ਨਿਗਮ ਚੋਣਾਂ 'ਚ ਕਾਂਗਰਸ ਨੇ ਲਾਈ ਹੋਰ ਵਾਅਦਿਆਂ ਦੀ ਝੜੀ

By: ਰਵੀ ਇੰਦਰ ਸਿੰਘ | | Last Updated: Thursday, 7 December 2017 7:22 PM
ਨਿਗਮ ਚੋਣਾਂ 'ਚ ਕਾਂਗਰਸ ਨੇ ਲਾਈ ਹੋਰ ਵਾਅਦਿਆਂ ਦੀ ਝੜੀ

ਅੰਮ੍ਰਿਤਸਰ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੂਬੇ ਦੇ ਸ਼ਹਿਰੀ ਵਿਕਾਸ ਲਈ ਇੱਕ ‘ਦ੍ਰਿਸ਼ਟੀ ਪੱਤਰ’ ਜਾਰੀ ਕੀਤਾ ਹੈ. ਇਸ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ, ਅੱਗ ਬੁਝਾਊ ਪ੍ਰਣਾਲੀ ਦੀ ਕਾਇਆ ਕਲਪ ਕਰਨ, ਜਲ ਤੇ ਸੀਵਰੇਜ ਪ੍ਰਬੰਧ ਪੁਖ਼ਤਾ ਬਣਾਉਣ, ਬਿਹਤਰ ਪਾਰਕਿੰਗ ਪ੍ਰਬੰਧਨ ਤੇ ਈ-ਪ੍ਰਸ਼ਾਸਨ ਪ੍ਰਣਾਲੀ ਲਾਗੂ ਕਰਨ ’ਤੇ ਸਭ ਤੋਂ ਵੱਧ ਜ਼ੋਰ ਦੇਣ ਦੀ ਗੱਲ ਕਹੀ ਹੈ। ਜਨਤਾ ਨਾਲ ਅਜਿਹੇ ਵਾਅਦੇ ਸਿਆਸੀ ਪਾਰਟੀਆਂ ਕੋਈ ਚੋਣ ਜਿੱਤਣ ਦੇ ਮਨੋਰਥ ਨਾਲ ਹੀ ਕਰਦੀਆਂ ਹਨ ਪਰ ਇੱਥੇ ਮੁੱਖ ਮੰਤਰੀ ਅਤੇ ਜਾਖੜ ਤੇ ਸਿੱਧੂ ਸਮੇਤ ਹੋਰ ਕਿਸੇ ਨੇਤਾ ਨੇ ਇਸ ਨੂੰ ਨਿਗਮ ਚੋਣਾਂ ਲਈ ਮਨੋਰਥ ਪੱਤਰ ਕਰਾਰ ਨਹੀਂ ਦਿੱਤਾ।

 

ਇਸ ਦਸਤਾਵੇਜ਼ ਦੇ ਹਿਸਾਬ ਨਾਲ ਆਉਂਦੇ ਸਮੇਂ ਵਿੱਚ ਕਾਂਗਰਸ ਵੱਲੋਂ ਥੁੜ ਮਿਆਦੀ ਯੋਜਨਾ ਤਹਿਤ ਐਲ.ਈ.ਡੀ. ਸਟ੍ਰੀਟ ਲਾਈਟਾਂ ਤੇ ਅੱਗ ਬੁਝਾਊ ਪ੍ਰਬੰਧਨ ਵਿੱਚ ਵੱਡੇ ਸੁਧਾਰ, ਸ਼ਹਿਰਾਂ ਵਿੱਚ ਕੂੜਾ ਪ੍ਰਬੰਧਨ ਬਿਹਤਰ ਲਈ ਸਮਾਰਟ ਵੇਸਟ ਕੁਲੈਕਸ਼ਨ ਸਿਸਟਮ ਲਾਗੂ ਕਰਨ, ਸ਼ਹਿਰੀ ਸਥਾਨਕ ਸੰਸਥਾਵਾਂ ਦੇ ਕੰਮਕਾਜ ਨੂੰ ਸੁਖਾਲਾ ਬਣਾਉਣ ਅਤੇ ਬੇਨਿਯਮੀਆਂ ਤੇ ਕਮੀਆਂ ਦਾ ਪਤਾ ਲਾਉਣ ਦੇ ਮੰਤਵ ਨਾਲ ਇਨਾਂ ਦਾ ਫੋਰੈਂਸਿਕ ਆਡਿਟ ਕਰਵਾਉਣ ਕਰਵਾਏ ਜਾਣਗੇ।

 

