ਬੀਜੇਪੀ ਪ੍ਰਧਾਨ ਦੇ ਬੇਟੇ ਨੇ ਛੇੜਛਾੜ ਤੋਂ ਪਹਿਲਾਂ ਖਰੀਦੀ ਸੀ ਸ਼ਰਾਬ

By: ਏਬੀਪੀ ਸਾਂਝਾ | | Last Updated: Friday, 11 August 2017 2:14 PM
ਬੀਜੇਪੀ ਪ੍ਰਧਾਨ ਦੇ ਬੇਟੇ ਨੇ ਛੇੜਛਾੜ ਤੋਂ ਪਹਿਲਾਂ ਖਰੀਦੀ ਸੀ ਸ਼ਰਾਬ

ਚੰਡੀਗੜ੍ਹ: ਹਰਿਆਣਾ ਬੀਜੇਪੀ ਦੇ ਪ੍ਰਧਾਨ ਸੁਭਾਸ਼ ਬਰਾਲਾ ਦੇ ਬੇਟੇ ਵਿਕਾਸ ਬਰਾਲਾ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਚਾਰ ਅਗਸਤ ਦੀ ਵਾਰਦਾਤ ਦੀ ਸੀਸੀਟੀਵੀ ਫੁਟੇਜ਼ ਬਰਾਮਦ ਹੋਈ ਹੈ। ਇਸ ਵਿੱਚ ਸਪੱਸ਼ਟ ਤੌਰ ‘ਤੇ ਦਿਖਾਈ ਦੇ ਰਿਹਾ ਹੈ ਕਿ ਮੁਲਜ਼ਮ ਵਿਕਾਸ ਬਰਾਲਾ ਅੱਧੀ ਰਾਤ ਨੂੰ ਵਾਰਨਿਕਾ ਕੁੰਡੂ ਦਾ ਪਿੱਛਾ ਕਰਨ ਤੋਂ ਪਹਿਲਾਂ ਸ਼ਰਾਬ ਖਰੀਦ ਰਿਹਾ ਹੈ।

 

ਫੁਟੇਜ਼ ਵਿੱਚ ਬਰਾਲਾ ਆਪਣੇ ਦੋਸਤ ਆਸ਼ੀਸ਼ ਕੁਮਾਰ ਨਾਲ ਚੰਡੀਗੜ੍ਹ ਦੇ ਸੈਕਟਰ 9 ਵਿੱਚ ਦੁਕਾਨ ਤੋਂ ਸ਼ਰਾਬ ਖਰੀਦਦਾ ਦਿਖ ਰਿਹਾ ਸੀ। ਇਸ ਨੇ ਪੀੜਤ ਦੇ ਦਾਅਵੇ ਨੂੰ ਮਜ਼ਬੂਤ​ਕੀਤਾ ਕਿ ਘਟਨਾ ਰਾਤ ਵੇਲੇ ਹੋਈ ਤੇ ਬਰਾਲਾ ਨਸ਼ੇ ‘ਚ ਸੀ। ਵੀਰਵਾਰ ਨੂੰ ਚੰਡੀਗੜ੍ਹ ਦੀ ਅਦਾਲਤ ਨੇ ਬਰਾਲਾ ਤੇ ਉਸ ਦੇ ਦੋਸਤ ਨੂੰ ਦੋ ਦਿਨ ਦੀ ਪੁਲਿਸ ਹਿਰਾਸਤ ਵਿਚ ਭੇਜ ਦਿੱਤਾ ਸੀ।

 

5 ਅਗਸਤ ਨੂੰ ਹਰਿਆਣਾ ਦੇ ਭਾਜਪਾ ਦੇ ਆਗੂ ਸੁਭਾਸ਼ ਬਰਾਲਾ ਦੇ ਪੁੱਤਰ ਵਿਕਾਸ ਬਰਾਲਾ ਤੇ ਉਨ੍ਹਾਂ ਦੇ ਦੋਸਤ ਨੂੰ ਚੰਡੀਗੜ੍ਹ ਦੇ ਆਈਏਐਸ ਅਧਿਕਾਰੀ ਦੀ ਧੀ ਵਰਨਿਕਾ ਕੁੰਦੂ ਨਾਲ ਛੇੜਖਾਨੀ ਤੇ ਤੰਗ ਕਰਨ ਦੇ ਇਲਜ਼ਾਮਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ।

 

