ਦਵਿੰਦਰ ਕੰਗ ਨੇ ਇੰਡੋਨੇਸ਼ੀਆ 'ਚ ਚਮਕਾਇਆ ਪੰਜਾਬ ਦਾ ਨਾਂ

By: ਏਬੀਪੀ ਸਾਂਝਾ | | Last Updated: Monday, 12 February 2018 5:40 PM
 ਦਵਿੰਦਰ ਕੰਗ ਨੇ ਇੰਡੋਨੇਸ਼ੀਆ 'ਚ ਚਮਕਾਇਆ ਪੰਜਾਬ ਦਾ ਨਾਂ

ਹਰਪਿੰਦਰ ਸਿੰਘ

ਚੰਡੀਗੜ੍ਹ: ਅਥਲੀਟ ਦਵਿੰਦਰ ਕੰਗ ਨੇ ਸੋਨ ਤਗਮਾ ਜਿੱਤ ਕੇ ਪੰਜਾਬ ਦਾ ਇੱਕ ਵਾਰ ਫਿਰ ਨਾਮ ਰੌਸ਼ਨ ਕੀਤਾ ਹੈ। ਦਵਿੰਦਰ ਨੇ ਸੋਨ ਤਗਮਾ ਇੰਡੋਨੇਸ਼ੀਆ ਦੇ ਜਕਾਰਤਾ ‘ਚ ਹੋ ਰਹੇ 18ਵੇਂ ਏਸ਼ੀਅਨ ਖੇਡ ਇਨਵੀਟੇਸ਼ਨ ਟੂਰਨਾਮੈਂਟ ‘ਚ ਹਾਸਲ ਕੀਤਾ। ਦਵਿੰਦਰ ਕੰਗ ਨੇ ਨੇਜਾ ਸੁੱਟ ਮੁਕਾਬਲੇ ‘ਚ 75.87 ਮੀਟਰ ਦੀ ਦੂਰੀ ‘ਤੇ ਜੈਵਲਿਨ ਸੁੱਟ ਕੇ ਪੰਜਾਬ ਦਾ ਨਾਮ ਚਮਕਾਇਆ।

 

ਜੀਲੋਰਾ ਬੰਗ ਕਾਰਨੋ ਸਟੇਡੀਅਮ ‘ਚ ਖੇਡੇ ਗਏ ਮੁਕਾਬਲੇ ‘ਚ ਦਵਿੰਦਰ ਨੇ ਇੱਕ ਵਾਰ ਫਿਰ ਆਪਣੀ ਚੰਗੇ ਪ੍ਰਦਰਸ਼ਨ ਨਾਲ ਸਭ ਦਾ ਦਿਲ ਜਿੱਤਿਆ ਹੈ। ਦਵਿੰਦਰ ਸਿੰਘ ਕੰਗ ਉਹ ਅਥਲੀਟ ਹੈ ਜਿਸ ਨੇ ਅਗਸਤ 2017 ‘ਚ ਲੰਡਨ ਵਿੱਚ ਹੋਈ ਅਥਲੈਟਿਕ ਚੈਂਪੀਅਨਸ਼ਿਪ ‘ਚ ਇਤਿਹਾਸ ਰਚਿਆ ਸੀ। ਦਵਿੰਦਰ ਫਾਈਨਲ ‘ਚ ਥਾਂ ਬਣਾਉਣ ਵਾਲਾ ਪਹਿਲਾ ਭਾਰਤੀ ਬਣਿਆ ਸੀ। ਹਾਲਾਂਕਿ ਇਸ ਚੈਂਪੀਅਨਸ਼ਿਪ ‘ਚ ਦਵਿੰਦਰ ਤਗਮਾ ਜਿੱਤਣ ‘ਚ ਨਾਕਾਮ ਰਿਹਾ ਸੀ ਤੇ ਟੂਰਨਾਮੈਂਟ ‘ਚ 12ਵੇਂ ਸਥਾਨ ‘ਤੇ ਰਿਹਾ।

 

