ਅਕਾਲੀ ਉਮੀਦਵਾਰਾਂ ਦੇ ਚੋਣ ਨਿਸ਼ਾਨਾਂ ਬਾਰੇ ਰਿਕਾਰਡ ਤਲਬ

By: ਏਬੀਪੀ ਸਾਂਝਾ | | Last Updated: Friday, 17 March 2017 6:20 PM
ਅਕਾਲੀ ਉਮੀਦਵਾਰਾਂ ਦੇ ਚੋਣ ਨਿਸ਼ਾਨਾਂ ਬਾਰੇ ਰਿਕਾਰਡ ਤਲਬ

ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਦਿੱਲੀ ਗੁਰਦੁਆਰਾ ਚੋਣ ਡਾਇਰੈਕਟੋਰੇਟ ਵੱਲੋਂ ਬਾਦਲ ਧੜੇ ਤੇ ਸਰਨਾ ਧੜੇ ਨੂੰ ਦਿੱਤੇ ਗਏ ਚੋਣ ਨਿਸ਼ਾਨਾਂ ਨੂੰ ਲੈ ਕੇ ਜ਼ਿਲ੍ਹਾ ਅਦਾਲਤ ਨੇ ਨੋਟਿਸ ਜਾਰੀ ਕੀਤਾ ਹੈ। ਤੀਸ ਹਜ਼ਾਰੀ ਅਦਾਲਤ ਨੇ ਚੋਣ ਡਾਇਰੈਕਟੋਰੇਟ ਨੂੰ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਜਿੱਤੇ ਹੋਏ 12 ਉਮੀਦਵਾਰਾਂ ਨੂੰ ਜਾਰੀ ਚੋਣ ਨਿਸ਼ਾਨਾਂ ਨਾਲ ਜੁੜਿਆ ਸਾਰਾ ਰਿਕਾਰਡ 20 ਮਾਰਚ ਤੱਕ ਪੇਸ਼ ਕਰਨ ਲਈ ਕਿਹਾ ਹੈ। ਇਸ ਦੇ ਨਾਲ ਹੀ ਦੋਵਾਂ ਧਿਰਾਂ ਦੇ ਜੇਤੂਆਂ ਬਾਰੇ ਮੁਕੱਦਮਾ ਸੁਣਵਾਈ ਹੇਠ ਹੋਣ ਕਰਕੇ ਅਗਲੀ ਕੋਈ ਵੀ ਕਾਰਵਾਈ ਨਾ ਕਰਨ ਲਈ ਕਿਹਾ ਹੈ।

 

ਇਸੇ ਦਿਨ ਚੋਣ ਡਾਇਰੈਕਟਰ ਵੱਲੋਂ ਦੋਵਾਂ ਪਾਰਟੀਆਂ ਨੂੰ ਜਾਰੀ ਚੋਣ ਨਿਸ਼ਾਨਾਂ ਬਾਰੇ ਆਪਣਾ ਪੱਖ ਰੱਖਿਆ ਜਾਵੇਗਾ। ਤੀਸ ਹਜ਼ਾਰੀ ਅਦਾਲਤ ਵਿੱਚ ਪੰਥਕ ਸੇਵਾ ਦਲ ਦੇ ਹਾਰੇ 12 ਉਮੀਦਵਾਰਾਂ ਨੇ ਸੁਸਾਇਟੀਜ਼ ਐਕਟ ਦੀਆਂ ਸ਼ਰਤਾਂ ਪੂਰੀਆਂ ਨਾ ਕਰਨ ਕਰਕੇ ਨਿੱਜੀ ਤੌਰ ‘ਤੇ ਜੇਤੂ ਉਮੀਦਵਾਰਾਂ ਖਿਲਾਫ ਪਟੀਸ਼ਨਾਂ ਪਾਈਆਂ ਹੋਈਆਂ ਹਨ। ਇਸੇ ਦੌਰਾਨ ਪੰਥਕ ਸੇਵਾ ਦਲ ਦੇ 11 ਹੋਰ ਹਾਰੇ ਉਮੀਦਵਾਰਾਂ ਨੇ ਵੀ ਉਪਰੋਕਤ ਦੋਵਾਂ ਦਲਾਂ ਦੇ ਉਮੀਦਵਾਰਾਂ ਨੂੰ ਜਾਰੀ ਚੋਣ ਨਿਸ਼ਾਨ ‘ਬਾਲਟੀ’ ਤੇ ‘ਕਾਰ’ ਨੂੰ ਲੈ ਕੇ ਜ਼ਿਲ੍ਹਾ ਅਦਾਲਤ ਵਿੱਚ ਮਾਮਲਾ ਪਾਇਆ ਹੈ।

