18 ਵਲਾਇਤੀ ਸਮਗਲਰ ਇੰਟਰਪੋਲ ਦੇ ਰਾਡਾਰ 'ਤੇ

By: Amandeep Dixit | | Last Updated: Tuesday, 9 January 2018 7:13 PM
18 ਵਲਾਇਤੀ ਸਮਗਲਰ ਇੰਟਰਪੋਲ ਦੇ ਰਾਡਾਰ 'ਤੇ

ABP ਸਾਂਝਾ ਦੀ ਇਨਵੈਸਟੀਗੇਸ਼ਨ

 

ਅਮਨਦੀਪ ਦੀਕਸ਼ਿਤ 
ਚੰਡੀਗੜ੍ਹ: ਪੰਜਾਬ ਦੇ ਹਾਈ ਪ੍ਰੋਫਾਈਲ ਡਰੱਗ ਮਾਮਲੇ ਵਿੱਚ 18 ਵਲਾਇਤੀ ਸਮਗਲਰਾਂ ਦੇ ਨਾਂ ਤੇ ਜਾਇਦਾਦਾਂ ਦੀ ਖਬਰ ਨਸ਼ਰ ਕਰਨ ਤੋਂ ਬਾਅਦ ‘ਏਬੀਪੀ ਸਾਂਝਾ’ ਨੇ ਇੱਕ ਨਵਾਂ ਖੁਲਾਸਾ ਕੀਤਾ ਹੈ। ਅਸੀਂ ਆਪਣੀ ਪੜਤਾਲ ਨੂੰ ਅੱਗੇ ਵਧਾਇਆ, ਤਾਂ ਖੁਲਾਸਾ ਹੋਇਆ ਕਿ ਇਨ੍ਹਾਂ 18 ਵਲਾਇਤੀਆਂ ਵਿੱਚੋਂ ਕੁਝ ਨਾਂ ਇੰਟਰਪੋਲ ਦੀ ਲਿਸਟ ‘ਤੇ ਵੀ ਹਨ।
18 ਐਨਆਰਆਈ ਪੰਜਾਬੀਆਂ ਦੇ ਪੰਜਾਬ ਵਿੱਚ ਨਸ਼ਾ ਤਸਕਰੀ ਕਨੈਕਸ਼ਨ ਦੀ ਪੁਸ਼ਟੀ ਤੋਂ ਬਾਅਦ ਪੰਜਾਬ ਪੁਲਿਸ ਨੇ ਇਨ੍ਹਾਂ ਵਿੱਚੋਂ 5 ਵਲਾਇਤੀਆਂ ਦੀ ਜਾਣਕਾਰੀ ਇੰਟਰਪੋਲ ਤੱਕ ਪਹੁੰਚਾਈ। ਇਸ ਤੋਂ ਬਾਅਦ ਇਹ ਪੰਜ NRI ਨਸ਼ਾ ਤਸਕਰੀ ਮਾਮਲੇ ਵਿੱਚ ਇੰਟਰਪੋਲ ਦੀ ਮੋਸਟ ਵਾਂਟੇਡ ਲਿਸਟ ਵਿੱਚ ਹਨ। ਪੰਜੇ ਮੁਲਜ਼ਮਾਂ ਦੀ ਉਮਰ, ਪੰਜਾਬ ‘ਚ ਪਤਾ ਤੇ ਇਨ੍ਹਾਂ ਖਿਲਾਫ ਲੱਗੇ ਦੋਸ਼ਾਂ ਸਬੰਧੀ ਜਾਣਕਾਰੀ ਇੰਟਰਪੋਲ ਦੀ ਮੋਸਟ ਵਾਂਟੇਡ ਲਿਸਟ ਵਿੱਚ ਦਰਜ ਕਰ ਦਿੱਤੀ ਗਈ ਹੈ।

ਜਾਣਕਾਰੀ ਮੁਤਾਬਕ ਕੈਨੇਡਾ ਵਿੱਚ ਰਹਿਣ ਵਾਲੇ ਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਦੇ ਖਾਸ ਪਰਮਿੰਦਰ ਸਿੰਘ ਦਿਓਲ ਉਲਫ ਪਿੰਦੀ ਇੰਟਰਪੋਲ ਦੀ ਲਿਸਟ ਵਿੱਚ ਸਿਖਰਲੇ ਨੰਬਰ ‘ਤੇ ਹੈ। ਪਿੰਦੀ ਦੇ ਹੋਰ ਸਾਥੀ ਰਣਜੀਤ ਸਿੰਘ ਔਜਲਾ, ਨਿਰੰਕਾਰ ਸਿੰਘ, ਲਹਿੰਬਰ ਸਿੰਘ ਤੇ ਨਾਭਾ ਜੇਲ੍ਹ ਵਿੱਚ ਬੰਦ ਅਨੂਪ ਸਿੰਘ ਕਾਹਲੋਂ ਦੀ ਪਤਨੀ ਰਣਜੀਤ ਕੌਰ ਕਾਹਲੋਂ ਦਾ ਨਾਂ ਹੁਣ ਅੰਤਰਾਸ਼ਟਰੀ ਮੁਲਜ਼ਮਾਂ ਵਿੱਚ ਸ਼ਾਮਲ ਹੈ।

