ਦੀਨਾਨਗਰ ਫਿਦਾਇਨ ਹਮਲੇ ਦਾ ਪੂਰਾ ਸੱਚ

By: yadwindersingh | | Last Updated: Monday, 31 August 2015 3:06 PM
ਦੀਨਾਨਗਰ ਫਿਦਾਇਨ ਹਮਲੇ ਦਾ ਪੂਰਾ ਸੱਚ

ਚੰਡੀਗੜ੍ਹ: ਗੁਰਦਾਸਪੁਰ ਦੇ ਦੀਨਾਨਗਰ ਪੁਲਿਸ ਸਟੇਸ਼ਨ ‘ਤੇ ਹੋਏ ਫਿਦਾਇਨ ਹਮਲੇ ਨੂੰ ਇੱਕ ਮਹੀਨਾ ਹੋ ਗਿਆ ਹੈ। ਇਸ ਅੱਤਵਾਦੀ ਹਮਲੇ ਦੀਆਂ ਪਰਤਾਂ ਦਿਨੋ ਦਿਨ ਖੁੱਲ੍ਹ ਰਹੀਆਂ ਹਨ। 

 

 


ਹੁਣ ਪੰਜਾਬ ਪੁਲਿਸ ਵੱਲੋਂ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਭੇਜੀ ਰਿਪੋਰਟ ‘ਚ ਨਵਾਂ ਖੁਲਾਸਾ ਹੋਇਆ ਹੈ। ਰਿਪੋਰਟ ਮੁਤਾਬਕ ‘ਦੀਨਾਨਗਰ ਹਮਲੇ ਲਈ ਤਿੰਨੋਂ ਫਿਦਾਇਨ 26 ਜੁਲਾਈ ਦੀ ਰਾਤ ਕੌਮਾਂਤਰੀ ਸਰਹੱਦ ‘ਤੇ ਬੀ ਐੱਸ ਐੱਫ ਦੀ ਤਾਸ਼ ਪੋਸਟ ਕੋਲੋਂ ਭਾਰਤੀ ਸੀਮਾ ‘ਚ ਦਾਖਲ ਹੋਏ। ਇਹ ਪੋਸਟ ਨਰੋਟ ਜੈਮਲ ਸਿੰਘ ਪੁਲਿਸ ਸਟੇਸ਼ਨ ਦੀ ਹੱਦ ਵਿੱਚ ਮਸਤਗੜ੍ਹ ਪਿੰਡ ਕੋਲ ਹੈ।

 

 ਹਮਲਾਵਰਾਂ ਕੋਲੋਂ ਦੋ ਜੀਪੀਐਸ ਬਰਾਮਦ ਹੋਏ ਸੀ। ਪੰਜਾਬ ਪੁਲਿਸ ਨੇ ਇਨ੍ਹਾਂ ਨੂੰ ਜਾਂਚ ਲਈ ਐਨ ਟੀ ਆਰ ਓ ਯਾਨਿ ਨੈਸ਼ਨਲ ਟੈਕਨੀਕਲ ਰਿਸਰਚ ਆਰਗਨਾਈਜੇਸ਼ਨ ਕੋਲ ਭੇਜਿਆ ਸੀ। ਐਨ ਟੀ ਆਰ ਓ  ਨੇ ਪਹਿਲੇ ਜੀ ਪੀ ਐੱਸ ਵਿੱਚ 12 ਲੋਕੇਸ਼ਨਜ਼ ਟਰੈਕ ਕੀਤੀਆਂ ਹਨ। ਇਹ ਸਰਹੱਦ ਪਾਰ ਰਾਵੀ ਨਦੀ ਤੋਂ ਲੈ ਕੇ ਦੀਨਾਨਗਰ ਪੁਲਿਸ ਸਟੇਸ਼ਨ ਦਾ ਰੂਟ ਦਿਖਾਉਂਦੀਆਂ ਹਨ।


 


