ਪੰਜਾਬ ਦੀਆਂ ਸੜਕਾਂ 'ਤੇ ਇੱਕ ਲੱਖ ਗਾਵਾਂ, ਹਰ ਤੀਜੇ ਦਿਨ ਬੰਦੇ ਦੀ ਮੌਤ

By: abp sanjha | | Last Updated: Thursday, 20 April 2017 12:21 PM
ਪੰਜਾਬ ਦੀਆਂ ਸੜਕਾਂ 'ਤੇ ਇੱਕ ਲੱਖ ਗਾਵਾਂ, ਹਰ ਤੀਜੇ ਦਿਨ ਬੰਦੇ ਦੀ ਮੌਤ

ਚੰਡੀਗੜ੍ਹ: ਸੂਬੇ ਵਿੱਚ ਇੱਕ ਲੱਖ ਤੋਂ ਜ਼ਿਆਦਾ ਗਾਵਾਂ ਸੜਕਾਂ ‘ਤੇ ਘੁੰਮ ਰਹੀਆਂ ਹਨ। ਇਸ ਕਾਰਨ ਸੜਕਾਂ ‘ਤੇ ਹੋਣ ਵਾਲੇ ਹਾਦਸਿਆਂ ਵਿੱਚ ਔਸਤਨ ਹਰ ਤੀਸਰੇ ਦਿਨ ਸੂਬੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਜਾਂਦੀ ਹੈ। ਇਹ ਪ੍ਰਗਟਾਵਾ ਪੰਜਾਬ ਗਊ ਰੱਖਿਆ ਕਮਿਸ਼ਨ ਦੇ ਚੇਅਰਮੈਨ ਕੀਮਤੀ ਲਾਲ ਭਗਤ ਨੇ ਖ਼ਬਰ ਏਜੰਸੀ ਭਾਸ਼ਾ ਨਾਲ ਗੱਲਬਾਤ ਕਰਦਿਆਂ ਕੀਤਾ।
ਚੇਅਰਮੈਨ ਨੇ ਕਿਹਾ ਕਿ ਰਾਜ ਵਿੱਚ ਲਾਵਾਰਸ ਗਾਵਾਂ ਸੜਕਾਂ ਉੱਤੇ ਘੁੰਮ ਰਹੀਆਂ ਹਨ। ਇਸ ਨਾਲ ਨਾ ਸਿਰਫ਼ ਸੜਕ ਹਾਦਸੇ ਹੁੰਦੇ ਹਨ ਬਲਕਿ ਕਿਸਾਨਾਂ ਦੀ ਫ਼ਸਲ ਵੀ ਬਰਬਾਦ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਮਦਦ ਕਰੇ ਤਾਂ ਉਹ ਇਨ੍ਹਾਂ ਲਵਾਰਿਸ ਗਾਵਾਂ ਨੂੰ ਸੜਕਾਂ ਤੋਂ ਚੁੱਕ ਕੇ ਗਊਸ਼ਾਲਾ ਵਿੱਚ ਪਹੁੰਚਦਾ ਕਰ ਸਕਦੇ ਹਨ।
ਉਨ੍ਹਾਂ ਕਿਹਾ ਕਿ ਸੜਕ ਹਾਦਸਿਆਂ ਤੇ ਲੋਕਾਂ ਦੀ ਮੌਤ ਨੂੰ ਸਰਕਾਰ ਗੰਭੀਰ ਨਹੀਂ ਹੈ। ਉਨ੍ਹਾਂ ਕਿਹਾ ਕਿ ਕਮਿਸ਼ਨ ਵਿੱਚ ਜਿਹੜੇ ਰਿਕਾਰਡ ਆਏ ਹਨ, ਉਨ੍ਹਾਂ ਅਨੁਸਾਰ ਪਿਛਲੇ ਢਾਈ ਸਾਲ ਵਿੱਚ ਰਾਜ ਵਿੱਚ ਘੱਟ ਤੋਂ ਘੱਟ 300 ਲੋਕਾਂ ਦੀ ਮੌਤ ਗਾਂ ਕਾਰਨ ਹੋਏ ਸੜਕ ਹਾਦਸੇ ਹਨ। ਵਰਤਮਾਨ ਸਮੇਂ ਵਿੱਚ ਇੱਕ ਲੱਖ ਛੇ ਹਜ਼ਾਰ ਅਜਿਹੀਆਂ ਗਾਵਾਂ ਹਨ ਜਿਹੜੀਆਂ ਰਾਜ ਦੇ ਵਿਭਿੰਨ ਹਿੱਸਿਆਂ ਵਿੱਚ ਸੜਕਾਂ ਤੇ ਹੀ ਘੁੰਮ ਰਹੀਆਂ ਹਨ। ਕੀਮਤੀ ਨੇ ਦੱਸਿਆ ਕਿ ਇੰਨਾ ਗਾਵਾਂ ਦੇ ਕਾਰ ਹੋਣ ਵਾਲੇ ਸੜਕ ਹਾਦਸਿਆਂ ਵਿੱਚ ਇਨਸਾਨ ਦੇ ਨਾਲ ਬੇਜ਼ਬਾਨ ਵੀ ਪ੍ਰਭਾਵਿਤ ਹੁੰਦੇ ਹਨ।
First Published: Thursday, 20 April 2017 12:20 PM

