ਪੰਜਾਬ ਕੈਬਨਿਟ ਦੇ ਅਹਿਮ ਫੈਸਲੇ

By: ABP SANJHA | | Last Updated: Wednesday, 19 April 2017 6:04 PM
ਪੰਜਾਬ ਕੈਬਨਿਟ ਦੇ ਅਹਿਮ ਫੈਸਲੇ

ਚੰਡੀਗੜ੍ਹ: ਨਵੀਂ ਬਣੀ ਕੈਬਨਿਟ ਦੀ ਅੱਜ ਦੂਜੀ ਅਹਿਮ ਬੈਠਕ ਵਿੱਚ ਕੈਬਨਿਟ ਨੇ ਕਈ ਅਹਿਮ ਫੈਸਲੇ ਲਏ। ਇਨ੍ਹਾਂ ਫੈਸਲਿਆਂ ਵਿੱਚ ਖਾਲਸਾ ਯੂਨੀਵਰਸਟੀ ਅੰਮ੍ਰਿਤਸਰ ਨੂੰ ਮੁੜ ਤੋਂ ਖਾਲਸਾ ਕਾਲਜ ਬਣਾਏ ਜਾਣ ਦਾ ਫੈਸਲਾ ਸਭ ਤੋਂ ਅਹਿਮ ਹੋ ਨਿਬੜਿਆ।
ਕੈਬਨਿਟ ਦੇ ਇਸ ਫੈਸਲੇ ਨਾਲ ਹੁਣ ਖਾਲਸਾ ਕਾਲਜ ਮੁੜ ਗੁਰੂ ਨਾਨਕ ਦੇਵ ਯੂਨੀਵਰਸਟੀ ਅੰਮ੍ਰਿਤਸਰ ਦੇ ਅਧੀਨ ਆ ਜਾਵੇਗਾ। ਇਸ ਫੈਸਲੇ ਨੂੰ ਅਮਲੀ ਰੂਪ ਦੇਣ ਲਈ ਪਿਛਲੀ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਨੂੰ ਰੱਦ ਕਰਕੇ ਨਵੀਂ ਨੀਤੀ ਲਾਗੂ ਕੀਤੀ ਜਾਵੇਗੀ। ਸੂਬੇ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਯੂਨੀਵਰਸਟੀ ‘ਚ ਦਾਖਲਾ ਲੈ ਚੁੱਕੇ ਵਿਦਿਆਰਥੀਆਂ ਦਾ ਪੂਰਾ ਧਿਆਨ ਰੱਖਦਿਆਂ ਉਨ੍ਹਾਂ ਨੂੰ ਸਹੂਲਤ ਦੇ ਹਿਸਾਬ ਨਾਲ ਹੀ ਸ਼ਿਫਟ ਕੀਤਾ ਜਾਵੇਗਾ।

ਦੱਸ ਦੇਈਏ ਕਿ ਖਾਲਸਾ ਕਾਲਜ 125 ਸਾਲ ਪੁਰਾਣਾ ਪੰਜਾਬ ਦਾ ਇਤਿਹਾਸਕ ਵਿੱਦਿਅਕ ਅਦਾਰਾ ਹੈ। ਇਸ ਕਾਲਜ ਵਿੱਚੋਂ ਪੜ੍ਹਾਈ ਕਰਨ ਵਾਲੇ ਅਨੇਕਾਂ ਵਿਦਿਆਰਥੀ ਦੁਨੀਆ ਦੇ ਹਰ ਖੇਤਰ ਵਿੱਚ ਚੰਗਾ ਨਾਮਣਾ ਖੱਟ ਰਹੇ ਹਨ। ਸਾਲ 2010 ਵਿੱਚ ਇਸ ਕਾਲਜ ਨੂੰ ਪ੍ਰਾਈਵੇਟ ਯੂਨੀਵਰਸਿਟੀ ਬਣਾਉਣ ਦੀ ਗੱਲ ਉੱਠੀ ਸੀ। ਇਸ ਦਾ ਕਾਲਜ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਵੱਲੋਂ ਲਗਾਤਾਰ ਵਿਰੋਧ ਕੀਤਾ ਜਾਣ ਲੱਗਾ। ਧਰਨੇ ਪ੍ਰਦਰਸ਼ਨ ਵੀ ਹੋਏ ਪਰ ਕੁਝ ਸਮੇਂ ਤੱਕ ਮਾਮਲਾ ਠੰਡਾ ਪੈ ਗਿਆ।