ਇੰਟਰਪੋਲ ਦੇ ਰਾਡਾਰ ‘ਤੇ NRI

1. ਪਰਮਿੰਦਰ ਸਿੰਘ ਦਿਓਲ ਉਲਫ ਪਿੰਦੀ

ਇੰਟਰਪੋਲ ‘ਤੇ ਦਿੱਤੀ ਜਾਣਕਾਰੀ ਮੁਤਾਬਕ, ਪਿੰਦੀ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਦੇ ਖਾਸ ਹਨ। ਪਿੰਦੀ ਖਿਲਾਫ NDPS ਐਕਟ, ਧੋਖਾਧੜੀ, ਚੋਰੀ, ਕਾਗਜ਼ਾਤ ਨਾਲ ਛੇੜਛਾੜ, ਆਰਮਜ਼ ਐਕਟ ਤੇ ਅਪਰਾਧਿਕ ਸਾਜਿਸ਼ ਕਰਨ ਦੇ ਇਲਜ਼ਾਮ ਹਨ। ਇੰਟਰਪੋਲ ‘ਤੇ ਉਪਲਬਧ ਜਾਣਕਾਰੀ ਮੁਤਾਬਕ ਪਿੰਦੀ ਦੀ ਉਮਰ 62 ਸਾਲ ਹੈ।

2. ਰਣਜੀਤ ਸਿੰਘ ਔਜਲਾ ਉਰਫ ਦਾਰਾ ਸਿੰਘ

ਇੰਟਰਪੋਲ ਦੀ ਜਾਣਕਾਰੀ ਮੁਤਾਬਕ, ਰਣਜੀਤ ਵਿਦੇਸ਼ ਵਿੱਚ ਨਸ਼ੇ ਦਾ ਲੈਣ ਦੇਣ ਕਰਦਾ ਸੀ। ਇਸ ਦੇ ਨਾਲ ਹੀ ਧੋਖਾਧੜੀ, ਚੋਰੀ, ਕਾਗਜ਼ਾਤ ਨਾਲ ਛੇੜਛਾੜ ਤੇ ਜਾਅਲੀ ਕਾਗਜ਼ਾਤ ਨੂੰ ਅਸਲੀ ਵਾਂਗ ਵਰਤਣ ਦੇ ਵੀ ਦੋਸ਼ ਹਨ।

3. ਲਹਿੰਬਰ ਸਿੰਘ

ਲਹਿੰਬਰ ਖਿਲਾਫ ਨਸ਼ਾ ਤਸਕਰੀ ਸਮੇਤ ਦੋਸ਼ਾਂ ਦੀ ਲਿਸਟ ਬਹੁਤ ਲੰਬੀ ਹੈ। ਇੰਟਰਪੋਲ ਤੋਂ ਮਿਲੀ ਜਾਣਕਾਰੀ ਮੁਤਾਬਕ ਲਹਿੰਬਰ ਦੀ ਉਮਰ 53 ਸਾਲ ਹੈ। ਲਹਿੰਬਰ ਖਿਲਾਫ ਨਸ਼ੇ ਮੰਗਵਾਉਣ ਤੇ ਅੱਗੇ ਸਪਲਾਈ ਕਰਨ ਦੇ ਇਲਜ਼ਾਮ ਹਨ। ਇੰਨਾ ਹੀ ਨਹੀਂ, ਧੋਖਾਧੜੀ, ਚੋਰੀ, ਕਾਗਜ਼ਾਤ ਨਾਲ ਛੇੜਛਾੜ, ਜਾਅਲੀ ਕਾਗਜ਼ਾਂ ਨੂੰ ਅਸਲ ਦੱਸ ਕਰ ਵਰਤਣਾ ਤੇ ਅਪਰਾਧਿਕ ਸਾਜਿਸ਼ ਦੇ ਵੀ ਇਲਜ਼ਾਮ ਹਨ।

4. ਨਿਰੰਕਾਰ ਸਿੰਘ ਢਿੱਲੋਂ ਉਲਫ ਨੌਰੰਗ ਸਿੰਘ
ਨੌਰੰਗ ਸਿੰਘ ਖਿਲਾਫ NDPS ਐਕਟ ਸਮੇਤ ਧੋਖਾਧੜੀ, ਚੋਰੀ, ਕਾਗਜ਼ਾਤਾਂ ਨਾਲ ਛੇੜਛਾੜ, ਜਾਅਲੀ ਕਾਗਜ਼ਾਂ ਨੂੰ ਅਸਲ ਦੱਸ ਕਰ ਵਰਤਣਾ ਤੇ ਅਪਰਾਧਿਕ ਸਾਜਿਸ਼ ਦੇ ਇਲਜ਼ਾਮ ਹਨ।