Related Stories

ਕਿਸਾਨ ਜਥੇਬੰਦੀਆਂ ਮੰਨੀਆਂ, ਧਰਨੇ ਲਈ ਹੋਰ ਥਾਂ ਦੀ ਮਨਜ਼ੂਰੀ ਮੰਗੀ
ਕਿਸਾਨ ਜਥੇਬੰਦੀਆਂ ਮੰਨੀਆਂ, ਧਰਨੇ ਲਈ ਹੋਰ ਥਾਂ ਦੀ ਮਨਜ਼ੂਰੀ ਮੰਗੀ

ਚੰਡੀਗੜ੍ਹ: ਹਾਈਕੋਰਟ ਦੇ ਹੁਕਮਾਂ ਅਨੁਸਾਰ ਸੱਤ ਕਿਸਾਨ ਜਥੇਬੰਦੀਆਂ ਵੱਲੋਂ ਅੱਜ

ਰਾਮ ਰਹੀਮ ਦੇ ਘਰ 'ਤੇ ਪੁਲਿਸ ਨੇ ਮਾਰਿਆ ਛਾਪਾ
ਰਾਮ ਰਹੀਮ ਦੇ ਘਰ 'ਤੇ ਪੁਲਿਸ ਨੇ ਮਾਰਿਆ ਛਾਪਾ

ਪੰਚਕੂਲਾ: ਡੇਰਾ ਸਿਰਸਾ ਮੁਖੀ ਰਾਮ ਰਹੀਮ ਦੀ ਮੂੰਹਬੋਲੀ ਧੀ ਹਨੀਪ੍ਰੀਤ ਗੰਗਾਨਗਰ

ਕਾਂਗਰਸ ਦੇ ਜਾਖੜ ਤੇ 'ਆਪ' ਦੇ ਖਜੂਰੀਆ ਵਿਰੁੱਧ ਬੀਜੇਪੀ ਦਾ ਸਲਾਰੀਆ 'ਬੰਬ'
ਕਾਂਗਰਸ ਦੇ ਜਾਖੜ ਤੇ 'ਆਪ' ਦੇ ਖਜੂਰੀਆ ਵਿਰੁੱਧ ਬੀਜੇਪੀ ਦਾ ਸਲਾਰੀਆ 'ਬੰਬ'

ਗੁਰਦਾਸਪੁਰ: ਵਿਰੋਧੀਆਂ ਧਿਰਾਂ ‘ਚੋਂ ਸਭ ਤੋਂ ਦੇਰ ਨਾਲ ਅੱਜ ਭਾਜਪਾ ਨੇ ਵੀ

ਜਲੰਧਰ 'ਚ ਔਰਤ ਦਾ ਕਤਲ, ਸੀਸੀਟੀਵੀ 'ਚ ਸੱਸ ਕੈਦ
ਜਲੰਧਰ 'ਚ ਔਰਤ ਦਾ ਕਤਲ, ਸੀਸੀਟੀਵੀ 'ਚ ਸੱਸ ਕੈਦ

ਜਲੰਧਰ: ਸ਼ਹਿਰ ਦੇ ਪੌਸ਼ ਇਲਾਕੇ ਕਰੋਲ ਬਾਗ ‘ਚ ਇੱਕ ਔਰਤ ਦਾ ਤੇਜ਼ਧਾਰ ਹਥਿਆਰ ਨਾਲ ਗਲਾ

ਕੈਪਟਨ ਸਰਕਾਰ ਦੇ ਕਿਸਾਨਾ ਦਮਨ ਵਿਰੁੱਧ ਡਟੀਆਂ ਜਮਹੂਰੀ ਜਥੇਬੰਦੀਆਂ
ਕੈਪਟਨ ਸਰਕਾਰ ਦੇ ਕਿਸਾਨਾ ਦਮਨ ਵਿਰੁੱਧ ਡਟੀਆਂ ਜਮਹੂਰੀ ਜਥੇਬੰਦੀਆਂ

