ਫ਼ਿਰੋਜ਼ਪੁਰ ਕਾਂਡ: ਡਾਕਟਰ ਫ਼ਰਾਰ, ਪੁਲਿਸ ਕਰ ਰਹੀ ਪੀੜਤਾ ਤੋਂ ਪੜਤਾਲ

By: ABP Sanjha | | Last Updated: Sunday, 15 April 2018 4:27 PM
ਫ਼ਿਰੋਜ਼ਪੁਰ ਕਾਂਡ: ਡਾਕਟਰ ਫ਼ਰਾਰ, ਪੁਲਿਸ ਕਰ ਰਹੀ ਪੀੜਤਾ ਤੋਂ ਪੜਤਾਲ

ਫ਼ਿਰੋਜ਼ਪੁਰ: ਇੱਥੋਂ ਦੇ ਸਰਕਾਰੀ ਹਸਪਤਾਲ ਵਿੱਚ ਅੱਖ, ਨੱਕ ਤੇ ਕੰਨ ਦੇ ਮਾਹਰ ਡਾਕਟਰ ਕੁਸ਼ਲਦੀਪ ਸਿੰਘ ਵੱਲੋਂ ਔਰਤ ਨਾਲ ਕੀਤੀ ਕੁੱਟਮਾਰ ਦਾ ਮਸਲਾ ਭਖ਼ਦਾ ਜਾ ਰਿਹਾ ਹੈ। ਡਾਕਟਰ ਵਿਰੁੱਧ ਕੇਸ ਵੀ ਦਰਜ ਹੋ ਗਿਆ ਤੇ ਉਸ ਦੀ ਗੁੰਡਾਗਰਦੀ ਵਾਲੀ ਵੀਡੀਓ ਵਾਇਰਲ ਹੋ ਗਈ ਹੈ। ਵੀਡੀਓ ‘ਚ ਪੁਲਿਸ ਦੀ ਨਾਅਹਿਲੀਅਤ ਰਿਕਾਰਡ ਹੋਣ ਤੋਂ ਬਾਅਦ ਦੋ ਮੁਲਜ਼ਾਮਾਂ ਨੂੰ ਤਾਂ ਮੁਅੱਤਲ ਕਰ ਦਿੱਤਾ ਗਿਆ ਹੈ, ਪਰ ‘ਕਸਾਈ’ ਡਾਕਟਰ ਹਾਲੇ ਤਕ ਗ੍ਰਿਫ਼ਤ ‘ਚੋਂ ਬਾਹਰ ਹੈ।

 

ਆਪਣੀਆਂ ਅੱਖਾਂ ਸਾਹਮਣੇ ਔਰਤ ‘ਤੇ ਜ਼ੁਲਮ ਹੁੰਦਾ ਵੇਖਣ ਵਾਲੇ ਹੌਲਦਾਰ ਸਲਵਿੰਦਰ ਸਿੰਘ ਤੇ ਹੋਮਗਾਰਡ ਦੇ ਜਵਾਨ ਰੌਸ਼ਨ ਲਾਲ ਨੂੰ ਸ਼ਨੀਵਾਰ ਸ਼ਾਮ ਨੂੰ ਡਿਊਟੀ ਵਿੱਚ ਕੁਤਾਹੀ ਵਰਤਣ ਕਰ ਕੇ ਮੁਅੱਤਲ ਕਰ ਦਿੱਤਾ ਹੈ। ਪੁਲਿਸ ਨੇ ਕੁੱਟਮਾਰ ਦਾ ਸ਼ਿਕਾਰ ਹੋਈ ਔਰਤ ਨੂੰ ਵੀ ਫਿਰੋਜ਼ਪੁਰ ਰੇਲਵੇ ਸਟੇਸ਼ਨ ਤੋਂ ਲੱਭ ਲਿਆ ਹੈ। ਪੁਲਿਸ ਮੁਤਾਬਕ ਔਰਤ ਡਾਕਚਟਰ ਤੋਂ ਦਵਾਈ ਲੈਣ ਗਈ ਸੀ। ਪੁਲਿਸ ਨੇ ਪੀੜਤ ਔਰਤ ਦੀ ਮੈਡੀਕਲ ਜਾਂਚ ਮੁਕੰਮਲ ਕਰਵਾ ਲਈ ਹੈ ਤੇ ਹਾਲੇ ਰਿਪੋਰਟ ਆਉਣਾ ਬਾਕੀ ਹੈ।

 

ਕੀ ਕਹਿਣਾ ਹੈ ਪੀੜਤਾ ਲਖਵਿੰਦਰ ਕੌਰ ਦਾ-

 

