ਚਿੱਟੇ ਮੱਛਰ ਦੇ ਟਾਕਰੇ ਲਈ ਖੁਦ ਮੈਦਾਨ 'ਚ ਕੈਪਟਨ

By: ਏਬੀਪੀ ਸਾਂਝਾ | | Last Updated: Friday, 11 August 2017 3:51 PM
ਚਿੱਟੇ ਮੱਛਰ ਦੇ ਟਾਕਰੇ ਲਈ ਖੁਦ ਮੈਦਾਨ 'ਚ ਕੈਪਟਨ

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਪੂਰੇ ਬੰਦੋਬਸਤ ਦੇ ਦਾਅਵਿਆਂ ਦੇ ਬਾਵਜੂਦ ਕਿਸਾਨਾਂ ਨੂੰ ਚਿੱਟਾ ਮੱਛਰ ਰਗੜੇ ਲਾ ਰਿਹਾ ਹੈ। ਕਿਸਾਨ ਨਰਮੇ ਦੀ ਫਸਲ ਵਹੁਣ ਲਈ ਮਜਬੂਰ ਹਨ। ਪਤਾ ਲੱਗਾ ਹੈ ਕਿ ਫਸਲ ਵਾਹੁਣ ਦੀਆਂ ਰਿਪੋਰਟਾਂ ਮਗਰੋਂ ਸਰਕਾਰ ਸਰਗਰਮ ਹੋਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚਿੱਟੇ ਮੱਛਰ ਦੇ ਹਮਲੇ ਕਾਰਨ ਪੈਦਾ ਹਾਲਾਤ ਦਾ ਅਨੁਮਾਨ ਲਾਉਣ ਲਈ ਅੱਜ ਖੁਦ ਮਾਨਸਾ ਦੇ ਦੌਰਾ ਉੱਤੇ ਗਏ।

 

ਮੁੱਖ ਮੰਤਰੀ ਨਾਲ ਸੀਨੀਅਰ ਅਧਿਕਾਰੀ ਵੀ ਸਨ। ਮੁੱਖ ਮੰਤਰੀ ਨੇ ਕਿਸਾਨਾਂ ਨੂੰ ਹਰ ਸੰਭਵ ਮਦਦ ਮੁਹੱਈਆ ਕਰਾਉਣ ਲਈ ਖੇਤੀਬਾੜੀ ਵਿਭਾਗ ਨੂੰ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਬਾਰੇ ਕਿਸੇ ਵੀ ਤਰ੍ਹਾਂ ਦੀ ਢਿੱਲ ਸਹਿਣ ਨਹੀਂ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਖੇਤੀਬਾੜੀ ਵਿਭਾਗ ਤੇ ਪੁਲਿਸ ਅਥਾਰਟੀ ਨੂੰ ਜਾਅਲੀ ਕੀਟਨਾਸ਼ਕਾਂ ਦੇ ਵਿਕਰੀ ਵਿਰੁੱਧ ਤਿੱਖੀ ਕਾਰਵਾਈ ਕਰਨ ਲਈ ਨਿਰਦੇਸ਼ ਦਿੱਤੇ ਹਨ।

 

ਕਾਬਲੇਗੌਰ ਹੈ ਕਿ ਚਿੱਟੇ ਮੱਛਰ ਦੇ ਟਾਕਰੇ ਲਈ ਕਿਸਾਨਾਂ ਨੇ ਕੀਟਨਾਸ਼ਕਾਂ ਦਾ ਛਿੜਕਾ ਕੀਤਾ ਸੀ ਪਰ ਇਸ ਦਾ ਕੋਈ ਅਸਰ ਨਹੀਂ ਹੋਇਆ। ਬਾਅਦ ਵਿੱਚ ਕੀਟਨਾਸ਼ਕਾਂ ਦੇ ਸੈਂਪਲ ਭਰੇ ਜਾਣ ਤੇ ਪਤਾ ਲੱਗਾ ਕਿ ਬਹੁਤ ਸਾਰੇ ਕੀਟਨਾਸ਼ਨ ਜਾਅਲੀ ਹਨ। ਇਸ ਲਈ ਕਿਸਾਨਾਂ ਵੱਲੋਂ ਕੀਟਨਾਸ਼ਕਾਂ ਦਾ ਛਿੜਕ ਕੀਤੇ ਜਾਣ ਦੇ ਬਾਵਜੂਦ ਚਿੱਟੇ ਮੱਛਰ ਨੇ ਫਸਲ ਨੂੰ ਪ੍ਰਭਾਵਿਤ ਕੀਤਾ ਹੈ।

 

