ਫੇਰ ਕਹਿੰਦੇ ਦਲਿਤ ਸਿੱਖੀ ਤੋਂ ਦੂਰ ਜਾ ਰਹੇ....

By: Sukhwinder Singh | | Last Updated: Thursday, 3 August 2017 1:58 PM
ਫੇਰ ਕਹਿੰਦੇ ਦਲਿਤ ਸਿੱਖੀ ਤੋਂ ਦੂਰ ਜਾ ਰਹੇ....

ਚੰਡੀਗੜ੍ਹ: ਦੇਸ਼ 70ਵਾਂ ਆਜ਼ਾਦੀ ਦਿਹਾੜਾ ਮਨਾਉਣ ਜਾ ਰਿਹਾ ਹੈ ਪਰ ਪੰਜਾਬ ਦੇ ਇਸ ਪਿੰਡ ਵਿੱਚ ਵਾਪਰੀ ਘਟਨਾ ਨੇ ਆਜ਼ਾਦੀ ਉੱਤੇ ਵੀ ਸੁਆਲ ਉਠਾ ਦਿੱਤੇ ਹਨ। ਧੂਰੀ ਦੇ ਪਿੰਡ ਧੰਦੀਵਾਲ ਵਿੱਚ ਦਲਿਤਾਂ ਨੂੰ ਰੁਜ਼ਗਾਰ ਦੇਣ ਜਾਂ ਕਿਸੇ ਵੀ ਤਰ੍ਹਾਂ ਦਾ ਸਾਮਾਨ ਦੇਣ ਦੀ ਸਜ਼ਾ ਵਜੋਂ ਪੰਜ ਹਜ਼ਾਰ ਜ਼ੁਰਮਾਨੇ ਦਾ ਐਲਾਨ ਕੀਤਾ ਹੈ। ਇਹ ਐਲਾਨ ਪਿੰਡ ਦੇ ਜ਼ਿਮੀਂਦਾਰਾਂ ਨੇ ਦਲਿਤਾਂ ਦਾ ਬਾਈਕਾਟ ਕਰਕੇ ਕੀਤਾ ਹੈ। ਬਾਈਕਾਟ ਦਾ ਕਾਰਨ ਸੁਣਕੇ ਆਜ਼ਾਦੀ ਹੀ ਨਹੀਂ ਬਲਕਿ ਇਨਸਾਨੀਅਤ ਵੀ ਸ਼ਰਮਸਾਰ ਹੁੰਦੀ ਹੈ। ਦਲਿਤਾਂ ਦਾ ਕਸੂਰ ਸਿਰਫ਼ ਇੰਨਾ ਹੈ ਕਿ 12 ਘੰਟੇ ਦੀ ਦਿਹਾੜੀ 250 ਦੀ ਜਗ੍ਹਾ 300 ਰੁਪਏ ਕਰਨ ਦੀ ਮੰਗ ਸੀ।
ਜ਼ਿਮੀਂਦਾਰਾਂ ਦੀ ਇਸ ਧੱਕੇਸ਼ਾਹੀ ਖ਼ਿਲਾਫ਼ ਪਿੰਡ ਦੇ ਦਲਿਤਾਂ ਨੇ ਇਸ ਸਬੰਧੀ ਡਿਪਟੀ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ ਪਰ ਐਸਡੀਐਮ ਧੂਰੀ ਦੀ ਪਹਿਲ ਤੋਂ ਬਾਅਦ ਵੀ ਜ਼ਿਮੀਂਦਾਰ ਨਹੀਂ ਮੰਨੇ। ਹੁਣ ਹਾਲਤ ਇਹ ਹੈ ਕਿ ਦਲਿਤਾਂ ਨੇ ਇਸ ਨਾਇਨਸਾਫ਼ੀ ਖ਼ਿਲਾਫ਼ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ ਸੰਘਰਸ਼ ਕਰਨ ਦਾ ਐਲਾਨ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਢਾਈ ਹਜ਼ਾਰ ਦੀ ਆਬਾਦੀ ਵਾਲੇ ਇਸ ਪਿੰਡ ਵਿੱਚ 500 ਦੇ ਕਰੀਬ ਦਲਿਤ ਰਹਿ ਰਹੇ ਹਨ।
download (2)

