ਚੁਰਾਸੀ ਨਸਲਕੁਸ਼ੀ: ਸਿੱਖਾਂ ਨੂੰ ਨਹੀਂ ਮੁਆਵਜ਼ੇ ਦੀ ਰਕਮ ਮਨਜ਼ੂਰ, ਅਦਾਲਤ ਨੇ ਮੰਗਿਆ ਜਵਾਬ

By: ravinder | | Last Updated: Friday, 11 August 2017 5:03 PM
ਚੁਰਾਸੀ ਨਸਲਕੁਸ਼ੀ: ਸਿੱਖਾਂ ਨੂੰ ਨਹੀਂ ਮੁਆਵਜ਼ੇ ਦੀ ਰਕਮ ਮਨਜ਼ੂਰ, ਅਦਾਲਤ ਨੇ ਮੰਗਿਆ ਜਵਾਬ

ਲਖਨਉ: ਅਲਾਹਾਬਾਦ ਹਾਈਕੋਰਟ ਨੇ 1984 ਦੇ ਸਿੱਖ ਕਤਲੇਆਮ ਦੇ ਪੀੜਤ ਪਰਿਵਾਰਾਂ ਨੂੰ ਮੁਆਵਜ਼ੇ ਸਬੰਧੀ ਇੱਕ ਪਟੀਸ਼ਨ ਦੀ ਸੁਣਵਾਈ ਦੌਰਾਨ ਉੱਤਰ ਪ੍ਰਦੇਸ਼ ਸਰਕਾਰ ਤੋਂ ਜਵਾਬ ਮੰਗਿਆ ਹੈ। ਇਸ ਪਟੀਸ਼ਨ ਵਿੱਚ ਇਹ ਕਿਹਾ ਗਿਆ ਹੈ ਕਿ ਪੀੜਤ ਸਿੱਖ ਪਰਿਵਾਰਾਂ ਨੂੰ ਸਹੀ ਤਰੀਕੇ ਨਾਲ ਮੁਆਵਜ਼ਾ ਨਹੀਂ ਦਿੱਤਾ ਗਿਆ।

 

ਪਟੀਸ਼ਨਰਾਂ ਨੇ ਦੱਸਿਆ ਹੈ ਕਿ ਕੇਂਦਰ ਵੱਲੋਂ ਸਿੱਖ ਕਤਲੇਆਮ ਦੇ ਪੀੜਤਾਂ ਦੇ ਮੁੜ ਵਸੇਬੇ ਲਈ 716 ਕਰੋੜ ਦਾ ਰਾਹਤ ਪੈਕੇਜ ਉਨ੍ਹਾਂ ਦੇ ਜ਼ਖ਼ਮ ਭਰਨ ਲਈ ਕਾਫੀ ਨਹੀਂ। ਇਸ ਤੋਂ ਇਲਾਵਾ ਸੂਬਾ ਸਰਕਾਰ ਵੱਲੋਂ ਜੋ ਵੀ ਮੁਆਵਜ਼ਾ ਦਿੱਤਾ ਗਿਆ ਹੈ, ਉਹ ਨਾਕਾਫੀ ਹੈ। ਕਾਨਪੁਰ ਆਧਾਰਤ ਸੰਸਥਾ ਗੁਰੂ ਸਿੰਘ ਸਭਾ ਵੱਲੋਂ ਦਾਇਰ ਕੀਤੀ ਪਟੀਸ਼ਨ ‘ਤੇ ਜੱਜਾਂ ਦੇ ਡਵੀਜ਼ਨਲ ਬੈਂਚ ਨੇ ਪ੍ਰਿੰਸੀਪਲ ਸਕੱਤਰ ਨੂੰ ਆਪਣਾ ਹਲਫਨਾਮਾ ਦਾਇਰ ਕਰਨ ਲਈ ਕਿਹਾ ਹੈ।

 

