ਖਹਿਰਾ ਤੇ ਸਾਧੂ ਸਿੰਘ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਹੋਇਆ ਸਖ਼ਤ

By: Rajiv Sharma | | Last Updated: Wednesday, 3 January 2018 6:50 PM
ਖਹਿਰਾ ਤੇ ਸਾਧੂ ਸਿੰਘ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਹੋਇਆ ਸਖ਼ਤ

ਅੰਮ੍ਰਿਤਸਰ: ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸਾਧੂ ਸਿੰਘ ਵੱਲੋਂ ਵਿਰੋਧੀ ਧਿਰ ਦੇ ਨੇਤਾ ਅਤੇ ਆਪ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਤਾਰੀਫ ‘ਚ ਉਨ੍ਹਾਂ ਨੂੰ ‘ਮਰਦ ਅਗੰਮੜਾ’ ਕਹਿਣ ਦਾ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚ ਗਿਆ ਹੈ। ਪੰਥਕ ਆਗੂਆਂ ਨੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਇੱਕ ਮੰਗ ਪੱਤਰ ਦਿੰਦਿਆਂ ਦੋਹਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਇਸ ਮਾਮਲੇ ਨੂੰ ਏ.ਬੀ.ਪੀ. ਸਾਂਝਾ ਨੇ ਪ੍ਰਮੁੱਖਤਾ ਨਾਲ ਵਿਖਾਇਆ ਸੀ।
ਸ਼੍ਰੋਮਣੀ ਕਮੇਟੀ ਮੈਂਬਰਾਂ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਹਰਜਾਪ ਸਿੰਘ ਸੁਲਤਾਨਵਿੰਡ, ਮੰਗਵਿੰਦਰ ਸਿੰਘ ਖਾਪੜਖੇੜੀ ਨੇ ਮੰਗ ਪੱਤਰ ਵਿੱਚ ਕਿਹਾ ਕਿ ਸਿੱਖ ਸਾਹਿੱਤ, ਇਤਿਹਾਸ ਅਤੇ ਪਰੰਪਰਾ ਵਿੱਚ ਮਰਦ ਅਗੰਮੜਾ ਸਿਰਫ਼ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਨੂੰ ਹੀ ਕਿਹਾ ਜਾਂਦਾ ਹੈ। ਜਿਨ੍ਹਾਂ ਨੇ ਸਿੱਖੀ ਸਿਧਾਂਤ ਅਤੇ ਫ਼ਲਸਫ਼ੇ ਨੂੰ ਮੁਕੰਮਲ ਕਰਨ ਲਈ ਜਬਰ ਜ਼ੁਲਮ ਨਾਲ ਲੋਹਾ ਲਿਆ। ਆਪਣਾ ਸਾਰਾ ਸਰਬੰਸ ਕੁਰਬਾਨ ਕੀਤਾ। ਖ਼ਾਲਸਾ ਸਾਜਦਿਆਂ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾਉਣ ਉਪਰੰਤ ਉਨ੍ਹਾਂ ਤੋਂ ਹੀ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਜਿਸ ਕਾਰਨ ਉਨ੍ਹਾਂ ਨੂੰ ਮਰਦ ਅਗੰਮੜਾ ਕਿਹਾ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਸਿੱਖ ਸੰਸਕਾਰਾਂ ਤੇ ਰਹੁ ਰੀਤਾਂ ਤੋਂ ਜਾਣੂੰ ਹੋਣ ਦੇ ਬਾਵਜੂਦ ਬੀਤੇ ਦਿਨੀਂ ਇੱਕ ਸਮਾਗਮ ਦੌਰਾਨ ਸਾਧੂ ਸਿੰਘ ਐੱਮ.ਪੀ. ਨੇ ਸੁਖਪਾਲ ਸਿੰਘ ਖਹਿਰਾ ਦੀ ਖੁਸ਼ਾਮਦ ਸਮੇਂ ਸਭ ਹੱਦਾਂ ਪਾਰ ਕਰਦਿਆਂ ਉਸ ਨੂੰ ਮਰਦ ਅਗੰਮੜਾ ਕਿਹਾ ਜਿਸ ਪ੍ਰਤੀ ਖਹਿਰਾ ਵੱਲੋਂ ਵੀ ਕੋਈ ਖੰਡਨ ਨਾ ਕਰਦਿਆਂ ਗੁਰੂ ਸਾਹਿਬ ਦੀ ਬਰਾਬਰੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਿਸ ਨੇ ਕਿ ਸਿੱਖ ਹਿਰਦਿਆਂ ਨੂੰ ਭਾਰੀ ਠੇਸ ਪਹੁੰਚਾਈ ਹੈ।
ਉਕਤ ਦੋਹਾਂ ਆਗੂਆਂ ਨੂੰ  ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਲਬ ਕਰਦਿਆਂ ਸਿੱਖ ਧਰਮ ਦੀਆਂ ਪਰੰਪਰਾਵਾਂ ਮੁਤਾਬਿਕ ਸਜਾ ਦਿੱਤੀ ਜਾਵੇ। ਇਸ ਮੌਕੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਉਕਤ ਆਗੂਆਂ ਖ਼ਿਲਾਫ਼ ਯੋਗ ਕਾਰਵਾਈ ਕਰਨ ਦਾ ਪੰਥਕ ਆਗੂਆਂ ਨੂੰ ਭਰੋਸਾ ਦਿੱਤਾ ਹੈ।
First Published: Wednesday, 3 January 2018 6:38 PM

