ਚੈੱਕ ਗਣਰਾਜ ਨੇ ਵਿਖਾਈ ਪੰਜਾਬ 'ਚ ਦਿਲਚਸਪੀ

By: ਏਬੀਪੀ ਸਾਂਝਾ | | Last Updated: Thursday, 7 December 2017 5:13 PM
ਚੈੱਕ ਗਣਰਾਜ ਨੇ ਵਿਖਾਈ ਪੰਜਾਬ 'ਚ ਦਿਲਚਸਪੀ

ਚੰਡੀਗੜ੍ਹ: ਪੰਜਾਬ ‘ਚ ਮੈਨੂਫੈਕਚਰਿੰਗ ਖੇਤਰ ਵਿੱਚ ਸੰਭਾਵੀ ਨਿਵੇਸ਼ ਨੂੰ ਲੈ ਕੇ ਚੈੱਕ ਗਣਰਾਜ ਦੇ ਰਾਜਦੂਤ ਮੀਲਾਨ ਹੋਵੇਰਕਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਕੇ ਵਿਚਾਰਾਂ ਕੀਤੀਆਂ ਹਨ। ਮੁਲਾਕਾਤ ਤੋਂ ਬਾਅਦ ਕੈਪਟਨ ਨੇ ਕਿਹਾ ਹੈ ਕਿ ਪੰਜਾਬ ਦੇ ਮਿਹਨਤਕਸ਼ ਲੋਕਾਂ ਸਦਕਾ ਰਾਜ ਅੰਦਰ ਸਿਹਤਮੰਦ ਉਦਯੋਗਿਕ ਵਾਤਾਵਰਣ ਹੈ। ਇਸ ਤੋਂ ਭਾਰਤੀ ਤੇ ਵਿਦੇਸ਼ੀ ਨਿਵੇਸ਼ਕ ਉਦਯੋਗਾਂ ਦੀ ਮੰਗ ਅਨੁਸਾਰ ਲਾਹਾ ਲੈ ਸਕਦੇ ਹਨ।

 

ਉਨ੍ਹਾਂ ਦੱਸਿਆ ਕਿ ਪੰਜਾਬ ਦੇਸ਼ ਅੰਦਰ ਉਦਯੋਗਾਂ ਲਈ ਸਸਤੀ ਬਿਜਲੀ ਮੁਹੱਈਆ ਕਰਵਾ ਰਿਹਾ ਹੈ। ਸੌਰ ਊਰਜਾ ਦੇ ਖੇਤਰ ਵਿੱਚ ਵੱਡੇ ਪਧੱਰ ‘ਤੇ ਆਧਾਰ ਸਥਾਪਤ ਕਰ ਰਿਹਾ ਹੈ। ਮੁੱਖ ਮੰਤਰੀ ਨੇ ਵਫ਼ਦ ਨੂੰ ਦੱਸਿਆ ਕਿ ਰਾਜ ਵਿੱਚ ਉਦਯੋਗਾਂ ਨੂੰ ਹੋਰ ਪ੍ਰਫ਼ਲੱਤ ਕਰਨ ਤੇ ਉਦਯੋਗਿਕ ਸੱਭਿਆਚਾਰ ਨੂੰ ਮਿੱਤਰਤਾ ਵਾਲਾ ਬਣਾਉਣ ਲਈ ਉਨ੍ਹਾਂ ਨੇ ਬੀਤੇ ਦਿਨੀਂ ‘ਨਵੀਂ ਉਦਯੋਗਕ ਨੀਤੀ’ ਲਿਆਂਦੀ ਹੈ ਤਾਂ ਜੋ ਉਦਯੋਗਾਂ ਦੀ ਸਥਾਪਤੀ ਲਈ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

 

ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀ ਸਰਕਾਰ ਵੱਲੋਂ ਦਰਨਿਕਾਰ ਕੀਤੇ ਉਦਯੋਗਕ ਵਿਕਾਸ ਨੂੰ ਮੁੜ ਪਟੜੀ ‘ਤੇ ਲਿਆਉਣ ਲਈ ਉਨ੍ਹਾਂ ਦੀ ਸਰਕਾਰ ‘ਬਿਜਨੈਂਸ ਫਸਟ’ (ਪਹਿਲਾਂ ਵਪਾਰ) ਦੇ ਏਜੰਡੇ ‘ਤੇ ਕੰਮ ਕਰ ਰਹੀ ਹੈ। ਚੈੱਕ ਗਣਰਾਜ ਦੇ ਰਾਜਦੂਤ ਹੋਵੋਰਕਾ ਨੇ ਦੱਸਿਆ ਕਿ ਉਨ੍ਹਾਂ ਦਾ ਮੁਲਕ ਪੰਜਾਬ ਸਰਕਾਰ ਵੱਲੋਂ ਇਲੈਕਟ੍ਰਾਨਿਕ, ਫੂਡ ਪ੍ਰੋਸੈਸਿੰਗ, ਸੁਰੱਖਿਆ, ਸੂਚਨਾ ਤਕਨਾਲੋਜੀ, ਪ੍ਰਾਹੁਣਚਾਰੀ, ਮਨੋਰੰਜਨ ਤੇ ਮੀਡੀਆ ਆਦਿ ਖੇਤਰਾਂ ਵਿੱਚ ਰਾਜ ਅੰਦਰਲੇ ਅਸੀਮ ਮੌਕਿਆਂ ਤੋਂ ਭਰਪੂਰ ਲਾਹਾ ਲੈਣ ਬਾਰੇ ਵਿਚਾਰ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ੳਨ੍ਹਾਂ ਦੇਸ਼ ਵੱਲੋਂ ਰਾਜ ਅੰਦਰ ਵਿਸ਼ਾਲ ਮੈਨੂਫੈਕਚਰਿੰਗ ਯੂਨਿਟ ਸਥਾਪਤ ਕਰਨਾ ਵੀ ਵਿਚਾਰ ਅਧੀਨ ਹੈ।

First Published: Thursday, 7 December 2017 5:13 PM

Related Stories

ਬੇਅਦਬੀ ਕਾਂਡ ਦੀ ਜਾਂਚ ਮੁਕੰਮਲ, ਰਿਪੋਰਟ ਇਸੇ ਮਹੀਨੇ
ਬੇਅਦਬੀ ਕਾਂਡ ਦੀ ਜਾਂਚ ਮੁਕੰਮਲ, ਰਿਪੋਰਟ ਇਸੇ ਮਹੀਨੇ

ਪਟਿਆਲਾ: ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲਿਆਂ ਤੇ ਬਹਿਬਲ ਕਲਾਂ

ਮੌਕ ਡ੍ਰਿੱਲ ਦੌਰਾਨ ਅੰਮ੍ਰਿਤਸਰ ਹਵਾਈ ਅੱਡੇ 'ਤੇ ਢੇਰ ਕੀਤੇ ਅੱਤਵਾਦੀ!
ਮੌਕ ਡ੍ਰਿੱਲ ਦੌਰਾਨ ਅੰਮ੍ਰਿਤਸਰ ਹਵਾਈ ਅੱਡੇ 'ਤੇ ਢੇਰ ਕੀਤੇ ਅੱਤਵਾਦੀ!

ਅੰਮ੍ਰਿਤਸਰ: ਗੁਰੂ ਨਗਰੀ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ

ਡੁੱਬਦੇ ਪੰਜਾਬ ਨੂੰ ਬਚਾਉਣ ਦਾ ਇਹ ਵੀ ਇੱਕ ਤਰੀਕਾ, 'ਨਵੀਂ ਸੋਚ ਦੀ ਨਵੀਂ ਪੁਲਾਂਘ'
ਡੁੱਬਦੇ ਪੰਜਾਬ ਨੂੰ ਬਚਾਉਣ ਦਾ ਇਹ ਵੀ ਇੱਕ ਤਰੀਕਾ, 'ਨਵੀਂ ਸੋਚ ਦੀ ਨਵੀਂ ਪੁਲਾਂਘ'

ਚੰਡੀਗੜ੍ਹ: ਪੰਜਾਬ ਵਿੱਚ ਵਿਆਹਾਂ ਦਾ ਦੌਰ ਚੱਲ ਰਿਹਾ ਹੈ। ਵਿਆਹਾਂ ਵਿੱਚ ਮੋਟੇ

ਮਿਉਂਸਪਲ ਚੋਣਾਂ 'ਚ ਕਾਂਗਰਸ ਨੇ ਕੀਤਾ ਕਲੀਨ ਸਪੀਵ
ਮਿਉਂਸਪਲ ਚੋਣਾਂ 'ਚ ਕਾਂਗਰਸ ਨੇ ਕੀਤਾ ਕਲੀਨ ਸਪੀਵ

