ਕਿਸਾਨਾਂ ਤੋਂ ਬਾਅਦ ਕਿਰਤੀਆਂ ਨੇ ਕੀਤਾ ਸਰਕਾਰ ਦੇ ਨੱਕ 'ਚ ਦਮ

By: ਰਵੀ ਇੰਦਰ ਸਿੰਘ | | Last Updated: Monday, 8 January 2018 6:58 PM
ਕਿਸਾਨਾਂ ਤੋਂ ਬਾਅਦ ਕਿਰਤੀਆਂ ਨੇ ਕੀਤਾ ਸਰਕਾਰ ਦੇ ਨੱਕ 'ਚ ਦਮ

ਬਠਿੰਡਾ: ਕਿਸਾਨਾਂ ਤੋਂ ਬਾਅਦ ਹੁਣ ਖੇਤ ਮਜ਼ਦੂਰ ਆਪਣੀਆਂ ਮੰਗਾਂ ਦੀ ਪੂਰਤੀ ਲਈ ਮੈਦਾਨ ਵਿੱਚ ਕੁੱਦ ਆਏ ਹਨ। ਅੱਜ ਬਠਿੰਡਾ ਪਾਵਰ ਹਾਊਸ ਰੋਡ ‘ਤੇ ਪੰਜਾਬ ਦੇ ਖੇਤ ਮਜ਼ਦੂਰਾਂ ਨੇ ਵਿਸ਼ਾਲ ਰੈਲੀ ਕੀਤੀ। ਖੇਤ ਮਜ਼ਦੂਰਾਂ ਨੇ ਕਰਜ਼ਾ ਮੁਆਫੀ ਦੇ ਨਾਲ ਸਰਕਾਰ ਦੇ ਹੋਰਨਾਂ ਵਾਅਦਿਆਂ ਨੂੰ ਵੀ ਪੂਰਾ ਕਰਨ ਲਈ ਜ਼ਬਰਦਸਤ ਪ੍ਰਦਰਸ਼ਨ ਕੀਤਾ। ਇਸ ਰੈਲੀ ਤੋਂ ਬਾਅਦ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੈਪਟਨ ਸਰਕਾਰ ਨੂੰ ਖਰੀਆਂ-ਖਰੀਆਂ ਸੁਣਾਈਆਂ।

 

“ਕਰਜ਼ਾ ਮੁਕਤੀ-ਜ਼ਮੀਨ ਪ੍ਰਾਪਤੀ ਰੈਲੀ” ਦੇ ਨਾਂ ਹੇਠ ਇਸ ਸੂਬਾ ਪੱਧਰੀ ਰੈਲੀ ਵਿੱਚ ਪੂਰੇ ਪੰਜਾਬ ਤੋਂ ਮਰਦ ਮਜ਼ਦੂਰਾਂ ਦੇ ਨਾਲ-ਨਾਲ ਵੱਡੀ ਗਿਣਤੀ ਵਿੱਚ ਔਰਤਾਂ ਨੇ ਵੀ ਸ਼ਮੂਲੀਅਤ ਕੀਤੀ। ਹੱਥਾਂ ਵਿੱਚ ਸਰਕਾਰ ਵਿਰੋਧੀ ਨਾਅਰਿਆਂ ਵਾਲੀਆਂ ਤਖ਼ਤੀਆਂ ਫੜੀ ਇਨ੍ਹਾਂ ਮਜ਼ਦੂਰਾਂ ਨੇ ਸਰਕਾਰ ਖਿਲਾਫ ਜੰਮ ਕੇ ਭੜਾਸ ਕੱਢੀ।

 

ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਨੇ ਕਿਹਾ ਕਿ ਤਕਰੀਬਨ 10 ਮਹੀਨੇ ਪਹਿਲਾਂ ਕੈਪਟਨ ਅਮਰਿੰਦਰ ਨੇ ਉਨ੍ਹਾਂ ਨਾਲ ਬਠਿੰਡਾ ਵਿੱਚ ਹੀ ਵਾਅਦਾ ਕੀਤਾ ਸੀ ਕਿ ਮਜ਼ਦੂਰਾਂ ਦੇ ਕਰਜ਼ੇ ਮਾਫ਼ ਕਰਨ, ਬੁਢਾਪਾ ਪੈਨਸ਼ਨਾਂ ਤੇ ਸ਼ਗਨ ਸਕੀਮਾਂ, ਪੰਜ-ਪੰਜ ਮਰਲੇ ਦੇ ਪਲਾਟ ਦੇ ਨਾਲ-ਨਾਲ ਹਰ ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਪਰ ਜਦੋਂ ਕਰਜ਼ਾ ਮਾਫ਼ੀ ਦੇ ਐਲਾਨ ਕੀਤੇ ਜਾ ਰਹੇ ਨੇ ਤਾਂ ਖੇਤ ਮਜ਼ਦੂਰਾਂ ਨੂੰ ਬਿਲਕੁਲ ਪਾਸੇ ਕਰ ਦਿੱਤਾ ਗਿਆ ਹੈ।

 

ਮਜ਼ਦੂਰ ਆਗੂ ਨੇ ਕਿਹਾ ਕਿ ਤੇਜ਼ ਰਫਤਾਰ ਮਸ਼ੀਨਰੀ ਦੇ ਚੱਲਦਿਆਂ ਮਜ਼ਦੂਰ ਪਹਿਲਾਂ ਤੋਂ ਹੀ ਵਿਹਲਾ ਹੈ ਤੇ ਜਥੇਬੰਦੀ ਦੇ ਸਰਵੇਖਣ ਮੁਤਾਬਕ ਹਰ ਮਜ਼ਦੂਰ ਦੇ ਸਿਰ ਤੇ ਔਸਤਨ 91 ਹਜਾਰ ਕਰਜ਼ਾ ਹੈ ਤੇ ਮਕਾਨ, ਵਿਆਹ ਜਾਂ ਬਿਮਾਰੀ ਆਦਿ ਲਈ ਮਜ਼ਦੂਰ ਨੂੰ ਸੂਦਖੋਰਾਂ ਕੋਲੋਂ 26 ਰੁਪਏ ਤੋਂ ਲੈ ਕੇ 60 ਰੁਪਏ ਪ੍ਰਤੀ ਸੈਂਕੜਾ ਵਿਆਜ ‘ਤੇ ਰਕਮ ਲੈਣੀ ਪੈਂਦੀ ਹੈ।

 

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਰਕਾਰੀ ਅੰਕੜਿਆਂ ਮੁਤਾਬਕ ਤਕਰੀਬਨ ਸਾਢੇ ਸੱਤ ਲੱਖ ਮਜ਼ਦੂਰ ਹਨ ਜਦਕਿ ਕਰੀਬ ਪੰਦਰਾਂ ਲੱਖ ਮਜ਼ਦੂਰ ਖੇਤੀ ਕਿੱਤੇ ਵਿੱਚ ਲੱਗੇ ਹੋਏ ਹਨ। ਯੂਨੀਵਰਸਿਟੀਆਂ ਦੇ ਸਰਵੇਖਣਾਂ ਮੁਤਾਬਕ ਪੰਜਾਬ ਵਿੱਚ ਕਰਜ਼ੇ ਤੇ ਆਰਥਿਕ ਤੰਗੀ ਕਾਰਨ 55 ਪ੍ਰਤੀਸ਼ਤ ਕਿਸਾਨ ਆਤਮ ਹੱਤਿਆ ਕਰਦੇ ਹਨ ਤਾਂ 45 ਫ਼ੀਸਦੀ ਮਜ਼ਦੂਰ ਵੀ ਖ਼ੁਦਕੁਸ਼ੀ ਕਰ ਜਾਂਦੇ ਹਨ। ਆਗੂ ਨੇ ਕਿਹਾ ਕਿ ਇਸ ਤੋਂ ਬਾਅਦ ਸਰਕਾਰ ਦਾ ਇਹ ਕਹਿਣਾ ਕਿ ਮਜ਼ਦੂਰਾਂ ਦੇ ਕਰਜ਼ੇ ਬਾਰੇ ਕੋਈ ਠੋਸ ਅੰਕੜੇ ਨਹੀਂ, ਆਪਣੇ ਆਪ ਵਿੱਚ ਹੀ ਹਾਸੋਹੀਣਾ ਹੈ।