ਇਸ ਸਭ ਦੇ ਦਰਮਿਆਨ ਪਿਛਲੇ ਸਾਲ 2016 ‘ਚ ਤਤਕਾਲੀ ਬਾਦਲ ਸਰਕਾਰ ਨੇ ਸੈਸ਼ਨ ਦੌਰਾਨ ਇਹ ਮਤਾ ਪਾਸ ਕਰ ਦਿੱਤਾ ਤੇ ਖਾਲਸਾ ਕਾਲਜ ਪ੍ਰਾਈਵੇਟ ਯੂਨੀਵਰਸਿਟੀ ਬਣ ਗਿਆ ਸੀ। ਕਾਲਜ ਤੋਂ ਯੂਨੀਵਰਸਿਟੀ ਬਣਨ ਤੋਂ ਬਾਅਦ ਅਦਾਰੇ ਵਿੱਚ ਵਿਦਿਆਰਥੀਆਂ ਦਾ ਦਾਖਲਾ ਬਹੁਤ ਘਟ ਗਿਆ। ਮੌਜੂਦਾ ਸਮੇਂ 300 ਵਿਦਿਆਰਥੀ ਯੂਨੀਵਰਸਟੀ ਦੇ ਅੰਡਰ ਆਉਂਦੇ ਹਨ ਤੇ ਬਾਕੀ 2016 ਤੋਂ ਪਹਿਲਾ ਪੜ੍ਹ ਰਹੇ ਵਿਦਿਆਰਥੀ ਗੁਰੂ ਨਾਨਕ ਦੇਵ ਯੂਨੀਵਰਸਟੀ ਦੇ ਹੀ ਅਧੀਨ ਆਉਂਦੇ ਹਨ।
ਇਸ ਅਹਿਮ ਫੈਸਲੇ ਤੋਂ ਇਲਾਵਾ ਕੈਬਨਿਟ ਨੇ ਕਈ ਹੋਰ ਵੀ ਕਈ ਅਹਿਮ ਫੈਸਲੇ ਲਏ। ਜਿਨ੍ਹਾਂ ਵਿੱਚ ਨਿੱਜੀ ਸਕੂਲਾਂ ‘ਚ ਵਧ ਰਹੀਆਂ ਫੀਸਾਂ ‘ਤੇ ਠੱਲ੍ਹ ਪਾਉਣ ਦਾ ਫੈਸਲਾ ਲਿਆ ਗਿਆ। ਨਵੇਂ ਫੈਸਲੇ ਮੁਤਾਬਕ ਹੁਣ ਕੋਈ ਵੀ ਪ੍ਰਾਈਵੇਟ ਸਕੂਲ 8 ਫੀਸਦ ਤੋਂ ਵੱਧ ਫੀਸ ‘ਚ ਵਾਧਾ ਨਹੀਂ ਕਰੇਗਾ। ਜਿਸ ਸਕੂਲ ਨੇ ਅਜਿਹਾ ਕੀਤਾ ਹੈ, ਉਸ ਨੂੰ ਆਪਣਾ ਫੈਸਲਾ ਵਾਪਸ ਲੈਣਾ ਹੋਵੇਗਾ।

ਇਸ ਤੋਂ ਇਲਾਵਾ ਨਵੀਂ ਮਾਇਨਿੰਗ ਪਾਲਿਸੀ ਤਹਿਤ ਰੇਤਾ ਬਜਰੀ ਸਸਤਾ ਕੀਤੇ ਜਾਣ ਦਾ ਫੈਸਲਾ ਲਿਆ ਗਿਆ। ਕੈਬਨਿਟ ਰੈਂਕ ਦੇ ਅਡਵਾਈਜ਼ਰਸ ਦੀ ਤਨਖਾਹ 30 ਤੋਂ 35000 ਤੱਕ ਕੀਤੇ ਜਾਣ ਦਾ ਫੈਸਲਾ ਕੀਤਾ ਗਿਆ। ਆਈਕੇ ਗੁਜਰਾਲ ਟੈਕਨੀਕਲ ਯੂਨੀਵਰਸਟੀ ਜਲੰਧਰ ਤੇ ਮਹਾਰਾਜਾ ਯੂਨੀਵਰਸਟੀ ਬਠਿੰਡਾ ‘ਚ ਵੀਸੀ ਰਾਜਨੀਤੀ ਤੋਂ ਹਟ ਕੇ ਤਜਰਬੇਕਾਰ ਲਾਏ ਜਾਣਗੇ। ਇਸ ਦੇ ਨਾਲ ਮਾਇਨਿੰਗ ਵਿੱਚ ਪਿਛਲੀ ਵਾਰ 43 ਕਰੋੜ ਤੋਂ ਵਧਾ ਕੇ 400 ਕਰੋੜ ਦਾ ਟੀਚਾ ਰੱਖਿਆ ਗਿਆ।

