ਕਿਸਾਨ ਸਿਰ 41,700 ਰੁਪਏ ਕਰਜ਼ਾ, ਸਿਰਫ 7 ਰੁਪਏ ਮਾਫ

By: Sukhwinder Singh | | Last Updated: Saturday, 6 January 2018 6:14 PM
ਕਿਸਾਨ ਸਿਰ 41,700 ਰੁਪਏ ਕਰਜ਼ਾ, ਸਿਰਫ 7 ਰੁਪਏ ਮਾਫ

ਚੰਡੀਗੜ੍ਹ: ਪੰਜਾਬ ਸਰਕਾਰ ਦੀ ਕਿਸਾਨਾਂ ਦੇ ਕਰਜ਼ਾ ਮੁਆਫੀ ਦੀ ਸੂਚੀ ਵਿੱਚ ਨਵੇਂ ਤੋਂ ਨਵੇਂ ਹੈਰਾਨ ਕਰਨ ਵਾਲੇ ਖੁਲਾਸੇ ਹੋ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਪਿੰਡ ਘਮਰੌਦਾ ਵਿੱਚ ਹੋਇਆ, ਜਿੱਥੋਂ ਦੇ ਕਿਸਾਨ ਬਲਵਿੰਦਰ ਸਿੰਘ ਦਾ ਕਰਜ਼ਾ ਮੁਆਫੀ ਸੂਚੀ ਵਿੱਚ ਸਿਰਫ ਸੱਤ ਰੁਪਏ ਕਰਜ਼ਾ ਮੁਆਫ ਹੋਇਆ ਹੈ।
ਬਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਕੁਝ ਸਾਲ ਪਹਿਲਾਂ ਸੁਸਾਇਟੀ ਤੋਂ 41,700 ਰੁਪਏ ਦਾ ਕਗਜ਼ਾ ਲਿਆ ਸੀ। ਜਦੋਂ ਹੁਣ ਨਵੇਂ ਸਾਲ ‘ਤੇ ਕਰਜ਼ਾ ਮੁਆਫੀ ਦੀ ਲਿਸਟ ਆਈ ਤਾਂ ਸਰਕਾਰ ਨੇ ਉਸ ਵਿੱਚ 7 ਰੁਪਏ ਕਰਜ਼ਾ ਮੁਆਫ ਕਰਕੇ ਉਸ ਨਾਲ ਕੋਝਾ ਮਜ਼ਾਕ ਕੀਤਾ। ਉਸ ਨੇ ਤੁਰੰਤ ਇਹ ਮਸਲਾ ਸੁਸਾਇਟੀ ਦੇ ਸਕੱਤਰ ਕੋਲ ਉਠਾਇਆ, ਜਿਸ ਨੇ ਉਸ ਨੂੰ ਐਸ.ਡੀ.ਐਮ. ਨਾਭਾ ਦੇ ਦਫ਼ਤਰ ਭੇਜ ਦਿੱਤਾ। ਅੱਗੇ ਉਨ੍ਹਾਂ ਉਸ ਦਾ ਕੇਸ ਤਹਿਸੀਲਦਾਰ ਦਫ਼ਤਰ ਨੂੰ ਰੈਫਰ ਕਰ ਦਿੱਤਾ।
ਉਨ੍ਹਾਂ ਨੇ ਫਾਈਲ ਨੂੰ ਲੋਕਲ ਪਟਵਾਰੀ ਕੋਲ ਭੇਜ ਦਿੱਤਾ। ਸਥਾਨਕ ਪਟਵਾਰੀ ਵੀ ਕੋਈ ਵਾਜ਼ਬ ਜਵਾਬ ਨਾ ਦੇ ਸਕਿਆ। ਇਸ ਤੋਂ ਬਾਅਦ ਉਹ ਮੁੜ ਤਹਿਸੀਲਦਾਰ ਦਫ਼ਤਰ ਗਏ। ਇਥੋਂ ਉਸ ਨੂੰ ਭਰੋਸਾ ਮਿਲਿਆ ਕਿ ਉਸ ਦਾ ਪੂਰਾ ਕਰਜ਼ਾ ਮੁਆਫ ਕਰਵਾਇਆ ਜਾਵੇਗਾ।
ਬਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਗੁਰਮੀਤ ਕੌਰ ਵੱਲ 62 ਹਜ਼ਾਰ ਰੁਪਏ ਦਾ ਕਰਜ਼ਾ ਹੈ, ਜਿਸ ਦਾ ਲਿਸਟ ਵਿਚ ਕਿਤੇ ਨਾਂ ਹੀ ਨਹੀਂ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਸਕੱਤਰ ਜਗਮੋਹਨ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਇਹ ਕਿਸਾਨਾਂ ਨਾਲ ਕੋਝਾ ਮਜ਼ਾਕ ਹੈ। ਇਸ ਖਿਲਾਫ਼ ਭਾਰਤੀ ਕਿਸਾਨ ਯੂਨੀਅਨ ਡਿਪਟੀ ਕਮਿਸ਼ਨਰ ਦਫ਼ਤਰ ਦਾ ਘਿਰਾਓ ਕਰਕੇ ਇਸ ਦਾ ਵਿਰੋਧ ਕਰੇਗੀ।
First Published: Friday, 5 January 2018 1:50 PM

