ਫ਼ਗਵਾੜਾ ਹਿੰਸਾ: ਇੰਟਰਨੈੱਟ ਸੇਵਾ ਨਹੀਂ ਹੋਵੇਗੀ ਬਹਾਲ

By: ABP Sanjha | | Last Updated: Sunday, 15 April 2018 4:20 PM
ਫ਼ਗਵਾੜਾ ਹਿੰਸਾ: ਇੰਟਰਨੈੱਟ ਸੇਵਾ ਨਹੀਂ ਹੋਵੇਗੀ ਬਹਾਲ

ਜਲੰਧਰ: ਫ਼ਗਵਾੜਾ ਵਿੱਚ ਡਾ. ਭੀਮ ਰਾਓ ਅੰਬੇਦਕਰ ਨੂੰ ਚੌਕ ਸਮਰਪਿਤ ਕਰਨ ‘ਤੇ ਪੈਦਾ ਹੋਇਆ ਟਕਰਾਅ ਤੇ ਦਹਿਸ਼ਤ ਵਾਲਾ ਮਾਹੌਲ ਹੁਣ ਲਗਪਗ ਸ਼ਾਂਤ ਹੋ ਗਿਆ ਹੈ। ਪੁਲਿਸ ਨੇ ਖ਼ੂਨੀ ਟਕਰਾਅ ਵਾਲੇ ਮਾਮਲੇ ਵਿੱਚ 34 ਲੋਕਾਂ ਵਿਰੁੱਧ ਨਾਵਾਂ ਸਮੇਤ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਕੇਸ ਹਿੰਸਾ ਤੇ ਭੰਨਤੋੜ ਕਰਨ ਵਾਲਿਆਂ ਦੀ ਪਛਾਣ ਕਰ ਕੇ ਮਾਮਲਾ ਦਰਜ ਕਰ ਲਿਆ ਹੈ। ਭੰਨਤੋੜ ਦਾ ਸ਼ਿਕਾਰ ਪੁਲਿਸ ਮੁਲਾਜ਼ਮਾਂ ਦੀਆਂ ਆਪਣੀਆਂ ਕਾਰਾਂ ਵੀ ਹੋਈਆਂ ਸਨ। ਹਾਲਾਂਕਿ, ਮਾਹੌਲ ਹੁਣ ਠੀਕ ਹੈ ਪਰ ਫਿਲਹਾਲ ਪ੍ਰਸ਼ਾਸਨ ਨੇ ਦੁਆਬਾ ਦੇ ਚਾਰ ਜ਼ਿਲ੍ਹਿਆਂ ਵਿੱਚ ਮੋਬਾਈਲ ਇੰਟਰਨੈੱਟ ਸੇਵਾ ਬੰਦ ਰੱਖਣ ਦਾ ਫੈਸਲਾ ਲਿਆ ਹੈ।

 

ਪ੍ਰਸ਼ਾਸਨ ਨੇ ਅਫ਼ਵਾਹਾਂ ਨੂੰ ਕਾਬੂ ਵਿੱਚ ਰੱਖਣ ਤੇ ਕਿਸੇ ਅਣਸੁਖਾਵੀਂ ਘਟਨਾ ਨਾ ਵਾਪਰਨ ਦੇਣ ਲਈ ਬੀਤੇ ਕੱਲ੍ਹ ਤੋਂ ਕਪੂਰਥਲਾ, ਨਵਾਂਸ਼ਹਿਰ, ਹੁਸ਼ਿਆਰਪੁਰ ਤੇ ਜਲੰਧਰ ਜ਼ਿਲ੍ਹਿਆਂ ਵਿੱਚ ਇੰਟਰਨੈੱਟ ਸੇਵਾ ਬੰਦ ਕੀਤੀ ਹੋਈ ਸੀ, ਜਿਸ ਨੂੰ ਬਹਾਲ ਕਰਨ ਬਾਰੇ ਅੱਜ ਸ਼ਾਮ ਫ਼ੈਸਲਾ ਕੀਤਾ ਜਾਵੇਗਾ। ਅੱਜ ਐਤਵਾਰ ਦਾ ਦਿਨ ਹੋਣ ਕਾਰਨ ਜ਼ਿਆਦਾਤਰ ਬਾਜ਼ਾਰ ਬੰਦ ਰਹੇ ਇਸ ਕਰ ਕੇ ਮਾਹੌਲ ਠੀਕ ਰਿਹਾ।

