ਇੰਦਰਪ੍ਰੀਤ ਚੱਢਾ ਖ਼ੁਦਕੁਸ਼ੀ ਕਾਂਡ 'ਚ 11 ਜਣਿਆਂ 'ਤੇ ਕੇਸ ਦਰਜ

By: ਰਵੀ ਇੰਦਰ ਸਿੰਘ | | Last Updated: Thursday, 4 January 2018 1:11 PM
ਇੰਦਰਪ੍ਰੀਤ ਚੱਢਾ ਖ਼ੁਦਕੁਸ਼ੀ ਕਾਂਡ 'ਚ 11 ਜਣਿਆਂ 'ਤੇ ਕੇਸ ਦਰਜ

ਪੁਰਾਣੀ ਤਸਵੀਰ

ਅੰਮ੍ਰਿਤਸਰ: ਅਸ਼ਲੀਲ ਵੀਡੀਓ ਕਾਂਡ ‘ਚ ਫਸੇ ਚੀਫ਼ ਖ਼ਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੇ ਪੁੱਤਰ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਇਲਜ਼ਾਮ ਤਹਿਤ 11 ਲੋਕਾਂ ‘ਤੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਇੰਦਰਪ੍ਰੀਤ ਸਿੰਘ ਚੱਢਾ ਦੇ ਪੁੱਤਰ ਵੱਲੋਂ ਮਿਲੀ ਸ਼ਿਕਾਇਤ ਦੇ ਆਧਾਰ ‘ਤੇ ਉਕਤ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਲਿਆ ਹੈ, ਜਿਨ੍ਹਾਂ ਵਿੱਚ ਕਈ ਔਰਤਾਂ ਵੀ ਸ਼ਾਮਲ ਹਨ।

 

ਚਰਨਚੀਜ ਚੱਢਾ ਦੇ ਪੋਤਰੇ ਪ੍ਰਭਪ੍ਰੀਤ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਜਿਵੇਂ ਉਸ ਨੂੰ ਉਸ ਦੀ ਮਾਤਾ ਤੇ ਪਿਤਾ ਦੇ ਡਰਾਈਵਰ ਨੇ ਦੱਸਿਆ ਹੈ, ਉਸ ਤੋਂ ਲੱਗਦਾ ਹੈ ਕਿ ਕੁਝ ਵਿਅਕਤੀਆਂ ਨੇ ਉਨ੍ਹਾਂ ਨੂੰ ਮਰਨ ਲਈ ਮਜਬੂਰ ਕੀਤਾ ਹੈ। ਉਸ ਨੇ ਦੱਸਿਆ ਕਿ ਸੁਰਜੀਤ ਸਿੰਘ, ਉਮੱਤ, ਕੁਲਜੀਤ ਕੌਰ ਉਰਫ਼ ਕੇਅ ਘੁੰਮਣ, ਮਾਨਿਆ, ਦਵਿੰਦਰ ਸੰਧੂ (WWICS ਵਾਲੇ), ਇੰਦਰਪ੍ਰੀਤ ਸਿੰਘ ਆਨੰਦ ਉਰਫ਼ ਸੀ.ਜ਼ੀ., ਗੁਰਸੇਵਕ ਸਿੰਘ, ਹਰੀ ਸਿੰਘ ਸੰਧੂ, ਭਾਗ ਸਿੰਘ ਅਣਖੀ, ਨਿਰਮਲ ਸਿੰਘ, ਰਵਿੰਦਰ ਕੌਰ ਪਤਨੀ ਵਰਨਦੀਪ ਸਿੰਘ ਨੇ ਸਾਜਿਸ਼ ਤਹਿਤ ਉਸ ਦੇ ਪਿਤਾ ‘ਤੇ ਝੂਠੇ ਕੇਸ ਪਾਏ ਹਨ।

 

