ਕਰਜ਼ਾ ਮੁਆਫੀ ਨੂੰ ਲੈ ਕੇ ਅਕਾਲੀਆਂ 'ਤੇ ਵਰ੍ਹੇ ਕੈਪਟਨ

By: ਏਬੀਪੀ ਸਾਂਝਾ | | Last Updated: Sunday, 14 January 2018 12:01 PM
ਕਰਜ਼ਾ ਮੁਆਫੀ ਨੂੰ ਲੈ ਕੇ ਅਕਾਲੀਆਂ 'ਤੇ ਵਰ੍ਹੇ ਕੈਪਟਨ

ਚੰਡੀਗੜ੍ਹ: “ਜਿਨ੍ਹਾਂ ਨੇ ਆਪਣੇ ਕਾਰਜ ਕਾਲ ਦੌਰਾਨ ਆਪਣੀਆਂ ਹੱਦੋਂ ਵੱਧ ਘਟੀਆ ਨੀਤੀਆਂ ਨਾਲ ਕਿਸਾਨਾਂ ਨੂੰ ਕਰਜ਼ੇ ਦੇ ਜੰਜਾਲ ਵਿੱਚ ਧੱਕ ਦਿੱਤਾ ਸੀ। ਉਨ੍ਹਾਂ ਵੱਲੋਂ ਹੁਣ ਮੇਰੇ ਤੋਂ 90,000 ਕਰੋੜ ਰੁਪਏ ਦੇ ਕਰਜ਼ਾ ਮੁਆਫੀ ਪੈਕੇਜ ਦੀ ਮੰਗ ਕੀਤੀ ਜਾ ਰਹੀ ਹੈ। ਅਕਾਲੀ ਆਪਣੇ ਸੌੜੇ ਸਿਆਸੀ ਹਿੱਤਾਂ ਖ਼ਾਤਰ ਸਭ ਕਰ ਰਹੇ ਹਨ ਤੇ ਕਿਸਾਨਾਂ ਨੂੰ ਉਨ੍ਹਾਂ ਦੀਆਂ ਗੱਲਾਂ ਵੱਲ ਧਿਆਨ ਨਹੀਂ ਦੇਣਾ ਚਾਹੀਦਾ।” ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਕਰਜ਼ਾ ਮਾਮਲੇ ਬਾਰੇ ਅਕਾਲੀ ਦਲ ‘ਤੇ ਤਿੱਖਾ ਸ਼ਬਦੀ ਹਮਲਾ ਕੀਤਾ ਹੈ।

 

ਮੁੱਖ ਮੰਤਰੀ ਨੇ ਕਿਹਾ ਕਿ ਨਿਰਾਸ਼ਾ ਵਿੱਚ ਘਿਰੇ ਹੋਏ ਅਕਾਲੀ ਆਪਣੀ ਸਿਆਸੀ ਹੋਂਦ ਨੂੰ ਸੁਰਜੀਤ ਕਰਨ ਵਾਸਤੇ ਲੋਕਾਂ ਵਿੱਚ ਹਾਜ਼ਰੀ ਲਵਾਉਣ ਲਈ ਮੁੱਦੇ ਲੱਭਣ ਦੀ ਅਸਫਲ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਤੁਸੀਂ ਕਿਸਾਨਾਂ ਦੀ ਹਾਲਤ ਬਾਰੇ ਇੰਨੇ ਹੀ ਫਿਕਰਮੰਦ ਹੋ ਤਾਂ ਤੁਸੀਂ ਪਿਛਲੇ 10 ਵਰ੍ਹਿਆਂ ਦੌਰਾਨ ਕਿਸਾਨੀ ਭਾਈਚਾਰੇ ਨੂੰ ਉੱਚਾ ਚੁੱਕਣ ਲਈ ਕੁਝ ਵੀ ਕਿਉਂ ਨਹੀਂ ਕੀਤਾ? ਉਨ੍ਹਾਂ ਨੇ ਇਸ ਨਾਜ਼ੁਕ ਮੁੱਦੇ ਬਾਰੇ ਕੀਤੇ ਜਾ ਰਹੇ ਹੋ-ਹੱਲੇ ਲਈ ਅਕਾਲੀਆਂ ਦੀ ਤਿੱਖੀ ਆਲੋਚਨਾ ਕੀਤੀ।

 

