ਇਰਾਕ 'ਚ ਫਸੇ ਪੰਜਾਬੀਆਂ ਦੇ ਮਾਪਿਆਂ ਨੂੰ ਵੱਡਾ ਡਰ...!

By: ABP Sanjha | | Last Updated: Saturday, 21 October 2017 3:23 PM
ਇਰਾਕ 'ਚ ਫਸੇ ਪੰਜਾਬੀਆਂ ਦੇ ਮਾਪਿਆਂ ਨੂੰ ਵੱਡਾ ਡਰ...!

ਅੰਮ੍ਰਿਤਸਰ: ਇਰਾਕ ਵਿੱਚ ਖੂੰਖਾਰ ਦਹਿਸ਼ਤਗਰ ਜੱਥੇਬੰਦੀ ਆਈ.ਐਸ.ਆਈ.ਐਸ. ਵੱਲੋਂ ਅਗ਼ਵਾ ਕੀਤੇ 39 ਭਾਰਤੀਆਂ ਦੇ ਪਰਿਵਾਰਾਂ ਦੇ ਅੱਜ ਡੀ.ਐਨ.ਏ. ਟੈਸਟ ਕਰਵਾਉਣ ਦੇ ਹੁਕਮ ਹੋਏ ਹਨ। ਇਨ੍ਹਾਂ ਨੌਜਵਾਨਾਂ ਵਿੱਚ ਜ਼ਿਆਦਾਤਰ ਪੰਜਾਬੀ ਹਨ। ਡੀ.ਐਨ.ਏ. ਟੈਸਟ ਕਰਵਾਉਣ ਲਈ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ ਵਿੱਚ ਅੰਮ੍ਰਿਤਸਰ ਦੇ 8 ਨੌਜਵਾਨਾਂ ਦੇ ਪਰਿਵਾਰਾਂ ਨੂੰ ਬੁਲਾਇਆ ਗਿਆ ਸੀ, ਪਰ ਅੱਜ ਉਨ੍ਹਾਂ ਦਾ ਟੈਸਟ ਨਹੀਂ ਹੋ ਸਕਿਆ।

 

ਪ੍ਰਸ਼ਾਸਨ ਦੇ ਕਹਿਣ ‘ਤੇ ਇਹ ਪੀੜਤ ਪਰਿਵਾਰ ਮੈਡੀਕਲ ਕਾਲਜ ਤਾਂ ਆ ਗਏ ਪਰ ਇੱਥੇ ਉਨ੍ਹਾਂ ਨੂੰ ਇਹ ਕਹਿ ਕਿ ਵਾਪਸ ਮੋੜ ਦਿੱਤਾ ਗਿਆ ਕਿ ਹਾਲੇ ਕਾਲਜ ਵਿੱਚ ਡੀ.ਐਨ.ਏ. ਟੈਸਟ ਦੇ ਨਮੂਨੇ ਲੈਣ ਲਈ ਲੋੜੀਂਦੀ ਕਿੱਟ ਨਹੀਂ ਹੈ।

 

ਪੀੜਤ ਪਰਿਵਾਰ ਇਸ ਸਮੇਂ ਬਹੁਤ ਸਹਿਮੇ ਹੋਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਸਮੇਂ ਸਰਕਾਰ ਵੱਲੋਂ ਡੀ.ਐਨ.ਏ. ਜਾਂਚ ਕਰਵਾਉਣੀ ਕੋਈ ਸਹੀ ਸੰਕੇਤ ਨਹੀਂ ਹਨ। ਪਰਿਵਾਰਾਂ ਨੇ ਕਿਹਾ ਕਿ ਉਨ੍ਹਾਂ ਦੇ ਪੁੱਤ ਇਰਾਕ ਥੋੜ੍ਹਾ ਪੈਸਾ ਕਮਾਉਣ ਗਏ ਸੀ ਪਰ ਦਹਿਸ਼ਤਗਰਦੀ ਦੇ ਭੇਟ ਚੜ੍ਹ ਗਏ ਤੇ ਹਾਲੇ ਤਕ ਉਨ੍ਹਾਂ ਦੀ ਕੋਈ ਖ਼ਬਰ ਨਹੀਂ ਹੈ।

 