ਪ੍ਰਭਪ੍ਰੀਤ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਰਹਿਣ ਵਾਲੇ ਉਕਤ ਵਿਅਕਤੀਆਂ ਵਿਰੁੱਧ ਕਾਫੀ ਸਬੂਤ ਮੌਜੂਦ ਹਨ। ਉਸ ਨੇ ਸ਼ਿਕਾਇਤ ਵਿੱਚ ਲਿਖਿਆ ਕਿ ਉਕਤ ਵਿਅਕਤੀਆਂ ਨੇ ਹੀ ਉਸ ਦੇ ਪਿਤਾ ਨੂੰ ਮਰਨ ਲਈ ਮਜਬੂਰ ਕੀਤਾ। ਪੁਲਿਸ ਨੇ ਇਨ੍ਹਾਂ 11 ਲੋਕਾਂ ਖਿਲਾਫ ਧਾਰਾ 306 ਤੇ 120-ਬੀ ਤਹਿਤ ਮਾਮਲਾ ਦਰਜ ਕਰ ਲਿਆ ਹੈ।

 

ਚੀਫ਼ ਖ਼ਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੀ ਇੱਕ ਮਹਿਲਾ ਨਾਲ ਅਸ਼ਲੀਲ ਵੀਡੀਓ ਵਾਇਰਲ ਹੋ ਜਾਣ ਤੇ ਚੱਢਾ ਪਿਉ-ਪੁੱਤਰ ਵਿਰੁੱਧ ਉਸ ਮਹਿਲਾ ਨੂੰ ਧਮਕਾਉਣ ਦੇ ਇਲਜ਼ਾਮ ਵਿੱਚ ਕੇਸ ਦਰਜ ਹੋਣ ਤੋਂ ਬਾਅਦ ਇੰਦਰਪ੍ਰੀਤ ਸਿੰਘ ਚੱਢਾ ਨੇ ਬੀਤੇ ਕੱਲ੍ਹ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਸੀ।

 

ਵੇਖੋ FIR ਦੀ ਕਾਪੀ-

 

FIR_Inderpreet_Chadha_Suicide (2)-compressed

FIR_Inderpreet_Chadha_Suicide (3)-compressed

FIR_Inderpreet_Chadha_Suicide (4)-compressed

 

FIR_Inderpreet_Chadha_Suicide (5)-compressed

First Published: Thursday, 4 January 2018 1:11 PM

Related Stories

ਸਿੱਧੂ ਚੁੱਕਣਗੇ ਨਾਲਿਆਂ ਦਾ ਗੰਦ!
ਸਿੱਧੂ ਚੁੱਕਣਗੇ ਨਾਲਿਆਂ ਦਾ ਗੰਦ!

ਅੰਮ੍ਰਿਤਸਰ: ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਪਟਿਆਲਾ, ਜਲੰਧਰ, ਲੁਧਿਆਣਾ ਤੇ

ਕੈਪਟਨ ਨੇ ਮੇਅਰ ਬਣਾਉਣ ਲਈ ਸਿੱਧੂ ਨੂੰ ਪੁੱਛਿਆ ਵੀ ਨਹੀਂ
ਕੈਪਟਨ ਨੇ ਮੇਅਰ ਬਣਾਉਣ ਲਈ ਸਿੱਧੂ ਨੂੰ ਪੁੱਛਿਆ ਵੀ ਨਹੀਂ

ਅੰਮ੍ਰਿਤਸਰ: ਕੈਪਟਨ ਅਮਰਿੰਦਰ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਿੱਚ ਹਿੱਲਜੁਲ

ਭਾਰਤ-ਪਾਕਿ ਸਰਹੱਦ 'ਤੇ ਪਰੇਡ ਜਾਂ ਕ੍ਰਿਕਟ ਮੈਚ!
ਭਾਰਤ-ਪਾਕਿ ਸਰਹੱਦ 'ਤੇ ਪਰੇਡ ਜਾਂ ਕ੍ਰਿਕਟ ਮੈਚ!

