ਹੈਲੀਕਾਪਟਰ ਦੇ ਝੂਟੇ ਲੈਣ ਗਿੱਝੇ ਕੈਪਟਨ ਦੀ ਰਹਿ ਗਈ ਕੁਰਸੀ ਖਾਲੀ ..!

By: ਰਵੀ ਇੰਦਰ ਸਿੰਘ | | Last Updated: Thursday, 12 April 2018 2:07 PM
ਹੈਲੀਕਾਪਟਰ ਦੇ ਝੂਟੇ ਲੈਣ ਗਿੱਝੇ ਕੈਪਟਨ ਦੀ ਰਹਿ ਗਈ ਕੁਰਸੀ ਖਾਲੀ ..!

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੈਲੀਕਾਪਟਰ ਵਿੱਚ ਤਕਨੀਕੀ ਖ਼ਰਾਬੀ ਆਉਣ ਕਾਰਨ ਸੰਗਰੂਰ ਵਿੱਚ ਹੋ ਰਹੇ ਕਰਜ਼ ਮੁਕਤੀ ਸਮਾਗਮ ਵਿੱਚ ਨਹੀਂ ਪਹੁੰਚੇ। ਕੈਪਟਨ ਨੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ।

ਇੱਥੇ ਗ਼ੌਰ ਕਰਨ ਵਾਲੀ ਗੱਲ ਇਹ ਹੈ ਕਿ ਨਵੀਂ ਬਣੀ ‘ਬੰਬਾਂ ਵਾਲੀ ਸੜਕ’ ਰਾਹੀਂ ਚੰਡੀਗੜ੍ਹ ਤੋਂ ਸੰਗਰੂਰ ਜਾਣ ਲਈ ਤਕਰੀਬਨ ਦੋ ਕੁ ਘੰਟੇ ਦਾ ਹੀ ਸਮਾਂ ਲੱਗਦਾ ਹੈ, ਪਰ ਸ਼ਾਇਦ ਕੈਪਟਨ ਨੂੰ ਹੈਲੀਕਾਪਟਰ ਦੇ ਸਫ਼ਰ ਦੀ ਆਦਤ ਪੈ ਗਈ ਜਾਪਦੀ ਹੈ। ਇਸੇ ਲਈ ਉਨ੍ਹਾਂ ਦੋ ਕੁ ਘੰਟਿਆਂ ਦੇ ਸਫ਼ਰ ਲਈ ਲਗ਼ਜ਼ਰੀ ਕਾਰ ਦਾ ਸਫ਼ਰ ਕਰਨਾ ਮੁਨਾਸਬ ਨਹੀਂ ਸਮਝਿਆ। ਉਂਝ ਇਸ ਰਾਹ ‘ਤੇ ਗ਼ੈਰ ਕਾਨੂੰਨੀ ਮਾਈਨਿੰਗ ਦਾ ਸਵਾਲ ਨਹੀਂ ਪੈਦਾ ਹੁੰਦਾ ਕਿ ਕੈਪਟਨ ਹੈਲੀਕਾਪਟਰ ਰਾਹੀਂ ਉਸ ‘ਤੇ ਵੀ ਨਜ਼ਰ ਰੱਖਣਾ ਚਾਹੁੰਦੇ ਹੋਣ।

 

ਕੈਪਟਨ ਅੱਜ ਚੰਡੀਗੜ੍ਹ ਸਨ ਤੇ ਉਨ੍ਹਾਂ ਸੰਗਰੂਰ ਵਿੱਚ ਕਰਜ਼ ਮੁਕਤੀ ਮਹਿੰਮ ਦੇ ਚੌਥੇ ਰਾਜ ਪੱਧਰੀ ਸਮਾਗਮ ਵਿੱਚ ਸ਼ਿਰਕਤ ਕਰਨ ਜਾਣਾ ਸੀ। ਇਸ ਤੋਂ ਪਹਿਲਾਂ ਮਾਨਸਾ, ਨਕੋਦਰ ਤੇ ਗੁਰਦਾਸਪੁਰ ਵਿੱਚ ਹੋਏ ਸਮਾਗਮਾਂ ਵਿੱਚ ਕੈਪਟਨ ਖ਼ੁਦ ਵੀ ਸ਼ਾਮਲ ਹੋਏ ਸਨ।

 