5. ਰਣਜੀਤ ਕੌਰ ਕਾਹਲੋਂ
ਅਨੂਪ ਸਿੰਘ ਕਾਹਲੋਂ ਦੀ ਪਤਨੀ ਰਣਜੀਤ ਕੌਰ ਕਾਹਲੋਂ ਖਿਲਾਫ ਵੀ NDPS ਐਕਟ ਸਮੇਤ ਧੋਖਾਧੜੀ, ਚੋਰੀ, ਕਾਗਜ਼ਾਤਾਂ ਨਾਲ ਛੇੜਛਾੜ, ਜਾਅਲੀ ਕਾਗਜ਼ਾਂ ਨੂੰ ਅਸਲ ਦੱਸ ਕਰ ਵਰਤਣਾ ਤੇ ਅਪਰਾਧਿਕ ਸਾਜਿਸ਼ ਦੇ ਵੀ ਇਲਜ਼ਾਮ ਹਨ।

First Published: Tuesday, 9 January 2018 7:07 PM

Related Stories

ਕੈਪਟਨ ਦੇ ਨੇੜੇ ਕਿਵੇਂ ਪਹੁੰਚੇ ਸੁਰੇਸ਼ ਕੁਮਾਰ?
ਕੈਪਟਨ ਦੇ ਨੇੜੇ ਕਿਵੇਂ ਪਹੁੰਚੇ ਸੁਰੇਸ਼ ਕੁਮਾਰ?

ਯਾਦਵਿੰਦਰ ਸਿੰਘ ਚੰਡੀਗੜ੍ਹ: ਪੰਜਾਬ ਦੇ ਪ੍ਰਮੁੱਖ ਮੁੱਖ ਸਕੱਤਰ ਸੁਰੇਸ਼ ਕੁਮਾਰ

ਸੁਰੇਸ਼ ਕੁਮਾਰ ਕਾਰਨ ਉਜਾਗਰ ਹੋਏ ਸਰਕਾਰ ਦੇ ਪਾਵਰ ਸੈਂਟਰ
ਸੁਰੇਸ਼ ਕੁਮਾਰ ਕਾਰਨ ਉਜਾਗਰ ਹੋਏ ਸਰਕਾਰ ਦੇ ਪਾਵਰ ਸੈਂਟਰ

ਯਾਦਵਿੰਦਰ ਸਿੰਘ ਚੰਡੀਗੜ੍ਹ: ਸੁਰੇਸ਼ ਕੁਮਾਰ ਦੇ ਕੇਸ ਨੇ ਕੈਪਟਨ ਸਰਕਾਰ ‘ਚ ਬਣੇ

ਰਾਣਾ ਨੂੰ ਰਾਹੁਲ ਗਾਂਧੀ ਦੇ 'ਬੀਬੇ ਰਾਣੇ' ਲੈ ਡੁੱਬੇ
ਰਾਣਾ ਨੂੰ ਰਾਹੁਲ ਗਾਂਧੀ ਦੇ 'ਬੀਬੇ ਰਾਣੇ' ਲੈ ਡੁੱਬੇ

ਯਾਦਵਿੰਦਰ ਸਿੰਘ   ਚੰਡੀਗੜ੍ਹ: ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਅਸਤੀਫਾ ਦੇ

ਰਾਣਾ ਗੁਰਜੀਤ ਤੋਂ ਬਾਅਦ ਦੁਆਬੇ 'ਚੋਂ ਕਿਸ ਦੀ ਖੁੱਲ੍ਹੇਗੀ ਕਿਸਮਤ?
ਰਾਣਾ ਗੁਰਜੀਤ ਤੋਂ ਬਾਅਦ ਦੁਆਬੇ 'ਚੋਂ ਕਿਸ ਦੀ ਖੁੱਲ੍ਹੇਗੀ ਕਿਸਮਤ?

ਇਮਰਾਨ ਖ਼ਾਨ  ਜਲੰਧਰ: 2017 ਦੀਆਂ ਵਿਧਾਨ ਸਭਾ ਚੋਣਾਂ ‘ਚ ਦੁਆਬਾ ਦੇ ਲੋਕਾਂ ਨੇ 23

Sanjha Special: ਵਿਦੇਸ਼ਾਂ 'ਚ ਜ਼ੁਰਮ-ਹਿੰਸਾ ਵੱਲ ਕਿਉਂ ਵਧ ਰਿਹੈ ਪੰਜਾਬੀ ?
Sanjha Special: ਵਿਦੇਸ਼ਾਂ 'ਚ ਜ਼ੁਰਮ-ਹਿੰਸਾ ਵੱਲ ਕਿਉਂ ਵਧ ਰਿਹੈ ਪੰਜਾਬੀ ?

