ਭ੍ਰਿਸ਼ਟਾਚਾਰ ਦੇ ਵੱਡੇ ਕੇਸ 'ਚ ਫਸਿਆ ਪੰਜਾਬ ਦਾ ਸੀਨੀਅਰ ਅਧਿਕਾਰੀ?

By: Harsharan K | | Last Updated: Wednesday, 11 October 2017 5:56 PM
ਭ੍ਰਿਸ਼ਟਾਚਾਰ ਦੇ ਵੱਡੇ ਕੇਸ 'ਚ ਫਸਿਆ ਪੰਜਾਬ ਦਾ ਸੀਨੀਅਰ ਅਧਿਕਾਰੀ?

ਪਟਿਆਲਾ: ਹੁਸ਼ਿਆਰਪੁਰ ਲੈਂਡ ਸਕੈਮ ਤੋਂ ਬਾਅਦ ਅੱਜ ਈ ਡੀ ਦੀ ਇਕ ਟੀਮ ਵੱਲੋਂ ਪਟਿਆਲਾ ਵਿਖੇ ਪੀ ਸੀ ਐੱਸ ਅਫਸਰ ਆਨੰਦ ਸਾਗਰ ਦੇ ਘਰ ਵਿਖੇ ਛਾਪਾ ਮਾਰਿਆ ਗਿਆ। ਸ਼ਾਮ ਤੱਕ ਚਲੀ ਇਸ ਛਾਪੇਮਾਰੀ ਦੌਰਾਨ ਈ ਡੀ ਦੀ ਪੰਜ ਮੈਂਬਰੀ ਟੀਮ ਵੱਲੋਂ ਆਨੰਦ ਸਾਗਰ ਦੇ ਘਰ ਅਤੇ ਬੈਂਕ ਅਕਾਊਂਟ ਦੀ ਤਲਾਸ਼ੀ ਲਈ ਗਈ। ਜਿਸ ਸਮੇਂ ਈ ਡੀ ਦੀ ਟੀਮ ਆਨੰਦ ਸਾਗਰ ਦੇ ਘਰ ਪਹੁੰਚੀ ਉਸ ਸਮੇਂ ਆਨੰਦ ਸਾਗਰ ਘਰ ਵਿਚ ਮੌਜੂਦ ਨਹੀਂ ਸੀ। ਸ਼ਾਮ ਦੇ ਚਾਰ ਵਜੇ ਤਕ ਆਪਣੀ ਜਾਂਚ ਵਿਚ ਜੁਟੀ ਰਹੀ ਈ ਡੀ ਦੀ ਟੀਮ ਲਈ ਖਾਣਾ ਵੀ ਘਰ ਵਿਚ ਹੀ ਮੰਗਵਾਇਆ ਗਿਆ ਅਤੇ ਚਾਰ ਵਜੇ ਈ ਡੀ ਦੀ ਟੀਮ ਆਨੰਦ ਸਾਗਰ ਦੇ ਘਰ ਤੋਂ ਬਾਹਰ ਨਿਕਲੀ।

 

