ਸੰਘਰਸ਼ ਦੌਰਾਨ ਜਾਨ ਗਵਾਉਣ ਵਾਲੇ ਕਿਸਾਨਾਂ ਨੂੰ 10-10 ਲੱਖ ਮੁਆਵਜ਼ਾ ਤੇ ਸਰਕਾਰੀ ਨੌਕਰੀ

By: ABP Sanjha | | Last Updated: Wednesday, 11 April 2018 2:10 PM
ਸੰਘਰਸ਼ ਦੌਰਾਨ ਜਾਨ ਗਵਾਉਣ ਵਾਲੇ ਕਿਸਾਨਾਂ ਨੂੰ 10-10 ਲੱਖ ਮੁਆਵਜ਼ਾ ਤੇ ਸਰਕਾਰੀ ਨੌਕਰੀ

ਅਜਮੇਰ ਸਿੰਘ (ਸਫ਼ੈਦ ਪੱਗ) ਤੇ ਸੁਰਜੀਤ ਸਿੰਘ (ਨੀਲੀ ਪੱਗ) ਦੀ ਪੁਰਾਣੀ ਤਸਵੀਰ

ਪਟਿਆਲਾ: ਪਿਛਲੇ 6 ਦਿਨਾਂ ਤੋਂ ਦੋ ਕਿਸਾਨਾਂ ਦੀ ਮੌਤ ਤੋਂ ਬਾਅਦ ਸਰਕਾਰ ਤੇ ਕਿਸਾਨ ਜਥੇਬੰਦੀਆਂ ਦਰਮਿਆਨ ਚੱਲ ਰਹੇ ਸੰਘਰਸ਼ ਵਿੱਚ ਪ੍ਰਸ਼ਾਸਨ ਨੇ ਗੋਡੇ ਟੇਕ ਦਿੱਤੇ ਹਨ। ਪ੍ਰਸ਼ਾਸਨ ਨੇ ਦੋਵਾਂ ਮ੍ਰਿਤਕ ਕਿਸਾਨਾਂ ਦੇ ਵਾਰਸਾਂ ਲਈ 10-10 ਲੱਖ ਰੁਪਏ ਮੁਆਵਜ਼ੇ ਦੀ ਮੰਗ ਪ੍ਰਵਾਨ ਕਰ ਲਈ ਹੈ। ਪ੍ਰਸ਼ਾਸਨ ਨੇ ਸਰਕਾਰ ਨੂੰ ਮ੍ਰਿਤਕ ਕਿਸਾਨਾਂ ਦੇ ਵਾਰਸਾਂ ਲਈ 1-1 ਸਰਕਾਰੀ ਨੌਕਰੀ ਦੇਣ ਦੀ ਸਿਫਾਰਸ਼ ਵੀ ਕੀਤੀ ਹੈ। ਸਰਕਾਰ ਨੇ ਗੰਭੀਰ ਜ਼ਖ਼ਮੀ ਕਿਸਾਨਾਂ ਲਈ 1-1 ਲੱਖ ਦੇ ਚੈੱਕ ਤੇ ਘੱਟ ਜ਼ਖਮੀ ਕਿਸਾਨਾਂ ਲਈ 25-25 ਹਜ਼ਾਰ ਦੇ ਰਾਸ਼ੀ ਦੇ ਚੈੱਕ ਭੇਜੇ ਹਨ।

 

ਮਾਨਸਾ ਜ਼ਿਲ੍ਹ ਦੇ ਪਿੰਡ ਖੀਵਾ ਕਲਾਂ ਦੇ ਸੁਰਜੀਤ ਸਿੰਘ ਤੇ ਕਾਹਨਗੜ੍ਹ ਦੇ ਅਜਮੇਰ ਸਿੰਘ ਦੀਆਂ ਲਾਸ਼ਾਂ ਦਾ ਅੱਜ ਉਨ੍ਹਾਂ ਦੇ ਪਿੰਡਾਂ ਵਿੱਚ ਸਸਕਾਰ ਕਰ ਦਿੱਤਾ ਜਾਵੇਗਾ। ਮਾਨਸਾ ਦੇ ਡਿਪਟੀ ਕਮਿਸ਼ਨਰ ਨਾਲ ਬੀਤੇ ਕੱਲ੍ਹ ਹੋਏ ਸਮਝੌਤੇ ਤੋਂ ਬਾਅਦ ਕਿਸਾਨਾਂ ਨੇ ਧਰਨਾ ਸਮਾਪਤ ਕਰ ਦਿੱਤਾ ਹੈ। ਪ੍ਰਸ਼ਾਸਨ ‘ਤੇ ਕਿਸਾਨਾਂ ਦੇ ਸੰਘਰਸ਼ ਤੇ ਮ੍ਰਿਤਕਾਂ ਦੀਆਂ ਲਾਸ਼ਾਂ ਦੀ ਹਾਲਤ ਵਿਗੜਣ ਕਾਰਨ ਕਾਫੀ ਦਬਾਅ ਬਣ ਗਿਆ ਸੀ।