ਦਵਿੰਦਰ ਨੇ ‘ਏਬੀਪੀ ਸਾਂਝਾ’ ਨਾਲ ਫੋਨ ‘ਤੇ ਗੱਲਬਾਤ ਦੌਰਾਨ ਕਿਹਾ ਕਿ ਦੇਸ਼ ਲਈ ਤਗਮਾ ਜਿੱਤ ਕੇ ਉਹ ਖੁਸ਼ ਹੈ ਪਰ ਇਸ ਪ੍ਰਦਰਸ਼ਨ ਨਾਲ ਸੰਤੁਸ਼ਟ ਨਹੀਂ। ਉਸ ਦਾ ਟੀਚਾ ਅਪ੍ਰੈਲ ਮਹੀਨੇ ਹੋਣ ਵਾਲੀਆਂ ਕਾਮਨਵੈਲਥ ਖੇਡਾਂ ‘ਚੋਂ ਸੋਨ ਤਗਮਾ ਹਾਸਲ ਕਰਨਾ ਹੈ। ਵਿਸ਼ਵ ਐਥਲੈਟਿਕ ਚੈਂਪੀਅਨਸ਼ਿਪ ਤੋਂ ਬਾਅਦ ਦਵਿੰਦਰ ਪੰਜਾਬ ਸਰਕਾਰ ਵੱਲੋਂ ਨਕਾਰੇ ਜਾਣ ਕਾਰਨ ਨਿਰਾਸ਼ ਹੋਇਆ ਸੀ। ਉਸ ਨੇ ਕਿਹਾ ਸੀ ਕਿ ਜੇਕਰ ਪੰਜਾਬ ਸਰਕਾਰ ਉਸ ਨੂੰ ਬਣਦਾ ਮਾਣ ਸਤਿਕਾਰ ਨਹੀਂ ਦੇ ਸਕਦੀ ਤਾਂ ਉਹ ਕਿਸੇ ਹੋਰ ਦੇਸ਼ ਤੋਂ ਖੇਡਣ ਲਈ ਮਜ਼ਬੂਰ ਹੋ ਜਾਵੇਗਾ।

First Published: Monday, 12 February 2018 5:40 PM

Related Stories

ਕੈਪਟਨ ਦੇ ਚਹੇਤੇ ਸੁਰੇਸ਼ ਕੁਮਾਰ ਮੁੜ ਦਫ਼ਤਰ ਪੁੱਜੇ
ਕੈਪਟਨ ਦੇ ਚਹੇਤੇ ਸੁਰੇਸ਼ ਕੁਮਾਰ ਮੁੜ ਦਫ਼ਤਰ ਪੁੱਜੇ

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਚੀਫ ਪ੍ਰਿੰਸੀਪਲ ਸੁਰੇਸ਼

ਮਨੀ ਚੇਂਜਰ ਨੂੰ ਹਫ਼ਤਾ ਪਹਿਲਾਂ ਲੁੱਟਿਆ, ਅੱਜ ਗੋਲ਼ੀ ਮਾਰ ਕੇ ਕਤਲ
ਮਨੀ ਚੇਂਜਰ ਨੂੰ ਹਫ਼ਤਾ ਪਹਿਲਾਂ ਲੁੱਟਿਆ, ਅੱਜ ਗੋਲ਼ੀ ਮਾਰ ਕੇ ਕਤਲ

ਜਲੰਧਰ: ਫਿਲੌਰ ਵਿੱਚ ਵਿਦੇਸ਼ੀ ਕਰੰਸੀ ਨੂੰ ਬਦਲਣ ਵਾਲੇ ਨੌਜਵਾਨ ਕਾਰੋਬਾਰੀ ਦੀ

ਕਾਂਗਰਸੀ ਲੀਡਰ ਦੇ ਘਰ ਜੂਏ ਦਾ ਅੱਡਾ
ਕਾਂਗਰਸੀ ਲੀਡਰ ਦੇ ਘਰ ਜੂਏ ਦਾ ਅੱਡਾ

ਲੁਧਿਆਣਾ: ਕਸਬਾ ਜਗਰਾਓਂ ਦੇ ਮੁਹੱਲਾ ਫਿਲੀਗੇਟ ਵਿੱਚ ਸਥਿਤ ਇੱਕ ਘਰ ਵਿੱਚ ਪੁਲਿਸ

ਖਹਿਰਾ ਵੱਲੋਂ ਦੋ-ਦੋ CBI ਜਾਂਚ ਦੀ ਮੰਗ
ਖਹਿਰਾ ਵੱਲੋਂ ਦੋ-ਦੋ CBI ਜਾਂਚ ਦੀ ਮੰਗ

ਬਠਿੰਡਾ: ਮੌੜ ਬੰਬ ਧਮਾਕਾ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕਰਨ ਆਏ ਵਿਰੋਧੀ ਧਿਰ ਦੇ