 

ਪੰਥਕ ਸੇਵਾ ਦਲ ਦੇ ਜਨਰਲ ਸਕੱਤਰ ਕਰਤਾਰ ਸਿੰਘ ਕੋਛੜ ਨੇ ਦੱਸਿਆ ਕਿ ਦੋਵਾਂ ਦਲਾਂ ਦੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਦਿੱਤੇ ਜਾਣ ਨੂੰ ਲੈ ਕੇ ਪਾਈ ਗਈ ਪਟੀਸ਼ਨ ਤਹਿਤ ਚੋਣ ਡਾਇਰੈਕਟੋਰੇਟ ਤੋਂ ਚੋਣ ਨਿਸ਼ਾਨ ਅਲਾਟ ਕਰਨ ਦੀ ਪ੍ਰਕਿਰਿਆ ਬਾਰੇ ਅਦਾਲਤ ਨੇ ਪੁੱਛਿਆ ਹੈ। ਕੋਛੜ ਮੁਤਾਬਕ 4-5 ਹੋਰ ਉਮੀਦਵਾਰਾਂ ਵੱਲੋਂ ਛੇਤੀ ਹੀ ਮੁਕੱਦਮੇ ਦਾਇਰ ਕੀਤੇ ਜਾਣਗੇ।

 

ਤੀਸ ਹਜ਼ਾਰੀ ਅਦਾਲਤ ਦੇ ਏਡੀਜੇ ਕਾਮਿਨੀ ਲਾਓ ਦੀ ਅਦਾਲਤ ਵਿੱਚ ਪੰਥਕ ਸੇਵਾ ਦਲ ਤੇ ਵੱਖ-ਵੱਖ ਉਮੀਦਵਾਰਾਂ ਨੇ 26 ਫਰਵਰੀ ਨੂੰ ਹੋਈਆਂ ਦਿੱਲੀ ਕਮੇਟੀ ਦੀਆਂ ਚੋਣਾਂ ਦੌਰਾਨ ਦਿੱਲੀ ਕਮੇਟੀ ਐਕਟ ਦੇ ਨਿਯਮ 14 ਤਹਿਤ ਬਾਦਲ ਦਲ, ਸਰਨਾ ਧੜੇ ਦੇ ਧਾਰਮਿਕ ਸੰਸਥਾ ਵਜੋਂ ਅਤੇ 1 ਸਾਲ ਪਹਿਲਾਂ ਪੰਜੀਕ੍ਰਿਤ ਨਾ ਹੋਣ ਕਰਕੇ ਉਨ੍ਹਾਂ ਨੂੰ ਜਾਰੀ ਚੋਣ ਨਿਸ਼ਾਨ ਰੱਦ ਕੀਤੇ ਜਾਣ ਤੇ ਉਨ੍ਹਾਂ ਦੀ ਹੋਈ ਚੋਣ ਰੱਦ ਕਰਨ ਦੀ ਮੰਗ ਕੀਤੀ ਹੈ।

 