ਸੰਗਰੂਰ ਵਿੱਚ ਹੋਏ ਸਮਾਗਮ ਵਿੱਚ ਛੇ ਜ਼ਿਲ੍ਹਿਆਂ ਦੇ 73,748 ਕਿਸਾਨਾਂ ਦਾ ਕਰਜ਼ ਮੁਆਫ਼ ਕੀਤਾ ਜਾਣਾ ਹੈ। ਮੁੱਖ ਮੰਤਰੀ ਦੇ ਟਵੀਟ ਮੁਤਾਬਕ ਬਰਨਾਲਾ, ਸੰਗਰੂਰ, ਪਟਿਆਲਾ, ਫ਼ਤਿਹਗੜ੍ਹ ਸਾਹਿਬ, ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਤੇ ਰੂਪਨਗਰ ਦੇ ਕਿਸਾਨਾਂ ਦਾ 485.69 ਕਰੋੜ ਰੁਪਏ ਦਾ ਕਰਜ਼ ਮੁਆਫ਼ ਹੋਣਾ ਹੈ। ਕੈਪਟਨ ਦੀ ਗ਼ੈਰਹਾਜ਼ਰੀ ਵਿੱਚ ਬਾਕੀ ਮੰਤਰੀ ਦੇ ਕਾਂਗਰਸ ਦੇ ਵੱਡੇ ਆਗੂ ਸ਼ਾਮਲ ਹਨ।

 

ਅੱਜ ਦੇ ਸਰਕਾਰੀ ਸਮਾਗਮ ਵਿੱਚ ਗਾਇਕ ਰਣਜੀਤ ਬਾਵਾ ਹੁਣ ਤਕ ਦੇ ਸਭ ਤੋਂ ਵੱਡੇ ਇਕੱਠ ਦਾ ਮਨੋਰੰਜਨ ਕਰ ਰਹੇ ਹਨ। ਕੈਪਟਨ ਸਰਕਾਰ ਨੇ ਢਾਈ ਏਕੜ ਤਕ ਜ਼ਮੀਨ ਦੇ ਮਾਲਕਾਂ ਦਾ ਦੋ-ਦੋ ਲੱਖ ਰੁਪਏ ਦਾ ਫ਼ਸਲੀ ਕਰਜ਼ਾ ਮੁਆਫ਼ ਕਰਨ ਦੀ ਮੁਹਿੰਮ ਚਲਾਈ ਹੋਈ ਹੈ।

First Published: Thursday, 12 April 2018 1:52 PM

Related Stories

ਕੈਪਟਨ ਸਰਕਾਰ ਵੱਲੋਂ ਖ਼ੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਰਾਹਤ
ਕੈਪਟਨ ਸਰਕਾਰ ਵੱਲੋਂ ਖ਼ੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਰਾਹਤ

ਚੰਡੀਗੜ੍ਹ: ਕੈਪਟਨ ਸਰਕਾਰ ਨੇ ਖ਼ੁਦਕੁਸ਼ੀਆਂ ਦੇ 296 ਮਾਮਲਿਆਂ ਵਿੱਚ ਪੀੜਤ ਪਰਿਵਾਰਾਂ

20 ਜੂਨ ਮਗਰੋਂ ਝੋਨਾ ਲਾਉਣ ਦੇ ਫਰਮਾਨ ਤੋਂ ਕਿਸਾਨ ਔਖੇ
20 ਜੂਨ ਮਗਰੋਂ ਝੋਨਾ ਲਾਉਣ ਦੇ ਫਰਮਾਨ ਤੋਂ ਕਿਸਾਨ ਔਖੇ

ਚੰਡੀਗੜ੍ਹ: ਪੰਜਾਬ ਸਰਕਾਰ ਨੇ ਹੁਕਮ ਦਿੱਤਾ ਹੈ ਕਿ ਕਿਸਾਨ 20 ਜੂਨ ਤੋਂ ਪਹਿਲਾਂ ਝੋਨਾ

5000 ਹਜ਼ਾਰ ਤੋਂ ਵੱਧ ਕਿਸਾਨਾਂ ਨੇ ਮੰਗੀ ਸਰਕਾਰ ਤੋਂ ਇੱਛਾ ਮੌਤ
5000 ਹਜ਼ਾਰ ਤੋਂ ਵੱਧ ਕਿਸਾਨਾਂ ਨੇ ਮੰਗੀ ਸਰਕਾਰ ਤੋਂ ਇੱਛਾ ਮੌਤ

ਅਹਿਮਦਾਬਾਦ: ਪ੍ਰਧਾਨ ਮੋਦੀ ਦੇ ਗ੍ਰਹਿ ਸੂਬੇ ਗੁਜਰਾਤ ਤੋਂ ਦਿਲ ਦਹਿਲਾ ਦੇਣ ਵਾਲੀ

ਕਿਸਾਨਾਂ ਨੂੰ ਲਾ ਰਹੇ ਸੀ 35 ਕਿੱਲੋ ਦਾ ਰਗੜਾ, ਕਿਸਾਨ ਯੂਨੀਅਨ ਨੇ ਖੋਲ੍ਹੀ ਕੰਡੇ ਦੀ ਪੋਲ
ਕਿਸਾਨਾਂ ਨੂੰ ਲਾ ਰਹੇ ਸੀ 35 ਕਿੱਲੋ ਦਾ ਰਗੜਾ, ਕਿਸਾਨ ਯੂਨੀਅਨ ਨੇ ਖੋਲ੍ਹੀ ਕੰਡੇ ਦੀ...