ਦੱਸ ਦੇਈਏ ਕਿ ਅੱਜ ਬਟਾਲਾ ਨਜ਼ਦੀਕ ਵਸਦੇ ਪਿੰਡ ਤਲਵੰਡੀ ਦੇ ਨੌਜਵਾਨ ਧਰਮਿੰਦਰ ਦੇ ਘਰ ਅੱਜ ਬਟਾਲਾ ਐਸ.ਐਮ.ਓ. ਦੀ ਅਗਵਾਈ ਵਿੱਚ ਟੀਮ ਨੇ ਉਸ ਦੀ ਮਾਤਾ ਦੇ ਖ਼ੂਨ ਦੇ ਨਮੂਨੇ ਲਏ। ਇਸੇ ਤਰ੍ਹਾਂ ਫ਼ਤਿਹਗੜ੍ਹ ਚੂੜੀਆਂ ਦੇ ਲਾਗੇ ਵਸਦੇ ਪਿੰਡ ਰੂਪੋਵਾਲੀ ਦੇ ਨੌਜਵਾਨ ਕੰਵਲਜੀਤ ਦੇ ਘਰ ਵੀ ਸਿਹਤ ਵਿਭਾਗ ਦੀ ਟੀਮ ਨੇ ਉਸ ਦੀ ਮਾਤਾ ਦੇ ਨਮੂਨੇ ਲਏ। ਅਜਿਹਾ ਹੀ ਇੱਕ ਪਰਿਵਾਰ ਪਿੰਡ ਤੇਲੀਆਂਵਾਲ ਵਿੱਚ ਵੀ ਵਸਦਾ ਹੈ, ਜਿੱਥੋਂ ਵੀ ਸਿਹਤ ਵਿਭਾਗ ਦੀ ਟੀਮ ਨੇ ਡੀ.ਐਨ.ਏ. ਟੈਸਟ ਲਈ ਨਮੂਨੇ ਹਾਸਲ ਕੀਤੇ ਹਨ।

 

ਜ਼ਿਕਰਯੋਗ ਹੈ ਕਿ 2014 ਵਿੱਚ ਇਰਾਕ ਵਿੱਚ ਦਹਿਸ਼ਤਗਰਤ ਜੱਥੇਬੰਦੀ ਇਸਲਾਮਿਕ ਸਟੇਟ ਦੇ ਲੜਾਕਿਆਂ ਨੇ 39 ਭਾਰਤੀਆਂ ਨੂੰ ਅਗਵਾ ਕਰ ਲਿਆ ਸੀ। ਹਾਲਾਂਕਿ, ਜੁਲਾਈ 2017 ਵਿੱਚ ਇਰਾਕੀ ਫੌਜਾਂ ਨੇ ਮੋਸੂਲ ਸ਼ਹਿਰ ਨੂੰ ਆਈ.ਐਸ. ਦੇ ਕਬਜ਼ੇ ਵਿੱਚੋਂ ਛੁਡਵਾ ਲਿਆ ਸੀ ਪਰ ਉੱਥੇ ਇਨ੍ਹਾਂ ਭਾਰਤੀਆਂ ਦਾ ਕੋਈ ਨਾਮੋ ਨਿਸ਼ਾਨ ਨਹੀਂ ਸੀ ਮਿਲਿਆ। ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਈ ਵਾਰ ਇਹ ਕਿਹਾ ਹੈ ਕਿ ਸਰਕਾਰ ਇਨ੍ਹਾਂ ਅਗਵਾ ਕੀਤੇ ਨੌਜਵਾਨਾਂ ਦੀ ਭਾਲ ਲਈ ਚਾਰਾਜੋਈ ਕਰ ਰਹੀ ਹੈ।

 

