ਐਸ.ਵਾਈ.ਐਲ. ਦੇ ਹੱਲ 'ਚ ਜੁਟੀ ਕੈਪਟਨ ਸਰਕਾਰ

By: ਏਬੀਪੀ ਸਾਂਝਾ | | Last Updated: Monday, 17 July 2017 4:35 PM
ਐਸ.ਵਾਈ.ਐਲ. ਦੇ ਹੱਲ 'ਚ ਜੁਟੀ ਕੈਪਟਨ ਸਰਕਾਰ

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਸਤਲੁਜ-ਯਮੁਨਾ ਲਿੰਕ ਨਹਿਰ (ਐਸ.ਵਾਈ.ਐਲ) ਬਾਰੇ ਸੂਬਾ ਸਰਕਾਰ ਜਲਦੀ ਤੇ ਦੁਵੱਲਾ ਹੱਲ ਲੱਭਣ ਲਈ ਕੇਂਦਰ ਨਾਲ ਸਾਰਥਕ ਗੱਲਬਾਤ ’ਚ ਰੁੱਝੀ ਹੋਈ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਭਾਰਤ ਸਰਕਾਰ ਦੇ ਜਲ ਸਰੋਤ ਮੰਤਰਾਲੇ ਨੂੰ ਇਸ ਬਾਰੇ ਅੰਤਿਮ ਫੈਸਲਾ ਲੈਣ ਤੋਂ ਪਹਿਲਾਂ ਨਦੀਆਂ ਦੇ ਪਾਣੀ ਦੀ ਮੌਜੂਦਾ ਮਿਕਦਾਰ ਦਾ ਪਤਾ ਲਾਉਣ ਲਈ ਬੇਨਤੀ ਕੀਤੀ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਾਲ ਐਸ.ਵਾਈ.ਐਲ. ਸਬੰਧੀ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਹੋਣ ਤੋਂ ਇਨਕਾਰ ਕੀਤਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਗੱਲਬਾਤ ਲਈ ਕੋਈ ਵੀ ਸੱਦਾ ਨਹੀਂ ਦਿੱਤਾ ਗਿਆ।

 

ਕੈਪਟਨ ਸਰਕਾਰ ਵੱਲੋਂ ਕਰਜ਼ੇ ਮੁਆਫੀ ਦੇ ਐਲਾਨ ਤੋਂ ਬਾਅਦ ਕਿਸਾਨਾਂ ਵੱਲੋਂ ਫਸਲੀ ਕਰਜ਼ੇ ਦਾ ਮੁੜ ਭੁਗਤਾਨ ਕੀਤੇ ਜਾਣ ਵਿੱਚ ਹੋ ਰਹੀ ਦੇਰੀ ਬਾਰੇ ਕੈਪਟਨ ਨੇ ਕਿਹਾ ਕਿ ਸਰਕਾਰ ਪਹਿਲਾਂ ਹੀ ਬੈਂਕਾਂ ਨਾਲ ਕਰਜ਼ੇ ਦੇ ਨਿਬੇੜੇ ਦੀ ਪ੍ਰਕਿਰਿਆ ਚਲਾ ਰਹੀ ਹੈ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਰਜ਼ਾ ਮੁਆਫੀ ਸਕੀਮ ਤਿਆਰ ਕੀਤੀ ਹੈ ਜੋ ਸਰਕਾਰ ਵੱਲੋਂ ਹਫਤੇ ਵਿੱਚ ਲਾਗੂ ਕਰ ਦਿੱਤੀ ਜਾਵੇਗੀ।

 

