ਚਿਕਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ!

By: abp sanjha | | Last Updated: Friday, 14 July 2017 2:52 PM
ਚਿਕਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ!

ਨਵੀਂ ਦਿੱਲੀ: ਚਿਕਨ ਦੀਆਂ ਕੀਮਤਾਂ ‘ਚ ਵੱਡੀ ਗਿਰਾਵਟ ਆਈ ਹੈ।  ਬਰੈਲਰ ਚਿਕਨ ਦੀਆਂ ਕੀਮਤਾਂ ‘ਚ 14 ਫ਼ੀਸਦੀ ਤਕ ਦੀ ਗਿਰਾਵਟ ਆ ਚੁੱਕੀ ਹੈ। ਇੰਨਾ ਹੀ ਨਹੀਂ ਆਉਣ ਵਾਲੇ ਦਿਨਾਂ ‘ਚ ਇਸ ਦੀਆਂ ਕੀਮਤਾਂ 20 ਫ਼ੀਸਦੀ ਤਕ ਘੱਟ ਸਕਦੀਆਂ ਹਨ। 7 ਜੁਲਾਈ ਦੇ ਮੁਕਾਬਲੇ ਪੰਜਾਬ ‘ਚ ਚਿਕਨ ਦੀ ਕੀਮਤ 88 ਰੁਪਏ ਤੋਂ ਘੱਟ ਕੇ 76 ਰੁਪਏ ਪ੍ਰਤੀ ਕਿੱਲੋਗਰਾਮ ‘ਤੇ ਆ ਗਈ ਹੈ। ਇਸੇ ਤਰ੍ਹਾਂ ਦੇਸ਼ ਦੇ ਹੋਰ ਸ਼ਹਿਰਾਂ ‘ਚ ਵੀ ਕੀਮਤਾਂ ‘ਚ ਗਿਰਾਵਟ ਦਰਜ ਕੀਤੀ ਗਈ ਹੈ।
ਕਾਰੋਬਾਰੀਆਂ ਮੁਤਾਬਕ ਜੂਨ ‘ਚ ਜ਼ਿਆਦਾ ਗਰਮੀ ਹੋਣ ਕਾਰਨ ਜਿੱਥੇ ਮੁਰਗ਼ੀ ਦਾ ਔਸਤ ਭਾਰ ਘਟ ਕੇ 1.5 ਤੋਂ 1.6 ਕਿੱਲੋਗਰਾਮ ਰਹਿ ਗਿਆ ਸੀ, ਉੱਥੇ ਹੀ ਹੁਣ ਮੌਸਮ ‘ਚ ਫ਼ਰਕ ਪੈਣ ਨਾਲ ਇਹ ਭਾਰ ਵਧ ਕੇ 2.1 ਤੋਂ 2.2 ਕਿੱਲੋਗਰਾਮ ਹੋ ਗਿਆ ਹੈ। ਉਨ੍ਹਾਂ ਮੁਤਾਬਕ ਅਗਲੇ ਮਹੀਨੇ ਤਕ ਚਿਕਨ ਦੀ ਮੰਗ ਘੱਟ ਹੋਣ ਦਾ ਅੰਦਾਜ਼ਾ ਹੈ। ਇਸ ਦੇ ਮੱਦੇਨਜ਼ਰ ਅਗਸਤ ਤਕ ਕੀਮਤਾਂ ‘ਚ 20 ਫ਼ੀਸਦੀ ਗਿਰਾਵਟ ਆ ਸਕਦੀ ਹੈ।
ਬਾਜ਼ਾਰ ‘ਚ ਸਪਲਾਈ ਬਹਾਲ ਹੋਣ ਦੇ ਬਾਅਦ ਜੁਲਾਈ ‘ਚ ਚਿਕਨ ਦੀਆਂ ਕੀਮਤਾਂ 10 ਤੋਂ 14 ਫ਼ੀਸਦੀ ਤਕ ਘੱਟ ਗਈਆਂ ਹਨ। ਇਸ ਨਾਲ ਜੁੜੇ ਕਾਰੋਬਾਰੀ ਮੁਤਾਬਕ ਮਾਨਸੂਨ ਬਿਹਤਰ ਹੋਣ ਨਾਲ ਤਾਪਮਾਨ ‘ਚ ਸੁਧਾਰ ਹੋਇਆ ਹੈ। ਇਸ ਦੇ ਮੱਦੇਨਜ਼ਰ ਕਿਸਾਨਾਂ ਨੇ ਉਤਪਾਦਨ ਵਧਾ ਦਿੱਤਾ ਹੈ। ਇਸ ਨਾਲ ਬਾਜ਼ਾਰ ‘ਚ ਸਪਲਾਈ ਵਧ ਗਈ ਹੈ। ਜਦੋਂ ਕਿ ਜੂਨ ‘ਚ ਲਾਗ ਕਾਰਨ ਸਪਲਾਈ ਘੱਟ ਹੋਣ ਨਾਲ ਕੀਮਤਾਂ ‘ਚ ਭਾਰੀ ਉਛਾਲ ਰਿਹਾ ਸੀ। 6 ਜੁਲਾਈ ਨੂੰ ਸਰਕਾਰ ਨੇ ਭਾਰਤ ਨੂੰ ਬਰਡ ਫਲੂ ਮੁਕਤ ਐਲਾਨ ਕੀਤਾ। ਇਸ ਦੇ ਮੱਦੇਨਜ਼ਰ ਹੁਣ ਸਪਲਾਈ ਵਧਣੀ ਸ਼ੁਰੂ ਹੋ ਗਈ ਹੈ।
First Published: Friday, 14 July 2017 2:52 PM

