ਕੈਪਟਨ ਵੱਲੋਂ ਅੱਤਵਾਦ ਪੀੜਤਾਂ ਲਈ ਵੱਡਾ ਐਲਾਨ

By: Harsharan K | | Last Updated: Friday, 20 October 2017 5:18 PM
ਕੈਪਟਨ ਵੱਲੋਂ ਅੱਤਵਾਦ ਪੀੜਤਾਂ ਲਈ ਵੱਡਾ ਐਲਾਨ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਤਵਾਦੀਆਂ ਵੱਲੋਂ ਮਾਰੇ ਗਏ ਸਰਕਾਰੀ ਮੁਲਾਜ਼ਮਾਂ ਦੀਆਂ ਵਿਧਵਾਵਾਂ ਲਈ ਵਿਸ਼ੇਸ਼ ਪਰਿਵਾਰਕ ਪੈਨਸ਼ਨ ਬਹਾਲ ਕਰ ਦਿੱਤੀ ਹੈ। ਇਸੇ ਦੇ ਨਾਲ ਹੀ ਮੁੱਖ ਮੰਤਰੀ ਨੇ ਅੱਤਵਾਦ ਦੇ ਦੌਰ ਵਿੱਚ ਮਾਰੇ ਗਏ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਲਾਲ ਕਾਰਡ ਸਕੀਮ ਦਾ ਲਾਭ ਦੇਣ ਦੀ ਵੀ ਸਹਿਮਤੀ ਦੇ ਦਿੱਤੀ।
ਸਾਲ 2016 ਵਿੱਚ ਪਿਛਲੀ ਅਕਾਲੀ ਸਰਕਾਰ ਨੇ ਵਿਸ਼ੇਸ਼ ਪੈਨਸ਼ਨ ਸਕੀਮ ਬੰਦ ਕਰ ਦਿੱਤੀ ਸੀ ਤੇ ਕੈਪਟਨ ਨੇ ਸੂਬੇ ਵਿੱਚ ਕਾਂਗਰਸ ਦੀ ਸਰਕਾਰ ਆਉਣ ‘ਤੇ ਇਸ ਸਕੀਮ ਨੂੰ ਬਹਾਲ ਕਰਨ ਦਾ ਵਾਅਦਾ ਕੀਤਾ ਸੀ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਇਸ ਸਕੀਮ ਤਹਿਤ ਵਿਧਵਾ ਨੂੰ ਉਨ੍ਹਾਂ ਦੀ ਮੌਤ ਤੱਕ ਪੈਨਸ਼ਨ ਮਿਲੇਗੀ ਜਦਕਿ ਇਸ ਤੋਂ ਪਹਿਲਾਂ ਉਨ੍ਹਾਂ ਦੇ ਮੁੜ ਵਿਆਹੇ ਜਾਣ ਤੱਕ ਪੈਨਸ਼ਨ ਦੇਣ ਦਾ ਉਪਬੰਧ ਸੀ।
ਮੁੱਖ ਮੰਤਰੀ ਨੇ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਲਾਲ ਕਾਰਡ ਦਿੱਤੇ ਜਾਣਗੇ ਜੋ ਹੁਣ ਤੱਕ ਸਿਰਫ ਅੱਤਵਾਦ ਤੋਂ ਪੀੜਤ ਸਿਵਲੀਅਨਾਂ ਨੂੰ ਹੀ ਦਿੱਤੇ ਜਾਂਦੇ ਹਨ। ਪੰਜਾਬ ਪੁਲਿਸ ਦੇ ਬਹਾਦਰੀ ਤੇ ਕੁਰਬਾਨੀ ਭਰੇ ਇਤਿਹਾਸ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਅੱਤਵਾਦ ਦੌਰਾਨ ਪੰਜਾਬ ਵੱਲੋਂ ਹੰਢਾਈਆਂ ਔਖੀਆਂ ਪ੍ਰਸਥਿਤੀਆਂ ਤੇ ਸ਼ਾਂਤੀ ਦੀ ਬਹਾਲੀ ਲਈ ਪੁਲਿਸ ਦੀਆਂ ਮਹਾਨ ਕੁਰਬਾਨੀਆਂ ਨੂੰ ਚੇਤੇ ਕੀਤਾ।
ਕੈਪਟਨ ਅਮਰਿੰਦਰ ਸਿੰਘ ਨੇ ਪੁਲਿਸ ਫੋਰਸ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਤੇ ਪੁਲਿਸ ਦੇ ਇਤਿਹਾਸ ਵਿੱਚ ਪਹਿਲੀ ਵਾਰ ਸ਼ਹੀਦਾਂ ਦੇ ਪਰਿਵਾਰਾਂ ਨਾਲ ਗੱਲਬਾਤ ਕਰਨ ਤੋਂ ਇਲਾਵਾ ਜੋਤ ਜਗਾਈ। ਉਨ੍ਹਾਂ ਦੱਸਿਆ ਕਿ ਪੈਨਸ਼ਨ ਦੀ ਰਾਸ਼ੀ ਮੁਲਾਜ਼ਮ ਦੀ ਮੌਤ ਸਮੇਂ ਦੌਰਾਨ ਉਸ ਦੀ ਆਖਰੀ ਤਨਖਾਹ ਦੇ ਬਰਾਬਰ ਹੋਵੇਗੀ। ਉਨਾਂ ਆਖਿਆ ਕਿ ਸ਼ਹੀਦਾਂ ਦੀਆਂ ਵਿਧਵਾਵਾਂ ਸਾਡੇ ਪਰਿਵਾਰ ਦਾ ਹਿੱਸਾ ਹਨ ਤੇ ਉਨ੍ਹਾਂ ਦੀ ਸੰਭਾਲ ਕਰਨਾ ਸਾਡਾ ਫਰਜ਼ ਹੈ।
First Published: Friday, 20 October 2017 4:55 PM