ਕੈਪਟਨ ਨੇ ਕਿਹਾ ਕਿ ਡਾ. ਟੀ. ਹੱਕ ਦੀ ਅਗਵਾਈ ਵਾਲੀ ਮਾਹਿਰ ਕਮੇਟੀ ਦੀ ਕਰਜ਼ੇ ਮੁਆਫੀ ਬਾਰੇ ਅੰਤਿਮ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ। ਇਸ ਦੇ ਨਾਲ ਸਰਕਾਰ ਇਸ ਸਮੱਸਿਆ ਦੇ ਮੱਦੇਨਜ਼ਰ ਸਮੁੱਚਾ ਫੈਸਲਾ ਲਵੇਗੀ। ਕਰਜ਼ਾ ਮੁਆਫੀ ਨੂੰ ਸਹੀ ਮਾਇਨਿਆਂ ਵਿੱਚ ਲਾਗੂ ਕਰਨ ਵਾਸਤੇ ਢੰਗ ਤਰੀਕਿਆਂ ਦਾ ਪਤਾ ਲਾਵੇਗੀ। ਕੋਈ ਵੀ ਨਵਾਂ ਟੈਕਸ ਲਾਏ ਜਾਣ ਦੀ ਸੰਭਾਵਨਾ ਦੇ ਸਬੰਧ ਵਿਚ ਮੁੱਖ ਮੰਤਰੀ ਨੇ ਸਪਸ਼ਟ ਕੀਤਾ ਕਿ ਸੂਬਾ ਸਰਕਾਰ ਬਜਟ ਘਾਟੇ ਦੇ ਪਾੜੇ ਨੂੰ ਘੱਟ ਕਰਨ ਲਈ ਵਾਧੂ ਵਿੱਤੀ ਸਰੋਤ ਜੁਟਾਏ ਜਾਣ ਦੀ ਕੋਸ਼ਿਸ਼ ਕਰ ਰਹੀ ਹੈ। ਵਿੱਤ ਮੰਤਰੀ ਇਸ ਦਿਸ਼ਾ ਵੱਲ ਕਾਰਜ ਕਰ ਰਹੇ ਹਨ।

First Published: Monday, 17 July 2017 4:35 PM

Related Stories

ਸੁਖਪਾਲ ਖਹਿਰਾ ਨੇ ਪੰਜਾਬ ਵਿੱਚ ਖੇਤੀ ਬਾੜੀ ਐਮਰਜੰਸੀ ਦੀ ਮੰਗ ਕੀਤੀ
ਸੁਖਪਾਲ ਖਹਿਰਾ ਨੇ ਪੰਜਾਬ ਵਿੱਚ ਖੇਤੀ ਬਾੜੀ ਐਮਰਜੰਸੀ ਦੀ ਮੰਗ ਕੀਤੀ

ਚੰਡੀਗ੍ਹੜ: ਸੁਖਪਾਲ ਖਹਿਰਾ ਵਿਰੋਧੀ ਧਿਰ ਦੀ ਨੇਤਾ ਤੋਂ ਬਾਅਦ ਸਿੱਖ ਕੌਮ ਦੇ ਚੌਥੇ

ਬਲਾਚੌਰ ਦੀਆਂ ਦੋ ਕੁੜੀਆਂ ਦੀ ਮੌਤ ਸਬੰਧੀ 3 ਗ੍ਰਿਫਤਾਰ
ਬਲਾਚੌਰ ਦੀਆਂ ਦੋ ਕੁੜੀਆਂ ਦੀ ਮੌਤ ਸਬੰਧੀ 3 ਗ੍ਰਿਫਤਾਰ

ਬਲਾਚੌਰ: ਇੱਥੋਂ ਦੀਆਂ ਦੋ ਲੜਕੀਆਂ ਦੀ ਮੌਤ ਹਾਲੇ ਤੱਕ ਰਹੱਸ ਬਣੀ ਹੋਈ ਹੈ। ਪੁਲਿਸ

ਪਿੰਡ ਦੀਆਂ ਸੜਕਾਂ ਵੇਖ ਨਿਰਾਸ਼ ਹੋਏ ਇੰਗਲੈਂਡ ਦੇ ਐਮ.ਪੀ.
ਪਿੰਡ ਦੀਆਂ ਸੜਕਾਂ ਵੇਖ ਨਿਰਾਸ਼ ਹੋਏ ਇੰਗਲੈਂਡ ਦੇ ਐਮ.ਪੀ.