Related Stories

ਆਮਦਨ ਕਰਦੀ ਹੈ ਲੋਕਾਂ ਦੀ ਸਰੀਰਕ ਸਰਗਰਮੀ ਤੈਅ
ਆਮਦਨ ਕਰਦੀ ਹੈ ਲੋਕਾਂ ਦੀ ਸਰੀਰਕ ਸਰਗਰਮੀ ਤੈਅ

ਨਿਊਯਾਰਕ: ਆਮਦਨ ਵੀ ਸਰੀਰਕ ਸਰਗਰਮੀਆਂ ਨੂੰ ਪ੍ਰਭਾਵਿਤ ਕਰਦੀ ਹੈ। ਜੀ ਹਾਂ, ਇਹ

ਵੱਡੀ ਖੁਸ਼ਖਬਰੀ: ਗੋਡੇ ਬਦਲਾਉਣ ਦੀਆਂ ਕੀਮਤਾਂ 70 ਫੀਸਦੀ ਘਟੀਆਂ..
ਵੱਡੀ ਖੁਸ਼ਖਬਰੀ: ਗੋਡੇ ਬਦਲਾਉਣ ਦੀਆਂ ਕੀਮਤਾਂ 70 ਫੀਸਦੀ ਘਟੀਆਂ..

ਨਵੀਂ ਦਿੱਲੀ: ਸਰਕਾਰ ਵੱਲੋਂ ਗੋਡੇ ਬਦਲਾਉਣ ਦੀਆਂ ਘਟਾਈਆਂ ਕੀਮਤਾਂ ਅੱਜ ਤੋਂ ਲਾਗੂ

ਹੁਣ ਮਾਨਸਿਕ ਬਿਮਾਰੀਆਂ ਨੂੰ ਨਿਪਟੇਗਾ ਇਹ ਐਪ...
ਹੁਣ ਮਾਨਸਿਕ ਬਿਮਾਰੀਆਂ ਨੂੰ ਨਿਪਟੇਗਾ ਇਹ ਐਪ...

