ਪੋਸਟਿੰਗ ਲਈ 'ਟਾਸ ਲਾਟਰੀਆਂ' ਕੱਢਣ ਲੱਗੇ ਮੰਤਰੀ ਸਾਬ੍ਹ..!

By: ਰਵੀ ਇੰਦਰ ਸਿੰਘ | | Last Updated: Tuesday, 13 February 2018 2:04 PM
ਪੋਸਟਿੰਗ ਲਈ 'ਟਾਸ ਲਾਟਰੀਆਂ' ਕੱਢਣ ਲੱਗੇ ਮੰਤਰੀ ਸਾਬ੍ਹ..!

ਚੰਡੀਗੜ੍ਹ: ਪੰਜਾਬ ਸਰਕਾਰ ‘ਚ ਅੱਜ-ਕੱਲ੍ਹ ਚਮਤਕਾਰੀ ਘਟਨਾਵਾਂ ਹੋ ਰਹੀਆਂ ਹਨ। ਵੈਸੇ ਤਾਂ ਸਰਕਾਰੀ ਪ੍ਰਬੰਧ ਨਿਯਮ ਕਾਨੂੰਨ ਮੁਤਾਬਕ ਚੱਲਦੇ ਹਨ ਪਰ ਪੰਜਾਬ ਸਰਕਾਰ ‘ਚ ਅੱਜ-ਕੱਲ੍ਹ ਟਾਸ ਕਰ ਕਰ ਲੌਟਰੀਆਂ ਕੱਢ ਰਹੀ ਹੈ। ਅਜਿਹੀ ਟਾਸ ਲੌਟਰੀ ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਚੰਨੀ ਨੇ ਵੀ ਕੱਢੀ ਹੈ। ਉਨ੍ਹਾਂ ਨੌਕਰੀ ਦੇ ਪੋਸਟਿੰਗ ਆਰਡਰ ਲਈ ਸਿੱਕੇ ਉਛਾਲ ਕੇ ਆਰਡਰ ਦਿੱਤੇ।

 

ਮੰਤਰੀ ਨੇ ਪੰਜਾਬ ਦੇ ਤਕਨੀਕੀ ਸਿੱਖਿਆ ਮਹਿਕਮੇ ਲਈ ਨਵੇਂ ਭਰਤੀ ਕੀਤੇ ਮਕੈਨੀਕਲ ਲੈਕਚਰਾਰਜ਼ ਨੂੰ ਪੋਸਟਿੰਗ ਦੇਣੀ ਸੀ। ਇਹ ਕੁੱਲ 37 ਮੁਲਾਜ਼ਮ ਸਨ। ਬਾਕੀ ਸਾਰੀਆਂ ਨਿਯੁਕਤੀਆਂ ਦੇ ਆਰਡਰ ਤਾਂ ਦਿੱਤੇ ਗਏ ਪਰ ਪੌਲੀਟੈਕਨਿਕ ਬਰੇਟਾ ਦੀ ਪੋਸਟਿੰਗ ਲਈ ਦੋ ਲੈਕਚਰਾਰਜ਼ ਨੇ ਬਰਾਬਰ ਦਾਅਵਾ ਕਰ ਦਿੱਤਾ। ਮੰਤਰੀ ਸਾਬ੍ਹ ਨੇ ਐਲਾਨ ਕੀਤਾ ਕਿ ਇਸ ਦਾ ਨਿਬੇੜਾ ਟਾਸ ਕਰ ਕੇ ਕੀਤਾ ਜਾਵੇਗਾ।

Charanjit-Channi-tossing-the-posting-2

ਉਨ੍ਹਾਂ ਇੱਕ ਸਿੱਕਾ ਲਿਆ। ਦੋਹਾਂ ਉਮੀਦਵਾਰਾਂ ਤੋਂ ਪੁੱਠ-ਸਿੱਧ ਦੀ ਚੋਣ ਪੁੱਛੀ ਕੁਰਸੀ ਤੇ ਬੈਠਿਆਂ ਹੀ ਸਭ ਦੇ ਸਾਹਮਣੇ ਸਿੱਕਾ ਉਛਾਲਿਆ। ਬਾਅਦ ‘ਚ ਜਿਸ ਦਾ ਪਾਸਾ ਉੱਪਰ ਆਇਆ ਉਸ ਨੂੰ ਬਰੇਟਾ ਸ਼ਹਿਰ ਦੇ ਆਰਡਰ ਦੇ ਦਿੱਤੇ ਗਏ।

 