ਅੰਮ੍ਰਿਤਸਰ: ਪਾਕਿਸਤਾਨ ਵਿੱਚ ਭਾਰਤੀ ਹਾਈ ਕਮਿਸ਼ਨਰ ਅਜੇ ਬਿਸਾਰੀਆ ਨੇ ਅੱਜ ਅਟਾਰੀ

ਸੰਵੇਦਨਸ਼ੀਲ ਨਵਜੋਤ ਸਿੱਧੂ ਨੇ ਮੰਗੀ ਔਰਤ ਤੋਂ ਮਾਫੀ
ਸੰਵੇਦਨਸ਼ੀਲ ਨਵਜੋਤ ਸਿੱਧੂ ਨੇ ਮੰਗੀ ਔਰਤ ਤੋਂ ਮਾਫੀ

ਅੰਮ੍ਰਿਤਸਰ: ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਆਪਣੀ ਸੰਵੇਦਨਸ਼ੀਲਤਾ

ਅੰਮ੍ਰਿਤਸਰ ਹਵਾਈ ਅੱਡੇ ਤੇ ਅਲਰਟ ਦੌਰਾਨ ਹੋਈ ਮੌਕ ਡਰਿੱਲ
ਅੰਮ੍ਰਿਤਸਰ ਹਵਾਈ ਅੱਡੇ ਤੇ ਅਲਰਟ ਦੌਰਾਨ ਹੋਈ ਮੌਕ ਡਰਿੱਲ

ਅੰਮ੍ਰਿਤਸਰ: 26 ਜਨਵਰੀ ਨੂੰ ਮਨਾਏ ਜਾ ਰਹੇ ਦੇਸ਼ ਦੇ ਗਣਤੰਤਰ ਦਿਵਸ ਤੋਂ ਪਹਿਲਾਂ ਗੁਰੂ

ਅੰਮ੍ਰਿਤਸਰ ਏਅਰਪੋਰਟ 'ਤੇ ਅਲਰਟ ਜਾਰੀ
ਅੰਮ੍ਰਿਤਸਰ ਏਅਰਪੋਰਟ 'ਤੇ ਅਲਰਟ ਜਾਰੀ

ਅੰਮ੍ਰਿਤਸਰ: ਦੇਸ਼ ਵਿੱਚ 26 ਜਨਵਰੀ ਨੂੰ ਮਨਾਏ ਜਾ ਰਹੇ ਗਣਤੰਤਰ ਦਿਵਸ ਕਰਕੇ ਅੱਜ

ਦਿਓਰ ਵੱਲ਼ੋਂ ਦਿਨ-ਦਿਹਾੜੇ ਭਾਬੀ ਦਾ ਕਤਲ
ਦਿਓਰ ਵੱਲ਼ੋਂ ਦਿਨ-ਦਿਹਾੜੇ ਭਾਬੀ ਦਾ ਕਤਲ

ਤਰਨ ਤਾਰਨ: ਜ਼ਿਲ਼੍ਹੇ ਦੇ ਪਿੰਡ ਮਰਗਿੰਦਪੁਰਾ ‘ਚ ਦਿਓਰ ਨੇ ਦਿਨ-ਦਿਹਾੜੇ ਵਿਧਵਾ

ਕਿਸਾਨਾਂ ਨੇ ਖੋਲ੍ਹਿਆ ਕੈਪਟਨ ਸਰਕਾਰ ਵਿਰੁੱਧ ਮੋਰਚਾ
ਕਿਸਾਨਾਂ ਨੇ ਖੋਲ੍ਹਿਆ ਕੈਪਟਨ ਸਰਕਾਰ ਵਿਰੁੱਧ ਮੋਰਚਾ

ਪਟਿਆਲਾ: ਚੋਣ ਵਾਅਦਿਆਂ ਦੀ ਪੂਰਤੀ ਨਾ ਕਰਨ ਦੇ ਰੋਸ ਵਿੱਚ ਕਿਸਾਨਾਂ ਨੇ ਕੈਪਟਨ

ਸੰਸਦ ਮੈਂਬਰ ਨੂੰ ਹਸਪਤਾਲ 'ਚ ਵੇਖ ਡਾਕਟਰਾਂ ਦੇ ਉੱਡੇ ਹੋਸ਼
ਸੰਸਦ ਮੈਂਬਰ ਨੂੰ ਹਸਪਤਾਲ 'ਚ ਵੇਖ ਡਾਕਟਰਾਂ ਦੇ ਉੱਡੇ ਹੋਸ਼

ਅੰਮ੍ਰਿਤਸਰ: ਗੁਰੂ ਨਗਰੀ ਵਿੱਚ ਬਣਿਆ ਸਰਕਾਰੀ ਟੀ.ਬੀ. ਹਸਪਤਾਲ ਖੁਦ ਬਿਮਾਰੀ ਦੀ