Related Stories

ਚੰਡੀਗੜ੍ਹ ਗੈਂਗਰੇਪ ਮਾਮਲਾ: 7 ਦਿਨਾਂ ਬਾਅਦ ਇੱਕ ਗ੍ਰਿਫਤਾਰੀ, ਤਹਿਕੀਕਾਤ ਜਾਰੀ
ਚੰਡੀਗੜ੍ਹ ਗੈਂਗਰੇਪ ਮਾਮਲਾ: 7 ਦਿਨਾਂ ਬਾਅਦ ਇੱਕ ਗ੍ਰਿਫਤਾਰੀ, ਤਹਿਕੀਕਾਤ ਜਾਰੀ

ਚੰਡੀਗੜ੍ਹ: ਬੀਤੀ 17 ਨਵੰਬਰ ਨੂੰ ਸੈਕਟਰ 53 ਵਿੱਚ ਵਾਪਰੇ ਗੈਂਗਰੇਪ ਮਾਮਲੇ ‘ਚ

ਜੱਗੀ ਜੌਹਲ ਦੇ ਪੁਲਿਸ ਰਿਮਾਂਡ 'ਚ ਵਾਧਾ, ਬ੍ਰਿਟਿਸ਼ ਅਧਿਕਾਰੀ ਵੀ ਪੁੱਜਾ ਅਦਾਲਤ
ਜੱਗੀ ਜੌਹਲ ਦੇ ਪੁਲਿਸ ਰਿਮਾਂਡ 'ਚ ਵਾਧਾ, ਬ੍ਰਿਟਿਸ਼ ਅਧਿਕਾਰੀ ਵੀ ਪੁੱਜਾ ਅਦਾਲਤ

ਲੁਧਿਆਣਾ: ਹਿੰਦੂ ਨੇਤਾਵਾਂ ਦੇ ਕਤਲ ਮਾਮਲਿਆਂ ਵਿੱਚ ਪੁਲਿਸ ਵੱਲੋਂ ਗ੍ਰਿਫਤਾਰ

ਜਲੰਧਰ 'ਚ ਇੱਕ ਹੋਰ ਕਤਲ
ਜਲੰਧਰ 'ਚ ਇੱਕ ਹੋਰ ਕਤਲ

ਜਲੰਧਰ: ਲਗਾਤਾਰ ਵੱਧ ਰਹੇ ਅਪਰਾਧ ‘ਚ ਇੱਕ ਹੋਰ ਕਤਲ ਦਾ ਮਾਮਲਾ ਜੁੜ ਗਿਆ ਹੈ।

ਪਟਿਆਲਾ 'ਚ ਅਜੇ ਵੀ ਨੋਟਬੰਦੀ ਦੀ ਮਾਰ, ਐਸ.ਬੀ.ਆਈ. ਨੇ ਲਿਖਿਆ ਗਵਰਨਰ ਨੂੰ ਪੱਤਰ
ਪਟਿਆਲਾ 'ਚ ਅਜੇ ਵੀ ਨੋਟਬੰਦੀ ਦੀ ਮਾਰ, ਐਸ.ਬੀ.ਆਈ. ਨੇ ਲਿਖਿਆ ਗਵਰਨਰ ਨੂੰ ਪੱਤਰ

ਪਟਿਆਲਾ: ਦੇਸ਼ ਵਿੱਚ ਨੋਟਬੰਦੀ ਮਗਰੋਂ ਇੱਕ ਸਾਲ ਬੀਤ ਜਾਣ ਤੋਂ ਬਾਅਦ ਅਜੇ ਤਕ ਵੀ ਆਮ

ਮੋਦੀ ਸਰਕਾਰ ਨੂੰ ਸ਼ਹੀਦੀ ਦਿਹਾੜੇ ਮੌਕੇ ਸਰਕਾਰੀ ਛੁੱਟੀ ਐਲਾਣਨ ਦੀ ਅਪੀਲ
ਮੋਦੀ ਸਰਕਾਰ ਨੂੰ ਸ਼ਹੀਦੀ ਦਿਹਾੜੇ ਮੌਕੇ ਸਰਕਾਰੀ ਛੁੱਟੀ ਐਲਾਣਨ ਦੀ ਅਪੀਲ