ਪਿੰਡ ਧੰਦੀਵਾਲ ਦੇ ਦਲਿਤ ਆਪਣੀ ਵਿਥਿਆ ਦੱਸਦੇ ਹੋਏ…

ਪਿੰਡ ਦੇ ਦਲਿਤਾਂ ਨੇ ਦੱਸਿਆ ਹੈ ਕਿ ਖੇਤਾਂ ਵਿੱਚ 12 ਘੰਟੇ ਕੰਮ ਕਰਨ ਦੀ ਦਿਹਾੜੀ 250 (ਮਰਦ) ਤੇ 220 (ਔਰਤ) ਦੀ ਹੈ ਪਰ ਮਹਿੰਗਾਈ ਦੇ ਦੌਰ ਵਿੱਚ ਦਲਿਤ ਪਰਿਵਾਰਾਂ ਨੇ 300 ਕਰਨ ਦੀ ਮੰਗ ਕੀਤੀ ਪਰ ਜਨਰਲ ਵਰਗ ਨੇ ਪਿੰਡ ਵਿੱਚ ਅਨਸਾਉਂਟਮੈਂਟ ਕਰਵਾ ਦਿੱਤੀ ਕਿ ਦਲਿਤ ਮਜ਼ਦੂਰ ਜ਼ਿਆਦਾ ਦਿਹਾੜੀ ਮੰਗਦੇ ਹਨ। ਇਸ ਲਈ ਉਨ੍ਹਾਂ ਦਾ ਬਾਈਕਾਟ ਕੀਤਾ ਜਾਵੇ। ਨਾ ਕੋਈ ਇੰਨਾ ਨੂੰ ਆਪਣੇ ਖੇਤ ਵੜਨ ਦੇਵੇ ਤੇ ਨਾ ਹੀ ਇੰਨਾ ਦੀਆਂ ਔਰਤਾਂ ਨੂੰ ਆਪਣੇ ਘਰ ਵਾੜੇ। ਇੰਨਾ ਹੀ ਨਹੀਂ ਕੋਈ ਵੀ ਦੁਕਾਨਦਾਰ ਇੰਨਾ ਨੂੰ ਦੁੱਧ ਜਾਂ ਦੂਜਾ ਸਾਮਾਨ ਨਹੀਂ ਦੇਵੇਗਾ। ਇਸ ਦੀ ਉਲੰਘਣਾ ਕਰਨ ਵਾਲਿਆਂ ਨੂੰ ਪੰਜ ਹਜ਼ਾਰ ਰੁਪਏ ਦਾ ਜ਼ੁਰਮਾਨਾ ਕੀਤਾ ਜਾਵੇਗਾ।
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਪ੍ਰਰਥੀ ਸਿੰਘ ਨੇ ਕਿਹਾ ਕਿ ਮਾਮਲਾ ਬੇਹੱਦ ਗੰਭੀਰ ਹੈ। ਪ੍ਰਸ਼ਾਸਨ ਨੇ ਦਲਿਤਾਂ ਦਾ ਬਾਈਕਾਟ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਦੀ ਥਾਂ ਚੁੱਪੀ ਧਾਰੀ ਹੋਈ ਹੈ। ਇਸ ਲਈ ਉਨ੍ਹਾਂ ਨੇ ਮਜਬੂਰੀ ਵਿੱਚ ਸੰਘਰਸ਼ ਕਰਨ ਦਾ ਫ਼ੈਸਲਾ ਕੀਤਾ ਹੈ। ਪਿੰਡ ਦੇ ਸਰਪੰਚ ਕੁਲਵੰਤ ਸਿੰਘ ਦਾ ਕਹਿਣਾ ਹੈ ਕਿ ਬਾਈਕਾਟ ਮਾਮਲੇ ਵਿੱਚ ਦੋਵਾਂ ਪੱਖਾਂ ਵਿੱਚ ਹਾਲੇ ਤੱਕ ਕੋਈ ਸਮਝੌਤਾ ਨਹੀਂ ਹੋਇਆ। ਮਾਮਲੇ ਨੂੰ ਸੁਲਝਾਉਣ ਲਈ ਕੋਈ ਅਧਿਕਾਰੀ ਪਿੰਡ ਨਹੀਂ ਆਇਆ।
 download (3)
ਦਲਿਤਾਂ ਦੇ ਬਾਈਕਾਟ ਦਾ ਮਸਲਾ ਸਿਰਫ਼ ਦਿਹਾੜੀ ਦਾ ਮੁੱਦਾ ਨਹੀਂ। ਇਹ ਉਨ੍ਹਾਂ ਦੀ ਇੱਜ਼ਤ, ਮਾਣ ਸਨਮਾਨ ਤੇ ਆਜ਼ਾਦੀ ਦਾ ਮਸਲਾ ਵੀ ਹੈ। ਕਿਵੇਂ ਕੋਈ ਕਿਸੇ ਦੇ ਅਧਿਕਾਰਾਂ ਉੱਤੇ ਪਾਬੰਦੀ ਲਾ ਸਕਦਾ ਹੈ। ਕਿਵੇਂ ਕੋਈ ਕਿਸੇ ਦੇ ਖਾਣ-ਪੀਣ ਤੇ ਘੁੰਮਣ ਉੱਤੇ ਪਾਬੰਦੀ ਲਾ ਸਕਦਾ ਹੈ। ਇਹ ਸਿਰਫ਼ ਪਿਛੋਕੜ ਤੋਂ ਚੱਲਦੀ ਆ ਰਹੀ ਉੱਚ ਜਾਤੀ ਦੀ ਸੋਚ ਦਾ ਪ੍ਰਗਟਾਵਾ ਹੈ। ਵੱਡੀ ਗੱਲ ਇਹ ਹੈ ਜਿਸ ਸੋਚ ਦੇ ਖ਼ਾਤਮਾ ਖ਼ਿਲਾਫ਼ ਗੁਰੂਆਂ ਨੇ ਸੰਘਰਸ਼ ਕੀਤਾ ਹੈ, ਉਹੀ ਸੋਚ ਹਾਲੇ ਵੀ ਮਨ ਚੋਂ ਨਿਕਲ ਨਹੀਂ ਸਕੀ। ਸਿੱਖ ਧਰਮ ਦੇ ਪੈਰੋਕਾਰਾਂ ਨੂੰ ਤਾਂ ਇਹ ਮੁੱਦਾ ਕਦੇ ਦਿੱਖਿਆ ਹੀ ਨਹੀਂ, ਉਂਝ ਦਲਿਤਾਂ ਦੇ ਸਿੱਖੀ ਤੋਂ ਦੂਰ ਜਾਣ ਦੀ ਦੁਹਾਈ ਜ਼ਰੂਰ ਪਾਉਂਦੇ ਹਨ।
ਇਸ ਸਬੰਧੀ ਕਿਸੇ ਵੀਰ ਦੀ ਫੇਸਬੁੱਕ ਤੇ ਟਿੱਪਣੀ ਵੀ ਪੜ੍ਹਣਯੋਗ ਹੈ।…ਗੁਰਦਵਾਰੇ ਦੇ ਲਾਉਡ ਸਪੀਕਰ ਤੋਂ ਮੱਛੀਆਂ ਦੇ ਤਲਾਬ ਦੀ ਬੋਲੀ ਦਾ ਹੋਕਾ ਦੇਣ ਦੀ ਮਨਾਹੀ ਹੈ, ਕਿਓਂਕਿ ਇਹ ਜੀਵ ਹੱਤਿਆ ਦੀ ਜੱਦ ‘ਚ ਆਉਂਦਾ ਹੈ, ਪਰ ਵੇਹੜੇ ਵਾਲਿਆਂ ਦੇ (ਦਿਹਾੜੀ ਦੇ ਮਾਮਲੇ ਤੇ) ਸਮਾਜਿਕ ਬਾਈਕਾਟ ਦਾ ਹੋਕਾ ਜਾਇਜ ਹੈ, ” ਵਾਹਿ ਗੁਰੂ ਜੀ ਕਾ ਖਾਲਸਾ, ਵਾਹਿ ਗੁਰੂ ਜੀ ਕਿ ਫਤਿਹ, ਵੇਹੜੇ ਵਾਲਿਆਂ ਨੂੰ ਕੋਈ ਵੀ ਵੀਰ ਆਪਣੇ ਖੇਤਾਂ ‘ਚ ਵੜ੍ਹਨ ਨਾ ਦੇਵੇ, ਦੁੱਧ, ਪਾਣੀ, ਦੁਕਾਨਾਂ ਤੋਂ ਰਾਸ਼ਨ, ਦੇਣ ਵਾਲੇ ਨੂੰ ਭਾਈਚਾਰੇ ਦੇ ਫੈਸਲੇ ਦੀ ਉਲੰਘਣਾ ਕਾਰਨ ਤੇ 5000 ਹਜ਼ਾਰ ਜੁਰਮਾਨਾ ਕੀਤਾ ਜਾਵੇਗਾ” …………………ਇਸ ਨੂੰ ਕਿਸ ਜਦ ਵਿਚ ਰੱਖਿਆ ਜਾਵੇ?
ਦੇਸ਼ ਵਿੱਚ ਖ਼ੁਸ਼ਹਾਲ ਸੂਬਾ ਮੰਨਿਆ ਜਾਂਦੇ ਪੰਜਾਬ ਵਿੱਚ ਇਹ ਕੋਈ ਪਹਿਲਾ ਘਟਨਾ ਨਹੀਂ। ਇਸ ਤੋਂ ਪਹਿਲਾਂ ਵੀ ਕਈ ਵਾਰ ਪੰਜਾਬ ਵਿੱਚ ਦਲਿਤਾਂ ਦਾ ਬਾਈਕਾਟ ਕੀਤਾ ਜਾਂਦਾ ਹੈ। ਵੱਡੀ ਗੱਲ ਹੈ ਆਜ਼ਾਦ ਦੇਸ਼ ਵਿੱਚ ਸਰਕਾਰਾਂ ਇਸ ਮਸਲੇ ਉੱਤੇ ਚੁੱਪ ਰਹਿੰਦੀਆਂ ਨੇ ਪ੍ਰਸ਼ਾਸਨ ਵੀ ਕੋਈ ਕਾਰਵਾਈ ਨਹੀਂ ਕਰਦਾ। ਚੋਣਾਂ ਵੇਲੇ ਦਲਿਤਾਂ ਦੇ ਮਸੀਹਾ ਬਣਨ ਵਾਲੀਆਂ ਵੱਖ ਸਿਆਸੀ ਪਾਰਟੀਆਂ ਵੀ ਇਸ ਮੁੱਦੇ ਨੂੰ ਨਹੀਂ ਚੁੱਕਦੀਆਂ।
ਇਸ ਮੁੱਦੇ ਨਾਲ ਜੁੜੀ ਵੀਡੀਓ ਹੇਠ ਹੈ..