ਪੀੜਤ ਔਰਤ ਮੁਤਾਬਕ ਉਹ ਪਿਛਲੇ ਤਿੰਨ ਸਾਲ ਤੋਂ ਹਸਪਤਾਲ ਵਿੱਚ ਸਫਾਈ ਆਦਿ ਦਾ ਕੰਮ ਕਰਦੀ ਸੀ ਤੇ ਤਨਖ਼ਾਹ ਬਹੁਤ ਘੱਟ ਹੋਣ ਕਰ ਕੇ ਉਸ ਨੇ ਡਾਕਟਰ ਤੋਂ ਪੈਸੇ ਵਧਾਉਣ ਦੀ ਮੰਗ ਕੀਤੀ ਸੀ। ਉਸ ਨੇ ਆਰਥਕ ਹਾਲਤ ਠੀਕ ਨਾ ਹੋਣ ਕਾਰਨ ਡਾਕਟਰ ਨੂੰ ਉਸ ਦੇ ਦੰਦਾਂ ਦਾ ਇਲਾਜ ਕਰਨ ਲਈ ਬੇਨਤੀ ਵੀ ਕੀਤੀ ਸੀ। ਇਸ ਤੋਂ ਬਾਅਦ ਡਾਕਟਰ ਨੇ ਤੈਸ਼ ਵਿੱਚ ਆ ਕੇ ਉਸ ਨਾਲ ਕੁੱਟਮਾਰ ਕੀਤੀ।

 

ਫਿਰੋਜ਼ਪੁਰ ਦੇ ਪਿੰਡ ਮੱਲੂਵਾਲਾ ਦੀ ਰਹਿਣ ਵਾਲੀ ਪੀੜਤ ਔਰਤ ਦੇ ਪਰਿਵਾਰ ਨੂੰ ਡਾਕਟਰ ਦੇ ਵਹਿਸ਼ੀਆਨਾ ਵਤੀਰੇ ‘ਤੇ ਕਾਫੀ ਗੁੱਸਾ ਹੈ। ਡਾਕਟਰ ਖਿਲਾਫ ਸਖ਼ਤ ਕਰਾਵਈ ਦੀ ਮੰਗ ਕਰਦਿਆਂ ਉਨ੍ਹਾਂ ਕਿਹਾ ਕਿ ਕੁੱਟਮਾਰ ਦੀ ਵੀਡੀਉ ਵਾਇਰਲ ਹੋਣ ਤੋਂ ਬਾਅਦ ਹਰ ਪਾਸੇ ਉਨ੍ਹਾਂ ਦੀ ਬਦਨਾਮੀ ਹੋ ਗਈ ਹੈ।

 

ਕੀ ਹੈ ਪੂਰਾ ਮਾਮਲਾ-

 

ਸ਼ਨੀਵਾਰ ਨੂੰ ਫਿਰੋਜ਼ਪੁਰ ਦੇ ਸਰਕਾਰੀ ਹਸਪਤਾਲ ਦੇ ENT ਮਾਹਰ ਡਾਕਟਰ ਵੱਲੋਂ ਮਰੀਜ਼ ਔਰਤ ਦੀ ਬੇਰਹਿਮੀ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਸੀ। ਮਾਮਲੇ ਵਿੱਚ ਹਾਲੇ ਵੀ ਕੁਝ ਸਾਫ ਨਹੀਂ ਹੋ ਪਾ ਰਿਹਾ। ਡਾਕਟਰ ਨੇ ਕਿਹਾ ਸੀ ਕਿ ਔਰਤ ਉਸ ਨੂੰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕਰਦੀ ਸੀ, ਜਦਕਿ ਪੀੜਤ ਔਰਤ ਮੁਤਾਬਕ ਇਹ ਆਪਣੀ ਤਨਖਾਹ ਵਧਾਉਣ ਦੀ ਮੰਗ ਕਰਦੀ ਸੀ।

First Published: Sunday, 15 April 2018 4:12 PM

Related Stories

ਮਹਾਰਾਣੀ ਜਿੰਦ ਕੌਰ ਦੇ ਝੁਮਕੇ 1.6 ਕਰੋੜ 'ਚ ਵਿਕੇ
ਮਹਾਰਾਣੀ ਜਿੰਦ ਕੌਰ ਦੇ ਝੁਮਕੇ 1.6 ਕਰੋੜ 'ਚ ਵਿਕੇ

ਲੰਡਨ: ਪੰਜਾਬ ਦੀ ਆਖਰੀ ਮਹਾਰਾਣੀ ਜਿੰਦ ਕੌਰ ਦੇ ਸੋਨੇ ਦੇ ਝੁਮਕਿਆਂ ਦੀ ਜੋੜੀ ਪੌਣੇ

ਜਸਟਿਸ ਕ੍ਰਿਸ਼ਨ ਮੁਰਾਰੀ ਹੋਣਗੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਨਵੇਂ ਚੀਫ ਜਸਟਿਸ
ਜਸਟਿਸ ਕ੍ਰਿਸ਼ਨ ਮੁਰਾਰੀ ਹੋਣਗੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਨਵੇਂ ਚੀਫ...