ਜਲੰਧਰ: ਜ਼ਿਲ੍ਹੇ ਦੇ ਪਿੰਡ ਰਾਏਪੁਰ ਫਰਾਲਾ ਦੇ ਤਨਮਨਜੀਤ ਸਿੰਘ ਢੇਸੀ ਇੰਗਲੈਂਡ ਦੇ

ਗੋਲੀ ਲੱਗਣ ਨਾਲ ਸੁਰੱਖਿਆ ਗਾਰਡ ਜ਼ਖ਼ਮੀ
ਗੋਲੀ ਲੱਗਣ ਨਾਲ ਸੁਰੱਖਿਆ ਗਾਰਡ ਜ਼ਖ਼ਮੀ

ਫ਼ਤਿਹਗੜ੍ਹ ਸਾਹਿਬ: ਜ਼ਿਲ੍ਹੇ ਦੇ ਪਿੰਡ ਨੰਦਪੁਰ ਕਲੌੜ ਵਿੱਚ ਪੰਜਾਬ ਨੈਸ਼ਨਲ ਬੈਂਕ

ਕਮਿਸ਼ਨ ਏਜੰਟ ਨੂੰ ਅਗਵਾ ਕਰਨ ਵਾਲੇ ਦਬੋਚੇ
ਕਮਿਸ਼ਨ ਏਜੰਟ ਨੂੰ ਅਗਵਾ ਕਰਨ ਵਾਲੇ ਦਬੋਚੇ

ਸੰਗਰੂਰ: ਦਿੜ੍ਹਬਾ ਦੇ ਕਮਿਸ਼ਨ ਏਜੰਟ ਨੂੰ ਅਗਵਾ ਕਰਨ ਦੇ ਮਾਮਲੇ ਵਿੱਚ ਸੰਗਰੂਰ

ਤੇਜ਼ਾਬ ਹਮਲਾ ਪੀੜਤਾਂ ਨੂੰ ਮੁਆਵਜ਼ੇ ਬਾਰੇ ਹਾਈਕੋਰਟ ਨੇ ਲਿਆ ਸਖ਼ਤ ਨੋਟਿਸ
ਤੇਜ਼ਾਬ ਹਮਲਾ ਪੀੜਤਾਂ ਨੂੰ ਮੁਆਵਜ਼ੇ ਬਾਰੇ ਹਾਈਕੋਰਟ ਨੇ ਲਿਆ ਸਖ਼ਤ ਨੋਟਿਸ

ਚੰਡੀਗੜ੍ਹ: ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਅੱਜ ਤੇਜ਼ਾਬ ਹਮਲੇ ਦੇ ਪੀੜਤਾਂ ਲਈ 8000

ਮਾਂ ਵੱਲੋਂ ਆਸ਼ਕ ਨਾਲ ਮਿਲ ਕੇ ਧੀ ਦਾ ਕਤਲ
ਮਾਂ ਵੱਲੋਂ ਆਸ਼ਕ ਨਾਲ ਮਿਲ ਕੇ ਧੀ ਦਾ ਕਤਲ

ਬਰਨਾਲਾ: ਜ਼ਿਲ੍ਹੇ ਦੇ ਥਾਣਾ ਟੱਲੇਵਾਲ ਦੀ ਪੁਲਿਸ ਨੇ ਕਤਲ ਦੀ ਗੁੱਥੀ ਨੂੰ

ਕਰਜ਼ਾ ਮਾਫੀ ਦੇ ਐਲਾਨ ਮਗਰੋਂ ਵੀ ਨਹੀਂ ਰੁਕੀਆਂ ਖੁਦਕੁਸ਼ੀਆਂ
ਕਰਜ਼ਾ ਮਾਫੀ ਦੇ ਐਲਾਨ ਮਗਰੋਂ ਵੀ ਨਹੀਂ ਰੁਕੀਆਂ ਖੁਦਕੁਸ਼ੀਆਂ

ਬਰਨਾਲਾ: ਬੇਸ਼ੱਕ ਕਾਂਗਰਸ ਸਰਕਾਰ ਨੇ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦਾ ਐਲਾਨ ਕਰ

ਹੁਣ ਭੀਖ ਮੰਗਣ ਵਾਲੇ ਬੱਚਿਆਂ 'ਤੇ ਹੋਵੇਗੀ ਸਖਤੀ
ਹੁਣ ਭੀਖ ਮੰਗਣ ਵਾਲੇ ਬੱਚਿਆਂ 'ਤੇ ਹੋਵੇਗੀ ਸਖਤੀ

ਅੰਮ੍ਰਿਤਸਰ: ਸ਼ਹਿਰ ਵਿੱਚ ਵੱਖ-ਵੱਖ ਥਾਵਾਂ ‘ਤੇ ਭੀਖ ਮੰਗਣ ਵਾਲੇ ਬੱਚਿਆਂ ਨੂੰ ਭੀਖ