ਰਾਵੀ ਨਦੀ ਪਾਰ ਕਰਨ ਤੋਂ ਬਾਅਦ ਤਿੰਨੋਂ ਫਿਦਾਇਨ ਮਕੌੜਾ, ਮਰਾੜਾ ਅਤੇ ਬਾਲਾ ਪਿੰਡ ਤੋਂ ਕਾਜੀ ਚੱਕ ਦੇ ਰਸਤੇ ਸਿੱਧੇ ਰੇਲ ਦੀ ਪਟੜੀ ‘ਤੇ ਪਹੁੰਚੇ। ਇਹ ਟਰੈਕ ਪਠਾਨਕੋਟ ਤੇ ਅੰਮ੍ਰਿਤਸਰ ਨੂੰ ਜੋੜਦਾ ਹੈ । ਦੀਨਾਨਗਰ ਦੇ ਪਹਾੜੋਂ ਚੱਕ ਅਤੇ ਜਾਖੜ ਪਿੰਡੀ ਵੀ ਰਸਤੇ ਵਿੱਚ ਸੀ। ਜਾਂਚ ਏਜੰਸੀਆਂ ਮੰਨ ਰਹੀਆਂ ਹਨ ਕਿ ਅੱਤਵਾਦੀਆਂ ਨੇ ਇੱਥੋਂ ਤੱਕ ਪਹੁੰਚਣ ਲਈ ਕੱਚਾ ਰਸਤਾ ਚੁਣਿਆ। ਰਾਤ ਦੇ ਹਨ੍ਹੇਰੇ ਵਿੱਚ ਨਾਲੇ ‘ਤੇ ਬਣੀ ਪੁਲੀ ‘ਤੇ IED ਬੰਬ ਪਲਾਂਟ ਕੀਤੇ। 

 ਅੱਤਵਾਦੀਆਂ ਦਾ ਇਰਾਦਾ ਸੀ ਰੇਲਗੱਡੀ ਨੂੰ ਬੰਬ ਨਾਲ ਉਡਾ ਕੇ ਹਾਹਾਕਾਰ ਮਚਾਉਣਾ ਅਤੇ ਜਦੋਂ ਉੱਥੇ ਮਾਤਮ ਪੱਸਰ ਜਾਂਦਾ ਤਾਂ ਤਿੰਨੋਂ ਫਿਦਾਇਨ ਗੁਰਦਾਸਪੁਰ ਜ਼ਿਲ੍ਹੇ ਅੰਦਰ ਬੰਧਕ ਸੰਕਟ ਖੜ੍ਹਾ ਕਰਦੇ ਪਰ ਸਰਕਟ ਵਿੱਚ ਗਲਤੀ ਕਾਰਨ ਪਟੜੀ ‘ਤੇ ਲੱਗੇ ਬੰਬ ਨਹੀਂ ਚੱਲੇ। ਪਹਿਲਾਂ ਮਾਲਗੱਡੀ ਤੇ ਫਿਰ ਪੈਸੰਜ਼ਰ ਲਗਾਤਾਰ ਦੋ ਰੇਲ ਗੱਡੀਆਂ ਗੁਜ਼ਰ ਗਈਆਂ।  ਫਿਦਾਇਨ ਦਸਤੇ ਦਾ ਪਹਿਲਾ ਪਲਾਨ ਫੇਲ੍ਹ ਹੋ ਗਿਆ ਤੇ ਪੁਲਿਸ ਨੇ ਰੇਲਵੇ ਮੁਲਾਜ਼ਮਾਂ ਦੀ ਚੌਕਸੀ ਨਾਲ ਬੰਬ ਲੱਭ ਕੇ ਸੈਨਾ ਤੋਂ ਨਸ਼ਟ ਕਰਵਾ ਦਿੱਤੇ।


 


ਐਨ ਟੀ ਆਰ ਓ  ਨੇ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਹੈ  ਕਿ ਜੀ ਪੀ ਐਸ ਦੇ ਸਕਰੀਨ ਡਿਸਪਲੇਅ ਤੋਂ ਵੀ ਅੱਤਵਾਦੀਆਂ ਨੇ ਗੁਰਦਾਸਪੁਰ ਦੇ ਨਾਲ ਲੱਗਦੇ ਇਲਾਕਿਆਂ ਦੀ ਲੋਕੇਸ਼ਨਜ਼ ਦਾ ਪਤਾ ਲਗਾਇਆ। ਸਕਰੀਨ ਡਿਸਪਲੇਅ ਦਾ ਡਾਟਾ ਹਮੇਸ਼ਾ ਜੀ ਪੀ ਐਸ ਵਿੱਚ ਫੀਡ ਨਹੀਂ ਰਹਿੰਦਾ।