 

ਬੀਤੀ 3 ਅਪ੍ਰੈਲ ਨੂੰ ਚੰਡੀਗੜ੍ਹ ਰੈਲੀ ਵਿੱਚ ਸ਼ਾਮਲ ਹੋਣ ਮਗਰੋਂ ਮਾਨਸਾ ਵਾਪਸ ਜਾ ਰਹੇ ਕਿਸਾਨਾਂ ਨਾਲ ਬਨੂੜ ਤੇ ਚੰਨੋ ਨੇੜੇ ਦੋ ਵੱਖ-ਵੱਖ ਹਾਦਸੇ ਵਾਪਰੇ ਸਨ, ਜਿਨ੍ਹਾਂ ਵਿੱਚ ਦੋ ਕਿਸਾਨਾਂ ਦੀ ਮੌਤ ਹੋ ਗਈ ਤੇ ਚਾਰ ਹੋਰ ਗੰਭੀਰ ਜ਼ਖਮੀ ਹੋ ਗਏ ਸਨ। ਮ੍ਰਿਤਕ ਦੀ ਪਛਾਣ ਜ਼ਿਲ੍ਹਾ ਮਾਨਸਾ ਦੇ ਪਿੰਡ ਖੀਵਾ ਕਲਾਂ ਦੇ ਸੁਰਜੀਤ ਸਿੰਘ ਤੇ ਪਿੰਡ ਕਾਹਨਗੜ੍ਹ ਦੇ ਅਜਮੇਰ ਸਿੰਘ ਵਜੋਂ ਹੋਈ ਸੀ। ਇਤਫਾਕ ਨਾਲ ਦੋਵੇਂ ਹਾਦਸੇ ਇੱਕੋ ਤਰ੍ਹਾਂ ਨਾਲ ਕਿਸੇ ਦੂਜੇ ਵਾਹਨ ਵੱਲੋਂ ਫੇਟ ਮਾਰੇ ਜਾਣ ਕਾਰਨ ਵਾਪਰੇ ਸਨ।

First Published: Wednesday, 11 April 2018 2:10 PM

Related Stories

ਕੈਪਟਨ ਸਰਕਾਰ ਵੱਲੋਂ ਖ਼ੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਰਾਹਤ
ਕੈਪਟਨ ਸਰਕਾਰ ਵੱਲੋਂ ਖ਼ੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਰਾਹਤ

ਚੰਡੀਗੜ੍ਹ: ਕੈਪਟਨ ਸਰਕਾਰ ਨੇ ਖ਼ੁਦਕੁਸ਼ੀਆਂ ਦੇ 296 ਮਾਮਲਿਆਂ ਵਿੱਚ ਪੀੜਤ ਪਰਿਵਾਰਾਂ

20 ਜੂਨ ਮਗਰੋਂ ਝੋਨਾ ਲਾਉਣ ਦੇ ਫਰਮਾਨ ਤੋਂ ਕਿਸਾਨ ਔਖੇ
20 ਜੂਨ ਮਗਰੋਂ ਝੋਨਾ ਲਾਉਣ ਦੇ ਫਰਮਾਨ ਤੋਂ ਕਿਸਾਨ ਔਖੇ

ਚੰਡੀਗੜ੍ਹ: ਪੰਜਾਬ ਸਰਕਾਰ ਨੇ ਹੁਕਮ ਦਿੱਤਾ ਹੈ ਕਿ ਕਿਸਾਨ 20 ਜੂਨ ਤੋਂ ਪਹਿਲਾਂ ਝੋਨਾ

5000 ਹਜ਼ਾਰ ਤੋਂ ਵੱਧ ਕਿਸਾਨਾਂ ਨੇ ਮੰਗੀ ਸਰਕਾਰ ਤੋਂ ਇੱਛਾ ਮੌਤ
5000 ਹਜ਼ਾਰ ਤੋਂ ਵੱਧ ਕਿਸਾਨਾਂ ਨੇ ਮੰਗੀ ਸਰਕਾਰ ਤੋਂ ਇੱਛਾ ਮੌਤ

ਅਹਿਮਦਾਬਾਦ: ਪ੍ਰਧਾਨ ਮੋਦੀ ਦੇ ਗ੍ਰਹਿ ਸੂਬੇ ਗੁਜਰਾਤ ਤੋਂ ਦਿਲ ਦਹਿਲਾ ਦੇਣ ਵਾਲੀ

ਕਿਸਾਨਾਂ ਨੂੰ ਲਾ ਰਹੇ ਸੀ 35 ਕਿੱਲੋ ਦਾ ਰਗੜਾ, ਕਿਸਾਨ ਯੂਨੀਅਨ ਨੇ ਖੋਲ੍ਹੀ ਕੰਡੇ ਦੀ ਪੋਲ
ਕਿਸਾਨਾਂ ਨੂੰ ਲਾ ਰਹੇ ਸੀ 35 ਕਿੱਲੋ ਦਾ ਰਗੜਾ, ਕਿਸਾਨ ਯੂਨੀਅਨ ਨੇ ਖੋਲ੍ਹੀ ਕੰਡੇ ਦੀ...