Related Stories

ਭਾਰਤ ਦੀ 73 ਫੀਸਦੀ ਜਾਇਦਾਦ ਇੱਕ ਫੀਸਦੀ ਲੋਕਾਂ ਦੀ ਜੇਬ 'ਚ
ਭਾਰਤ ਦੀ 73 ਫੀਸਦੀ ਜਾਇਦਾਦ ਇੱਕ ਫੀਸਦੀ ਲੋਕਾਂ ਦੀ ਜੇਬ 'ਚ

ਨਵੀਂ ਦਿੱਲੀ: ਭਾਰਤ ਵਿੱਚ ਸਭ ਤੋਂ ਧਨੀ ਇੱਕ ਫ਼ੀਸਦੀ ਅਮੀਰਾਂ ਨੇ ਪਿਛਲੇ ਸਾਲ 73 ਫ਼ੀਸਦੀ

4 ਏਕੜ ਦੇ ਮਾਲਕ ਭੁਪਿੰਦਰ ਦਾ ਕਾਰਨਾਮਾ, ਸਾਲਾਨਾ 8 ਲੱਖ ਕਮਾਈ
4 ਏਕੜ ਦੇ ਮਾਲਕ ਭੁਪਿੰਦਰ ਦਾ ਕਾਰਨਾਮਾ, ਸਾਲਾਨਾ 8 ਲੱਖ ਕਮਾਈ

ਮੁਹਾਲੀ: ਲੀਹ ਤੋਂ ਹਟ ਕੇ ਪਿੰਡ ਭੂਪਨਗਰ ਦੇ ਕਿਸਾਨ ਭੁਪਿੰਦਰ ਸਿੰਘ ਆਪਣੀ ਮਾਲਕੀ

 ਇਹ ਫਲ ਵੀ ਬਾਗ਼ ਦੇ ਘੇਰੇ ਵਿੱਚ ਹੋਣਗੇ ਸ਼ਾਮਲ
ਇਹ ਫਲ ਵੀ ਬਾਗ਼ ਦੇ ਘੇਰੇ ਵਿੱਚ ਹੋਣਗੇ ਸ਼ਾਮਲ

ਚੰਡੀਗੜ੍ਹ : ਅੰਗੂਰ, ਅਮਰੂਦ ਤੇ ਕੇਲੇ ਅਧੀਨ ਭੂਮੀ ਹੁਣ ਬਾਗ਼ ਦੇ ਘੇਰੇ ਵਿਚ ਆਵੇਗੀ।

ਕਿਸਾਨਾਂ ਨੇ ਖੋਲ੍ਹਿਆ ਕੈਪਟਨ ਸਰਕਾਰ ਵਿਰੁੱਧ ਮੋਰਚਾ
ਕਿਸਾਨਾਂ ਨੇ ਖੋਲ੍ਹਿਆ ਕੈਪਟਨ ਸਰਕਾਰ ਵਿਰੁੱਧ ਮੋਰਚਾ

ਪਟਿਆਲਾ: ਚੋਣ ਵਾਅਦਿਆਂ ਦੀ ਪੂਰਤੀ ਨਾ ਕਰਨ ਦੇ ਰੋਸ ਵਿੱਚ ਕਿਸਾਨਾਂ ਨੇ ਕੈਪਟਨ

ਖੁਲਾਸਾ :15 ਸਾਲਾਂ ਚ 16 ਹਜ਼ਾਰਾਂ ਕਿਸਾਨਾਂ ਨੇ ਕੀਤੀ ਖੁਦਕੁਸ਼ੀ
ਖੁਲਾਸਾ :15 ਸਾਲਾਂ ਚ 16 ਹਜ਼ਾਰਾਂ ਕਿਸਾਨਾਂ ਨੇ ਕੀਤੀ ਖੁਦਕੁਸ਼ੀ