Related Stories

ਦਾਦੂਵਾਲ ਨੇ ਲੌਂਗੋਵਾਲ ਨੂੰ ਦਿੱਤਾ ਰਾਮ ਰਹੀਮ ਦਾ ਚੇਲਾ ਕਰਾਰ
ਦਾਦੂਵਾਲ ਨੇ ਲੌਂਗੋਵਾਲ ਨੂੰ ਦਿੱਤਾ ਰਾਮ ਰਹੀਮ ਦਾ ਚੇਲਾ ਕਰਾਰ

ਬਠਿੰਡਾ: ਸਿੱਖ ਪ੍ਰਚਾਰਕ ਬਲਜੀਤ ਸਿੰਘ ਦਾਦੂਵਾਲ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ

ਕੈਬਨਿਟ 'ਚ ਆਉਣ ਬਾਰੇ ਉਲਝਾ ਗਏ ਸਿੱਧੂ ?
ਕੈਬਨਿਟ 'ਚ ਆਉਣ ਬਾਰੇ ਉਲਝਾ ਗਏ ਸਿੱਧੂ ?

ਚੰਡੀਗੜ੍ਹ: ਪੰਜਾਬ ਕੈਬਨਿਟ ਦੀ ਮੀਟਿੰਗ ਅੱਜ ਮੰਤਰੀ ਨਵਜੋਤ ਸਿੱਧੂ ਨੂੰ ਲੈ ਕੇ

Sanjha Special: 'ਸਿੱਧੂ ਸੰਕਟ' ਹੱਲ ਕਰਵਾਉਣ ਲਈ ਚੰਡੀਗੜ੍ਹ ਪੁੱਜੇ ਹਰੀਸ਼ ਤੇ ਆਸ਼ਾ ਕਮਾਰੀ
Sanjha Special: 'ਸਿੱਧੂ ਸੰਕਟ' ਹੱਲ ਕਰਵਾਉਣ ਲਈ ਚੰਡੀਗੜ੍ਹ ਪੁੱਜੇ ਹਰੀਸ਼ ਤੇ ਆਸ਼ਾ ਕਮਾਰੀ

ਚੰਡੀਗੜ੍ਹ: ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਮੇਅਰਾਂ ਦੀ ਚੋਣਾਂ

ਅਕਾਲ ਤਖ਼ਤ ਸਾਹਿਬ ਤੋਂ ਚੱਢਾ ਸਮੇਤ ਦੋ ਨੂੰ ਲਾਈ ਤਨਖਾਹ
ਅਕਾਲ ਤਖ਼ਤ ਸਾਹਿਬ ਤੋਂ ਚੱਢਾ ਸਮੇਤ ਦੋ ਨੂੰ ਲਾਈ ਤਨਖਾਹ