ਚੰਨੀ ਨੇ ਇਸ ਵਿਧੀ ਨੂੰ ਜਾਇਜ਼ ਠਹਿਰਾਇਆ। ਉਨ੍ਹਾਂ ਕਿਹਾ ਕਿ ਮੈਂ ਕੁਝ ਗ਼ਲਤ ਕੰਮ ਨਹੀਂ ਕੀਤਾ। ਇੱਕ ਪੋਸਟ ਲਈ ਦੋ ਇੱਕੋ ਜਿਹੇ ਦੋ ਦਾਅਵੇਦਾਰ ਹੋ ਗਏ ਸਨ ਤਾਂ ਮੈਂ ਫੈਸਲਾ ਟਾਸ ਕਰ ਕੇ ਕਰ ਦਿੱਤਾ। ਇਸ ਤੋਂ ਵੱਧ ਹੋਰ ਕੁਝ ਨਹੀਂ।

 

ਚਰਨਜੀਤ ਚੰਨੀ ਪਹਿਲਾਂ ਹੀ ਜੋਤਸ਼ੀਆਂ ਤੋਂ ਪੁੱਛਿਆ ਲੈਣ ਕਰ ਕੇ, ਹਾਥੀ ਦੀ ਸਵਾਰੀ ਕਰਨ ਤੋਂ ਇਲਾਵਾ ਹੋ ਕਈ ਵਾਰ ਚਰਚਾ ‘ਚ ਰਹੇ ਹਨ। ਸੂਤਰਾਂ ਮੁਤਾਬਕ ਉਹ ਹਰ ਕੰਮ ਜੋਤਸ਼ੀਆਂ ਤੇ ਵਸਤੂਸ਼ਾਸ਼ਤਰੀਆਂ ਤੋਂ ਪੁੱਛੇ ਬਿਨਾ ਨਹੀਂ ਕਰਦੇ।

First Published: Tuesday, 13 February 2018 2:04 PM

Related Stories

ਕਰੋੜਪਤੀ ਮਰਦਾਂ ਨੂੰ ਫਸਾਉਣ ਦਾ ਕੋਰਸ ਕਰਵਾਉਣ ਵਾਲੀ ਯੂਨੀਵਰਸਿਟੀ ਕਿੱਥੇ..?
ਕਰੋੜਪਤੀ ਮਰਦਾਂ ਨੂੰ ਫਸਾਉਣ ਦਾ ਕੋਰਸ ਕਰਵਾਉਣ ਵਾਲੀ ਯੂਨੀਵਰਸਿਟੀ ਕਿੱਥੇ..?

ਨਿਊਯਾਰਕ : ਇਸ ਯੂਨੀਵਰਸਿਟੀ ਦੇ ਕੋਰਸ ਖਾਸ ਹਨ ਕਿਉਂਕੀ ਏਥੇ ਔਰਤਾਂ ਨੂੰ ਖਾਸ ਕਿਸਮ

6 ਦਿਨਾਂ ਦਾ ਬੱਚਾ ਬਣਿਆ ਸੋਸ਼ਲ ਮੀਡੀਆ ਸਟਾਰ, 14 ਲੱਖ ਫਾਲੋਅਰਜ਼
6 ਦਿਨਾਂ ਦਾ ਬੱਚਾ ਬਣਿਆ ਸੋਸ਼ਲ ਮੀਡੀਆ ਸਟਾਰ, 14 ਲੱਖ ਫਾਲੋਅਰਜ਼

ਕੈਲਿਅਨ 6 ਦਿਨਾਂ ਦਾ ਮਾਸੂਮ ਬੱਚਾ ਹੈ ਪਰ ਸੋਸ਼ਲ ਮੀਡੀਆ ‘ਤੇ ਉਹ ਸਟਾਰ ਬਣਿਆ ਹੋਇਆ

ਦਹੇਜ 'ਚ ਆਇਆ ਲੰਗੂਰ ਬਣਿਆ ਪ੍ਰਹੁਣੇ ਲਈ ਮੁਸੀਬਤ
ਦਹੇਜ 'ਚ ਆਇਆ ਲੰਗੂਰ ਬਣਿਆ ਪ੍ਰਹੁਣੇ ਲਈ ਮੁਸੀਬਤ