ਨਿਊਯਾਰਕ  : ਮਾਨਸਿਕ ਬਿਮਾਰੀਆਂ ਨਾਲ ਹੁਣ ਆਸਾਨੀ ਨਾਲ ਨਿਪਟਿਆ ਜਾ ਸਕੇਗਾ। ਅਮਰੀਕੀ

ਆਖਰ ਲੱਭ ਹੀ ਗਿਆ ਬ੍ਰੈਸਟ ਕੈਂਸਰ ਦਾ ਇਲਾਜ
ਆਖਰ ਲੱਭ ਹੀ ਗਿਆ ਬ੍ਰੈਸਟ ਕੈਂਸਰ ਦਾ ਇਲਾਜ

ਚੰਡੀਗੜ੍ਹ: ਬ੍ਰੈਸਟ ਕੈਂਸਰ ਦੀ ਰੋਕਥਾਮ ਦੀ ਦਿਸ਼ਾ ‘ਚ ਵਿਗਿਆਨੀਆਂ ਨੂੰ ਵੱਡੀ

ਜ਼ਿਆਦਾ ਵਜ਼ਨ ਵਾਲੇ ਇਹ ਖਬਰ ਜ਼ਰੂਰ ਪੜ੍ਹਨ!
ਜ਼ਿਆਦਾ ਵਜ਼ਨ ਵਾਲੇ ਇਹ ਖਬਰ ਜ਼ਰੂਰ ਪੜ੍ਹਨ!

ਨਵੀਂ ਦਿੱਲੀ: ਜ਼ਿਆਦਾ ਵਜ਼ਨ ਜਾਂ ਮੋਟਾਪਾ ਝੱਲਣ ਵਾਲੇ ਲੋਕ ਜੇਕਰ ਮੈਡੀਕਲ ਪੈਮਾਨੇ

ਬਿਨਾ ਕੁੱਝ ਕੀਤੇ ਮਾਨਸਿਕ ਸਮਰੱਥਾ ਵਧਾਉਣੀ ਹੈ ਤਾਂ ਇਹ ਕੰਮ ਕਰੋ
ਬਿਨਾ ਕੁੱਝ ਕੀਤੇ ਮਾਨਸਿਕ ਸਮਰੱਥਾ ਵਧਾਉਣੀ ਹੈ ਤਾਂ ਇਹ ਕੰਮ ਕਰੋ

ਚੰਡੀਗੜ੍ਹ: ਭਾਰਤੀ ਮੂਲ ਦੇ ਅਮਰੀਕੀ ਵਿਗਿਆਨੀ ਨੇ ਗਹਿਰੀ ਨੀਂਦ ਤੇ ਮਾਨਸਿਕ

ਫਲੂ ਤੋਂ ਬਚਾਅ ਸਕਦੀ ਹੈ 'ਚਾਹ'
ਫਲੂ ਤੋਂ ਬਚਾਅ ਸਕਦੀ ਹੈ 'ਚਾਹ'

ਚੰਡੀਗੜ੍ਹ : ਵਿਗਿਆਨਕਾਂ ਦਾ ਦਾਅਵਾ ਹੈ ਕਿ ਫਲੂ ਤੋਂ ਬਚਾਅ ‘ਚ ਚਾਹ ਕਾਰਗਰ ਹੋ

ਵਿਆਗਰਾ ਵਤਰਣ ਵਾਲੇ ਪਹਿਲਾਂ ਜਾਣ ਲਓ ਇਹ ਗੱਲਾਂ
ਵਿਆਗਰਾ ਵਤਰਣ ਵਾਲੇ ਪਹਿਲਾਂ ਜਾਣ ਲਓ ਇਹ ਗੱਲਾਂ

ਨਵੀਂ ਦਿੱਲੀ: ਵਿਆਗਰਾ ਦਾ ਨਾਂ ਤਾਂ ਸਾਰਿਆਂ ਨੇ ਸੁਣਿਆ ਹੋਵੇਗਾ ਪਰ ਕੀ ਤੁਹਾਨੂੰ