਬਰ ਤੱਕ ਪਟਿਆਲੇ ਮੋਤੀ ਬਾਗ ਅੱਗੇ ਕਰਜ਼ ਵਿੱਚ ਫ਼ਸੇ ਕਿਸਾਨਾਂ ਦਾ ਧਰਨਾ ਹੋਏਗਾ।

 

ਮੀਟਿੰਗ ਤੋਂ ਬਾਅਦ ਨਵਜੋਤ ਸਿੱਧੂ ਨੇ ਕਿਹਾ, “ਆੜ੍ਹਤੀਆਂ ਨੂੰ ਕਿਸਾਨ ਕਰਜ਼ ਦੇਣ ਲਈ ਸਰਕਾਰ ਬਕਾਇਆ ਨਿਯਮ ਤਹਿ ਕਰੇਗੀ। ਆੜ੍ਹਤੀਆਂ ਨੂੰ ਕਰਜ਼ ਲਈ ਲਾਇਸੈਂਸ ਦੇਵਾਂਗੇ, ਬਿਨਾਂ ਲਾਇਸੈਂਸ ਤੋਂ ਕਰਜ਼ ਨਹੀਂ ਦੇਣ ਦੇਵਾਂਗੇ। ਕਿਸਾਨਾਂ ਦੇ ਹੱਕ ਵਿੱਚ ਬਣੇ ਹੋਏ ਸਰ ਛੋਟੂ ਰਾਮ ਕਾਨੂੰਨ ਨੂੰ ਲਾਗੂ ਕੋਸ਼ਿਸ਼ ਕਰਾਂਗੇ। ਅਗਲੀ ਮੀਟਿੰਗ ਆਖਰੀ ਹੋਵੇਗੀ ਤੇ ਅਸੀਂ ਕਿਸਾਨਾਂ ਦੇ ਪੱਖ ਵਿੱਚ ਫ਼ੈਸਲਾ ਲਾਵਾਂਗੇ।”

 

ਮੈਨੀਫੈਸਟੋ ਦੇ ਵਾਅਦੇ ਹੁਣ ਤੱਕ ਪੂਰੇ ਨਾ ਹੋਣ ਬਾਰੇ ਸਿੱਧੂ ਨੇ ਕਿਹਾ, “ਮੈਂ ਮੈਨੀਫੈਸਟੋ ਬਣਨ ਮੌਕੇ ਕਾਂਗਰਸ ਵਿੱਚ ਨਹੀਂ ਸੀ। ਮੈਂ ਤਾਂ 18 ਦਿਨ ਪਹਿਲਾਂ ਕਾਂਗਰਸ ਵਿੱਚ ਆਇਆ ਸੀ। ਫੇਰ ਵੀ ਮੈਂ ਹਰ ਵਾਅਦੇ ਦੀ ਪੂਰੀ ਜ਼ਿਮੇਵਾਰੀ ਲੈਂਦਾ ਹਾਂ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ 18% ਵਿਆਜ਼ ‘ਤੇ ਕਰਜ਼ ਦੀ ਖ਼ਬਰ ਗ਼ਲਤ ਹੈ। ਕੋਈ ਇਸ ਤਰ੍ਹਾਂ ਦਾ ਫ਼ੈਸਲਾ ਨਹੀਂ ਹੋਇਆ।”

 

ਉਧਰ ਕੈਬਿਨਟ ਸਭ ਕਮੇਟੀ ਦੀ ਮੀਟਿੰਗ ਤੋਂ ਬਾਦ ਕਿਸਾਨ ਜਥੇਬੰਦੀਆਂ ਨੇ ਸਰਕਾਰ ਖ਼ਿਲਾਫ਼ ਝੰਡਾ ਚੁਕਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨਾਲ ਮੀਟਿੰਗ ਬੇਸਿੱਟਾ ਰਹੀ ਹੈ ਤੇ ਸਰਕਾਰ ਦੀ ਕਿਸਾਨਾਂ ਦੀ ਵਾਅਦਾ ਖਿਲਾਫ਼ੀ ਤੇ ਸਰਕਾਰ ਖ਼ਿਲਾਫ਼ ਸੰਘਰਸ਼ ਕਰਾਂਗੇ।