 

ਸ਼ੁੱਕਰਵਾਰ ਸ਼ਾਮ ਤੋਂ ਦਲਿਤ ਸਮਾਜ ਫ਼ਗਵਾੜਾ ਦੇ ਇੱਕ ਚੌਕ ਦਾ ਨਾਂਅ ‘ਸੰਵਿਧਾਨ ਚੌਕ’ ਰੱਖਣਾ ਚਾਹੁੰਦਾ ਸੀ ਪਰ ਦੂਜੇ ਪਾਸੇ ਜਨਰਲ ਵਰਗ ਦੇ ਲੋਕ ਇਸ ਦਾ ਵਿਰੋਧ ਕਰ ਰਹੇ ਸਨ। ਪੁਲਿਸ ਫੋਰਸ ਵੀ ਲੱਗੀ ਹੋਈ ਸੀ ਪਰ ਰਾਤ ਕਰੀਬ ਸਾਢੇ 11 ਵਜੇ ਦੋਵਾਂ ਧਿਰਾਂ ਵਿੱਚ ਇੱਟਾਂ-ਪੱਥਰ ਚੱਲਣ ਲੱਗ ਪਏ। ਭੀੜ ਵਿੱਚੋਂ ਕਿਸੇ ਨੇ ਫਾਇਰਿੰਗ ਵੀ ਕੀਤੀ, ਜਿਸ ਨਾਲ ਦੋ ਲੋਕ ਜ਼ਖ਼ਮੀ ਵੀ ਹੋਏ। ਜਦ ਤਕ ਪੁਲਿਸ ਮੌਕੇ ’ਤੇ ਕਾਬੂ ਪਾਉਂਦੀ, ਭੀੜ ਨੇ ਹਾਈਵੇ ਦੇ ਦੋਵੇਂ ਪਾਸੇ ਖੜ੍ਹੀਆਂ ਗੱਡੀਆਂ ਨਦੀ ਤੋੜਭੰਨ ਕਰ ਦਿੱਤੀ ਸੀ। ਇਨ੍ਹਾਂ ਵਿੱਚ ਜ਼ਿਆਦਾਤਰ ਗੱਡੀਆਂ ਪੁਲਿਸ ਮੁਲਾਜ਼ਮਾਂ ਦੀਆਂ ਹੀ ਸਨ। ਪੁਲਿਸ ਵੱਲੋਂ ਹਾਲਾਤ ’ਤੇ ਕਾਬੂ ਪਾਉਣ ਤੋਂ ਪਹਿਲਾਂ-ਪਹਿਲਾਂ ਇੱਥੇ ਕਾਫ਼ੀ ਨੁਕਸਾਨ ਹੋ ਚੁੱਕਿਆ ਸੀ।

First Published: Sunday, 15 April 2018 3:52 PM

Related Stories

ਕਣਕ ਦੇ ਘੱਟ ਝਾੜ ਤੋਂ ਸਦਮੇ 'ਚ ਨੌਜਵਾਨ ਕਿਸਾਨ ਨੇ ਦਿੱਤੀ ਜਾਨ
ਕਣਕ ਦੇ ਘੱਟ ਝਾੜ ਤੋਂ ਸਦਮੇ 'ਚ ਨੌਜਵਾਨ ਕਿਸਾਨ ਨੇ ਦਿੱਤੀ ਜਾਨ