ਪਟੀਸ਼ਨਕਰਤਾ ਨੇ ਆਪਣੀ ਅਰਜ਼ੀ ਵਿੱਚ ਇਹ ਦਾਅਵਾ ਕੀਤਾ ਕਿ 1984 ਦੇ ਸਿੱਖ ਵਿਰੋਧੀ ਦੰਗਿਆਂ ਵਿੱਚ ਕਾਨਪੁਰ ਦੇ ਕਿਦਵਈ ਨਗਰ ਦੇ ਨਿਵਾਸੀ ਸਿੱਖ ਪਰਿਵਾਰ ਦੇ 14 ਮੈਂਬਰਾਂ ਨੂੰ ਕਤਲ ਕਰ ਦਿੱਤਾ ਗਿਆ ਸੀ। ਇਸ ਵਿੱਚ ਇਹ ਵੀ ਦੱਸਿਆ ਕਿ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਮਾਰੇ ਜਾਣ ਤੋਂ ਬਾਅਦ ਹੋਏ ਸਿੱਖ ਵਿਰੋਧੀ ਦੰਗਿਆਂ ਵਿੱਚ ਭਾਈਚਾਰੇ ਨੂੰ ਜਾਨੀ ਤੇ ਮਾਲੀ ਤੌਰ ‘ਤੇ ਬਹੁਤ ਨੁਕਸਾਨ ਹੋਇਆ ਸੀ।

First Published: Friday, 11 August 2017 5:03 PM

Related Stories

ਬਠਿੰਡਾ 'ਚ ਟਰਾਲੇ ਦਾ ਕਹਿਰ, ਤਿੰਨ ਜਣਿਆਂ ਨੂੰ ਕੁਚਲਿਆ
ਬਠਿੰਡਾ 'ਚ ਟਰਾਲੇ ਦਾ ਕਹਿਰ, ਤਿੰਨ ਜਣਿਆਂ ਨੂੰ ਕੁਚਲਿਆ

ਬਠਿੰਡਾ: ਸ਼ਹਿਰ ਦੀ ਦਾਣਾ ਮੰਡੀ ‘ਚ ਦੇਰ ਰਾਤ ਟਰਾਲਾ ਚਾਲਕ ਨੇ ਮੰਡੀ ‘ਚ ਸ਼ੈਡ ਥੱਲੇ

ਸਿਰਸਾ ਮੁਖੀ ਦੀ ਪੇਸ਼ੀ ਸਬੰਧੀ ਹਰਿਆਣਾ ਨੇ ਲਾਇਆ ਟਿੱਲ
ਸਿਰਸਾ ਮੁਖੀ ਦੀ ਪੇਸ਼ੀ ਸਬੰਧੀ ਹਰਿਆਣਾ ਨੇ ਲਾਇਆ ਟਿੱਲ

ਚੰਡੀਗੜ੍ਹ: ਡੇਰਾ ਸਿਰਸਾ ਮੁਖੀ ਰਾਮ ਰਹੀਮ ਦੀ 25 ਅਗਸਤ ਨੂੰ ਹੋ ਰਹੀ ਪੇਸ਼ੀ ਸਬੰਧੀ

ਸ਼੍ਰੋਮਣੀ ਪੰਥਕ ਅਕਾਲੀ ਦਲ ਦੇ ਲੀਡਰ ਦਾ ਗੋਲੀਆਂ ਮਾਰ ਕੇ ਕਤਲ 
ਸ਼੍ਰੋਮਣੀ ਪੰਥਕ ਅਕਾਲੀ ਦਲ ਦੇ ਲੀਡਰ ਦਾ ਗੋਲੀਆਂ ਮਾਰ ਕੇ ਕਤਲ 

ਬਰਨਾਲਾ: ਇੱਥੋਂ ਦੇ ਨੇੜਲੇ ਪਿੰਡ ਕਾਹਨੇਕੇ ਵਿੱਚ ਸ਼੍ਰੋਮਣੀ ਪੰਥਕ ਅਕਾਲੀ ਦਲ (ਘੋੜੇ

ਸਿਲੰਡਰ ਫਟਿਆ, ਮਹਿਲਾ ਤੇ ਦੋ ਬੱਚੇ ਝੁਲਸੇ
ਸਿਲੰਡਰ ਫਟਿਆ, ਮਹਿਲਾ ਤੇ ਦੋ ਬੱਚੇ ਝੁਲਸੇ

ਗੁਰਦਾਸਪੁਰ: ਬਟਾਲਾ ਦੇ ਮੁਰਗ਼ੀ ਮੁਹੱਲੇ ਵਿੱਚ ਛੋਟੇ ਗੈਸ ਸਿਲੰਡਰ ਦੇ ਫੱਟਣ ਕਾਰਨ

ਮਜੀਠੀਆ ਵੱਲੋਂ ਕੇਜਰੀਵਾਲ ਨੂੰ ਟਿਕਟ ਦੀ ਪੇਸ਼ਕਸ਼
ਮਜੀਠੀਆ ਵੱਲੋਂ ਕੇਜਰੀਵਾਲ ਨੂੰ ਟਿਕਟ ਦੀ ਪੇਸ਼ਕਸ਼