 

ਆਗੂ ਨੇ ਕਿਹਾ ਕਿ ਮਜ਼ਦੂਰਾਂ ਨੂੰ ਸਿਰਫ ਸਰਕਾਰ ਇੱਕ ਵੋਟ ਬੈਂਕ ਵਜੋਂ ਇਸਤੇਮਾਲ ਕਰਦੀ ਹੈ। ਮਜ਼ਦੂਰਾਂ ਦਾ ਕਰਜ਼ਾ ਮਾਫ਼ ਕਰਨਾ, ਬੈਂਕਾਂ ਤੋਂ ਬਿਨਾਂ ਗਾਰੰਟੀ ਤੇ ਬਿਨਾਂ ਵਿਆਜ ਵਿਆਜ ਦੇ ਲੰਬੀ ਮਿਆਦ ਦੇ ਕਰਜ਼ੇ, ਨਾਲ ਹੀ ਜ਼ਮੀਨ ਸੁਧਾਰ ਕਾਨੂੰਨ ਮੁਤਾਬਕ ਸਾਢੇ ਸਤਾਰਾਂ ਏਕੜ ਤੋਂ ਉੱਪਰ ਦੀਆਂ ਜ਼ਮੀਨਾਂ ਨੂੰ ਮਜ਼ਦੂਰਾਂ ਅਤੇ ਛੋਟੇ ਕਿਸਾਨਾਂ ਵਿੱਚ ਵੰਡਿਆ ਜਾਵੇ ਇਸ ਦੇ ਨਾਲ ਹੀ ਮਜ਼ਦੂਰਾਂ ਨੇ ਸਰਕਾਰੀ ਨੌਕਰੀਆਂ ਤੇ ਦਸ-ਦਸ ਮਰਲੇ ਦੇ ਪਲਾਟਾਂ ਦੀ ਮੰਗ ਵੀ ਕੀਤੀ ਹੈ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦੇ ਕਿਹਾ ਕਿ ਅੱਜ ਅਸੀਂ ਸੰਘਰਸ਼ ਦਾ ਐਲਾਨ ਕੀਤਾ ਹੈ ਜੇਕਰ ਸਰਕਾਰ ਨੇ ਜਲਦੀ ਸਾਡੀ ਗੱਲ ਨਾ ਮੰਨੀ ਤਾਂ ਜਲਦੀ ਹੀ ਲੜੀਵਾਰ ਸੰਘਰਸ਼ ਛੇੜਿਆ ਜਾਵੇਗਾ।

 

ਮਜ਼ਦੂਰਾਂ ਦੇ ਮੁੱਦੇ ‘ਤੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅਕਾਲੀ ਭਾਜਪਾ ਸਰਕਾਰ ਦੇ ਫੈਸਲੇ ਨੂੰ ਇਤਿਹਾਸਕ ਕਰਾਰ ਦਿੰਦਿਆਂ ਕਿਹਾ ਕਿ ਅਸੀਂ ਨਰਮੇ ਦੇ ਖਰਾਬੇ ਕਾਰਨ 640 ਕਰੋੜ ਰੁਪਏ ਕਿਸਾਨਾਂ ਨੂੰ ਤੇ 64 ਕਰੋੜ ਰੁਪਏ ਮਜ਼ਦੂਰਾਂ ਨੂੰ ਦਿੱਤੇ ਸੀ। ਕੇਂਦਰੀ ਮੰਤਰੀ ਨੇ ਕਿਹਾ ਕਿ ਕੈਪਟਨ ਸਰਕਾਰ ਬੁਰੀ ਤਰ੍ਹਾਂ ਫੇਲ੍ਹ ਹੋਈ ਹੈ।