ਕੋਛੜ ਨੇ ਦੱਸਿਆ ਕਿ ਦਿੱਲੀ ਹਾਈ ਕੋਰਟ ਦੀ ਜੱਜ ਹੇਮਾ ਕੋਹਲੀ ਨੇ 06-02-2017 ਨੂੰ ਇਸੇ ਹੀ ਮੁੱਦੇ ‘ਤੇ ਫ਼ੈਸਲਾ ਕਰਨ ਵੇਲੇ ਕਿਹਾ ਸੀ ਕਿ ਪੰਥਕ ਸੇਵਾ ਦਲ ਚੋਣਾਂ ਮਗਰੋਂ ਨਵੀਂ ਪਟੀਸ਼ਨ ਪਾ ਸਕਦਾ ਹੈ। ਦਿੱਲੀ ਹਾਈ ਕੋਰਟ ਨੇ ਚੋਣ ਪ੍ਰਕਿਰਿਆ ਨੂੰ ਰੋਕਣ ਤੋਂ ਇਨਕਾਰ ਕਰ ਦਿੱਤਾ ਸੀ।

First Published: Friday, 17 March 2017 6:20 PM

Related Stories

'ਆਪ' ਨੇ ਬਣਾਈ ਕਿਸਾਨ ਸੰਘਰਸ਼ ਕਮੇਟੀ
'ਆਪ' ਨੇ ਬਣਾਈ ਕਿਸਾਨ ਸੰਘਰਸ਼ ਕਮੇਟੀ

ਚੰਡੀਗੜ੍ਹ: ਆਰਥਕ ਮੰਦਹਾਲੀ ਤੇ ਸਰਕਾਰਾਂ ਦੇ ਬੇਰੁਖੀ ਕਾਰਨ ਆਤਮਹੱਤਿਆ ਕਰ ਰਹੇ

ਸਿੱਖਿਆ ਮੰਤਰੀ ਦੇ ਨਵੇਂ ਫੈਸਲੇ ਤੋਂ ਖ਼ੁਸ ਹੋਣਗੇ ਅਧਿਆਪਕ ?
ਸਿੱਖਿਆ ਮੰਤਰੀ ਦੇ ਨਵੇਂ ਫੈਸਲੇ ਤੋਂ ਖ਼ੁਸ ਹੋਣਗੇ ਅਧਿਆਪਕ ?

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਅਧਿਆਪਕ ਪੱਖੀ ਫੈਸਲੇ ਲੈਣ ਦੀ ਕੜੀ ਵਿੱਚ ਅੱਜ

ਪਠਾਨਕੋਟ 'ਚ ਮਾਂ ਨੇ ਪੁੱਤ ਦਾ ਕਤਲ ਕਰ ਕੀਤੀ ਖ਼ੁਦਕੁਸ਼ੀ
ਪਠਾਨਕੋਟ 'ਚ ਮਾਂ ਨੇ ਪੁੱਤ ਦਾ ਕਤਲ ਕਰ ਕੀਤੀ ਖ਼ੁਦਕੁਸ਼ੀ

ਪਠਾਨਕੋਟ: ਮਿਲਟਰੀ ਦੇ ਰਿਆਸੀ ਕੁਆਟਰ ਵਿੱਚ ਰਹਿਣ ਵਾਲੀ ਮਾਂ ਨੇ ਅਪਣੇ ਪੁੱਤਰ ਦਾ

ਕੈਪਟਨ ਅਮਰਿੰਦਰ ਸਿੰਘ ਦੇ ਮਾਤਾ ਦਾ ਸਸਕਾਰ
ਕੈਪਟਨ ਅਮਰਿੰਦਰ ਸਿੰਘ ਦੇ ਮਾਤਾ ਦਾ ਸਸਕਾਰ

ਪਟਿਆਲਾ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮਾਤਾ ਮਹਿੰਦਰ ਕੌਰ ਦਾ ਸਸਕਾਰ