 

 


ਦੀਨਾਨਗਰ ਅੱਤਵਾਦੀ ਹਮਲੇ ਵਿੱਚ ਮਾਰੇ ਗਏ ਦੂਜੇ ਫਿਦਾਇਨ ਦਾ ਜੀ ਪੀ ਐਸ ਪਾਕਿਸਤਾਨ ਨੂੰ ਬੇਨਕਾਬ ਕਰਨ ਲਈ ਵੱਡਾ ਸਬੂਤ ਹੈ। ਐਨ ਟੀ ਆਰ ਓ    ਮੁਤਾਬਕ ਦੂਜੇ ਜੀ ਪੀ ਐਸ ‘ਚ ਪਾਕਿਸਤਾਨ ਦੀ ਲੋਕੇਸ਼ਨ ਫੀਡ ਹੈ। ਇਹ ਜੀ ਪੀ ਐਸ 21 ਜੁਲਾਈ ਨੂੰ ਪਾਕਿਸਤਾਨ ਦੇ ਸਰਗੋਧਾ ਵਿੱਚ ਸੀ।  ਅਜਿਹਾ ਜੀ ਪੀ ਐਸ  ਸਿਸਟਮ ਤਾਇਵਾਨ, ਅਮਰੀਕਾ ਜਾਂ ਫਿਰ ਬ੍ਰਿਟੇਨ ਵਿੱਚ ਹੀ ਮਿਲਦਾ ਹੈ।

First Published: Thursday, 27 August 2015 4:45 PM

Related Stories

ਰਾਮਦਾਸ ਸਰਾਂ 'ਚੋਂ ਮਿਲੀ ਲਾਸ਼
ਰਾਮਦਾਸ ਸਰਾਂ 'ਚੋਂ ਮਿਲੀ ਲਾਸ਼

ਅੰਮ੍ਰਿਤਸਰ: ਸ੍ਰੀ ਗੁਰੂ ਰਾਮਦਾਸ ਸਰਾਂ ਅੰਮ੍ਰਿਤਸਰ ਵਿੱਚੋਂ ਬੀਤੇ ਦਿਨੀਂ

ਪੰਜਾਬ 'ਚ ਕੱਪੜਾ ਕਾਰੋਬਾਰ ਬੰਦ
ਪੰਜਾਬ 'ਚ ਕੱਪੜਾ ਕਾਰੋਬਾਰ ਬੰਦ

ਅੰਮ੍ਰਿਤਸਰ: ਇੱਕ ਜੁਲਾਈ ਤੋਂ ਕੱਪੜੇ ‘ਤੇ 5 ਫੀਸਦੀ ਜੀ.ਐਸ.ਟੀ ਲਾਗੂ ਹੋਣ ਦੇ ਵਿਰੋਧ

ਸਿਆਸੀ ਪਲਟਾ: ਅਕਾਲੀਆਂ ਖਿਲਾਫ ਅਕਾਲ ਤਖਤ ਪੁੱਜੇ ਬੈਂਸ ਭਰਾ
ਸਿਆਸੀ ਪਲਟਾ: ਅਕਾਲੀਆਂ ਖਿਲਾਫ ਅਕਾਲ ਤਖਤ ਪੁੱਜੇ ਬੈਂਸ ਭਰਾ

ਅੰਮ੍ਰਿਤਸਰ: ਲੁਧਿਆਣਾ ਤੋਂ ਵਿਧਾਇਕ ਤੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਨਜੀਤ

ਅੰਮ੍ਰਿਤਸਰ ਨੂੰ ਹੋਏ 440 ਸਾਲ, ਸਥਾਪਨਾ ਦਿਵਸ ਮਨਾਇਆ ਜਾਵੇਗਾ
ਅੰਮ੍ਰਿਤਸਰ ਨੂੰ ਹੋਏ 440 ਸਾਲ, ਸਥਾਪਨਾ ਦਿਵਸ ਮਨਾਇਆ ਜਾਵੇਗਾ