ਇਰਾਕ ਵਿੱਚ ਅਗ਼ਵਾਕਾਰਾਂ ਦੇ ਚੁੰਗਲ ‘ਚੋਂ ਨਿਕਲ ਕੇ ਆਏ ਗੁਰਦਾਸਪੁਰ ਦੇ ਪਿੰਡ ਕਾਲਾ ਅਫ਼ਗਾਨਾ ਦੇ ਹਰਜੀਤ ਮਸੀਹ ਨੇ ਦੱਸਿਆ ਸੀ ਕਿ ਆਈ.ਐਸ. ਨੇ ਅਗ਼ਵਾ ਕੀਤੇ ਸਾਰੇ ਨੌਜਵਾਨਾਂ ਨੂੰ ਮਾਰ ਦਿੱਤਾ ਹੈ। ਅਗ਼ਵਾ ਹੋਏ 39 ਦੇ ਪਰਿਵਾਰ ਹੁਣ ਤਕ ਤਕਰੀਬਨ 14 ਵਾਰ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਮਿਲ ਚੁੱਕੇ ਹਨ ਅਤੇ ਉਹ ਹਰ ਵਾਰ ਉਨ੍ਹਾਂ ਨੂੰ ਉਨ੍ਹਾਂ ਦੇ ਬੱਚੇ ਸੁਰੱਖਿਅਤ ਹਨ, ਕਹਿ ਕੇ ਭੇਜ ਦਿੰਦੀ ਸੀ।

 

ਜਦੋਂ ਮੋਸੂਲ ਤੋਂ ਦਹਿਸ਼ਤਗਰਦਾਂ ਨੂੰ ਖਦੇੜ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਸਾਰੇ ਪਰਿਵਾਰ ਆਪਣੇ ਬੱਚਿਆਂ ਦਾ ਹਾਲ ਜਾਣਨ ਲਈ ਬੇਚੈਨ ਸਨ। ਹੁਣ ਸਰਕਾਰ ਵੱਲੋਂ ਇਰਾਕ ਗਏ ਨੌਜਵਾਨਾਂ ਦੇ ਮਾਪਿਆਂ ਦੇ ਡੀ.ਐਨ.ਏ. ਟੈਸਟ ਦੇ ਫੁਰਮਾਨ ਨੇ ਪੀੜਤ ਪਰਵਾਰਾਂ ਦੇ ਹੌਸਲੇ ਤੋੜ ਦਿੱਤੇ ਹਨ। ਉਨ੍ਹਾਂ ਦੀ ਬੇਚੈਨੀ ਵਧਦੀ ਜਾ ਰਹੀ ਹੈ ਕਿ ਕਿਤੇ ਉਨ੍ਹਾਂ ਦੇ ਬੱਚਿਆਂ ਨੂੰ ਇਰਾਕ ਵਿੱਚ ਮਾਰ ਤਾਂ ਨਹੀਂ ਦਿੱਤਾ ਗਿਆ ਤੇ ਪਛਾਣ ਲਈ ਇਹ ਟੈਸਟ ਕਰਨ ਦੀ ਲੋੜ ਪੈ ਰਹੀ ਹੈ?

First Published: Saturday, 21 October 2017 3:21 PM

Related Stories

ਨੌਵੇਂ ਪਾਤਸ਼ਾਹ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ
ਨੌਵੇਂ ਪਾਤਸ਼ਾਹ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ

ਅੰਮ੍ਰਿਤਸਰ: ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ

ਹੁਣ ਗਿਆਨੀ ਗੁਰਬਚਨ ਸਿੰਘ ਨੇ ਸੁਣਾਈਆਂ ਮੋਦੀ ਸਰਕਾਰ ਨੂੰ ਖਰੀਆਂ-ਖਰੀਆਂ
ਹੁਣ ਗਿਆਨੀ ਗੁਰਬਚਨ ਸਿੰਘ ਨੇ ਸੁਣਾਈਆਂ ਮੋਦੀ ਸਰਕਾਰ ਨੂੰ ਖਰੀਆਂ-ਖਰੀਆਂ

ਅੰਮ੍ਰਿਤਸਰ: ਦਿੱਲੀ ਸਥਿਤ ਦਿਆਲ ਸਿੰਘ ਕਾਲਜ ਦਾ ਨਾਮ ਬਦਲੇ ਜਾਣ ਦੇ ਮਾਮਲੇ ‘ਤੇ

ਮਜੀਠਾ ਹਲਕੇ 'ਚ ਵਾਰਦਾਤਾਂ ਲਈ ਜ਼ਿੰਮੇਵਾਰ ਕੌਣ?
ਮਜੀਠਾ ਹਲਕੇ 'ਚ ਵਾਰਦਾਤਾਂ ਲਈ ਜ਼ਿੰਮੇਵਾਰ ਕੌਣ?