ਆਨੰਦ ਸਾਗਰ ਦੇ ਘਰ ਦੀ ਤਲਾਸ਼ੀ ਲੈਣ ਤੋਂ ਬਾਦ ਈ ਡੀ ਦੀ ਟੀਮ ਸਿੱਧਾ ਪਟਿਆਲਾ ਦੇ ਉਸ ਸਟੇਟ ਬੈਂਕ ਆਫ਼ ਇੰਡੀਆ ਦੀ ਬ੍ਰਾਂਚ ਵਿਚ ਪਹੁੰਚੀ ਜਿਥੇ ਪੀ ਸੀ ਐੱਸ ਅਧਿਕਾਰੀ ਆਨੰਦ ਸਾਗਰ ਦਾ ਬੈਂਕ ਅਕਾਊਂਟ ਸੀ। ਬੈਂਕ ਵਿਚ ਜਾਣ ਸਮੇਂ ਈ ਡੀ ਦੀ ਟੀਮ ਨਾਲ ਆਨੰਦ ਸਾਗਰ ਦੇ ਘਰ ਤੋਂ ਇਕ ਮਹਿਲਾ ਵੀ ਨਾਲ ਆਈ ਜਿਸਨੇ ਆਪਣਾ ਮੂੰਹ ਪੂਰੀ ਤਰ੍ਹਾਂ ਨਾਲ ਧੱਕਿਆ ਹੋਇਆ ਸੀ। ਬੈਂਕ ਪਹੁੰਚਕੇ ਈ ਡੀ ਟੀਮ ਨੇ ਸਭ ਤੋਂ ਪਹਿਲਾਂ ਅਨੰਦ ਸਾਗਰ ਦਾ ਬੈਂਕ ਲਾਕਰ ਖੋਲ੍ਹਿਆ। ਇਸਤੋਂ ਬਾਦ ਟੀਮ ਨੇ ਆਨੰਦ ਸਾਗਰ ਦੇ ਬੈਂਕ ਅਕਾਊਂਟ ਦੀ ਪੂਰੀ ਜਾਣਕਾਰੀ ਬੈਂਕ ਤੋਂ ਹਾਸਿਲ ਕੀਤੀ। ਸੂਤਰਾਂ ਮੁਤਾਬਕ ਪੁੱਛਗਿੱਛ ਆਨੰਦ ਸਾਗਰ ਕੋਲ ਆਡੀ ਫਾਰਚੂਨਰ ਸਹਿਤ ਤਿੰਨ ਹੋਰ ਲਗਜ਼ਰੀ ਗੱਡੀਆਂ ਦੀ ਗੱਲ ਵੀ ਪਤਾ ਲੱਗੀ ਹੈ।ਈਡੀ ਵੱਲੋਂ ਕਾਫ਼ੀ ਸਮਾਨ ਲੈਪਟਾਪ ਅਤੇ ਹਾਰਡਿਸਕ ਵੀ ਕਬਜ਼ੇ ਵਿੱਚ ਲਈ ਗਈ ਹੈ ਤੇ ਅਜੇ ਤੱਕ ਜਾਂਚ ਜਾਰੀ ਹੈ।

 
ਦਰਅਸਲ ਪਿਛਲੇ ਸਾਲ ਹੁਸ਼ਿਆਰਪੁਰ ਵਿਖੇ ਪ੍ਰਤੀਕ ਅਤੇ ਅੰਜੂ ਅਗਰਵਾਲ ਨਾਮੀ ਵਿਅਕਤੀਆਂ ਵੱਲੋਂ ਜ਼ਮੀਨ ਦਾ ਇਕ ਵੱਡਾ ਹਿੱਸਾ ਕਿਸਾਨਾਂ ਤੋਂ ਖਰੀਦਿਆ ਗਿਆ ਸੀ। ਜਿਸਤੋਂ ਅਗਲੇ ਹੀ ਦਿਨ ਚਾਰ ਮਾਰਗੀ ਸੜਕ ਬਣਾਉਣ ਲਈ ਸਰਕਾਰ ਨੇ ਇਹ ਜ਼ਮੀਨ ਪ੍ਰਤੀਕ ਅਤੇ ਅਗਰਵਾਲ ਤੋਂ ਮਹਿੰਗੇ ਮੁੱਲ ਵਿਚ ਖਰੀਦ ਲਈ। ਜਦੋਂ ਕਿ ਦੋਨਾਂ ਨੇ ਕੁਝ ਦਿਨ ਪਹਿਲਾਂ ਹੀ ਇਹ ਜ਼ਮਾਨ ਕਿਸਾਨਾਂ ਤੋਂ ਕੌਡੀਆਂ ਦੇ ਮੁੱਲ ਵਿਚ ਖਰੀਦੀ ਸੀ।
ਦੋਨਾਂ ਵਿਅਕਤੀਆਂ ਨੇ ਕੁਝ ਪ੍ਰਸ਼ਾਸ਼ਨਿਕ ਅਧਿਕਾਰੀਆਂ ਨਾਲ ਮਿਲਕੇ ਕਰੋੜਾਂ ਰੁਪਏ ਦਾ ਲੈਂਡ ਸਕੈਮ ਕੀਤਾ ਸੀ ਅਤੇ ਜਾਣਕਾਰੀ ਅਨੁਸਾਰ ਸਮੇਂ ਪੀ ਸੀ ਐੱਸ ਅਫਸਰ ਆਨੰਦ ਸਾਗਰ ਹੁਸ਼ਿਆਰਪੁਰ ਵਿਖੇ ਬਤੌਰ ਐੱਸ ਡੀ ਐੱਮ ਦੇ ਅਹੁਦੇ ਉਪਰ ਤਾਇਨਾਤ ਸੀ , ਜਿਸ ਕਾਰਨ ਸ਼ੱਕ ਦੇ ਘੇਰੇ ਵਿਚ ਆਏ ਆਨੰਦ ਸਾਗਰ ਦੇ ਘਰ ਅਤੇ ਬੈਂਕ ਵਿਖੇ ਈ ਡੀ ਦੀ ਟੀਮ ਵਲੋਂ ਇਹ ਛਾਪਾਮਾਰੀ ਕੀਤੀ ਗਈ ਹੈ।