ਅੰਮ੍ਰਿਤਸਰ: ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਆਮ ਆਦਮੀ ਪਾਰਟੀ

ਮੋਦੀ ਸਰਕਾਰ ਖਿਲਾਫ ਡਟੇ 10 ਲੱਖ ਬੈਂਕ ਕਰਮਚਾਰੀ
ਮੋਦੀ ਸਰਕਾਰ ਖਿਲਾਫ ਡਟੇ 10 ਲੱਖ ਬੈਂਕ ਕਰਮਚਾਰੀ

ਜਲੰਧਰ: ਦੇਸ਼ ਭਰ ‘ਚ ਪਬਲਿਕ ਸੈਕਟਰ ਦੇ ਬੈਂਕਾਂ ‘ਚ ਅੱਜ ਕੰਮ ਠੱਪ ਰਿਹਾ। ਅੱਜ

ਡੇਰਾ ਮੁਖੀ ਦੀ ਪੇਸ਼ੀ ਤੋਂ ਪਹਿਲਾਂ ਡੀ.ਜੀ.ਪੀ. ਅਰੋੜਾ ਬਠਿੰਡਾ ਪੁੱਜੇ
ਡੇਰਾ ਮੁਖੀ ਦੀ ਪੇਸ਼ੀ ਤੋਂ ਪਹਿਲਾਂ ਡੀ.ਜੀ.ਪੀ. ਅਰੋੜਾ ਬਠਿੰਡਾ ਪੁੱਜੇ

ਬਠਿੰਡਾ: ਡੇਰਾ ਮੁਖੀ ਲਈ 25 ਨੂੰ ਆਉਣ ਵਾਲੇ ਅਦਾਲਤੀ ਫੈਸਲੇ ਤੋਂ ਗਰਮਾਏ ਪੰਜਾਬ ਦੇ

ਸੁਰਜੀਤ ਪਾਤਰ ਬਣੇ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ
ਸੁਰਜੀਤ ਪਾਤਰ ਬਣੇ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ

ਚੰਡੀਗੜ੍ਹ: ਪੰਜਾਬ ਦੇ ਨਾਮਵਰ ਕਵੀ ਪਦਮਸ਼੍ਰੀ ਡਾ. ਸੁਰਜੀਤ ਪਾਤਰ ਨੂੰ ਪੰਜਾਬ ਆਰਟਸ

ਇਤਿਹਾਸਕ ਗੁਰਦੁਆਰੇ 'ਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਹੋਰ ਸਮਾਨ ਕੱਢ ਕੇ ਸੜਕ 'ਤੇ ਸੁੱਟਿਆ
ਇਤਿਹਾਸਕ ਗੁਰਦੁਆਰੇ 'ਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਹੋਰ ਸਮਾਨ ਕੱਢ ਕੇ ਸੜਕ...

ਚੰਡੀਗੜ੍ਹ :ਇਤਿਹਾਸਕ ਗੁਰਦੁਆਰਾ ਗੁਰੂ ਡਾਂਗਮਾਰ ਸਾਹਿਬ ‘ਚ ਸੁਸ਼ੋਭਿਤ ਸ੍ਰੀ

ਟਿਊਬਵੈੱਲ 'ਤੇ ਮਾਸੂਮ ਪੁੱਤਰ ਨੂੰ ਫ਼ਾਹਾ ਦੇ ਕੇ ਖੁਦ ਕੀਤੀ ਖੁਦਕੁਸ਼ੀ...
ਟਿਊਬਵੈੱਲ 'ਤੇ ਮਾਸੂਮ ਪੁੱਤਰ ਨੂੰ ਫ਼ਾਹਾ ਦੇ ਕੇ ਖੁਦ ਕੀਤੀ ਖੁਦਕੁਸ਼ੀ...

ਅੰਮ੍ਰਿਤਸਰ: ਥਾਣਾ ਲੋਪੋਕੇ ਅਧੀਨ ਪਿੰਡ ਕੱਕੜ ਵਿੱਚ ਇੱਕ ਪਿਤਾ ਵੱਲੋਂ ਟਿਊਬਵੈੱਲ