First Published: Monday, 8 January 2018 6:58 PM

Related Stories

ਹੁਣ ਇਹ ਫਲ ਵੀ ਬਾਗ਼ ਦੇ ਘੇਰੇ ਵਿੱਚ ਹੋਣਗੇ ਸ਼ਾਮਲ
ਹੁਣ ਇਹ ਫਲ ਵੀ ਬਾਗ਼ ਦੇ ਘੇਰੇ ਵਿੱਚ ਹੋਣਗੇ ਸ਼ਾਮਲ

ਚੰਡੀਗੜ੍ਹ : ਅੰਗੂਰ, ਅਮਰੂਦ ਤੇ ਕੇਲੇ ਅਧੀਨ ਭੂਮੀ ਹੁਣ ਬਾਗ਼ ਦੇ ਘੇਰੇ ਵਿਚ ਆਵੇਗੀ।

ਕਿਸਾਨਾਂ ਨੇ ਖੋਲ੍ਹਿਆ ਕੈਪਟਨ ਸਰਕਾਰ ਵਿਰੁੱਧ ਮੋਰਚਾ
ਕਿਸਾਨਾਂ ਨੇ ਖੋਲ੍ਹਿਆ ਕੈਪਟਨ ਸਰਕਾਰ ਵਿਰੁੱਧ ਮੋਰਚਾ

ਪਟਿਆਲਾ: ਚੋਣ ਵਾਅਦਿਆਂ ਦੀ ਪੂਰਤੀ ਨਾ ਕਰਨ ਦੇ ਰੋਸ ਵਿੱਚ ਕਿਸਾਨਾਂ ਨੇ ਕੈਪਟਨ

ਖੁਲਾਸਾ :15 ਸਾਲਾਂ ਚ 16 ਹਜ਼ਾਰਾਂ ਕਿਸਾਨਾਂ ਨੇ ਕੀਤੀ ਖੁਦਕੁਸ਼ੀ
ਖੁਲਾਸਾ :15 ਸਾਲਾਂ ਚ 16 ਹਜ਼ਾਰਾਂ ਕਿਸਾਨਾਂ ਨੇ ਕੀਤੀ ਖੁਦਕੁਸ਼ੀ

ਚੰਡੀਗੜ੍ਹ :ਪਿਛਲੇ 15 ਸਾਲਾਂ ਵਿਚ ਪੰਜਾਬ ‘ਚ 16 ਹਜ਼ਾਰ 606 ਕਿਸਾਨ ਤੇ ਖੇਤ ਮਜ਼ਦੂਰ

ਘਰ ਬੈਠਿਆਂ ਹੀ ਮਿਲਣਗੇ ਮਾਰਕਫੈੱਡ ਦੇ ਉਤਪਾਦ
ਘਰ ਬੈਠਿਆਂ ਹੀ ਮਿਲਣਗੇ ਮਾਰਕਫੈੱਡ ਦੇ ਉਤਪਾਦ

ਚੰਡੀਗੜ੍ਹ: ਮਾਰਕਫੈੱਡ ਦੀਆਂ ਮਿਆਰੀ ਖੁਰਾਕੀ ਵਸਤਾਂ ਹੁਣ ਤੁਹਾਨੂੰ ਘਰ ਬੈਠਿਆਂ ਹੀ

ਕੈਪਟਨ ਸਰਕਾਰ ਖਿਲਾਫ ਨਿੱਤਰੀਆਂ 7 ਕਿਸਾਨ ਜਥੇਬੰਦੀਆਂ 
ਕੈਪਟਨ ਸਰਕਾਰ ਖਿਲਾਫ ਨਿੱਤਰੀਆਂ 7 ਕਿਸਾਨ ਜਥੇਬੰਦੀਆਂ 

ਚੰਡੀਗੜ੍ਹ: ਸੰਪੂਰਨ ਕਰਜ਼ਾ ਮਾਫੀ ਦੀ ਮੰਗ ਨੂੰ ਲੈ ਕੇ ਪੰਜਾਬ ਦੀਆਂ ਸੱਤ ਕਿਸਾਨ

ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਫ਼ਾਹਾ ਲੈ ਕੇ ਖ਼ੁਦਕੁਸ਼ੀ ਕੀਤੀ
ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਫ਼ਾਹਾ ਲੈ ਕੇ ਖ਼ੁਦਕੁਸ਼ੀ ਕੀਤੀ