ਕੈਪਟਨ ਨੇ ਕਿਹਾ ਕਿ ਅਸਲ ਵਿੱਚ ਕਿਸਾਨਾਂ ਦੀ ਤਰਸਯੋਗ ਹਾਲਤ ਪਿਛਲੀ ਅਕਾਲੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਹਨ। ਇਨ੍ਹਾਂ ਨੀਤੀਆਂ ਕਾਰਨ ਸੂਬੇ ਦਾ ਹਰੇਕ ਵਰਗ ਤਰਾਹ-ਤਰਾਹ ਕਰਨ ਲੱਗ ਪਿਆ ਸੀ। ਉਨ੍ਹਾਂ ਕਿਹਾ ਕਿ ਅਕਾਲੀਆਂ ਨੂੰ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਪ੍ਰਸ਼ੰਸਾ ਕਰਨੀ ਚਾਹੀਦੀ ਹੈ ਨਾ ਕਿ ਤੋਹਮਤਬਾਜ਼ੀ ਵਿੱਚ ਗਲਤਾਨ ਹੋਣਾ ਚਾਹੀਦਾ ਹੈ। ਕੈਪਟਨ ਨੇ ਕਿਹਾ ਕਿ ਕਾਂਗਰਸ ਸਰਕਾਰ ਸੂਬੇ ਦੀ ਆਰਥਿਕਤਾ ਨੂੰ ਮੁੜ ਪੈਰਾਂ ‘ਤੇ ਲਿਆ ਰਹੀ ਹੈ ਜਿਸ ਨੂੰ ਅਕਾਲੀਆਂ ਨੇ ਤਹਿਸ-ਨਹਿਸ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਆਰਥਿਕਤਾ ਨੂੰ ਕੁਝ ਹੱਦ ਤੱਕ ਪੈਰਾਂ ‘ਤੇ ਲਿਆਂਦਾ ਹੈ ਤੇ ਕਰਜ਼ਾ ਮੁਆਫੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ।

 

ਕੈਪਟਨ ਨੇ ਕਿਹਾ ਕਿ ਸੂਬਾ ਸਰਕਾਰ ਛੋਟੇ ਤੇ ਸੀਮਾਂਤ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਲੋੜੀਂਦੇ ਫੰਡ ਪੈਦਾ ਕਰਨ ਲਈ ਸਫਲ ਰਹੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤ ਵਿੱਚ ਇਸ ਵਾਸਤੇ ਪ੍ਰਭਾਵੀ ਕਾਰਜ ਕੀਤਾ ਗਿਆ ਹੈ ਪਰ ਅਕਾਲੀ ਆਪਣੇ ਸੌੜੇ ਸਿਆਸੀ ਹਿੱਤਾਂ ਨੂੰ ਹੁਲਾਰਾ ਦੇਣ ਲਈ ਕਿਸਾਨੀ ਕਰਜ਼ੇ ਮੁਆਫੀ ਦੇ ਮੁੱਦੇ ਨਾਲ ਖੇਡਣ ਦੀ ਕੋਸ਼ਿਸ਼ ਕਰ ਰਹੇ ਹਨ।

First Published: Sunday, 14 January 2018 12:01 PM

Related Stories

ਪੈਟਰੋਲ ਪੰਪ ਕਰਿੰਦਿਆਂ ਨੂੰ ਗੋਲ਼ੀਆਂ ਮਾਰ ਲੁੱਟੇ 17 ਲੱਖ
ਪੈਟਰੋਲ ਪੰਪ ਕਰਿੰਦਿਆਂ ਨੂੰ ਗੋਲ਼ੀਆਂ ਮਾਰ ਲੁੱਟੇ 17 ਲੱਖ

ਅਬੋਹਰ: ਪੰਜਾਬ-ਰਾਜਸਥਾਨ ਦੇ ਨਾਲ ਲਗਦੇ ਫ਼ਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਦੋਦਾਵਾਲਾ

ਗੁਰਬੀਰ ਗਰੇਵਾਲ ਬਣੇ ਅਮਰੀਕਾ ਦੇ ਪਹਿਲੇ ਸਿੱਖ ਅਟਾਰਨੀ ਜਨਰਲ
ਗੁਰਬੀਰ ਗਰੇਵਾਲ ਬਣੇ ਅਮਰੀਕਾ ਦੇ ਪਹਿਲੇ ਸਿੱਖ ਅਟਾਰਨੀ ਜਨਰਲ

ਨਿਊਜਰਸੀ: ਸੀਨੀਅਰ ਵਕੀਲ ਗੁਰਬੀਰ ਗਰੇਵਾਲ ਨੂੰ ਅਮਰੀਕਾ ਦੇ ਪਹਿਲੇ ਸਿੱਖ ਅਟਾਰਨੀ

ਰਿਆਨ ਕਤਲ ਕਾਂਡ 'ਚ ਪਿੰਟੋ ਪਰਿਵਾਰ ਨੂੰ ਰਾਹਤ
ਰਿਆਨ ਕਤਲ ਕਾਂਡ 'ਚ ਪਿੰਟੋ ਪਰਿਵਾਰ ਨੂੰ ਰਾਹਤ

ਚੰਡੀਗੜ੍ਹ: ਰਿਆਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਪ੍ਰਦੂਮਨ ਦੇ ਕਤਲ ਮਾਮਲੇ ਵਿੱਚ