ਮਾਨਸਾ: ਜ਼ਿਲ੍ਹੇ ਦੇ ਪਿੰਡ ਮੌਜੀਆ ਵਿੱਚ ਨੌਜਵਾਨ ਕਿਸਾਨ ਨੇ ਆਪਣੀ ਫ਼ਸਲ ਦੇ ਘੱਟ ਆਏ

ਇਮਾਰਤ ਡਿੱਗਣ ਮਗਰੋਂ ਨਵਜੋਤ ਸਿੱਧੂ ਨੇ ਕੱਸਿਆ ਸ਼ਿਕੰਜ਼ਾ
ਇਮਾਰਤ ਡਿੱਗਣ ਮਗਰੋਂ ਨਵਜੋਤ ਸਿੱਧੂ ਨੇ ਕੱਸਿਆ ਸ਼ਿਕੰਜ਼ਾ

ਚੰਡੀਗੜ੍ਹ: ਜ਼ੀਰਕਪੁਰ ਦੇ ਪੀਰ ਮੁਛੱਲਾ ਇਲਾਕੇ ਵਿੱਚ ਇੰਪੀਰੀਅਲ ਗਾਰਡਨਜ਼/ਪੁਸ਼ਪ

ਬਰਨਾਲਾ 'ਚ ਕਿਸਾਨਾਂ 'ਤੇ ਅੱਗ ਦਾ ਕਹਿਰ
ਬਰਨਾਲਾ 'ਚ ਕਿਸਾਨਾਂ 'ਤੇ ਅੱਗ ਦਾ ਕਹਿਰ

ਬਰਨਾਲਾ: ਅੱਜ ਲੁਧਿਆਣਾ-ਬਠਿੰਡਾ ਮੁੱਖ ਮਾਰਗ ਦੇ ਆਲੇ ਦੁਆਲੇ ਲੱਗਦੇ ਪਿੰਡਾਂ

ਟੋਲ ਪਲਾਜ਼ਾ 'ਤੇ ਡਾਂਗ-ਸੋਟਾ ਖੜਕਿਆ
ਟੋਲ ਪਲਾਜ਼ਾ 'ਤੇ ਡਾਂਗ-ਸੋਟਾ ਖੜਕਿਆ

ਸੰਗਰੂਰ: ਪੰਜਾਬ ਦੀਆਂ ਸੜਕਾਂ ‘ਤੇ ਟੋਲ ਪਲਾਜ਼ਾ ਵਾਲਿਆਂ ਨਾਲ ਝਗੜੇ ਵਧਦੇ ਜਾ ਰਹੇ

ਕੈਪਟਨ ਅਮਰਿੰਦਰ ਨੂੰ ਮਿਲੇ ਨੌਂ ਨਵੇਂ ਜਰਨੈਲ
ਕੈਪਟਨ ਅਮਰਿੰਦਰ ਨੂੰ ਮਿਲੇ ਨੌਂ ਨਵੇਂ ਜਰਨੈਲ

ਨਵੀਂ ਦਿੱਲੀ: ਪੰਜਾਬ ਸਰਕਾਰ ਦੀ ਕੈਬਨਿਟ ਵਿੱਚ ਵਾਧੇ ਨੂੰ ਪਾਰਟੀ ਪ੍ਰਧਾਨ ਰਾਹੁਲ

ਵਿਆਹ ਤੋਂ ਪਰਤ ਰਹੇ ਪਰਿਵਾਰ ਦੀ ਕਾਰ ਹਾਦਸੇ ਦਾ ਸ਼ਿਕਾਰ, ਦੋ ਹਲਾਕ, ਪੰਜ ਫੱਟੜ
ਵਿਆਹ ਤੋਂ ਪਰਤ ਰਹੇ ਪਰਿਵਾਰ ਦੀ ਕਾਰ ਹਾਦਸੇ ਦਾ ਸ਼ਿਕਾਰ, ਦੋ ਹਲਾਕ, ਪੰਜ ਫੱਟੜ