ਅੰਮ੍ਰਿਤਸਰ: ਬੀਤੇ ਸਮੇਂ ਦੇ ਚਰਚਿਤ ਅਸ਼ਲੀਲ ਵੀਡੀਓ ਮਾਮਲੇ ਵਿੱਚ ਫਸੇ ਚੀਫ ਖਾਲਸਾ

ਸਿੱਧੂ ਧੜੇ ਨੇ ਨਹੀਂ ਚੁੱਕੀ ਕੌਂਸਲਰ ਵਜੋਂ ਸਹੁੰ..!
ਸਿੱਧੂ ਧੜੇ ਨੇ ਨਹੀਂ ਚੁੱਕੀ ਕੌਂਸਲਰ ਵਜੋਂ ਸਹੁੰ..!

ਅੰਮ੍ਰਿਤਸਰ: ਕੈਬਨਿਟ ਮੰਤਰੀ ਨਵਜੋਤ ਸਿੱਧੂ ਵੱਲੋਂ ਕੱਲ੍ਹ ‘ਏਬੀਪੀ ਸਾਂਝਾ’

ਅਸ਼ਲੀਲ ਵੀਡੀਓ ਕਾਂਡ: ਪੋਤਰੇ ਦੀ ਬਾਂਹ ਫੜ ਸਿੰਘ ਸਾਹਿਬਾਨ ਅੱਗੇ ਪੇਸ਼ ਹੋਏ ਚੱਢਾ
ਅਸ਼ਲੀਲ ਵੀਡੀਓ ਕਾਂਡ: ਪੋਤਰੇ ਦੀ ਬਾਂਹ ਫੜ ਸਿੰਘ ਸਾਹਿਬਾਨ ਅੱਗੇ ਪੇਸ਼ ਹੋਏ ਚੱਢਾ

ਅੰਮ੍ਰਿਤਸਰ: ਚੀਫ਼ ਖ਼ਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਅੱਜ

ਦਰਬਾਰ ਸਾਹਿਬ ਆਉਣਗੇ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ
ਦਰਬਾਰ ਸਾਹਿਬ ਆਉਣਗੇ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ

ਚੰਡੀਗੜ੍ਹ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਗਲੇ ਮਹੀਨੇ ਫਰਵਰੀ ਵਿੱਚ

ਕੈਪਟਨ ਦੇ ਲਿਫਾਫੇ 'ਚੋਂ ਨਿਕਲੇ ਪਟਿਆਲਾ ਤੇ ਅੰਮ੍ਰਿਤਸਰ ਦੇ ਮੇਅਰ
ਕੈਪਟਨ ਦੇ ਲਿਫਾਫੇ 'ਚੋਂ ਨਿਕਲੇ ਪਟਿਆਲਾ ਤੇ ਅੰਮ੍ਰਿਤਸਰ ਦੇ ਮੇਅਰ

ਚੰਡੀਗੜ੍ਹ: ਗੁਰੂ ਨਗਰੀ ਦੇ ਨਾਲ-ਨਾਲ ਸ਼ਾਹੀ ਸ਼ਹਿਰ ਦੇ ਨਗਰ ਨਿਗਮ ਦੇ ਮੇਅਰ ਸਮੇਤ

ਸਿੱਧੂ ਚੁੱਕਣਗੇ ਨਾਲਿਆਂ ਦਾ ਗੰਦ!
ਸਿੱਧੂ ਚੁੱਕਣਗੇ ਨਾਲਿਆਂ ਦਾ ਗੰਦ!

ਅੰਮ੍ਰਿਤਸਰ: ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਪਟਿਆਲਾ, ਜਲੰਧਰ, ਲੁਧਿਆਣਾ ਤੇ