ਫ਼ਾਜ਼ਿਲਕਾ ਦੇ ਜੀਜਾ-ਸਾਲਾ ਦੀ ਸੜਕ ਹਾਦਸੇ 'ਚ ਮੌਤ
ਫ਼ਾਜ਼ਿਲਕਾ ਦੇ ਜੀਜਾ-ਸਾਲਾ ਦੀ ਸੜਕ ਹਾਦਸੇ 'ਚ ਮੌਤ

ਫ਼ਾਜ਼ਿਲਕਾ: ਜ਼ਿਲ੍ਹੇ ਦੇ ਪਿੰਡ ਬਾਰੇਕਾ ਦੇ ਦੋ ਨੌਜਵਾਨਾਂ ਦੀ ਰਾਜਸਥਾਨ ਵਿੱਚ

ਚੰਨਵਾਲ ਵਾਸੀਆਂ ਨੇ ਲੱਭਿਆ ਸਪੀਕਰਾਂ ਦੇ ਸ਼ੋਰ ਦਾ ਹੱਲ
ਚੰਨਵਾਲ ਵਾਸੀਆਂ ਨੇ ਲੱਭਿਆ ਸਪੀਕਰਾਂ ਦੇ ਸ਼ੋਰ ਦਾ ਹੱਲ

ਬਰਨਾਲਾ: ਪਿੰਡ ਚੰਨਵਾਲ ਨੇ ਨਵੀਂ ਮਿਸਾਲ ਪੇਸ਼ ਕੀਤੀ ਹੈ। ਪਿੰਡ ਵਿੱਚ ਗੁਰਬਾਣੀ

ਗੈਂਗਸਟਰਾਂ ਨੂੰ ਲੈ ਕੇ ਕਾਂਗਰਸ ਤੇ ਅਕਾਲੀ ਦਲ 'ਚ 'ਗੈਂਗਵਾਰ'
ਗੈਂਗਸਟਰਾਂ ਨੂੰ ਲੈ ਕੇ ਕਾਂਗਰਸ ਤੇ ਅਕਾਲੀ ਦਲ 'ਚ 'ਗੈਂਗਵਾਰ'

ਚੰਡੀਗੜ੍ਹ: ਪੰਜਾਬ ਵਿੱਚ ਗੈਂਗਸਟਰ ਕਲਚਰ ਨੂੰ ਲੈ ਕੇ ਕਾਂਗਰਸ ਤੇ ਅਕਾਲੀ ਦਲ ‘ਚ

ਕੈਪਟਨ ਸਰਕਾਰ ਲਾਏਗੀ ਪਿੰਡਾਂ 'ਚ ਮਾਈਕ੍ਰੋ ATM
ਕੈਪਟਨ ਸਰਕਾਰ ਲਾਏਗੀ ਪਿੰਡਾਂ 'ਚ ਮਾਈਕ੍ਰੋ ATM

ਚੰਡੀਗੜ੍ਹ: ਪੰਜਾਬ ਸਰਕਾਰ ਨੇ ਪਿੰਡ ਪੱਧਰ ‘ਤੇ ਕੋਰ ਬੈਂਕਿੰਗ ਸੇਵਾਵਾਂ ਮੁਹੱਈਆ

 ਅਕਾਲੀ ਦਲ ਨੇ ਚੁੱਕਿਆ ਗੁੰਡਾ ਟੈਕਸ ਖਿਲਾਫ ਝੰਡਾ
ਅਕਾਲੀ ਦਲ ਨੇ ਚੁੱਕਿਆ ਗੁੰਡਾ ਟੈਕਸ ਖਿਲਾਫ ਝੰਡਾ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਵੀ ਹੁਣ ਗੁੰਡਾ ਟੈਕਸ ਖਿਲਾਫ ਡਟਿਆ ਹੈ। ਅਕਾਲੀ ਦਲ

ਮੰਦਰ 'ਚੋਂ ਭਗਵਾਨ ਦੇ 'ਗਹਿਣੇ' ਚੋਰੀ
ਮੰਦਰ 'ਚੋਂ ਭਗਵਾਨ ਦੇ 'ਗਹਿਣੇ' ਚੋਰੀ

ਚੰਡੀਗੜ੍ਹ: ਬੀਤੀ ਰਾਤ ਪੰਚਕੂਲਾ ਜ਼ਿਲ੍ਹੇ ਅਧੀਨ ਪੈਂਦੇ ਸਕੇਤੜੀ ਦੇ ਪ੍ਰਾਚੀਨ ਸ਼ਿਵ