First Published: Wednesday, 13 September 2017 2:48 PM

Related Stories

ਕਿਸਾਨਾਂ ਵੱਲੋਂ ਕੈਪਟਨ ਸਰਕਾਰ ਨੂੰ ਅਲਟੀਮੇਟਮ
ਕਿਸਾਨਾਂ ਵੱਲੋਂ ਕੈਪਟਨ ਸਰਕਾਰ ਨੂੰ ਅਲਟੀਮੇਟਮ

ਪਟਿਆਲਾ (ਸੁਖਵਿੰਦਰ ਸਿੰਘ): ਪੰਜਾਬ ਦੇ ਕਿਸਾਨ ਕਰਜ਼ਾ ਮੁਆਫੀ ਲਈ ਸਰਕਾਰ ਨਾਲ

ਹਾਈਕੋਰਟ ਨੇ ਹਨੀਪ੍ਰੀਤ ਨੂੰ ਝਾੜਿਆ: 'ਜਾਨ ਨੂੰ ਖਤਰਾ ਤਾਂ ਆਤਮ-ਸਮਰਪਣ ਕਰੋ'
ਹਾਈਕੋਰਟ ਨੇ ਹਨੀਪ੍ਰੀਤ ਨੂੰ ਝਾੜਿਆ: 'ਜਾਨ ਨੂੰ ਖਤਰਾ ਤਾਂ ਆਤਮ-ਸਮਰਪਣ ਕਰੋ'

ਨਵੀਂ ਦਿੱਲੀ: ਦਿੱਲੀ ਹਾਈਕੋਰਟ ਨੇ ਅੱਜ ਜੇਲ੍ਹ ਵਿੱਚ ਬੰਦ ਡੇਰਾ ਸਿਰਸਾ ਦੀ ਕਥਿਤ ਧੀ

ਭਗਵੰਤ ਮਾਨ ਦੀਆਂ ਮੋਦੀ ਨੂੰ ਟਿੱਚਰਾਂ, ਕਿਹਾ ਮੋਦੀ ਨੇ ਤਾਂ ਵਪਾਰੀਆਂ ਨੂੰ ਵੀ ਕੀਤਾ ਕੈਸ਼ਲੈਸ
ਭਗਵੰਤ ਮਾਨ ਦੀਆਂ ਮੋਦੀ ਨੂੰ ਟਿੱਚਰਾਂ, ਕਿਹਾ ਮੋਦੀ ਨੇ ਤਾਂ ਵਪਾਰੀਆਂ ਨੂੰ ਵੀ ਕੀਤਾ...

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ

ਪੇਸ਼ੀ ਭੁਗਤਣ ਆਏ ਰਵਨੀਤ ਬਿੱਟੂ ਦਾ ਸੁਖਬੀਰ ਤੇ ਮਜੀਠੀਆ ਨੂੰ ਜੇਲ੍ਹ ਭੇਜਣ ਦਾ ਦਾਅਵਾ
ਪੇਸ਼ੀ ਭੁਗਤਣ ਆਏ ਰਵਨੀਤ ਬਿੱਟੂ ਦਾ ਸੁਖਬੀਰ ਤੇ ਮਜੀਠੀਆ ਨੂੰ ਜੇਲ੍ਹ ਭੇਜਣ ਦਾ...

ਬਠਿੰਡਾ: ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਅੱਜ ਬਠਿੰਡਾ ਅਦਾਲਤ ਵਿੱਚ ਪੇਸ਼

ਰਾਮ ਰਹੀਮ ਦੀ ਭਗਤਣੀ ਦਿੱਲੀ 'ਚ ਪੁਲਿਸ ਦੇ ਨੇਪਾਲ 'ਚੇ ਗੇੜੇ
ਰਾਮ ਰਹੀਮ ਦੀ ਭਗਤਣੀ ਦਿੱਲੀ 'ਚ ਪੁਲਿਸ ਦੇ ਨੇਪਾਲ 'ਚੇ ਗੇੜੇ