ਫਗਵਾੜਾ: ਨੇੜਲੇ ਪਿੰਡ ਭਾਣੌਕੀ ਵਿੱਚ ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਫ਼ਾਹਾ ਲੈ ਕੇ

ਕਰਜ਼ਾ ਮਾਫੀ ਲਿਸਟ 'ਚ ਨਾਮ ਨਾ ਆਉਣ 'ਤੇ ਕਿਸਾਨ ਨੇ ਕੀਤੀ ਖੁਦਕੁਸ਼ੀ
ਕਰਜ਼ਾ ਮਾਫੀ ਲਿਸਟ 'ਚ ਨਾਮ ਨਾ ਆਉਣ 'ਤੇ ਕਿਸਾਨ ਨੇ ਕੀਤੀ ਖੁਦਕੁਸ਼ੀ

ਬਠਿੰਡਾ: ਕਰਜ਼ਾ ਮਾਫੀ ਦੀ ਲਿਸਟ ਵਿੱਚ ਨਾਮ ਨਾ ਆਉਣ ਤੋਂ ਦੁਖੀ ਕਿਸਾਨ ਨੇ ਖੁਦਕੁਸ਼ੀ

ਕਰਜ਼ੇ ਤੋਂ ਦੁਖੀ ਕਿਸਾਨ ਜਸਵੰਤ ਸਿੰਘ ਵਲੋਂ ਜ਼ਹਿਰ ਖਾ ਕੇ ਖੁਦਕੁਸ਼ੀ
ਕਰਜ਼ੇ ਤੋਂ ਦੁਖੀ ਕਿਸਾਨ ਜਸਵੰਤ ਸਿੰਘ ਵਲੋਂ ਜ਼ਹਿਰ ਖਾ ਕੇ ਖੁਦਕੁਸ਼ੀ

ਲੁਧਿਆਣਾ- ਚੌਕੀ ਮੱਤੇਵਾੜਾ ਦੇ ਪਿੰਡ ਜੀਵਨ ਨਗਰ ਵਿਚ ਕਰਜ਼ੇ ਤੋਂ ਦੁਖੀ ਕਿਸਾਨ

ਆਲੂ ਨੇ ਰੋਲੇ ਕਿਸਾਨ, ਰੂੜੀਆਂ 'ਤੇ ਸੁੱਟੀ ਪੁੱਤਾਂ ਵਾਂਗ ਪਾਲੀ ਫਸਲ
ਆਲੂ ਨੇ ਰੋਲੇ ਕਿਸਾਨ, ਰੂੜੀਆਂ 'ਤੇ ਸੁੱਟੀ ਪੁੱਤਾਂ ਵਾਂਗ ਪਾਲੀ ਫਸਲ

ਸੁਖਵਿੰਦਰ ਸਿੰਘ   ਚੰਡੀਗੜ੍ਹ: ਕਿਸਾਨ ਉੱਤੇ ਕਰਜ਼ਾ ਕਿਵੇਂ ਚੜ੍ਹਦਾ ਹੈ, ਇਸ ਦੀ

ਖੇਤੀਬਾੜੀ ਅਧਿਕਾਰੀ ਕਰਦਾ ਸੀ ਇਹ ਕਾਰਾ! ਘਰੋਂ ਮਿਲੇ ਸਵਾ ਦੋ ਕਰੋੜ ਰੁਪਏ..
ਖੇਤੀਬਾੜੀ ਅਧਿਕਾਰੀ ਕਰਦਾ ਸੀ ਇਹ ਕਾਰਾ! ਘਰੋਂ ਮਿਲੇ ਸਵਾ ਦੋ ਕਰੋੜ ਰੁਪਏ..

ਨਵੀਂ ਦਿੱਲੀ-ਸੀ. ਬੀ. ਆਈ. ਨੇ ਕੇਂਦਰੀ ਖੇਤੀਬਾੜੀ ਮੰਤਰਾਲੇ ਦੇ ਇਕ ਅਧਿਕਾਰੀ ਆਰ. ਕੇ.