ਮੁਹਾਲੀ 'ਚ ਦਿਨ-ਦਿਹਾੜੇ ਡਾਕਾ
ਮੁਹਾਲੀ 'ਚ ਦਿਨ-ਦਿਹਾੜੇ ਡਾਕਾ

ਚੰਡੀਗੜ੍ਹ: ਮੁਹਾਲੀ ‘ਚ ਦਿਨ-ਦਿਹਾੜੇ ਬੈਂਕ ‘ਚ ਡਾਕਾ ਪਿਆ ਹੈ। ਨਕਾਬਪੋਸ਼

ਬਠਿੰਡਾ ਦੇ ਯਸ਼ ਨੇ ਖੱਟਿਆ ਪੂਰੇ ਭਾਰਤ 'ਚ ਜੱਸ
ਬਠਿੰਡਾ ਦੇ ਯਸ਼ ਨੇ ਖੱਟਿਆ ਪੂਰੇ ਭਾਰਤ 'ਚ ਜੱਸ

ਬਠਿੰਡਾ: ਬਚਪਨ ਤੋਂ ਹੀ ਸੁਣਨ ਤੇ ਬੋਲਣ ਤੋਂ ਅਸਮਰੱਥ 18 ਸਾਲਾ ਯਸ਼ਵੀਰ ਗੋਇਲ ਨੇ 15

ਦੇਸ਼ ਦੇ 34 ਏਟੀਐਮ ਲੁੱਟਣ ਵਾਲੇ ਗਰੋਹ ਕਾਬੂ
ਦੇਸ਼ ਦੇ 34 ਏਟੀਐਮ ਲੁੱਟਣ ਵਾਲੇ ਗਰੋਹ ਕਾਬੂ

ਜਲੰਧਰ: ਪੰਜਾਬ, ਹਿਮਾਚਲ, ਯੂਪੀ ਤੇ ਉੱਤਰਾਖੰਡ ‘ਚ 34 ਏਟੀਐਮ ਲੁੱਟਣ ਵਾਲੇ ਗਰੋਹ ਦਾ

ਜਲਾਲਾਬਾਦ ਕੋਲ ਭਿਆਨਕ ਹਾਦਸਾ, 3 ਹਲਾਕ
ਜਲਾਲਾਬਾਦ ਕੋਲ ਭਿਆਨਕ ਹਾਦਸਾ, 3 ਹਲਾਕ

ਜਲਾਲਾਬਾਦ: ਫ਼ਾਜ਼ਿਲਕਾ-ਫ਼ਿਰੋਜ਼ਪੁਰ ਸੜਕ ‘ਤੇ ਬੀਤੀ ਦੇਰ ਰਾਤ ਇੱਕ ਕਾਰ ਤੇ

ਨੌਜਵਾਨ ਵੱਲੋਂ ਸਕੂਲ 'ਚ ਦਾਖਲ ਹੋ ਕੇ ਕੁੜੀ 'ਤੇ ਹਮਲਾ
ਨੌਜਵਾਨ ਵੱਲੋਂ ਸਕੂਲ 'ਚ ਦਾਖਲ ਹੋ ਕੇ ਕੁੜੀ 'ਤੇ ਹਮਲਾ

ਤਲਵੰਡੀ ਸਾਬੋ: ਤਲਵੰਡੀ ਸਾਬੋ ਦੇ ਇੱਕ ਪ੍ਰਾਈਵੇਟ ਸਕੂਲ ‘ਚ ਅੱਜ ਉਸ ਸਮੇਂ ਰੌਲਾ

ਕੈਪਟਨ ਦੀ ਮਾਤਾ ਦੇ ਸਸਕਾਰ ਲਈ ਪਹੁੰਚੇ ਦੇਸ਼ ਭਰ ਤੋਂ ਸ਼ਾਹੀ ਪਰਿਵਾਰ
ਕੈਪਟਨ ਦੀ ਮਾਤਾ ਦੇ ਸਸਕਾਰ ਲਈ ਪਹੁੰਚੇ ਦੇਸ਼ ਭਰ ਤੋਂ ਸ਼ਾਹੀ ਪਰਿਵਾਰ

ਪਟਿਆਲਾ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮਾਤਾ ਮਹਿੰਦਰ ਕੌਰ ਦਾ