ਬਠਿੰਡਾ: ਰਾਮਾ ਮੰਡੀ ਦੀ ਅਨਾਜ ਮੰਡੀ ਵਿੱਚ ਅੱਜ ਅਜਿਹੇ ਧਰਮ ਕੰਡੇ ਨੂੰ ਕਾਬੂ ਕੀਤਾ

ਕਣਕ ਦੇ ਘੱਟ ਝਾੜ ਤੋਂ ਸਦਮੇ 'ਚ ਨੌਜਵਾਨ ਕਿਸਾਨ ਨੇ ਦਿੱਤੀ ਜਾਨ
ਕਣਕ ਦੇ ਘੱਟ ਝਾੜ ਤੋਂ ਸਦਮੇ 'ਚ ਨੌਜਵਾਨ ਕਿਸਾਨ ਨੇ ਦਿੱਤੀ ਜਾਨ

ਮਾਨਸਾ: ਜ਼ਿਲ੍ਹੇ ਦੇ ਪਿੰਡ ਮੌਜੀਆ ਵਿੱਚ ਨੌਜਵਾਨ ਕਿਸਾਨ ਨੇ ਆਪਣੀ ਫ਼ਸਲ ਦੇ ਘੱਟ ਆਏ

ਕਿਸਾਨਾਂ ਲਈ ਬੁਰੀ ਖਬਰ !
ਕਿਸਾਨਾਂ ਲਈ ਬੁਰੀ ਖਬਰ !

ਚੰਡੀਗੜ੍ਹ: ਕਿਸਾਨਾਂ ਲਈ ਬੁਰੀ ਖਬਰ ਹੈ। ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ

FCI ਇੰਸਪੈਕਟਰ 'ਤੇ ਕਣਕ ਦੀ ਖਰੀਦ ਬਦਲੇ ਰਿਸ਼ਵਤ ਲੈਣ ਦੇ ਇਲਜ਼ਾਮ
FCI ਇੰਸਪੈਕਟਰ 'ਤੇ ਕਣਕ ਦੀ ਖਰੀਦ ਬਦਲੇ ਰਿਸ਼ਵਤ ਲੈਣ ਦੇ ਇਲਜ਼ਾਮ

ਬਠਿੰਡਾ: ਕਿਸਾਨਾਂ ਤੇ ਆੜਤੀਆਂ ਨੇ ਐਫਸੀਆਈ ਇੰਸਪੈਕਟਰ ‘ਤੇ ਕਣਕ ਦੀ ਚੁਕਾਈ ਲਈ

ਕਰਜ਼ ਮਾਫੀ ਮਗਰੋਂ ਵੀ ਖੁਦਕੁਸ਼ੀਆਂ ਜਾਰੀ
ਕਰਜ਼ ਮਾਫੀ ਮਗਰੋਂ ਵੀ ਖੁਦਕੁਸ਼ੀਆਂ ਜਾਰੀ

ਬਰਨਾਲਾ: ਪੰਜਾਬ ਵਿੱਚ ਕਰਜ਼ ਮਾਫੀ ਤੋਂ ਬਾਅਦ ਵੀ ਖੁਦਕੁਸ਼ੀਆਂ ਰੁਕਣ ਦਾ ਨਾਂ ਨਹੀਂ

ਮੌਸਮ ਵਿਭਾਗ ਨੇ ਸੁਣਾਈ ਕਿਸਾਨਾਂ ਲਈ ਖੁਸ਼ਖਬਰੀ!
ਮੌਸਮ ਵਿਭਾਗ ਨੇ ਸੁਣਾਈ ਕਿਸਾਨਾਂ ਲਈ ਖੁਸ਼ਖਬਰੀ!

ਚੰਡੀਗੜ੍ਹ: ਮੌਸਮ ਵਿਭਾਗ ਨੇ ਕਿਸਾਨਾਂ ਲਈ ਖੁਸ਼ਖਬਰੀ ਸੁਣਾਈ ਹੈ। ਇਸ ਵਾਰ ਮੌਨਸੂਨ

ਮੌਸਮ ਵਿਭਾਗ ਵੱਲੋਂ ਮਾਨਸੂਨ ਸਬੰਧੀ ਭਵਿੱਖਬਾਣੀ ਜਾਰੀ
ਮੌਸਮ ਵਿਭਾਗ ਵੱਲੋਂ ਮਾਨਸੂਨ ਸਬੰਧੀ ਭਵਿੱਖਬਾਣੀ ਜਾਰੀ

ਨਵੀਂ ਦਿੱਲੀ: ਮੌਸਮ ਵਿਭਾਗ ਨੇ ਦੇਸ਼ ਦੀ ਖੇਤੀਬਾੜੀ ਲਾਈਫ਼ਲਾਈਨ ਮਾਨਸੂਨ ਬਾਰੇ