ਹਰਿਮੰਦਰ ਸਾਹਿਬ ਵਿਖੇ 'ਸਰਬਤ ਖ਼ਾਲਸਾ' ਵਾਲੇ ਤੇ ਸ਼੍ਰੋਮਣੀ ਕਮੇਟੀ ਡਾਂਗੋ-ਡਾਂਗੀ

By: ABP Sanjha | | Last Updated: Thursday, 12 October 2017 5:05 PM
ਹਰਿਮੰਦਰ ਸਾਹਿਬ ਵਿਖੇ 'ਸਰਬਤ ਖ਼ਾਲਸਾ' ਵਾਲੇ ਤੇ ਸ਼੍ਰੋਮਣੀ ਕਮੇਟੀ ਡਾਂਗੋ-ਡਾਂਗੀ

ਅੰਮ੍ਰਿਤਸਰ: ਸਰਬਤ ਖ਼ਾਲਸਾ ਵੱਲੋਂ ਥਾਪੇ ਜਥੇਦਾਰਾਂ ਦੇ ਹਮਾਇਤੀ ਤੇ ਸ਼੍ਰੋਮਣੀ ਕਮੇਟੀ ਮੁਲਾਜ਼ਮ ਆਪਸ ਵਿੱਚ ਝਗੜ ਪਏ। ਇਸ ਘਟਨਾ ਵਿੱਚ ਕਮੇਟੀ ਦੇ ਦੋ ਮੁਲਾਜ਼ਮਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਵੀ ਹੈ। ਸਰਬਤ ਖ਼ਾਲਸਾ ਵੱਲੋਂ ਥਾਪੇ ਜਥੇਦਾਰ ਛੋਟਾ ਘੱਲੂਘਾਰਾ ਗੁਰਦਵਾਰਾ ਮਾਮਲੇ ‘ਚ ਜੌਹਰ ਸਿੰਘ ਦਾ ਪੱਖ ਸੁਣਨ ਲਈ ਹਰਿਮੰਦਰ ਸਾਹਿਬ ਪਹੁੰਚੇ ਸਨ। ਮੁਤਵਾਜ਼ੀ ਜਥੇਦਾਰਾਂ ‘ਚੋਂ ਧਿਆਨ ਸਿੰਘ ਮੰਡ, ਬਲਜੀਤ ਸਿੰਘ ਦਾਦੂਵਾਲ ਤੇ ਅਮਰੀਕ ਸਿੰਘ ਅਜਨਾਲਾ ਵੀ ਉੱਥੇ ਮੌਜੂਦ ਸਨ।

 

ਜੌਹਰ ਸਿੰਘ ਨੂੰ ਭਲਕੇ 13 ਅਕਤੂਬਰ ਨੂੰ ਅਕਾਲ ਤਖ਼ਤ ‘ਤੇ ਪੇਸ਼ ਹੋਣ ਲਈ ਕਿਹਾ ਗਿਆ ਸੀ ਪਰ ਉਹ ਅੱਜ ਹੀ ਅਕਾਲ ਤਖ਼ਤ ਦੇ ਜਥੇਦਾਰਾਂ ਦੀ ਥਾਂ ਸਰਬੱਤ ਖ਼ਾਲਸਾ ਵੱਲੋਂ ਥਾਪੇ ਜਥੇਦਾਰਾਂ ਦੇ ਸਾਹਮਣੇ ਪੇਸ਼ ਹੋਣ ਲਈ ਆ ਗਿਆ। ਜੌਹਰ ਸਿੰਘ ਪਹਿਲਾਂ ਹਰਿਮੰਦਰ ਸਾਹਿਬ ਅੰਦਰ ਦਾਖ਼ਲ ਹੋ ਗਿਆ ਅਤੇ ਜਦੋਂ ਸਰਬਤ ਖ਼ਾਲਸਾ ਦੇ ਜੱਥੇਦਾਰ ਤੇ ਸਮਰਥਕ ਦਰਬਾਰ ਸਾਹਿਬ ਅੰਦਰ ਦਾਖ਼ਲ ਹੋਣ ਲੱਗੇ ਤਾਂ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਨੇ ਰੋਕ ਲਿਆ, ਜਿਸ ਕਾਰਨ ਟਕਰਾਅ ਹੋ ਗਿਆ। ਸ਼੍ਰੋਮਣੀ ਕਮੇਟੀ ਨੇ ਇਹ ਇਲਜ਼ਾਮ ਲਾਇਆ ਹੈ ਕਿ ਸਤਨਾਮ ਸਿੰਘ ਮੁੰਨਵਾਂ ਤੇ ਸਰਬਤ ਖ਼ਾਲਸਾ ਦੇ ਸਮਰਥਕਾਂ ਵੱਲੋਂ ਹੁੱਲੜਬਾਜ਼ੀ ਕੀਤੀ ਗਈ ਸੀ।

 