ਚੰਡੀਗੜ੍ਹ: ਰਾਮ ਰਹੀਮ ਦੀ ਭਗਤਣੀ ਹਨੀਪ੍ਰੀਤ ਦਿੱਲੀ ‘ਚ ਘੁੰਮਦੀ ਰਹੀ ਤੇ ਹਰਿਆਣਾ

ਕੈਪਟਨ ਦੇ ਰਾਜ 'ਚ ਰਹਿਣਗੇ ਬਿਜਲੀ-ਪਾਣੀ ਦੇ ਗੱਫੇ
ਕੈਪਟਨ ਦੇ ਰਾਜ 'ਚ ਰਹਿਣਗੇ ਬਿਜਲੀ-ਪਾਣੀ ਦੇ ਗੱਫੇ

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਪਸ਼ਟ ਕੀਤਾ ਹੈ ਕਿ ਕਿਸਾਨਾਂ

ਪ੍ਰਕਾਸ਼ ਪੁਰਬ ਨੂੰ ਲੈ ਕੇ ਸੰਗਤ ਦੁਬਿਧਾ 'ਚ, ਰੁਸ਼ਨਾ ਉੱਠੇਗੀ ਗੁਰੂ ਨਗਰੀ!
ਪ੍ਰਕਾਸ਼ ਪੁਰਬ ਨੂੰ ਲੈ ਕੇ ਸੰਗਤ ਦੁਬਿਧਾ 'ਚ, ਰੁਸ਼ਨਾ ਉੱਠੇਗੀ ਗੁਰੂ ਨਗਰੀ!

ਅੰਮ੍ਰਿਤਸਰ: ਇਸ ਵਾਰ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਦੋ ਵਾਰ ਮਨਾਇਆ

 ਨਵਾਂ ਸਵਾਲ: ਰਾਮ ਰਹੀਮ ਬਲਾਤਕਾਰ ਕਰਨ ਦੇ ਕਾਬਲ ?
ਨਵਾਂ ਸਵਾਲ: ਰਾਮ ਰਹੀਮ ਬਲਾਤਕਾਰ ਕਰਨ ਦੇ ਕਾਬਲ ?

ਚੰਡੀਗੜ੍ਹ: ਡੇਰਾ ਸਿਰਸਾ ਦਾ ਮੁਖੀ ਰਾਮ ਰਹੀਮ ਬਲਾਤਕਾਰ ਦੇ ਕਾਬਲ ਵੀ ਹੈ? ਇਹ ਪਤਾ

ਰਾਮ ਰਹੀਮ ਦੀ ਲਾਡਲੀ ਹਨੀਪ੍ਰਤੀ ਦਿੱਲੀ 'ਚ ..?
ਰਾਮ ਰਹੀਮ ਦੀ ਲਾਡਲੀ ਹਨੀਪ੍ਰਤੀ ਦਿੱਲੀ 'ਚ ..?

ਨਵੀਂ ਦਿੱਲੀ: ਇੱਕ ਮਹੀਨੇ ਤੋਂ ਗਾਇਬ ਚੱਲੀ ਆ ਰਹੀ, ਬਲਾਤਕਾਰੀ ਰਾਮ ਰਹੀਮ ਦੀ ਸਭ ਤੋਂ

ਕੈਪਟਨ ਸਰਕਾਰ ਨੂੰ ਵੱਡਾ ਝਟਕਾ, ਹਾਈਕੋਰਟ ਨੇ ਆਪਣੇ ਹੱਥ ਲਿਆ ਕਿਸਾਨ ਖੁਦਕੁਸ਼ੀਆਂ ਦਾ ਮਾਮਲਾ
ਕੈਪਟਨ ਸਰਕਾਰ ਨੂੰ ਵੱਡਾ ਝਟਕਾ, ਹਾਈਕੋਰਟ ਨੇ ਆਪਣੇ ਹੱਥ ਲਿਆ ਕਿਸਾਨ ਖੁਦਕੁਸ਼ੀਆਂ...

ਚੰਡੀਗੜ੍ਹ( ਸੁਖਵਿੰਦਰ ਸਿੰਘ): ਕਰਜ਼ਾ ਮੁਆਫੀ ਲਈ ਪਟਿਆਲਾ ਵਿੱਚ ਕਿਸਾਨ ਧਰਨੇ ਖਿਲਾਫ