First Published: Wednesday, 11 October 2017 5:56 PM

Related Stories

ਸਿੱਖਿਆ ਮੰਤਰੀ ਨੇ ਵੀ ਲਿਆ ਫ਼ੈਸਲਾ, ਹੁਣ ਇਹ ਸਕੂਲ ਹੋਣਗੇ ਬੰਦ!
ਸਿੱਖਿਆ ਮੰਤਰੀ ਨੇ ਵੀ ਲਿਆ ਫ਼ੈਸਲਾ, ਹੁਣ ਇਹ ਸਕੂਲ ਹੋਣਗੇ ਬੰਦ!

ਗੁਰਦਾਸਪੁਰ -ਪੰਜਾਬ ਸਰਕਾਰ ਨੇ 20 ਤੋਂ ਘੱਟ ਵਿਦਿਆਰਥੀਆਂ ਵਾਲੇ ਸਰਕਾਰੀ ਮੁੱਢਲੇ

800 ਸਕੂਲ ਬੰਦ ਕਰਨ ਦਾ ਫੈਸਲਾ ਕਰ ਕਸੂਤੀ ਘਿਰੀ ਕੈਪਟਨ ਸਰਕਾਰ
800 ਸਕੂਲ ਬੰਦ ਕਰਨ ਦਾ ਫੈਸਲਾ ਕਰ ਕਸੂਤੀ ਘਿਰੀ ਕੈਪਟਨ ਸਰਕਾਰ

ਜਲੰਧਰ: ਪੰਜਾਬ ਸਰਕਾਰ ਵੱਲੋਂ 20 ਤੋਂ ਘੱਟ ਬੱਚਿਆਂ ਵਾਲੇ ਪ੍ਰਾਇਮਰੀ ਸਕੂਲਾਂ ਨੂੰ

RSS ਲੀਡਰ ਦੇ ਕਾਤਲਾਂ ਦੀ ਜਾਣਕਾਰੀ ਦੇਣ ਵਾਲੇ ਨੂੰ 50 ਲੱਖ ਤੇ ਸਰਕਾਰੀ ਨੌਕਰੀ
RSS ਲੀਡਰ ਦੇ ਕਾਤਲਾਂ ਦੀ ਜਾਣਕਾਰੀ ਦੇਣ ਵਾਲੇ ਨੂੰ 50 ਲੱਖ ਤੇ ਸਰਕਾਰੀ ਨੌਕਰੀ

ਲੁਧਿਆਣਾ: ਬੀਤੀ 17 ਅਕਤੂਬਰ ਨੂੰ ਸਵੇਰੇ ਪੌਣੇ 8 ਵਜੇ ਕਤਲ ਕੀਤੇ ਆਰ.ਐਸ.ਐਸ. ਕਾਰਕੁਨ

ਦਰਬਾਰ ਸਾਹਿਬ 'ਚ ਪੁਲਿਸ ਵਾੜ ਕੇ ਕਸੂਤੀ ਘਿਰੀ ਸ਼੍ਰੋਮਣੀ ਕਮੇਟੀ
ਦਰਬਾਰ ਸਾਹਿਬ 'ਚ ਪੁਲਿਸ ਵਾੜ ਕੇ ਕਸੂਤੀ ਘਿਰੀ ਸ਼੍ਰੋਮਣੀ ਕਮੇਟੀ