ਚੰਡੀਗੜ੍ਹ :ਪਿਛਲੇ 15 ਸਾਲਾਂ ਵਿਚ ਪੰਜਾਬ ‘ਚ 16 ਹਜ਼ਾਰ 606 ਕਿਸਾਨ ਤੇ ਖੇਤ ਮਜ਼ਦੂਰ

ਘਰ ਬੈਠਿਆਂ ਹੀ ਮਿਲਣਗੇ ਮਾਰਕਫੈੱਡ ਦੇ ਉਤਪਾਦ
ਘਰ ਬੈਠਿਆਂ ਹੀ ਮਿਲਣਗੇ ਮਾਰਕਫੈੱਡ ਦੇ ਉਤਪਾਦ

ਚੰਡੀਗੜ੍ਹ: ਮਾਰਕਫੈੱਡ ਦੀਆਂ ਮਿਆਰੀ ਖੁਰਾਕੀ ਵਸਤਾਂ ਹੁਣ ਤੁਹਾਨੂੰ ਘਰ ਬੈਠਿਆਂ ਹੀ

ਕੈਪਟਨ ਸਰਕਾਰ ਖਿਲਾਫ ਨਿੱਤਰੀਆਂ 7 ਕਿਸਾਨ ਜਥੇਬੰਦੀਆਂ 
ਕੈਪਟਨ ਸਰਕਾਰ ਖਿਲਾਫ ਨਿੱਤਰੀਆਂ 7 ਕਿਸਾਨ ਜਥੇਬੰਦੀਆਂ 

ਚੰਡੀਗੜ੍ਹ: ਸੰਪੂਰਨ ਕਰਜ਼ਾ ਮਾਫੀ ਦੀ ਮੰਗ ਨੂੰ ਲੈ ਕੇ ਪੰਜਾਬ ਦੀਆਂ ਸੱਤ ਕਿਸਾਨ

ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਫ਼ਾਹਾ ਲੈ ਕੇ ਖ਼ੁਦਕੁਸ਼ੀ ਕੀਤੀ
ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਫ਼ਾਹਾ ਲੈ ਕੇ ਖ਼ੁਦਕੁਸ਼ੀ ਕੀਤੀ

ਫਗਵਾੜਾ: ਨੇੜਲੇ ਪਿੰਡ ਭਾਣੌਕੀ ਵਿੱਚ ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਫ਼ਾਹਾ ਲੈ ਕੇ

ਕਰਜ਼ਾ ਮਾਫੀ ਲਿਸਟ 'ਚ ਨਾਮ ਨਾ ਆਉਣ 'ਤੇ ਕਿਸਾਨ ਨੇ ਕੀਤੀ ਖੁਦਕੁਸ਼ੀ
ਕਰਜ਼ਾ ਮਾਫੀ ਲਿਸਟ 'ਚ ਨਾਮ ਨਾ ਆਉਣ 'ਤੇ ਕਿਸਾਨ ਨੇ ਕੀਤੀ ਖੁਦਕੁਸ਼ੀ

ਬਠਿੰਡਾ: ਕਰਜ਼ਾ ਮਾਫੀ ਦੀ ਲਿਸਟ ਵਿੱਚ ਨਾਮ ਨਾ ਆਉਣ ਤੋਂ ਦੁਖੀ ਕਿਸਾਨ ਨੇ ਖੁਦਕੁਸ਼ੀ

ਕਰਜ਼ੇ ਤੋਂ ਦੁਖੀ ਕਿਸਾਨ ਜਸਵੰਤ ਸਿੰਘ ਵਲੋਂ ਜ਼ਹਿਰ ਖਾ ਕੇ ਖੁਦਕੁਸ਼ੀ
ਕਰਜ਼ੇ ਤੋਂ ਦੁਖੀ ਕਿਸਾਨ ਜਸਵੰਤ ਸਿੰਘ ਵਲੋਂ ਜ਼ਹਿਰ ਖਾ ਕੇ ਖੁਦਕੁਸ਼ੀ

ਲੁਧਿਆਣਾ- ਚੌਕੀ ਮੱਤੇਵਾੜਾ ਦੇ ਪਿੰਡ ਜੀਵਨ ਨਗਰ ਵਿਚ ਕਰਜ਼ੇ ਤੋਂ ਦੁਖੀ ਕਿਸਾਨ