ਅੰਮ੍ਰਿਤਸਰ: 27 ਜੂਨ ਨੂੰ ਗੁਰੂ ਕੀ ਨਗਰੀ ਸ਼ਹਿਰ ਅੰਮ੍ਰਿਤਸਰ ਦਾ ਸਥਾਪਨਾ ਦਿਵਸ

ਮਾਂ ਬੋਲੀ ਨਾਲ ਅਨਿਆ 'ਤੇ ਐਕਸ਼ਨ ਲਵੇ ਕੈਪਟਨ ਸਰਕਾਰ: ਬਡੂੰਗਰ
ਮਾਂ ਬੋਲੀ ਨਾਲ ਅਨਿਆ 'ਤੇ ਐਕਸ਼ਨ ਲਵੇ ਕੈਪਟਨ ਸਰਕਾਰ: ਬਡੂੰਗਰ

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ

ਸਿੱਖ ਰਾਜ ਕਾਇਮ ਕਰਨ ਵਾਲੇ ਪਹਿਲੇ 'ਬੰਦੇ'
ਸਿੱਖ ਰਾਜ ਕਾਇਮ ਕਰਨ ਵਾਲੇ ਪਹਿਲੇ 'ਬੰਦੇ'

ਅੰਮ੍ਰਿਤਸਰ: ਮਹਾਨ ਜਰਨੈਲ, ਤੇਜਸਵੀ ਯੋਧੇ ਤੇ ਪੰਜਾਬ ਵਿੱਚ ਪਹਿਲਾ ਸਿੱਖ ਰਾਜ ਕਾਇਮ

ਸ਼੍ਰੋਮਣੀ ਕਮੇਟੀ ਵੀ 'ਆਪ' ਵਿਧਾਇਕ ਦੇ ਹੱਕ 'ਚ ਸਰਗਰਮ, ਗਵਰਨਰ ਕੋਲ ਪਹੁੰਚ
ਸ਼੍ਰੋਮਣੀ ਕਮੇਟੀ ਵੀ 'ਆਪ' ਵਿਧਾਇਕ ਦੇ ਹੱਕ 'ਚ ਸਰਗਰਮ, ਗਵਰਨਰ ਕੋਲ ਪਹੁੰਚ

ਅੰਮ੍ਰਿਤਸਰ: ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ

'ਆਪ' ਵਿਧਾਇਕ ਦੀ ਦਸਤਾਰ ਲਾਹੁਣ ਦਾ ਅਕਾਲ ਤਖ਼ਤ ਵੱਲੋਂ ਸਖ਼ਤ ਨੋਟਿਸ
'ਆਪ' ਵਿਧਾਇਕ ਦੀ ਦਸਤਾਰ ਲਾਹੁਣ ਦਾ ਅਕਾਲ ਤਖ਼ਤ ਵੱਲੋਂ ਸਖ਼ਤ ਨੋਟਿਸ

ਅੰਮ੍ਰਿਤਸਰ: ਅੱਜ ਵਿਧਾਨ ਸਭਾ ‘ਚ ਹੋਏ ਘਟਨਾਕ੍ਰਮ ਦੌਰਾਨ ਆਮ ਆਦਮੀ ਪਾਰਟੀ

ਗੁਰੂ ਨਗਰੀ 'ਚ ਚੋਰਾਂ ਨੇ ਸ਼ਹੀਦੀ ਖੂਹ ਨੂੰ ਵੀ ਨਾ ਬਖਸ਼ਿਆ
ਗੁਰੂ ਨਗਰੀ 'ਚ ਚੋਰਾਂ ਨੇ ਸ਼ਹੀਦੀ ਖੂਹ ਨੂੰ ਵੀ ਨਾ ਬਖਸ਼ਿਆ

ਅੰਮ੍ਰਿਤਸਰ: ਗੁਰੂ ਨਗਰੀ ਅੰਮ੍ਰਿਤਸਰ ‘ਚ ਲੁੱਟਾਂ-ਖੋਹਾਂ ਜਾਂ ਫਿਰ ਇੱਥੇ

"ਸੁਪਰ ਸਿੰਘ" ਦਿਲਜੀਤ ਤੋਂ ਸ਼੍ਰੋਮਣੀ ਕਮੇਟੀ ਨਾਰਾਜ਼

ਅੰਮ੍ਰਿਤਸਰ: ਦਿਲਜੀਤ ਦੋਸਾਂਝ ਦੀ ਨਵੀਂ ਫਿਲਮ “ਸੁਪਰ ਸਿੰਘ” ਰਿਲੀਜ਼ ਹੋਣ ਤੋਂ