First Published: Wednesday, 19 April 2017 6:04 PM

Related Stories

ਗੀਤਕਾਰ ਅਤੇ ਧਾਰਮਿਕ ਆਗੂ ਸਮੇਤ 12 ਪੁਲਿਸ ਅੜਿਕੇ
ਗੀਤਕਾਰ ਅਤੇ ਧਾਰਮਿਕ ਆਗੂ ਸਮੇਤ 12 ਪੁਲਿਸ ਅੜਿਕੇ

ਜਲੰਧਰ: ਇੱਥੋਂ ਦੀ ਦੇਹਾਤ ਪੁਲਿਸ ਨੇ ਨਸ਼ੇ ਅਤੇ ਸੁਪਾਰੀ ਕਿਲਿੰਗ ਦੇ ਵੱਖ-ਵੱਖ

ਚੁਰਾਸੀ ਕਤਲੇਆਮ: ਅਭਿਸ਼ੇਕ ਵਰਮਾ ਨੇ ਪਾਲੀਗ੍ਰਫ ਟੈਸਟ ਲਈ ਸਹਿਮਤੀ
ਚੁਰਾਸੀ ਕਤਲੇਆਮ: ਅਭਿਸ਼ੇਕ ਵਰਮਾ ਨੇ ਪਾਲੀਗ੍ਰਫ ਟੈਸਟ ਲਈ ਸਹਿਮਤੀ

ਨਵੀਂ ਦਿੱਲੀ: ਹਥਿਆਰਾਂ ਦੇ ਵਪਾਰੀ ਤੇ 1984 ਸਿੱਖ ਦੰਗਿਆਂ ਨਾਲ ਸਬੰਧਤ ਕੇਸ ਗਵਾਹ

ਜ਼ਮੀਨੀ ਝਗੜੇ ਕਰਕੇ ਦਿਨ-ਦਿਹਾੜੇ ਚੱਲੀਆਂ ਗੋਲੀਆਂ
ਜ਼ਮੀਨੀ ਝਗੜੇ ਕਰਕੇ ਦਿਨ-ਦਿਹਾੜੇ ਚੱਲੀਆਂ ਗੋਲੀਆਂ

ਅੰਮ੍ਰਿਤਸਰ: ਗੁਰੂ ਨਗਰੀ ਵਿੱਚ ਲੁੱਟਾਂ-ਖੋਹਾਂ ਤੇ ਗੋਲੀ ਚੱਲਣ ਦੀਆਂ ਘਟਨਾਵਾਂ ਆਮ

ਮਨਪ੍ਰੀਤ ਬਾਦਲ 'ਤੇ ਵਰ੍ਹੇ ਸੁਖਬੀਰ ਬਾਦਲ, ਕੇਸ ਦਰਜ ਕਰਨ ਦੀ ਮੰਗ
ਮਨਪ੍ਰੀਤ ਬਾਦਲ 'ਤੇ ਵਰ੍ਹੇ ਸੁਖਬੀਰ ਬਾਦਲ, ਕੇਸ ਦਰਜ ਕਰਨ ਦੀ ਮੰਗ