ਅੰਮ੍ਰਿਤਸਰ: ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਨੇ ਪੰਜਾਬ ਤੇ ਖ਼ਾਸ

ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲੇ ਸ਼ਿਵ ਸੈਨਿਕ ਕੌਣ? ਸੂਬਾ ਪ੍ਰਧਾਨ ਯੋਗਰਾਜ ਨੇ ਉਠਾਏ ਗੰਭੀਰ ਸਵਾਲ
ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲੇ ਸ਼ਿਵ ਸੈਨਿਕ ਕੌਣ? ਸੂਬਾ ਪ੍ਰਧਾਨ ਯੋਗਰਾਜ ਨੇ...

ਅੰਮ੍ਰਿਤਸਰ: ਪੰਜਾਬ ਵਿੱਚ ਆਏ ਦਿਨ ਸ਼ਿਵ ਸੈਨਾ ਦੇ ਨਾਮ ‘ਤੇ ਕਿਸੇ ਦੂਜੇ ਧਰਮ

ਨਵਜੋਤ ਸਿੱਧੂ ਦੀ ਕਾਲੋਨੀ 'ਚੋਂ ਬੰਦੂਕ ਦੀ ਨੋਕ 'ਤੇ ਲੁੱਟੀ ਕਾਰ
ਨਵਜੋਤ ਸਿੱਧੂ ਦੀ ਕਾਲੋਨੀ 'ਚੋਂ ਬੰਦੂਕ ਦੀ ਨੋਕ 'ਤੇ ਲੁੱਟੀ ਕਾਰ

ਅੰਮ੍ਰਿਤਸਰ: ਗੁਰੂ ਨਗਰੀ ਵਿੱਚ ਲੁੱਟ ਖੋਹ ਦੀਆਂ ਵਾਰਦਾਤਾਂ ਰੁਕਣ ਦਾ ਨਾਂਅ ਨਹੀਂ

ਸੜਕਾਂ 'ਤੇ ਉੱਤਰੇ ਅਕਾਲੀਆਂ ਨੇ ਸਾੜੇ ਕੇਜਰੀਵਾਲ-ਖਹਿਰਾ ਦੇ ਪੁਤਲੇ
ਸੜਕਾਂ 'ਤੇ ਉੱਤਰੇ ਅਕਾਲੀਆਂ ਨੇ ਸਾੜੇ ਕੇਜਰੀਵਾਲ-ਖਹਿਰਾ ਦੇ ਪੁਤਲੇ

ਅੰਮ੍ਰਿਤਸਰ: ਆਮ ਆਦਮੀ ਪਾਰਟੀ ਵਿਧਾਇਕ ਅਤੇ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ

ਢੱਡਰੀਆਂ ਵਾਲੇ ਦੇ ਬਿਆਨ ਤੋਂ ਅਣਜਾਣ ਜਥੇਦਾਰ !
ਢੱਡਰੀਆਂ ਵਾਲੇ ਦੇ ਬਿਆਨ ਤੋਂ ਅਣਜਾਣ ਜਥੇਦਾਰ !

ਅੰਮ੍ਰਿਤਸਰ: ਬੀਤੇ ਦਿਨੀਂ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਹੋਈ ਪੰਜ ਸਿੰਘ

ਹਰਿਮੰਦਰ ਸਾਹਿਬ ਨਤਮਸਤਕ ਹੋਣ ਮਗਰੋਂ ਦੇਸ਼ ਦੇ ਰਾਸ਼ਟਰਪਤੀ ਨੇ ਕੀ ਲਿਖਿਆ ? ਜਾਣੋ
ਹਰਿਮੰਦਰ ਸਾਹਿਬ ਨਤਮਸਤਕ ਹੋਣ ਮਗਰੋਂ ਦੇਸ਼ ਦੇ ਰਾਸ਼ਟਰਪਤੀ ਨੇ ਕੀ ਲਿਖਿਆ ? ਜਾਣੋ

ਅੰਮ੍ਰਿਤਸਰ: ਦੇਸ਼ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅੱਜ ਆਪਣੀ ਪਤਨੀ ਸਮੇਤ ਸ੍ਰੀ