ਇਹ ਕਹਾਣੀ ਵਰਨਿਕਾ ਨੇ ਆਪਣੀ ਫੇਸਬੁੱਕ ‘ਤੇ ਬਿਆਨ ਕੀਤੀ ਸੀ। ਚੰਡੀਗੜ੍ਹ ਦੇ ਡੀਜੀਪੀ ਤਜਿੰਦਰ ਲੂਥਰਾ ਨੇ ਦੱਸਿਆ ਕਿ ਦੋਵੇਂ ਦੋਸ਼ੀਆਂ ਨੇ ਆਪਣੇ ਖੂਨ ਦਾ ਟੈਸਟ ਕਰਾਉਣ ਤੋਂ ਮਨ੍ਹਾਂ ਕਰ ਦਿੱਤਾ ਸੀ ਜਿਸ ਕਰਕੇ ਪੁਲਿਸ ਨੂੰ ਸ਼ੱਕ ਪਿਆ।

First Published: Friday, 11 August 2017 2:14 PM

Related Stories

ਬਠਿੰਡਾ 'ਚ ਟਰਾਲੇ ਦਾ ਕਹਿਰ, ਤਿੰਨ ਜਣਿਆਂ ਨੂੰ ਕੁਚਲਿਆ
ਬਠਿੰਡਾ 'ਚ ਟਰਾਲੇ ਦਾ ਕਹਿਰ, ਤਿੰਨ ਜਣਿਆਂ ਨੂੰ ਕੁਚਲਿਆ

ਬਠਿੰਡਾ: ਸ਼ਹਿਰ ਦੀ ਦਾਣਾ ਮੰਡੀ ‘ਚ ਦੇਰ ਰਾਤ ਟਰਾਲਾ ਚਾਲਕ ਨੇ ਮੰਡੀ ‘ਚ ਸ਼ੈਡ ਥੱਲੇ

ਸਿਰਸਾ ਮੁਖੀ ਦੀ ਪੇਸ਼ੀ ਸਬੰਧੀ ਹਰਿਆਣਾ ਨੇ ਲਾਇਆ ਟਿੱਲ
ਸਿਰਸਾ ਮੁਖੀ ਦੀ ਪੇਸ਼ੀ ਸਬੰਧੀ ਹਰਿਆਣਾ ਨੇ ਲਾਇਆ ਟਿੱਲ

ਚੰਡੀਗੜ੍ਹ: ਡੇਰਾ ਸਿਰਸਾ ਮੁਖੀ ਰਾਮ ਰਹੀਮ ਦੀ 25 ਅਗਸਤ ਨੂੰ ਹੋ ਰਹੀ ਪੇਸ਼ੀ ਸਬੰਧੀ

ਸ਼੍ਰੋਮਣੀ ਪੰਥਕ ਅਕਾਲੀ ਦਲ ਦੇ ਲੀਡਰ ਦਾ ਗੋਲੀਆਂ ਮਾਰ ਕੇ ਕਤਲ 
ਸ਼੍ਰੋਮਣੀ ਪੰਥਕ ਅਕਾਲੀ ਦਲ ਦੇ ਲੀਡਰ ਦਾ ਗੋਲੀਆਂ ਮਾਰ ਕੇ ਕਤਲ 

ਬਰਨਾਲਾ: ਇੱਥੋਂ ਦੇ ਨੇੜਲੇ ਪਿੰਡ ਕਾਹਨੇਕੇ ਵਿੱਚ ਸ਼੍ਰੋਮਣੀ ਪੰਥਕ ਅਕਾਲੀ ਦਲ (ਘੋੜੇ

ਸਿਲੰਡਰ ਫਟਿਆ, ਮਹਿਲਾ ਤੇ ਦੋ ਬੱਚੇ ਝੁਲਸੇ
ਸਿਲੰਡਰ ਫਟਿਆ, ਮਹਿਲਾ ਤੇ ਦੋ ਬੱਚੇ ਝੁਲਸੇ

ਗੁਰਦਾਸਪੁਰ: ਬਟਾਲਾ ਦੇ ਮੁਰਗ਼ੀ ਮੁਹੱਲੇ ਵਿੱਚ ਛੋਟੇ ਗੈਸ ਸਿਲੰਡਰ ਦੇ ਫੱਟਣ ਕਾਰਨ

ਮਜੀਠੀਆ ਵੱਲੋਂ ਕੇਜਰੀਵਾਲ ਨੂੰ ਟਿਕਟ ਦੀ ਪੇਸ਼ਕਸ਼
ਮਜੀਠੀਆ ਵੱਲੋਂ ਕੇਜਰੀਵਾਲ ਨੂੰ ਟਿਕਟ ਦੀ ਪੇਸ਼ਕਸ਼