ਟੋਹਾਣਾ: ਇੱਥੇ ਇੱਕ ਨੌਜਵਾਨ ਨੂੰ ਦਹੇਜ ਵਿੱਚ ਲੰਗੂਰ ਮਿਲਿਆ ਹੈ। ਲੰਗੂਰ ਨੇ

ਵੱਡੀ ਖੋਜ: 100 ਦੇ ਕਰੀਬ ਨਵੇਂ ਗ੍ਰਹਿ ਲੱਭੇ
ਵੱਡੀ ਖੋਜ: 100 ਦੇ ਕਰੀਬ ਨਵੇਂ ਗ੍ਰਹਿ ਲੱਭੇ

ਨਵੀਂ ਦਿੱਲੀ- ਵਿਗਿਆਨੀਆਂ ਨੇ ਕੁਝ ਨਵੇਂ ਗ੍ਰਹਿਆਂ ਦੀ ਖੋਜ ਕੀਤੀ ਹੈ।  ਅਮਰੀਕਾ ਦੀ

ਫ਼ਸਲ ਨੂੰ ਬੁਰੀ ਨਜ਼ਰ ਤੋਂ ਬਚਾਏਗੀ ਸਨੀ ਲਿਓਨੀ !
ਫ਼ਸਲ ਨੂੰ ਬੁਰੀ ਨਜ਼ਰ ਤੋਂ ਬਚਾਏਗੀ ਸਨੀ ਲਿਓਨੀ !

ਹੈਦਰਾਬਾਦ: ਆਂਧਰਾ ਪ੍ਰਦੇਸ਼ ਦੇ ਇੱਕ ਕਿਸਾਨ ਨੇ ਆਪਣੀ ਫ਼ਸਲ ਨੂੰ ਬੁਰੀ ਨਜ਼ਰ ਤੋਂ

ਮੇਘਾਲਿਆ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇਟਲੀ, ਅਰਜਨਟੀਨਾ ਤੇ ਸਵੀਡਨ ਵੋਟ ਪਾਉਣਗੇ!
ਮੇਘਾਲਿਆ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇਟਲੀ, ਅਰਜਨਟੀਨਾ ਤੇ ਸਵੀਡਨ ਵੋਟ...

ਉਮਨਿਊਹ (ਮੇਘਾਲਿਆ)- ਇਸ ਸਾਲ 27 ਫਰਵਰੀ ਨੂੰ ਮੇਘਾਲਿਆ ਵਿਧਾਨ ਸਭਾ ਦੀਆਂ ਚੋਣਾਂ ਵਿੱਚ

ਲਿਖਤ 'ਚ ‘ਕੌਮਾ’ ਨਾ ਲਾਉਣ 'ਤੇ ਕੰਪਨੀ ਨੂੰ 50 ਲੱਖ ਡਾਲਰ ਦਾ ਜੁਰਮਾਨਾ
ਲਿਖਤ 'ਚ ‘ਕੌਮਾ’ ਨਾ ਲਾਉਣ 'ਤੇ ਕੰਪਨੀ ਨੂੰ 50 ਲੱਖ ਡਾਲਰ ਦਾ ਜੁਰਮਾਨਾ

ਵਾਸ਼ਿੰਗਟਨ- ਅਮਰੀਕਾ ਵਿੱਚ ਇੱਕ ਕੰਪਨੀ ਨੂੰ ਕੌਮਾ (,) ਨਾ ਲਾਉਣ ਦੀ ਬਹੁਤ ਭਾਰੀ ਕੀਮਤ

GPS ਨੂੰ ਫਾਲੋ ਕਰਦਿਆਂ ਗੱਡੀ ਝੀਲ 'ਚ ਸੁੱਟੀ
GPS ਨੂੰ ਫਾਲੋ ਕਰਦਿਆਂ ਗੱਡੀ ਝੀਲ 'ਚ ਸੁੱਟੀ

ਨਵੀਂ ਦਿੱਲੀ-ਇੱਕ ਵਿਅਕਤੀ ਕਾਰ ਵਿੱਚ ਜੀਪੀਐਸ ਨੂੰ ਫਾਲੋ ਕਰਦੇ ਹੋਏ ਕਾਰ ਸਮੇਤ

ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਕੁੜੀ ਦੀ ਵੀਡੀਓ, ਟਿੱਪਣੀਆਂ ਦਾ ਆਇਆ ਹੜ੍ਹ
ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਕੁੜੀ ਦੀ ਵੀਡੀਓ, ਟਿੱਪਣੀਆਂ ਦਾ ਆਇਆ ਹੜ੍ਹ

ਨਵੀਂ ਦਿੱਲੀ: ਵੈਲੇਨਟਾਈਨ ਹਫਤੇ ਵਿੱਚ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਜੰਮ ਕੇ