ਚੰਡੀਗੜ੍ਹ: ‘ਬੰਦੀ ਛੋੜ ਦਿਵਸ’ ਮੌਕੇ ਸੁਰੱਖਿਆ ਲਈ ਸ੍ਰੀ ਦਰਬਾਰ ਸਾਹਿਬ

ਸੋਸ਼ਲ ਮੀਡੀਆ 'ਤੇ ਖਾਲਿਸਤਾਨੀ ਲਹਿਰ? ਪਲਿਸ ਦੀ ਹੁਣ ਬਾਜ ਅੱਖ
ਸੋਸ਼ਲ ਮੀਡੀਆ 'ਤੇ ਖਾਲਿਸਤਾਨੀ ਲਹਿਰ? ਪਲਿਸ ਦੀ ਹੁਣ ਬਾਜ ਅੱਖ

ਜਲੰਧਰ: ਹੁਣ ਸੋਸ਼ਲ ਮੀਡੀਆ ‘ਤੇ ਪੰਜਾਬ ਪੁਲਿਸ ਦੀ ਬਾਜ ਅੱਖ ਰਹੇਗੀ। ਸੋਸ਼ਲ ਮੀਡੀਆ

ਰਾਜੋਆਣਾ ਨੇ ਉਠਾਏ ਅਕਾਲ ਤਖ਼ਤ ਤੋਂ ਸੰਦੇਸ਼ 'ਤੇ ਸਵਾਲ
ਰਾਜੋਆਣਾ ਨੇ ਉਠਾਏ ਅਕਾਲ ਤਖ਼ਤ ਤੋਂ ਸੰਦੇਸ਼ 'ਤੇ ਸਵਾਲ

ਚੰਡੀਗੜ੍ਹ: ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ’ਚ ਸਜ਼ਾਯਾਫਤਾ ਬਲਵੰਤ

ਸੁਖਬੀਰ ਬਾਦਲ ਨੇ ਹੀ ਸਿਮਰਜੀਤ ਬੈਂਸ ਨੂੰ ਫਸਾਇਆ?
ਸੁਖਬੀਰ ਬਾਦਲ ਨੇ ਹੀ ਸਿਮਰਜੀਤ ਬੈਂਸ ਨੂੰ ਫਸਾਇਆ?

ਚੰਡੀਗੜ੍ਹ: ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ

ਹੁਣ ਬੰਡੂਗਰ ਨੂੰ ਹਟਾਉਣ ਦਾ ਤਿਆਰੀ!
ਹੁਣ ਬੰਡੂਗਰ ਨੂੰ ਹਟਾਉਣ ਦਾ ਤਿਆਰੀ!

ਚੰਡੀਗੜ੍ਹ: ਅਗਲੇ ਮਹੀਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ

ਪੰਜਾਬੀਆਂ ਦੇ DNA ਟੈਸਟ 'ਤੇ ਕੇਂਦਰ ਸਰਕਾਰ ਦੀ ਸਫਾਈ
ਪੰਜਾਬੀਆਂ ਦੇ DNA ਟੈਸਟ 'ਤੇ ਕੇਂਦਰ ਸਰਕਾਰ ਦੀ ਸਫਾਈ

ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਸਾਫ਼ ਕੀਤਾ ਹੈ ਕਿ ਇਰਾਕ ਵਿੱਚ ਫਸੇ 39 ਭਾਰਤੀ

ਪਤੀ ਨੂੰ ਲੱਗਿਆ ਨਾਜਾਇਜ਼ ਸਬੰਧਾਂ ਦਾ ਪਤਾ ਤਾਂ ਪਤਨੀ ਨੇ ਖੇਡੀ ਖਤਰਨਾਕ ਖੇਡ..!
ਪਤੀ ਨੂੰ ਲੱਗਿਆ ਨਾਜਾਇਜ਼ ਸਬੰਧਾਂ ਦਾ ਪਤਾ ਤਾਂ ਪਤਨੀ ਨੇ ਖੇਡੀ ਖਤਰਨਾਕ ਖੇਡ..!

ਲੁਧਿਆਣਾ: ਬੀਤੇ ਦਿਨੀਂ ਜ਼ਿਲ੍ਹੇ ਪਿੰਡ ਸੇਖੇਵਾਲ ਵਿੱਚ ਕਿਰਾਏ ‘ਤੇ ਰਹਿਣ ਵਾਲੇ