ਸਰਕਾਰ ਨੇ ਕਿਸਾਨਾਂ ਨੂੰ ਜਾਇਜ਼ ਕੀਟਨਾਸ਼ਕਾਂ ਦੀ ਸਪਲਾਈ ਯਕੀਨੀ ਬਣਾਉਣ ਲਈ ਸਬੰਧਤ ਅਧਿਕਾਰੀਆਂ ਨੂੰ ਵੀ ਨਿਰਦੇਸ਼ ਦਿੱਤੇ ਹਨ ਤਾਂ ਜੋ ਚਿੱਟੇ ਮੱਛਰ ‘ਤੇ ਕਾਬੂ ਪਾਇਆ ਜਾ ਸਕੇ। ਕੈਪਟਨ ਨੇ ਸੰਕਟ ਦਾ ਸਾਹਮਣਾ ਕਰ ਰਹੇ ਕਿਸਾਨਾਂ ਨੂੰ ਮਿਆਰੀ ਬੀਜਾਂ ਦੀ ਸਪਲਾਈ ਯਕੀਨੀ ਬਣਾਉਣ ਲਈ ਵੀ ਸਬੰਧਤ ਵਿਭਾਗਾਂ ਨੂੰ ਆਖਿਆ ਹੈ ਕਿਉਂਕਿ ਇਹ ਕਿਸਾਨ ਆਪਣੇ ਕਿੱਤੇ ਨੂੰ ਬਣਾਈ ਰੱਖਣ ਲਈ ਤਿੱਖਾ ਸੰਘਰਸ਼ ਕਰ ਰਹੇ ਹਨ ਤੇ ਵੱਡੇ ਕਰਜ਼ੇ ਹੇਠ ਰੀਂਘ ਰਹੇ ਹਨ।

First Published: Friday, 11 August 2017 3:49 PM

Related Stories

ਬਠਿੰਡਾ 'ਚ ਟਰਾਲੇ ਦਾ ਕਹਿਰ, ਤਿੰਨ ਜਣਿਆਂ ਨੂੰ ਕੁਚਲਿਆ
ਬਠਿੰਡਾ 'ਚ ਟਰਾਲੇ ਦਾ ਕਹਿਰ, ਤਿੰਨ ਜਣਿਆਂ ਨੂੰ ਕੁਚਲਿਆ

ਬਠਿੰਡਾ: ਸ਼ਹਿਰ ਦੀ ਦਾਣਾ ਮੰਡੀ ‘ਚ ਦੇਰ ਰਾਤ ਟਰਾਲਾ ਚਾਲਕ ਨੇ ਮੰਡੀ ‘ਚ ਸ਼ੈਡ ਥੱਲੇ

ਸਿਰਸਾ ਮੁਖੀ ਦੀ ਪੇਸ਼ੀ ਸਬੰਧੀ ਹਰਿਆਣਾ ਨੇ ਲਾਇਆ ਟਿੱਲ
ਸਿਰਸਾ ਮੁਖੀ ਦੀ ਪੇਸ਼ੀ ਸਬੰਧੀ ਹਰਿਆਣਾ ਨੇ ਲਾਇਆ ਟਿੱਲ

ਚੰਡੀਗੜ੍ਹ: ਡੇਰਾ ਸਿਰਸਾ ਮੁਖੀ ਰਾਮ ਰਹੀਮ ਦੀ 25 ਅਗਸਤ ਨੂੰ ਹੋ ਰਹੀ ਪੇਸ਼ੀ ਸਬੰਧੀ

ਸ਼੍ਰੋਮਣੀ ਪੰਥਕ ਅਕਾਲੀ ਦਲ ਦੇ ਲੀਡਰ ਦਾ ਗੋਲੀਆਂ ਮਾਰ ਕੇ ਕਤਲ 
ਸ਼੍ਰੋਮਣੀ ਪੰਥਕ ਅਕਾਲੀ ਦਲ ਦੇ ਲੀਡਰ ਦਾ ਗੋਲੀਆਂ ਮਾਰ ਕੇ ਕਤਲ 

ਬਰਨਾਲਾ: ਇੱਥੋਂ ਦੇ ਨੇੜਲੇ ਪਿੰਡ ਕਾਹਨੇਕੇ ਵਿੱਚ ਸ਼੍ਰੋਮਣੀ ਪੰਥਕ ਅਕਾਲੀ ਦਲ (ਘੋੜੇ

ਸਿਲੰਡਰ ਫਟਿਆ, ਮਹਿਲਾ ਤੇ ਦੋ ਬੱਚੇ ਝੁਲਸੇ
ਸਿਲੰਡਰ ਫਟਿਆ, ਮਹਿਲਾ ਤੇ ਦੋ ਬੱਚੇ ਝੁਲਸੇ

ਗੁਰਦਾਸਪੁਰ: ਬਟਾਲਾ ਦੇ ਮੁਰਗ਼ੀ ਮੁਹੱਲੇ ਵਿੱਚ ਛੋਟੇ ਗੈਸ ਸਿਲੰਡਰ ਦੇ ਫੱਟਣ ਕਾਰਨ

ਮਜੀਠੀਆ ਵੱਲੋਂ ਕੇਜਰੀਵਾਲ ਨੂੰ ਟਿਕਟ ਦੀ ਪੇਸ਼ਕਸ਼
ਮਜੀਠੀਆ ਵੱਲੋਂ ਕੇਜਰੀਵਾਲ ਨੂੰ ਟਿਕਟ ਦੀ ਪੇਸ਼ਕਸ਼