First Published: Thursday, 3 August 2017 1:05 PM

Related Stories

ਸਿੰਜਾਈ ਵਿਭਾਗ ਦੀ ਮਿਹਰਬਾਨੀ ਸਦਕਾ ਇੱਕੋ ਹੀ ਠੇਕੇਦਾਰ ਦੀ ਝੋਲੀ ਪਾਏ 1000 ਕਰੋੜ ਦੇ ਵਿਕਾਸ ਕਾਰਜ
ਸਿੰਜਾਈ ਵਿਭਾਗ ਦੀ ਮਿਹਰਬਾਨੀ ਸਦਕਾ ਇੱਕੋ ਹੀ ਠੇਕੇਦਾਰ ਦੀ ਝੋਲੀ ਪਾਏ 1000 ਕਰੋੜ ਦੇ...

ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਨੇ ਪਿਛਲੇ 7-8 ਸਾਲਾਂ ਤੋਂ ਸੂਬੇ ਦੇ ਵੱਖ-ਵੱਖ

ਧਰਤੀ ਹੇਠਲੇ ਪਾਣੀ ਦੀ ਸਮੱਸਿਆ ਨਾਲ ਨਜਿੱਠਣ ਲਈ ਕੈਪਟਨ ਤਿਆਰ
ਧਰਤੀ ਹੇਠਲੇ ਪਾਣੀ ਦੀ ਸਮੱਸਿਆ ਨਾਲ ਨਜਿੱਠਣ ਲਈ ਕੈਪਟਨ ਤਿਆਰ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਦੀ

ਕਿਸਾਨ ਸ਼ਨੀਵਾਰ ਤੋਂ ਕਰਨਗੇ ਕਾਂਗਰਸੀ ਲੀਡਰਾਂ ਜਿਊਣਾ ਦੁੱਭਰ
ਕਿਸਾਨ ਸ਼ਨੀਵਾਰ ਤੋਂ ਕਰਨਗੇ ਕਾਂਗਰਸੀ ਲੀਡਰਾਂ ਜਿਊਣਾ ਦੁੱਭਰ

ਚੰਡੀਗੜ੍ਹ: ਕਿਸਾਨ ਸੰਘਰਸ਼ ਕਮੇਟੀ ਵੱਲੋਂ ਕੱਲ੍ਹ 19 ਅਗਸਤ ਨੂੰ ਪੰਜਾਬ ਦੇ ਕਾਂਗਰਸੀ

ਮੋਦੀ ਦੀ ਟੀਮ ਨੂੰ ਵੀ ਨਹੀਂ ਦਿਖੀ ਚਿੱਟੀ ਮੱਖੀ..
ਮੋਦੀ ਦੀ ਟੀਮ ਨੂੰ ਵੀ ਨਹੀਂ ਦਿਖੀ ਚਿੱਟੀ ਮੱਖੀ..