ਚੰਡੀਗੜ੍ਹ: ਇਲਾਹਾਬਾਦ ਹਾਈਕੋਰਟ ਦੇ ਸੀਨੀਅਰ ਜੱਜ ਜਸਟਿਸ ਕ੍ਰਿਸ਼ਨਾ ਮੁਰਾਰੀ

ਗੁਰਦਾਸਪੁਰ 'ਚ ਪੰਜ ਨੌਜਵਾਨ ਬਿਆਸ 'ਚ ਰੁੜ੍ਹੇ, ਦੋ ਨੂੰ ਬਚਾਇਆ
ਗੁਰਦਾਸਪੁਰ 'ਚ ਪੰਜ ਨੌਜਵਾਨ ਬਿਆਸ 'ਚ ਰੁੜ੍ਹੇ, ਦੋ ਨੂੰ ਬਚਾਇਆ

ਗੁਰਦਾਸਪੁਰ: ਨਹਾਉਣ ਗਏ ਪੰਜ ਨੌਜਵਾਨ ਬਿਆਸ ਦਰਿਆ ਵਿੱਚ ਵਹਿ ਗਏ। ਇਨ੍ਹਾਂ ਵਿੱਚੋਂ

ਲੁਧਿਆਣਾ 'ਚ ਧਮਾਕਾ, 25 ਲੋਕ ਜ਼ਖ਼ਮੀ
ਲੁਧਿਆਣਾ 'ਚ ਧਮਾਕਾ, 25 ਲੋਕ ਜ਼ਖ਼ਮੀ

ਲੁਧਿਆਣਾ: ਗਿਆਸਪੁਰ ਇਲਾਕੇ ਦੀ ਸਮਰਾਟ ਕਲੋਨੀ ਵਿੱਚ ਸਿਲੰਡਰ ਫਟਣ ਨਾਲ 25 ਲੋਕ

ਕੈਪਟਨ ਨੇ ਸਿੱਧੂ ਦੀ ਪਤਨੀ ਨੂੰ ਦਿੱਤੀ ਪਹਿਲੀ 'ਚੌਧਰ'
ਕੈਪਟਨ ਨੇ ਸਿੱਧੂ ਦੀ ਪਤਨੀ ਨੂੰ ਦਿੱਤੀ ਪਹਿਲੀ 'ਚੌਧਰ'

ਚੰਡੀਗੜ੍ਹ: ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ

ਰਾਮ ਰਹੀਮ ਦੇ ਪੋਤੜੇ ਫੋਲਗੀ ਇਹ ਕਿਤਾਬ
ਰਾਮ ਰਹੀਮ ਦੇ ਪੋਤੜੇ ਫੋਲਗੀ ਇਹ ਕਿਤਾਬ

ਨਵੀਂ ਦਿੱਲੀ: ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਦੇ ਕਾਲ਼ੇ

ਦਰਿਆ ਨਹਾਉਣ ਗਏ ਤਿੰਨ ਮੁੰਡੇ ਡੁੱਬੇ
ਦਰਿਆ ਨਹਾਉਣ ਗਏ ਤਿੰਨ ਮੁੰਡੇ ਡੁੱਬੇ

ਗੁਰਦਾਸਪੁਰ: ਜ਼ਿਲ੍ਹੇ ਦੇ ਕਸਬਾ ਕਾਹਨੂੰਵਾਨ ਵਿੱਚ ਕਿਸ਼ਨਪੁਰਾ ਪੱਤਣ ‘ਤੇ ਦਰਿਆ

ਲਹਿੰਦੇ ਪੰਜਾਬ ਦੇ ਰੰਗਮੰਚ ਦਾ ਥੰਮ ਢਹਿਆ
ਲਹਿੰਦੇ ਪੰਜਾਬ ਦੇ ਰੰਗਮੰਚ ਦਾ ਥੰਮ ਢਹਿਆ

ਚੰਡੀਗੜ੍ਹ: ਸਰਹੱਦ ਪਾਰੋਂ ਪ੍ਰਸਿੱਧ ਅਦਾਕਾਰਾ, ਨਾਟਕਕਾਰਾ ਤੇ ‘ਅਜੋਕਾ

ਮਜੀਠੀਆ ਖਿਲਾਫ ਸੁੱਖ ਸਰਕਾਰੀਆ ਦਾ ਸਟੈਂਡ ਬਰਕਰਾਰ
ਮਜੀਠੀਆ ਖਿਲਾਫ ਸੁੱਖ ਸਰਕਾਰੀਆ ਦਾ ਸਟੈਂਡ ਬਰਕਰਾਰ

ਚੰਡੀਗੜ੍ਹ: ਮਾਲ, ਮਾਇਨਿੰਗ ਤੇ ਜਲ ਸ੍ਰੋਤ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ

ਜੇਲ੍ਹ ਮੰਤਰੀ ਨੂੰ ਕੈਦੀਆਂ ਨੇ ਲਾਇਆ ਵਧਾਈ ਦਾ ਫੋਨ
ਜੇਲ੍ਹ ਮੰਤਰੀ ਨੂੰ ਕੈਦੀਆਂ ਨੇ ਲਾਇਆ ਵਧਾਈ ਦਾ ਫੋਨ

ਚੰਡੀਗੜ੍ਹ: ਨਵੇਂ ਬਣੇ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਨੇ ਵੱਡਾ ਖੁਲਾਸਾ ਕੀਤਾ