ਅੰਮ੍ਰਿਤਸਰ: ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਆਮ ਆਦਮੀ ਪਾਰਟੀ

ਮੋਦੀ ਸਰਕਾਰ ਖਿਲਾਫ ਡਟੇ 10 ਲੱਖ ਬੈਂਕ ਕਰਮਚਾਰੀ
ਮੋਦੀ ਸਰਕਾਰ ਖਿਲਾਫ ਡਟੇ 10 ਲੱਖ ਬੈਂਕ ਕਰਮਚਾਰੀ

ਜਲੰਧਰ: ਦੇਸ਼ ਭਰ ‘ਚ ਪਬਲਿਕ ਸੈਕਟਰ ਦੇ ਬੈਂਕਾਂ ‘ਚ ਅੱਜ ਕੰਮ ਠੱਪ ਰਿਹਾ। ਅੱਜ

ਡੇਰਾ ਮੁਖੀ ਦੀ ਪੇਸ਼ੀ ਤੋਂ ਪਹਿਲਾਂ ਡੀ.ਜੀ.ਪੀ. ਅਰੋੜਾ ਬਠਿੰਡਾ ਪੁੱਜੇ
ਡੇਰਾ ਮੁਖੀ ਦੀ ਪੇਸ਼ੀ ਤੋਂ ਪਹਿਲਾਂ ਡੀ.ਜੀ.ਪੀ. ਅਰੋੜਾ ਬਠਿੰਡਾ ਪੁੱਜੇ

ਬਠਿੰਡਾ: ਡੇਰਾ ਮੁਖੀ ਲਈ 25 ਨੂੰ ਆਉਣ ਵਾਲੇ ਅਦਾਲਤੀ ਫੈਸਲੇ ਤੋਂ ਗਰਮਾਏ ਪੰਜਾਬ ਦੇ

ਸੁਰਜੀਤ ਪਾਤਰ ਬਣੇ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ
ਸੁਰਜੀਤ ਪਾਤਰ ਬਣੇ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ

ਚੰਡੀਗੜ੍ਹ: ਪੰਜਾਬ ਦੇ ਨਾਮਵਰ ਕਵੀ ਪਦਮਸ਼੍ਰੀ ਡਾ. ਸੁਰਜੀਤ ਪਾਤਰ ਨੂੰ ਪੰਜਾਬ ਆਰਟਸ

ਇਤਿਹਾਸਕ ਗੁਰਦੁਆਰੇ 'ਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਹੋਰ ਸਮਾਨ ਕੱਢ ਕੇ ਸੜਕ 'ਤੇ ਸੁੱਟਿਆ
ਇਤਿਹਾਸਕ ਗੁਰਦੁਆਰੇ 'ਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਹੋਰ ਸਮਾਨ ਕੱਢ ਕੇ ਸੜਕ...

ਚੰਡੀਗੜ੍ਹ :ਇਤਿਹਾਸਕ ਗੁਰਦੁਆਰਾ ਗੁਰੂ ਡਾਂਗਮਾਰ ਸਾਹਿਬ ‘ਚ ਸੁਸ਼ੋਭਿਤ ਸ੍ਰੀ

ਟਿਊਬਵੈੱਲ 'ਤੇ ਮਾਸੂਮ ਪੁੱਤਰ ਨੂੰ ਫ਼ਾਹਾ ਦੇ ਕੇ ਖੁਦ ਕੀਤੀ ਖੁਦਕੁਸ਼ੀ...
ਟਿਊਬਵੈੱਲ 'ਤੇ ਮਾਸੂਮ ਪੁੱਤਰ ਨੂੰ ਫ਼ਾਹਾ ਦੇ ਕੇ ਖੁਦ ਕੀਤੀ ਖੁਦਕੁਸ਼ੀ...

ਅੰਮ੍ਰਿਤਸਰ: ਥਾਣਾ ਲੋਪੋਕੇ ਅਧੀਨ ਪਿੰਡ ਕੱਕੜ ਵਿੱਚ ਇੱਕ ਪਿਤਾ ਵੱਲੋਂ ਟਿਊਬਵੈੱਲ