ਅੰਮ੍ਰਿਤਸਰ: ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸੂਬੇ ਦੇ

ਹੁਸ਼ਿਆਰਪੁਰ ਜ਼ਮੀਨ ਘੁਟਾਲਾ: ਬਿਜ਼ਨੈਸਮੈਨ ਪ੍ਰਤੀਕ ਗੁਪਤਾ ਦੀ ਜ਼ਮਾਨਤ ਅਰਜ਼ੀ ਖਾਰਜ
ਹੁਸ਼ਿਆਰਪੁਰ ਜ਼ਮੀਨ ਘੁਟਾਲਾ: ਬਿਜ਼ਨੈਸਮੈਨ ਪ੍ਰਤੀਕ ਗੁਪਤਾ ਦੀ ਜ਼ਮਾਨਤ ਅਰਜ਼ੀ ਖਾਰਜ

ਜਲੰਧਰ: ਹੁਸ਼ਿਆਰਪੁਰ ‘ਚ ਨੈਸ਼ਨਲ ਹਾਈਵੇ ਦੀ ਜ਼ਮੀਨ ਨੂੰ ਲੈ ਕੇ ਹੋਏ ਕਰੋੜਾਂ ਦੇ

ਕਪੂਰਥਲਾ 'ਚ ਗੈਸ ਧਮਾਕਾ
ਕਪੂਰਥਲਾ 'ਚ ਗੈਸ ਧਮਾਕਾ

ਜਲੰਧਰ: ਕਪੂਰਥਲਾ ਦੇ ਇੱਕ ਢਾਬੇ ‘ਚ ਗੈਸ ਸਿਲੰਡਰ ਫਟਣ ਨਾਲ ਵੱਡੀ ਘਟਨਾ ਵਾਪਰੀ

ਪਤੀ ਹੀ ਨਿਕਲਿਆ ਪਤਨੀ ਦਾ ਕਾਤਲ
ਪਤੀ ਹੀ ਨਿਕਲਿਆ ਪਤਨੀ ਦਾ ਕਾਤਲ

ਬਠਿੰਡਾ: ਪੁਲਿਸ ਨੇ ਕਮਲਾ ਨਹਿਰੂ ਕਲੋਨੀ ‘ਚ ਹੋਏ ਕਨਿਕਾ ਗੁਪਤਾ ਕਤਲ ਮਾਮਲੇ ਦੀ

'ਬਲੈਕ ਪ੍ਰਿੰਸ' ਬਾਰੇ ਕੁਮੈਂਟ ਮਗਰੋਂ ਸਚਿਨ ਅਹੂਜਾ ਨੇ ਮੰਗੀ ਮੁਆਫੀ !
'ਬਲੈਕ ਪ੍ਰਿੰਸ' ਬਾਰੇ ਕੁਮੈਂਟ ਮਗਰੋਂ ਸਚਿਨ ਅਹੂਜਾ ਨੇ ਮੰਗੀ ਮੁਆਫੀ !

ਚੰਡੀਗੜ੍ਹ: ਮੈਂ ਜੋ ਵੀ ਕੁਮੈਂਟ ਕੀਤਾ ਉਸ ਲਈ ਮੈਂ ਬਿਨਾਂ ਕੋਈ ਸਫਾਈ ਦਿੱਤੇ ਹੱਥ

ਨੌਜਵਾਨਾਂ ਨੂੰ ਕਿੱਧਰ ਲੈ ਜਾਊ 'ਪਹਿਰੇਦਾਰ ਪੀਆ ਕੀ' 
ਨੌਜਵਾਨਾਂ ਨੂੰ ਕਿੱਧਰ ਲੈ ਜਾਊ 'ਪਹਿਰੇਦਾਰ ਪੀਆ ਕੀ' 

ਚੰਡੀਗੜ੍ਹ: ਸੋਨੀ ਟੈਲੀਵਿਜ਼ਨ ‘ਤੇ ਅੱਜਕੱਲ੍ਹ ਨਵਾਂ ਡਰਾਮਾ ਸੀਰੀਜ਼ ਚਰਚਾ ਦਾ

ਹਰਿਮੰਦਰ ਸਾਹਿਬ 'ਚ ਕਰ ਸਕਣਗੀਆਂ ਔਰਤਾਂ ਕੀਰਤਨ!
ਹਰਿਮੰਦਰ ਸਾਹਿਬ 'ਚ ਕਰ ਸਕਣਗੀਆਂ ਔਰਤਾਂ ਕੀਰਤਨ!

ਵਸ਼ਿੰਗਟਨ: ਅਮਰੀਕੀ ਸਿੱਖਾਂ ਨੇ ਇਹ ਮਤਾ ਪਾਇਆ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