ਇੱਕ ਪ੍ਰਾਈਵੇਟ ਕੰਪਨੀ ਮੈਸਰਜ਼ ਗਰਾਂਟ ਥੌਰਨਟਨ ਲਿਮਟਡ ਨੂੰ ਫੋਰੈਂਸਿਕ ਆਡਿਟ ਲਈ ਫੋਰੈਂਸਿਕ ਏਜੰਸੀ ਵਜੋਂ ਨਿਯੁਕਤ ਕੀਤਾ ਹੈ। ਪਹਿਲੇ ਪੜਾਅ ਵਿੱਚ ਇਸ ਏਜੰਸੀ ਵੱਲੋਂ ਚਾਰ ਨਗਰ ਨਿਗਮਾਂ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਤੇ ਪਟਿਆਲਾ ਅਤੇ ਇਨ੍ਹਾਂ ਸ਼ਹਿਰਾਂ ਦੇ ਹੀ ਚਾਰ ਨਗਰ ਸੁਧਾਰ ਟਰੱਸਟਾਂ, ਤਿੰਨ ਨਗਰ ਕੌਂਸਲਾਂ ਖਰੜ, ਜ਼ੀਰਕਪੁਰ ਤੇ ਰਾਜਪੁਰਾ ਦਾ ਫੋਰੈਂਸਿਕ ਆਡਿਟ ਕਰਵਾਇਆ ਜਾਵੇਗਾ ਹੈ।

 

ਇਸ ਮੌਕੇ ਸ਼ਹਿਰੀ ਖੇਤਰਾਂ ਵਿੱਚ ਪਾਰਕਿੰਗ ਨੂੰ ਗੰਭੀਰ ਸਮੱਸਿਆ ਮੰਨਦੇ ਹੋਏ ਕਾਂਗਰਸ ਪਾਰਟੀ ਨੇ ਇੱਕ ਢੁਕਵੀਂ ਨੀਤੀ ਦਾ ਪ੍ਰਸਤਾਵ ਤੇ ਆਵਾਜਾਈ ਦੇ ਨਿੱਜੀ ਸਾਧਨਾਂ ’ਤੇ ਵਧ ਰਹੀ ਨਿਰਭਰਤਾ ਨੂੰ ਨਿਰਉਤਸ਼ਾਹਤ ਕਰਨ ਲਈ ਕੰਮ ਕਰਨ ਦੀ ਗੱਲ ਵੀ ਕਹੀ ਹੈ। ਭਾਰਤ ਸਰਕਾਰ ਦੀ ਹੈਵੀ ਇੰਡਸਟਰੀ ਵਿਭਾਗ ਦੀ ਐਫ.ਏ.ਐਮ.ਈ. ਸਕੀਮ ਦੇ ਹੇਠ ਬਿਜਲਈ ਬੱਸਾਂ (ਈ-ਬੱਸ), ਬਿਜਲਈ ਰਿਕਸ਼ਾ (ਈ-ਆਟੋ ਤੇ ਈ-ਰਿਕਸ਼ਾ) ਪ੍ਰਾਪਤੀ ਲਈ ਗ੍ਰਾਂਟ ਹਾਸਲ ਕਰਨ ਲਈ ਪਹਿਲਾਂ ਹੀ ਪ੍ਰਸਤਾਵ ਪੇਸ਼ ਕਰ ਦਿੱਤੇ ਹਨ। ਇਸ ਸਕੀਮ ਦੇ ਹੇਠ ਇਹ ਲਾਭ 10 ਲੱਖ ਦੀ ਜਨਸੰਖਿਆ ਤੋਂ ਜ਼ਿਆਦਾ ਜਨਸੰਖਿਆ ਵਾਲੇ ਸ਼ਹਿਰਾਂ ਲਈ ਹੈ, ਸੋ ਪੰਜਾਬ ਦੇ ਅੰਮ੍ਰਿਤਸਰ ਤੇ ਲੁਧਿਆਣਾ ਹੀ ਇਸ ਤਹਿਤ ਆਉਂਦੇ ਹਨ।

First Published: Thursday, 7 December 2017 7:22 PM

Related Stories

ਮੌਕ ਡ੍ਰਿੱਲ ਦੌਰਾਨ ਅੰਮ੍ਰਿਤਸਰ ਹਵਾਈ ਅੱਡੇ 'ਤੇ ਢੇਰ ਕੀਤੇ ਅੱਤਵਾਦੀ!
ਮੌਕ ਡ੍ਰਿੱਲ ਦੌਰਾਨ ਅੰਮ੍ਰਿਤਸਰ ਹਵਾਈ ਅੱਡੇ 'ਤੇ ਢੇਰ ਕੀਤੇ ਅੱਤਵਾਦੀ!

ਅੰਮ੍ਰਿਤਸਰ: ਗੁਰੂ ਨਗਰੀ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ

ਸਿੱਖਾਂ ਦੀ ਧਰਮ ਤਬਦੀਲੀ ਦਾ ਸ਼੍ਰੋਮਣੀ ਕਮੇਟੀ ਨੇ ਲਿਆ ਸਖ਼ਤ ਨੋਟਿਸ
ਸਿੱਖਾਂ ਦੀ ਧਰਮ ਤਬਦੀਲੀ ਦਾ ਸ਼੍ਰੋਮਣੀ ਕਮੇਟੀ ਨੇ ਲਿਆ ਸਖ਼ਤ ਨੋਟਿਸ