ਦੱਸ ਦੇਈਏ ਜੌਹਰ ਸਿੰਘ ਗੁਰਦਵਾਰਾ ਕਾਹਨੂੰਵਾਨ ਛੰਭ ਛੋਟਾ ਘੱਲੂਘਾਰਾ ਦੀ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਸੀ ਤੇ ਇੱਥੋਂ ਦੇ ਸਕੱਤਰ ਦਾ ਬੀਤੇ ਦਿਨੀਂ ਗੁਰਦਵਾਰੇ ਅੰਦਰ ਕਿਸੇ ਔਰਤ ਨਾਲ ਇਤਰਾਜ਼ਯੋਗ ਹਾਲਾਤ ਵਿੱਚ ਫੜੇ ਜਾਣ ਕਾਰਨ, ਜੌਹਰ ਸਿੰਘ ਨੂੰ ਪ੍ਰਧਾਨ ਹੋਣ ਨਾਤੇ ਜਵਾਬਤਲਬੀ ਲਈ ਸੱਦਿਆ ਗਿਆ ਸੀ। ਇਸ ਬਾਰੇ ਅਕਾਲੀ ਦਲ ਦੇ ਆਗੂ ਸੇਵਾ ਸਿੰਘ ਸੇਖਵਾਂ, ਸਾਬਕਾ ਆਗੂ ਤੇ ਬਲਾਤਕਾਰ ਦੇ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਸੁੱਚਾ ਸਿੰਘ ਲੰਗਾਹ ਵੱਲੋਂ ਉਸ ਸਬੰਧੀ ਅਕਾਲ ਤਖਤ ‘ਤੇ ਸ਼ਿਕਾਇਤ ਕੀਤੀ ਗਈ ਸੀ।

First Published: Thursday, 12 October 2017 2:29 PM

Related Stories

ਪਰਾਲੀ ਸਾੜਨ ਵਾਲੇ ਕਿਸਾਨਾਂ ਖ਼ਿਲਾਫ਼ ਕਾਰਵਾਈ
ਪਰਾਲੀ ਸਾੜਨ ਵਾਲੇ ਕਿਸਾਨਾਂ ਖ਼ਿਲਾਫ਼ ਕਾਰਵਾਈ

ਚੰਡੀਗੜ੍ਹ : ਸਰਕਾਰੀ ਨਿਰਦੇਸ਼ਾਂ ਦੇ ਉਲਟ ਆਪਣੇ ਖੇਤਾਂ ’ਚ ਪਰਾਲੀ ਸਾੜਨ ਵਾਲੇ

ਜਗਵਿੰਦਰ ਦੇ ਝੌਨੇ ਦੀ ਕੀਮਤ 500 ਰੁਪਏ ਪ੍ਰਤੀ ਕਿੱਲੋ
ਜਗਵਿੰਦਰ ਦੇ ਝੌਨੇ ਦੀ ਕੀਮਤ 500 ਰੁਪਏ ਪ੍ਰਤੀ ਕਿੱਲੋ

ਚੰਡੀਗੜ੍ਹ : ਜਿੱਥੇ ਅੱਜ ਖੇਤੀ ਸੰਕਟ ਨਾਲ ਪੰਜਾਬ ਦਾ ਕਿਸਾਨ ਖੁਦਕੁਸ਼ੀ ਕਰ ਰਿਹਾ ਹੈ

ਕਰਜ਼ੇ ਦੇ ਸਤਾਏ ਬਜ਼ੁਰਗ ਕਿਸਾਨ ਨੇ ਟ੍ਰਾਂਸਫਾਰਮਰ 'ਤੇ ਚੜ੍ਹ ਮੌਤ ਨੂੰ ਲਗਾਇਆ ਗਲੇ
ਕਰਜ਼ੇ ਦੇ ਸਤਾਏ ਬਜ਼ੁਰਗ ਕਿਸਾਨ ਨੇ ਟ੍ਰਾਂਸਫਾਰਮਰ 'ਤੇ ਚੜ੍ਹ ਮੌਤ ਨੂੰ ਲਗਾਇਆ ਗਲੇ

ਬਰਨਾਲਾ: ਬੇਸ਼ੱਕ ਪੰਜਾਬ ਸਰਕਾਰ ਨੇ ਕਿਸਾਨਾਂ ਦੇ 2 ਲੱਖ ਰੁਪਏ ਤਕ ਦੇ ਫ਼ਸਲੀ ਕਰਜ਼ੇ

 ਕਰਜ਼ਾ ਮੁਆਫ਼ੀ ਦਾ ਕਿਸਾਨਾਂ ਨੂੰ ਨਹੀਂ ਹੋਵੇਗਾ ਕੋਈ ਫ਼ਾਇਦਾ-ਢੀਂਡਸਾ
ਕਰਜ਼ਾ ਮੁਆਫ਼ੀ ਦਾ ਕਿਸਾਨਾਂ ਨੂੰ ਨਹੀਂ ਹੋਵੇਗਾ ਕੋਈ ਫ਼ਾਇਦਾ-ਢੀਂਡਸਾ