ਚੰਡੀਗੜ੍ਹ: ਪੰਜਾਬ ਦੀਆਂ ਇਨਕਲਾਬੀ ਜਮਹੂਰੀ ਜਥੇਬੰਦੀਆਂ ਸੀ.ਪੀ.ਆਈ. ਐਮ.ਐਲ. ਨਿਊ

ਬਲਾਤਕਾਰੀ ਬਾਬੇ ਰਾਮ ਰਹੀਮ ਖ਼ਿਲਾਫ਼ ਇੱਕ ਹੋਰ ਕਤਲ ਕੇਸ
ਬਲਾਤਕਾਰੀ ਬਾਬੇ ਰਾਮ ਰਹੀਮ ਖ਼ਿਲਾਫ਼ ਇੱਕ ਹੋਰ ਕਤਲ ਕੇਸ

ਮੋਗਾ: ਮੋਗਾ ਦੇ ਪਿੰਡ ਖੋਸਾ ਰਣਧੀਰ ਦੇ ਡੇਰਾ ਪ੍ਰੇਮੀ ਜਗਸੀਰ ਸਿੰਘ ਦਾ ਕਥਿਤ ਕਤਲ

ਬੁਲੇਟ ਦੇ ਪਟਾਕੇ ਮਰਵਾਉਣ ਵਾਲਿਆਂ ਦੀ ਸ਼ਾਮਤ, 5 ਸਾਲ ਜਾਣਾ ਪਉ ਜੇਲ੍ਹ!
ਬੁਲੇਟ ਦੇ ਪਟਾਕੇ ਮਰਵਾਉਣ ਵਾਲਿਆਂ ਦੀ ਸ਼ਾਮਤ, 5 ਸਾਲ ਜਾਣਾ ਪਉ ਜੇਲ੍ਹ!

ਚੰਡੀਗੜ੍ਹ: ਹੁਣ ਪਟਾਕੇ ਦੀ ਅਵਾਜ਼ ਕੱਢਣ ਵਾਲੇ ਸਾਇਲੰਸਰਾਂ, ਮਲਟੀਟੋਨ ਹਾਰਨ ਤੇ

ਕੈਪਟਨ ਸਰਕਾਰ ਨੂੰ ਝਟਕਾ! ਹਾਈਕੋਰਟ ਵੱਲੋਂ ਕਿਸਾਨਾਂ ਦੇ ਹੱਕ 'ਚ ਫੈਸਲਾ
ਕੈਪਟਨ ਸਰਕਾਰ ਨੂੰ ਝਟਕਾ! ਹਾਈਕੋਰਟ ਵੱਲੋਂ ਕਿਸਾਨਾਂ ਦੇ ਹੱਕ 'ਚ ਫੈਸਲਾ

ਚੰਡੀਗੜ੍ਹ: ਕਿਸਾਨਾਂ ਦੇ ਧਰਨੇ ਨੂੰ ਗ਼ੈਰਕਾਨੂੰਨੀ ਐਲਾਨਣ ਵਾਲੀ ਪਟੀਸ਼ਨ ‘ਤੇ

ਆਪ' ਉਮੀਦਵਾਰ ਦੇ ਸੁਰੱਖਿਆ ਗਾਰਡ ਨੇ ਵਰ੍ਹਾਈਆਂ ਅੰਨ੍ਹੇਵਾਹ ਗੋਲੀਆਂ
ਆਪ' ਉਮੀਦਵਾਰ ਦੇ ਸੁਰੱਖਿਆ ਗਾਰਡ ਨੇ ਵਰ੍ਹਾਈਆਂ ਅੰਨ੍ਹੇਵਾਹ ਗੋਲੀਆਂ

ਪਠਾਨਕੋਟ: ਫ਼ਿਲਮੀ ਅਦਾਕਾਰ ਵਿਨੋਦ ਖੰਨਾ ਦੀ ਮੌਤ ਹੋ ਜਾਣ ਕਾਰਨ ਵਿਹਲੀ ਹੋਈ