ਅੰਮ੍ਰਿਤਸਰ: ਇਹ ਮਾਮਲਾ ਪਾਕਿਸਤਾਨ ਅੰਦਰ ਸੂਬਾ ਖ਼ੈਬਰ ਪਖ਼ਤੂਨਖ਼ਵਾ ਦੇ ਜ਼ਿਲ੍ਹਾ

ਹੁਣ ਐਸਜੀਪੀਸੀ ਵੀ ਆਵੇਗੀ ਸੋਸ਼ਲ ਮੀਡੀਆ 'ਤੇ
ਹੁਣ ਐਸਜੀਪੀਸੀ ਵੀ ਆਵੇਗੀ ਸੋਸ਼ਲ ਮੀਡੀਆ 'ਤੇ

ਚੰਡੀਗੜ੍ਹ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ

ਨਗਰ ਨਿਗਮ ਚੋਣਾਂ ਲਈ ਤਿਆਰੀਆਂ ਮੁਕੰਮਲ
ਨਗਰ ਨਿਗਮ ਚੋਣਾਂ ਲਈ ਤਿਆਰੀਆਂ ਮੁਕੰਮਲ

ਅੰਮ੍ਰਿਤਸਰ: ਪੰਜਾਬ ਦੇ ਪਟਿਆਲਾ,ਜਲੰਧਰ ਅਤੇ ਅੰਮ੍ਰਿਤਸਰ ਵਿੱਚ ਹੋ ਰਹੀਆਂ ਨਗਰ

ਸੁਖਬੀਰ ਬਾਦਲ ਨੇ 'ਆਪ' ਨੂੰ ਖ਼ਤਮ ਕਰਨ ਦੀ ਘੜੀ ਰਣਨੀਤੀ! 15-20 ਦਿਨਾਂ 'ਚ ਵੱਡੇ ਧਮਾਕੇ ਦਾ ਐਲਾਨ
ਸੁਖਬੀਰ ਬਾਦਲ ਨੇ 'ਆਪ' ਨੂੰ ਖ਼ਤਮ ਕਰਨ ਦੀ ਘੜੀ ਰਣਨੀਤੀ! 15-20 ਦਿਨਾਂ 'ਚ ਵੱਡੇ ਧਮਾਕੇ...

ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਆਉਣ

ਕਿਸਾਨਾ ਵੱਲੋਂ ਕਰਜ਼ਾ ਮੁਆਫੀ 'ਧੋਖਾ' ਕਰਾਰ
ਕਿਸਾਨਾ ਵੱਲੋਂ ਕਰਜ਼ਾ ਮੁਆਫੀ 'ਧੋਖਾ' ਕਰਾਰ

ਅੰਮ੍ਰਿਤਸਰ – ਗੁਰੂ ਕੀ ਨਗਰੀ ਅੰਮ੍ਰਿਤਸਰ ਵਿਖੇ ਸੱਤ ਕਿਸਾਨ ਤੇ ਮਜ਼ਦੂਰ

ਮੈਂ ਸਟਾਇਲਿਸ਼ ਰਾਧੇ ਮਾਂ ਹਾਂ, ਲੋਕ ਮੈਨੂੰ ਕਾਪੀ ਕਰਦੇ!
ਮੈਂ ਸਟਾਇਲਿਸ਼ ਰਾਧੇ ਮਾਂ ਹਾਂ, ਲੋਕ ਮੈਨੂੰ ਕਾਪੀ ਕਰਦੇ!

ਅੰਮ੍ਰਿਤਸਰ: ਅਕਸਰ ਵਿਵਾਦਾਂ ਵਿੱਚ ਰਹਿਣ ਵਾਲੀ ਅਖੌਤੀ ਧਰਮ ਗੁਰੂ ਰਾਧੇ ਮਾਂ ਦਾ

'ਦੰਗਲ ਗਰਲ' ਦੇ ਹੱਕ 'ਚ ਨਿੱਤਰੇ ਨਵਜੋਤ ਸਿੱਧੂ
'ਦੰਗਲ ਗਰਲ' ਦੇ ਹੱਕ 'ਚ ਨਿੱਤਰੇ ਨਵਜੋਤ ਸਿੱਧੂ

ਅੰਮ੍ਰਿਤਸਰ: ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਬੀਤੇ ਦਿਨੀਂ

ਹੁਣ ਮਹਿੰਗੇ ਹੋਟਲਾਂ ਦੇ ਮਾਲਕ ਨੂੰ ਖਾਣੀ ਪੈ ਰਹੀ ਸੜਕਾਂ 'ਤੇ ਬੈਠ ਰੋਟੀ: ਨਵਜੋਤ ਸਿੱਧੂ
ਹੁਣ ਮਹਿੰਗੇ ਹੋਟਲਾਂ ਦੇ ਮਾਲਕ ਨੂੰ ਖਾਣੀ ਪੈ ਰਹੀ ਸੜਕਾਂ 'ਤੇ ਬੈਠ ਰੋਟੀ: ਨਵਜੋਤ...

ਅੰਮ੍ਰਿਤਸਰ: ਬੀਤੇ ਦਿਨੀਂ ਫਿਰੋਜ਼ਪੁਰ ਵਿੱਚ ਅਕਾਲੀ ਲੀਡਰਾਂ ਤੇ ਵਰਕਰਾਂ ਖਿਲਾਫ