ਸੰਸਦ ਮੈਂਬਰ ਨੂੰ ਹਸਪਤਾਲ 'ਚ ਵੇਖ ਡਾਕਟਰਾਂ ਦੇ ਉੱਡੇ ਹੋਸ਼
ਸੰਸਦ ਮੈਂਬਰ ਨੂੰ ਹਸਪਤਾਲ 'ਚ ਵੇਖ ਡਾਕਟਰਾਂ ਦੇ ਉੱਡੇ ਹੋਸ਼

ਅੰਮ੍ਰਿਤਸਰ: ਗੁਰੂ ਨਗਰੀ ਵਿੱਚ ਬਣਿਆ ਸਰਕਾਰੀ ਟੀ.ਬੀ. ਹਸਪਤਾਲ ਖੁਦ ਬਿਮਾਰੀ ਦੀ

ਮਨਜੀਤ ਸਿੰਘ ਕਲਕੱਤਾ ਨੂੰ ਸੇਜ਼ਲ ਅੱਖਾਂ ਨਾਲ ਅੰਤਿਮ ਵਿਦਾਈ
ਮਨਜੀਤ ਸਿੰਘ ਕਲਕੱਤਾ ਨੂੰ ਸੇਜ਼ਲ ਅੱਖਾਂ ਨਾਲ ਅੰਤਿਮ ਵਿਦਾਈ

ਅੰਮ੍ਰਿਤਸਰ: ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੁੱਖ ਸਕੱਤਰ,

ਪਾਕਿਸਤਾਨ 'ਚ ਵਿਸਾਖੀ ਵੇਖਣ ਦੇ ਚਾਹਵਾਨਾਂ ਤੋਂ ਪਾਸਪੋਰਟ ਮੰਗੇ
ਪਾਕਿਸਤਾਨ 'ਚ ਵਿਸਾਖੀ ਵੇਖਣ ਦੇ ਚਾਹਵਾਨਾਂ ਤੋਂ ਪਾਸਪੋਰਟ ਮੰਗੇ

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਕਿਸਤਾਨ ਸਥਿਤ

ਪਵਿੱਤਰ ਸ਼ਹਿਰ ਦਾ ਦਰਜਾ ਸਿਰਫ ਵਿਖਾਵਾ!
ਪਵਿੱਤਰ ਸ਼ਹਿਰ ਦਾ ਦਰਜਾ ਸਿਰਫ ਵਿਖਾਵਾ!

ਬਠਿੰਡਾ: ਤਖਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤਲਵੰਡੀ ਸਾਬੋ ਨੂੰ ਬੇਸ਼ੱਕ ਪਵਿੱਤਰ

ਮੰਤਰੀ ਦਾ ਅਹੁਦਾ ਖੁੱਸਣ ਮਗਰੋਂ ਖਹਿਰਾ ਨਾਲ ਸਿੰਗ ਫਸਾਉਣਗੇ ਰਾਣਾ
ਮੰਤਰੀ ਦਾ ਅਹੁਦਾ ਖੁੱਸਣ ਮਗਰੋਂ ਖਹਿਰਾ ਨਾਲ ਸਿੰਗ ਫਸਾਉਣਗੇ ਰਾਣਾ

ਚੰਡੀਗੜ੍ਹ: ਬਿਜਲੀ ਤੇ ਸਿੰਜਾਈ ਮੰਤਰੀ ਦਾ ਅਹੁਦਾ ਖੁੱਸਣ ਮਗਰੋਂ ਰਾਣਾ ਗੁਰਜੀਤ ਨੇ

ਰਾਹੁਲ ਦਾ ਫੈਸਲਾ ਸਿਰ ਮੱਥੇ: ਰਾਣਾ ਗੁਰਜੀਤ
ਰਾਹੁਲ ਦਾ ਫੈਸਲਾ ਸਿਰ ਮੱਥੇ: ਰਾਣਾ ਗੁਰਜੀਤ

ਚੰਡੀਗੜ੍ਹ: ਤਾਜ਼ਾ-ਤਾਜ਼ਾ ਮੰਤਰੀ ਦੀ ਕੁਰਸੀ ਖੁੱਸਣ ਮਗਰੋਂ ਰਾਣਾ ਗੁਰਜੀਤ ਨੇ

ਮਾਛੀਵਾੜਾ 'ਚ 20 ਕਰੋੜ ਦੀ ਹੈਰੋਇਨ ਜ਼ਬਤ
ਮਾਛੀਵਾੜਾ 'ਚ 20 ਕਰੋੜ ਦੀ ਹੈਰੋਇਨ ਜ਼ਬਤ

ਲੁਧਿਆਣਾ: ਪੁਲਿਸ ਨੇ ਮਾਛੀਵਾੜਾ ਤੋਂ 5 ਕਿੱਲੋ ਹੈਰੋਇਨ ਕਾਬੂ ਕੀਤੀ ਹੈ। ਕੌਮਾਂਤਰੀ