ਚੰਡੀਗੜ੍ਹ: ਕੇਂਦਰ ਸਰਕਾਰ ਵੱਲ਼ੋਂ ਚਿੱਟੀ ਮੱਖੀ ਦਾ ਜਾਇਜ਼ਾ ਲੈਣ ਆਈ ਟੀਮ ਨੇ ਪੰਜਾਬ

ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਤੋਤਾ ਸਿੰਘ ਨੂੰ ਕਲੀਨ ਚਿੱਟ...
ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਤੋਤਾ ਸਿੰਘ ਨੂੰ ਕਲੀਨ ਚਿੱਟ...

ਚੰਡੀਗੜ੍ਹ: ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸਾਬਕਾ

ਕਿਸਾਨਾਂ ਦੇ ਕਰਜ਼ੇ 'ਤੇ ਮੋਦੀ ਸਰਕਾਰ ਦੀ ਨਵੀਂ ਸ਼ਰਤ!
ਕਿਸਾਨਾਂ ਦੇ ਕਰਜ਼ੇ 'ਤੇ ਮੋਦੀ ਸਰਕਾਰ ਦੀ ਨਵੀਂ ਸ਼ਰਤ!

ਮੁੰਬਈ: ਕਿਸਾਨਾਂ ਲਈ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਨਵਾਂ ਹੁਕਮ ਜਾਰੀ ਕੀਤਾ

ਕੈਪਟਨ ਦੇ ਰਾਜ 'ਚ 180 ਕਿਸਾਨਾਂ ਕੀਤੀ ਖੁਦਕੁਸ਼ੀ, ਬੀਜੇਪੀ ਨੇ ਉਠਾਏ ਸਵਾਲ
ਕੈਪਟਨ ਦੇ ਰਾਜ 'ਚ 180 ਕਿਸਾਨਾਂ ਕੀਤੀ ਖੁਦਕੁਸ਼ੀ, ਬੀਜੇਪੀ ਨੇ ਉਠਾਏ ਸਵਾਲ

ਚੰਡੀਗੜ੍ਹ: ਕਾਂਗਰਸ ਸਰਕਾਰ ਦੇ ਪੰਜ ਮਹੀਨਿਆਂ ਦੇ ਕਾਰਜਕਾਲ ਵਿੱਚ 180 ਕਿਸਾਨ

ਦੇਸ਼ ਲਈ ਆਜ਼ਾਦੀ, ਕਿਸਾਨਾ ਲਈ ਬਰਬਾਦੀ, 15 ਦਿਨਾਂ 'ਚ 32 ਨੇ ਕੀਤੀ ਖ਼ੁਦਕੁਸ਼ੀ....
ਦੇਸ਼ ਲਈ ਆਜ਼ਾਦੀ, ਕਿਸਾਨਾ ਲਈ ਬਰਬਾਦੀ, 15 ਦਿਨਾਂ 'ਚ 32 ਨੇ ਕੀਤੀ ਖ਼ੁਦਕੁਸ਼ੀ....

ਚੰਡੀਗੜ੍ਹ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਨੂੰ ਅਗਸਤ ਮਹੀਨੇ ਆਜ਼ਾਦੀ ਦੇ ਜਸ਼ਨ

500-500 'ਚ ਰਾਣੀਆਂ ਵੇਚ ਲੱਖਾਂ ਦਾ ਕਾਰੋਬਾਰ
500-500 'ਚ ਰਾਣੀਆਂ ਵੇਚ ਲੱਖਾਂ ਦਾ ਕਾਰੋਬਾਰ

ਚਡੀਗੜ੍ਹ: ਇੱਕ ਬੰਦੇ ਨੇ 500-500 ਰੁਪਏ ਵਿੱਚ ਇੱਕ-ਇੱਕ ‘ਰਾਣੀ’ ਵੇਚ ਕੇ ਲੱਖਾਂ ਰੁਪਏ ਦਾ

ਬੀਬੀ ਬਾਦਲ ਨੇ ਵੀ ਚਿੱਟੀ ਮੱਖੀ ਦੇ ਮਾਰੇ ਖੇਤਾਂ ਦਾ ਕੀਤਾ ਦੌਰਾ
ਬੀਬੀ ਬਾਦਲ ਨੇ ਵੀ ਚਿੱਟੀ ਮੱਖੀ ਦੇ ਮਾਰੇ ਖੇਤਾਂ ਦਾ ਕੀਤਾ ਦੌਰਾ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿਘ ਤੋਂ ਬਾਅਦ ਹੁਣ ਕੇਂਦਰੀ