ਯਾਦਵਿੰਦਰ ਸਿੰਘ ਚੰਡੀਗੜ੍ਹ: ਪਿਛਲੇ ਦਿਨਾਂ ਤੋਂ ਲਗਾਤਾਰ ਵਿਦੇਸ਼ਾਂ ‘ਚ ਰਹਿੰਦੇ

Political Postmortem: ਪੰਜਾਬ ਬੀਜੇਪੀ ਆਪਣੇ ਹੀ 'ਸਿਧਾਂਤ' ਖ਼ਿਲਾਫ ਕਿਉਂ ?
Political Postmortem: ਪੰਜਾਬ ਬੀਜੇਪੀ ਆਪਣੇ ਹੀ 'ਸਿਧਾਂਤ' ਖ਼ਿਲਾਫ ਕਿਉਂ ?

ਯਾਦਵਿੰਦਰ ਸਿੰਘ ਚੰਡੀਗੜ੍ਹ: ਬੀਜੇਪੀ ਆਪਣੇ ਆਪ ਨੂੰ ਸਭ ਤੋਂ ਵੱਧ ਸਿਧਾਂਤ ਮੰਨਣ

ਸਾਬਕਾ ਮੰਤਰੀ ਦਾ ਵਿਲਾਇਤੀ ਯਾਰ ਸਤਪ੍ਰੀਤ ਸੱਤਾ ਪੁਲਿਸ ਨੂੰ ਨਹੀਂ 'ਵਾਂਟੇਡ'
ਸਾਬਕਾ ਮੰਤਰੀ ਦਾ ਵਿਲਾਇਤੀ ਯਾਰ ਸਤਪ੍ਰੀਤ ਸੱਤਾ ਪੁਲਿਸ ਨੂੰ ਨਹੀਂ 'ਵਾਂਟੇਡ'

ABP ਸਾਂਝਾ ਦੀ ਇਨਵੈਸਟੀਗੇਸ਼ਨ  ਅਮਨਦੀਪ ਦੀਕਸ਼ਿਤ  ਚੰਡੀਗੜ੍ਹ: ਸੱਤਪ੍ਰੀਤ ਸਿੰਘ ਸੱਤ

Political Postmortem: ਮਾਘੀ ਕਾਨਫਰੰਸ ਲਈ ਕਿਉਂ ਅੜਿਆ ਅਕਾਲੀ ਦਲ ?
Political Postmortem: ਮਾਘੀ ਕਾਨਫਰੰਸ ਲਈ ਕਿਉਂ ਅੜਿਆ ਅਕਾਲੀ ਦਲ ?

ਯਾਦਵਿੰਦਰ ਸਿੰਘ ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਸ੍ਰੀ ਮੁਕਤਸਰ ਸਾਹਿਬ ਵਿਖੇ

Sanjha Special: ਮੈਨੀਫੈਸਟੋ ਬਣਨਾ ਚਾਹੀਦੈ ਕਾਨੂੰਨੀ ਦਸਤਾਵੇਜ਼ ?
Sanjha Special: ਮੈਨੀਫੈਸਟੋ ਬਣਨਾ ਚਾਹੀਦੈ ਕਾਨੂੰਨੀ ਦਸਤਾਵੇਜ਼ ?

‘ਏਬੀਪੀ ਸਾਂਝਾ’ ਦੀ ਪੜਤਾਲ ਯਾਦਵਿੰਦਰ ਸਿੰਘ ਚੰਡੀਗੜ੍ਹ: ਪੰਜਾਬ ‘ਚ

 Sanjha Special: ਕਿਸਾਨਾਂ ਨੂੰ ਕਿਉਂ ਲੱਗਦੈ 'ਠੰਢਾ ਜਿਹਾ ਕਰ ਰਹੇ ਕੈਪਟਨ ਸਾਬ੍ਹ?
Sanjha Special: ਕਿਸਾਨਾਂ ਨੂੰ ਕਿਉਂ ਲੱਗਦੈ 'ਠੰਢਾ ਜਿਹਾ ਕਰ ਰਹੇ ਕੈਪਟਨ ਸਾਬ੍ਹ?

‘ਏਬੀਪੀ ਸਾਂਝਾ’ ਦੀ ਪੜਤਾਲ ਯਾਦਵਿੰਦਰ ਸਿੰਘ ਚੰਡੀਗੜ੍ਹ: “ਕਰਜ਼ਾ ਕੁਰਜ਼ਾ