ਅੰਮ੍ਰਿਤਸਰ: ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਆਮ ਆਦਮੀ ਪਾਰਟੀ

ਮੋਦੀ ਸਰਕਾਰ ਖਿਲਾਫ ਡਟੇ 10 ਲੱਖ ਬੈਂਕ ਕਰਮਚਾਰੀ
ਮੋਦੀ ਸਰਕਾਰ ਖਿਲਾਫ ਡਟੇ 10 ਲੱਖ ਬੈਂਕ ਕਰਮਚਾਰੀ

ਜਲੰਧਰ: ਦੇਸ਼ ਭਰ ‘ਚ ਪਬਲਿਕ ਸੈਕਟਰ ਦੇ ਬੈਂਕਾਂ ‘ਚ ਅੱਜ ਕੰਮ ਠੱਪ ਰਿਹਾ। ਅੱਜ

ਡੇਰਾ ਮੁਖੀ ਦੀ ਪੇਸ਼ੀ ਤੋਂ ਪਹਿਲਾਂ ਡੀ.ਜੀ.ਪੀ. ਅਰੋੜਾ ਬਠਿੰਡਾ ਪੁੱਜੇ
ਡੇਰਾ ਮੁਖੀ ਦੀ ਪੇਸ਼ੀ ਤੋਂ ਪਹਿਲਾਂ ਡੀ.ਜੀ.ਪੀ. ਅਰੋੜਾ ਬਠਿੰਡਾ ਪੁੱਜੇ

ਬਠਿੰਡਾ: ਡੇਰਾ ਮੁਖੀ ਲਈ 25 ਨੂੰ ਆਉਣ ਵਾਲੇ ਅਦਾਲਤੀ ਫੈਸਲੇ ਤੋਂ ਗਰਮਾਏ ਪੰਜਾਬ ਦੇ

ਸੁਰਜੀਤ ਪਾਤਰ ਬਣੇ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ
ਸੁਰਜੀਤ ਪਾਤਰ ਬਣੇ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ

ਚੰਡੀਗੜ੍ਹ: ਪੰਜਾਬ ਦੇ ਨਾਮਵਰ ਕਵੀ ਪਦਮਸ਼੍ਰੀ ਡਾ. ਸੁਰਜੀਤ ਪਾਤਰ ਨੂੰ ਪੰਜਾਬ ਆਰਟਸ

ਇਤਿਹਾਸਕ ਗੁਰਦੁਆਰੇ 'ਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਹੋਰ ਸਮਾਨ ਕੱਢ ਕੇ ਸੜਕ 'ਤੇ ਸੁੱਟਿਆ
ਇਤਿਹਾਸਕ ਗੁਰਦੁਆਰੇ 'ਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਹੋਰ ਸਮਾਨ ਕੱਢ ਕੇ ਸੜਕ...

ਚੰਡੀਗੜ੍ਹ :ਇਤਿਹਾਸਕ ਗੁਰਦੁਆਰਾ ਗੁਰੂ ਡਾਂਗਮਾਰ ਸਾਹਿਬ ‘ਚ ਸੁਸ਼ੋਭਿਤ ਸ੍ਰੀ

ਟਿਊਬਵੈੱਲ 'ਤੇ ਮਾਸੂਮ ਪੁੱਤਰ ਨੂੰ ਫ਼ਾਹਾ ਦੇ ਕੇ ਖੁਦ ਕੀਤੀ ਖੁਦਕੁਸ਼ੀ...
ਟਿਊਬਵੈੱਲ 'ਤੇ ਮਾਸੂਮ ਪੁੱਤਰ ਨੂੰ ਫ਼ਾਹਾ ਦੇ ਕੇ ਖੁਦ ਕੀਤੀ ਖੁਦਕੁਸ਼ੀ...

ਅੰਮ੍ਰਿਤਸਰ: ਥਾਣਾ ਲੋਪੋਕੇ ਅਧੀਨ ਪਿੰਡ ਕੱਕੜ ਵਿੱਚ ਇੱਕ ਪਿਤਾ ਵੱਲੋਂ ਟਿਊਬਵੈੱਲ