ਚੰਡੀਗੜ੍ਹ: ਸੰਗਰੂਰ ਜ਼ਿਲ੍ਹੇ ਦੇ ਲਹਿਰਾਗਾਗਾ ਹਲਕੇ ਤੋਂ ਵਿਧਾਇਕ ਪ੍ਰਮਿੰਦਰ ਸਿੰਘ

ਪਰਾਲੀ ਦੀ ਸੱਮਸਿਆ ਦੇ ਹੱਲ ਲਈ ਗੁਰਵਿੰਦਰ ਨੇ ਕੀਤੀ ਨਵੇਕਲੀ ਪਹਿਲ
ਪਰਾਲੀ ਦੀ ਸੱਮਸਿਆ ਦੇ ਹੱਲ ਲਈ ਗੁਰਵਿੰਦਰ ਨੇ ਕੀਤੀ ਨਵੇਕਲੀ ਪਹਿਲ

ਚੰਡੀਗੜ੍ਹ : ਤਲਵੰਡੀ ਮਾਧੋ ਦੇ ਨੌਜਵਾਨ ਕਿਸਾਨ ਗੁਰਵਿੰਦਰ ਸਿੰਘ ਬੋਪਾਰਾਏ ਨੇ

ਮੌੜ ਦੇ ਕਰਜ਼ਈ ਕਿਸਾਨ ਨੇ ਰੇਲ ਅੱਗੀ ਮਾਰੀ ਛਾਲ
ਮੌੜ ਦੇ ਕਰਜ਼ਈ ਕਿਸਾਨ ਨੇ ਰੇਲ ਅੱਗੀ ਮਾਰੀ ਛਾਲ

ਬਠਿੰਡਾ: ਉਂਝ ਤਾਂ ਪੰਜਾਬ ਦੇ ਕਿਸਾਨਾਂ ਦਾ ਕਰਜ਼ ਮੁਆਫ਼ ਹੋ ਚੁੱਕਿਆ ਹੈ ਤੇ ਸਰਕਾਰ

ਕੈਪਟਨ ਦੇ ਕਰਜ਼ਾ ਮੁਆਫ਼ੀ ਨੋਟੀਫਿਕੇਸ਼ਨ ਨੂੰ ਕਿਸਾਨ ਜੱਥੇਬੰਦੀ ਨੇ ਕੀਤਾ ਰੱਦ
ਕੈਪਟਨ ਦੇ ਕਰਜ਼ਾ ਮੁਆਫ਼ੀ ਨੋਟੀਫਿਕੇਸ਼ਨ ਨੂੰ ਕਿਸਾਨ ਜੱਥੇਬੰਦੀ ਨੇ ਕੀਤਾ ਰੱਦ

ਚੰਡੀਗੜ੍ਹ: ਪੰਜਾਬ ਸਰਕਾਰ ਦੇ ਕਰਜ਼ਾ ਮਾਫੀ ਦੇ ਨੋਟੀਫਿਕੇਸ਼ਨ ਨੂੰ ਕਿਸਾਨ ਸੰਘਰਸ਼

ਮੌਤ ਦਾ ਕਰਜ਼ਾ: ਦੋ ਨੋਜਵਾਨ ਕਿਸਾਨਾਂ ਨੇ ਕੀਤੀ ਖੁਦਕੁਸ਼ੀ
ਮੌਤ ਦਾ ਕਰਜ਼ਾ: ਦੋ ਨੋਜਵਾਨ ਕਿਸਾਨਾਂ ਨੇ ਕੀਤੀ ਖੁਦਕੁਸ਼ੀ

ਚੰਡੀਗੜ੍ਹ: ਗਿੱਦੜਬਾਹਾ-ਬਠਿੰਡਾ ਰੇਲ ਮਾਰਗ ’ਤੇ ਪਿੰਡ ਦੌਲਾ ਨਜ਼ਦੀਕ ਇਕ ਕਿਸਾਨ ਨੇ

ਬਠਿੰਡਾ ਦੇ ਕਿਸਾਨ ਨੇ ਖੁਦ ਹੀ ਲੱਭਿਆ ਪਰਾਲੀ ਦੀ ਸਮੱਸਿਆ ਦਾ ਹੱਲ!
ਬਠਿੰਡਾ ਦੇ ਕਿਸਾਨ ਨੇ ਖੁਦ ਹੀ ਲੱਭਿਆ ਪਰਾਲੀ ਦੀ ਸਮੱਸਿਆ ਦਾ ਹੱਲ!

ਬਠਿੰਡਾ: ਭਗਤਾ ਭਾਈ ਸ਼ਹਿਰ ਦੇ ਪਿੰਡ ਦਿਆਲਪੁਰਾ ਮਿਰਜ਼ਾ ਦੇ ਅਗਾਂਹਵਧੂ ਕਿਸਾਨ ਤੀਰਥ