ਫ਼ਾਜ਼ਿਲਕਾ: ਰਾਜਸਥਾਨ ਦੇ ਸਾਦੁਲ ਸ਼ਹਿਰ ਮਟੀਲੀ ਤੋਂ ਇੱਕ ਵਿਆਹ ਸਮਾਗਮ ਤੋਂ ਵਾਪਸ

ਨਾਜਾਇਜ਼ ਮਾਇਨਿੰਗ ਦੇ ਕੇਸ 'ਚ ਅਕਾਲੀ ਲੀਡਰ ਸੇਖਵਾਂ ਦੇ ਮੁੰਡਾ ਅੜਿੱਕੇ
ਨਾਜਾਇਜ਼ ਮਾਇਨਿੰਗ ਦੇ ਕੇਸ 'ਚ ਅਕਾਲੀ ਲੀਡਰ ਸੇਖਵਾਂ ਦੇ ਮੁੰਡਾ ਅੜਿੱਕੇ

ਗੁਰਦਾਸਪੁਰ: ਅਕਾਲੀ ਦਲ ਦੇ ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ ਦੇ ਪੁੱਤਰ ਸਮੇਤ ਦੋ

'ਆਪ' ਵੱਲੋਂ ਭੁਪਿੰਦਰ ਗੋਰਾ ਨੂੰ ਪਾਰਟੀ 'ਚੋਂ ਕੱਢਿਆ
'ਆਪ' ਵੱਲੋਂ ਭੁਪਿੰਦਰ ਗੋਰਾ ਨੂੰ ਪਾਰਟੀ 'ਚੋਂ ਕੱਢਿਆ

ਚੰਡੀਗੜ੍ਹ: ਆਮ ਆਦਮ ਪਾਰਟੀ (ਆਪ) ਪੰਜਾਬ ਨੇ ਪਾਰਟੀ ਦੇ ਜਨਰਲ ਸਕੱਤਰ ਭੁਪਿੰਦਰ ਸਿੰਘ

ਸਿੱਖਿਆ ਪ੍ਰੋਵਾਈਡਰ ਦੀ ਖੁਦਕੁਸ਼ੀ ਮਗਰੋਂ ਸਰਕਾਰ ਖਿਲਾਫ ਡਟੇ ਅਧਿਆਪਕ
ਸਿੱਖਿਆ ਪ੍ਰੋਵਾਈਡਰ ਦੀ ਖੁਦਕੁਸ਼ੀ ਮਗਰੋਂ ਸਰਕਾਰ ਖਿਲਾਫ ਡਟੇ ਅਧਿਆਪਕ

ਫਿਰੋਜ਼ਪੁਰ: ਸਰਕਾਰੀ ਬੇਰੁਖੀ ਤੋਂ ਅੱਕੇ ਸਿੱਖਿਆ ਪ੍ਰੋਵਾਈਡਰ ਵੱਲੋਂ ਖੁਦਕੁਸ਼ੀ

ਕੈਪਟਨ ਸਰਕਾਰ ਤੋਂ ਆਸ ਟੁੱਟਣ ਮਗਰੋਂ ਅਧਿਆਪਕ ਨੇ ਮਾਰੀ ਨਹਿਰ 'ਚ ਛਾਲ
ਕੈਪਟਨ ਸਰਕਾਰ ਤੋਂ ਆਸ ਟੁੱਟਣ ਮਗਰੋਂ ਅਧਿਆਪਕ ਨੇ ਮਾਰੀ ਨਹਿਰ 'ਚ ਛਾਲ

ਫਿਰੋਜ਼ਪੁਰ: ਪੱਕੇ ਹੋਣ ਦੀ ਆਸ ਟੁੱਟਣ ਮਗਰੋਂ ਸਿੱਖਿਆ ਪ੍ਰੋਵਾਈਡਰ ਨੇ ਨਹਿਰ ਵਿੱਚ