ਅੰਮ੍ਰਿਤਸਰ: ਦਮਦਮੀ ਟਕਸਾਲ ਦੇ ਮੁਖੀ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਪ੍ਰਧਾਨ

ਨਵਜੋਤ ਸਿੱਧੂ ਕਾਂਗਰਸੀਆਂ ਤੇ ਵਪਾਰੀਆਂ ਨਾਲ ਭਲਕੇ ਸੜਕਾਂ 'ਤੇ
ਨਵਜੋਤ ਸਿੱਧੂ ਕਾਂਗਰਸੀਆਂ ਤੇ ਵਪਾਰੀਆਂ ਨਾਲ ਭਲਕੇ ਸੜਕਾਂ 'ਤੇ

ਅੰਮ੍ਰਿਤਸਰ: ਕੇਂਦਰ ਸਰਕਾਰ ਵੱਲੋਂ ਦੇਸ਼ ਭਰ ਵਿੱਚ ਲਾਗੂ ਕੀਤੇ ਗਏ ਜੀ.ਐਸ.ਟੀ. ਖਿਲਾਫ

ਸਕੂਲ ਬੱਸ ਡਰਾਈਵਰ 'ਤੇ ਤਸ਼ੱਦਦ ਦਾ ਜ਼ਿਮੇਵਾਰ ਕੌਣ? 
ਸਕੂਲ ਬੱਸ ਡਰਾਈਵਰ 'ਤੇ ਤਸ਼ੱਦਦ ਦਾ ਜ਼ਿਮੇਵਾਰ ਕੌਣ? 

ਅੰਮ੍ਰਿਤਸਰ: ਗੁਰੁਗ੍ਰਾਮ ਦੇ ਰਾਇਨ ਇੰਟਰਨੈਸ਼ਲ ਸਕੂਲ ਵਿੱਚ ਇੱਕ ਬੱਚੇ ਦੀ ਬੇਰਹਿਮੀ

ਧਰਮ ਛੱਡਣ ਦੀ ਧਮਕੀ ਦੇਣ ਵਾਲਿਆਂ ਨੂੰ ਸ਼੍ਰੋਮਣੀ ਕਮੇਟੀ ਦੀ ਫਿਟਕਾਰ
ਧਰਮ ਛੱਡਣ ਦੀ ਧਮਕੀ ਦੇਣ ਵਾਲਿਆਂ ਨੂੰ ਸ਼੍ਰੋਮਣੀ ਕਮੇਟੀ ਦੀ ਫਿਟਕਾਰ

ਅੰਮ੍ਰਿਤਸਰ: ਗੁਰਦਵਾਰੇ ਦੀ ਸੇਵਾ ਤੋਂ ਫਾਰਗ ਕੀਤੇ ਗਏ ਮੁਲਾਜ਼ਮਾਂ ਵੱਲੋਂ ਆਪਣਾ

5 ਦਿਨ ਬਾਅਦ ਵੀ 5 ਮੰਜ਼ਲਾ ਇਮਾਰਤ ਦੇ ਧੁਖ਼ਦੇ ਮਲਬੇ ਹੇਠ ਜਿੰਦੜੀਆਂ..!
5 ਦਿਨ ਬਾਅਦ ਵੀ 5 ਮੰਜ਼ਲਾ ਇਮਾਰਤ ਦੇ ਧੁਖ਼ਦੇ ਮਲਬੇ ਹੇਠ ਜਿੰਦੜੀਆਂ..!

ਲੁਧਿਆਣਾ: ਲੰਘੀ 20 ਨਵੰਬਰ ਨੂੰ ਇੱਥੋਂ ਦੇ ਸੂਫੀਆਂ ਚੌਕ ਇਲਾਕੇ ਵਿੱਚ ਢੇਰੀ ਹੋਈ

ਧਰਮ ਛੱਡਣ ਦੀ ਧਮਕੀ ਦੇਣ ਵਾਲਿਆਂ ਨੂੰ ਜਥੇਦਾਰ ਦਾ ਭਰੋਸਾ
ਧਰਮ ਛੱਡਣ ਦੀ ਧਮਕੀ ਦੇਣ ਵਾਲਿਆਂ ਨੂੰ ਜਥੇਦਾਰ ਦਾ ਭਰੋਸਾ

ਅੰਮ੍ਰਿਤਸਰ: ਲੋਕਲ ਕਮੇਟੀ ਅਧੀਨ ਗੁਰਦਵਾਰੇ ਵਿੱਚ ਸੇਵਾ ਨਿਭਾਅ ਰਹੇ ਮੁਲਾਜ਼ਮਾਂ