ਬਠਿੰਡਾ: ਰਾਮਾ ਮੰਡੀ ਦੀ ਅਨਾਜ ਮੰਡੀ ਵਿੱਚ ਅੱਜ ਅਜਿਹੇ ਧਰਮ ਕੰਡੇ ਨੂੰ ਕਾਬੂ ਕੀਤਾ

ਕਣਕ ਦੇ ਘੱਟ ਝਾੜ ਤੋਂ ਸਦਮੇ 'ਚ ਨੌਜਵਾਨ ਕਿਸਾਨ ਨੇ ਦਿੱਤੀ ਜਾਨ
ਕਣਕ ਦੇ ਘੱਟ ਝਾੜ ਤੋਂ ਸਦਮੇ 'ਚ ਨੌਜਵਾਨ ਕਿਸਾਨ ਨੇ ਦਿੱਤੀ ਜਾਨ

ਮਾਨਸਾ: ਜ਼ਿਲ੍ਹੇ ਦੇ ਪਿੰਡ ਮੌਜੀਆ ਵਿੱਚ ਨੌਜਵਾਨ ਕਿਸਾਨ ਨੇ ਆਪਣੀ ਫ਼ਸਲ ਦੇ ਘੱਟ ਆਏ

ਕਿਸਾਨਾਂ ਲਈ ਬੁਰੀ ਖਬਰ !
ਕਿਸਾਨਾਂ ਲਈ ਬੁਰੀ ਖਬਰ !

ਚੰਡੀਗੜ੍ਹ: ਕਿਸਾਨਾਂ ਲਈ ਬੁਰੀ ਖਬਰ ਹੈ। ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ

FCI ਇੰਸਪੈਕਟਰ 'ਤੇ ਕਣਕ ਦੀ ਖਰੀਦ ਬਦਲੇ ਰਿਸ਼ਵਤ ਲੈਣ ਦੇ ਇਲਜ਼ਾਮ
FCI ਇੰਸਪੈਕਟਰ 'ਤੇ ਕਣਕ ਦੀ ਖਰੀਦ ਬਦਲੇ ਰਿਸ਼ਵਤ ਲੈਣ ਦੇ ਇਲਜ਼ਾਮ

ਬਠਿੰਡਾ: ਕਿਸਾਨਾਂ ਤੇ ਆੜਤੀਆਂ ਨੇ ਐਫਸੀਆਈ ਇੰਸਪੈਕਟਰ ‘ਤੇ ਕਣਕ ਦੀ ਚੁਕਾਈ ਲਈ

ਕਰਜ਼ ਮਾਫੀ ਮਗਰੋਂ ਵੀ ਖੁਦਕੁਸ਼ੀਆਂ ਜਾਰੀ
ਕਰਜ਼ ਮਾਫੀ ਮਗਰੋਂ ਵੀ ਖੁਦਕੁਸ਼ੀਆਂ ਜਾਰੀ

ਬਰਨਾਲਾ: ਪੰਜਾਬ ਵਿੱਚ ਕਰਜ਼ ਮਾਫੀ ਤੋਂ ਬਾਅਦ ਵੀ ਖੁਦਕੁਸ਼ੀਆਂ ਰੁਕਣ ਦਾ ਨਾਂ ਨਹੀਂ

ਮੌਸਮ ਵਿਭਾਗ ਨੇ ਸੁਣਾਈ ਕਿਸਾਨਾਂ ਲਈ ਖੁਸ਼ਖਬਰੀ!
ਮੌਸਮ ਵਿਭਾਗ ਨੇ ਸੁਣਾਈ ਕਿਸਾਨਾਂ ਲਈ ਖੁਸ਼ਖਬਰੀ!

ਚੰਡੀਗੜ੍ਹ: ਮੌਸਮ ਵਿਭਾਗ ਨੇ ਕਿਸਾਨਾਂ ਲਈ ਖੁਸ਼ਖਬਰੀ ਸੁਣਾਈ ਹੈ। ਇਸ ਵਾਰ ਮੌਨਸੂਨ

ਮੌਸਮ ਵਿਭਾਗ ਵੱਲੋਂ ਮਾਨਸੂਨ ਸਬੰਧੀ ਭਵਿੱਖਬਾਣੀ ਜਾਰੀ
ਮੌਸਮ ਵਿਭਾਗ ਵੱਲੋਂ ਮਾਨਸੂਨ ਸਬੰਧੀ ਭਵਿੱਖਬਾਣੀ ਜਾਰੀ

ਨਵੀਂ ਦਿੱਲੀ: ਮੌਸਮ ਵਿਭਾਗ ਨੇ ਦੇਸ਼ ਦੀ ਖੇਤੀਬਾੜੀ ਲਾਈਫ਼ਲਾਈਨ ਮਾਨਸੂਨ ਬਾਰੇ