ਚੰਡੀਗੜ੍ਹ: ਪੰਜਾਬ ਦੀਆਂ ਤਿੰਨ ਨਗਰ ਨਿਗਮਾਂ ਪਟਿਆਲਾ, ਜਲੰਧਰ ਤੇ ਅੰਮ੍ਰਿਤਸਰ ਤੇ 29

ਮਿਊਂਸਪਲ ਚੋਣਾਂ ਮਗਰੋਂ ਕਾਂਗਰਸ ਨੇ ਥਾਪੜੀ ਆਪਣੀ ਹੀ ਪਿੱਠ
ਮਿਊਂਸਪਲ ਚੋਣਾਂ ਮਗਰੋਂ ਕਾਂਗਰਸ ਨੇ ਥਾਪੜੀ ਆਪਣੀ ਹੀ ਪਿੱਠ

ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਮਿਊਂਸਿਪਲ ਚੋਣਾਂ ਤੋਂ

ਨਗਰ ਨਿਗਮ ਤੇ ਕੌਂਸਲ ਚੋਣਾਂ 'ਚ ਕਾਂਗਰਸ ਦੀ ਚੜ੍ਹਤ ਜਾਣੋ ਨਤੀਜੇ LIVE UPDATE
ਨਗਰ ਨਿਗਮ ਤੇ ਕੌਂਸਲ ਚੋਣਾਂ 'ਚ ਕਾਂਗਰਸ ਦੀ ਚੜ੍ਹਤ ਜਾਣੋ ਨਤੀਜੇ LIVE UPDATE

ਚੰਡੀਗੜ੍ਹ: ਪੰਜਾਬ ਦੀਆਂ ਤਿੰਨ ਨਗਰ ਨਿਗਮਾਂ ਪਟਿਆਲਾ, ਜਲੰਧਰ ਤੇ ਅੰਮ੍ਰਿਤਸਰ ਤੇ 29

ਕਾਂਗਰਸ ਨੇ ਹਾਈਜੈਕ ਕੀਤੀ ਚੋਣ: ਭਗਵੰਤ ਮਾਨ
ਕਾਂਗਰਸ ਨੇ ਹਾਈਜੈਕ ਕੀਤੀ ਚੋਣ: ਭਗਵੰਤ ਮਾਨ

ਚੰਡੀਗੜ੍ਹ: ਪੰਜਾਬ ਦੀਆਂ ਨਗਰ ਕੌਂਸਲ ਤੇ ਨਗਰ ਨਿਗਮ ਚੋਣਾਂ ਦੌਰਾਨ ਹੋਈ ਹਿੰਸਾ ਤੇ

 ਸ਼ਾਂਤਮਈ ਪਈਆਂ ਨਗਰ ਨਿਗਮ ਤੇ ਕੌਂਸਲ ਦੀਆਂ ਵੋਟਾਂ
ਸ਼ਾਂਤਮਈ ਪਈਆਂ ਨਗਰ ਨਿਗਮ ਤੇ ਕੌਂਸਲ ਦੀਆਂ ਵੋਟਾਂ

ਚੰਡੀਗੜ੍ਹ: ਪੰਜਾਬ ਦੀਆਂ ਤਿੰਨ ਨਗਰ ਨਿਗਮ ਪਟਿਆਲਾ, ਜਲੰਧਰ ਤੇ ਅੰਮ੍ਰਿਤਸਰ ਤੇ 29

ਵੋਟਾਂ ਦਾ ਕੰਮ ਖ਼ਤਮ, ਨਤੀਜੇ ਆਉਣੇ ਸ਼ੁਰੂ
ਵੋਟਾਂ ਦਾ ਕੰਮ ਖ਼ਤਮ, ਨਤੀਜੇ ਆਉਣੇ ਸ਼ੁਰੂ

ਅੰਮ੍ਰਿਤਸਰ: ਪੰਜਾਬ ਨਿਗਮ ਚੋਣਾਂ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਹੁਣ ਕਿਸੇ ਨੂੰ

ਵਧੀਕੀਆਂ ਤੋਂ ਤੰਗ ਅਕਾਲੀਆਂ ਨੇ ਚੋਣ ਕਮਿਸ਼ਨ ਕੋਲ ਰੋਏ ਦੁੱਖੜੇ
ਵਧੀਕੀਆਂ ਤੋਂ ਤੰਗ ਅਕਾਲੀਆਂ ਨੇ ਚੋਣ ਕਮਿਸ਼ਨ ਕੋਲ ਰੋਏ ਦੁੱਖੜੇ

ਚੰਡੀਗੜ੍ਹ: ਪੰਜਾਬ ਨਿਗਮ ਤੇ ਕੌਂਸਲ ਚੋਣਾਂ ਵਿੱਚ ਹੋਈਆਂ ਵਧੀਕੀਆਂ ਦੀ ਸ਼ਿਕਾਇਤ ਲੈ