ਕਰਜ਼ੇ ਨੇ 80 ਸਾਲਾ ਮਾਂ ਤੋਂ ਖੋਹੇ ਚਾਰ ਪੁੱਤ

By: Harsharan K | | Last Updated: Wednesday, 10 January 2018 2:13 PM
ਕਰਜ਼ੇ ਨੇ 80 ਸਾਲਾ ਮਾਂ ਤੋਂ ਖੋਹੇ ਚਾਰ ਪੁੱਤ

‘ਏਬੀਪੀ ਸਾਂਝਾ’ ਦੀ ਪੜਤਾਲ
ਯਾਦਵਿੰਦਰ ਸਿੰਘ
ਬਠਿੰਡਾ: ਬੇਬੇ ਬਚਨ ਕੌਰ ਦੀ ਉਮਰ 80 ਸਾਲ ਹੈ। ਇਸ ਉਮਰ ‘ਚ ਪੁੱਤ ਮਾਵਾਂ ਦੀ ਸੇਵਾ ਕਰਦੇ ਹਨ ਪਰ ਇਹ ਮਾਂ ਦਾ ਦਰਦ ਬਹੁਤ ਵੱਡਾ ਹੈ। ਬਚਨ ਕੌਰ ਦੇ ਪੰਜ ਪੁੱਤ ਸੀ ਤੇ ਕਰਜ਼ੇ ਦੀ ਮਾਰ ਕਾਰਨ ਚਾਰ ਇਸ ਦੁਨੀਆ ਤੋਂ ਚਲੇ ਗਏੇ। ਬੇਬੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਮਾੜੀ ‘ਚ ਰਹਿੰਦੀ ਹੈ।
ਬੇਬੇ ਕਹਿੰਦੀ, “ਮੈਂ ਸਾਰੇ ਪੁੱਤ ਇੰਨੇ ਚਾਅ ਤੇ ਪਿਆਰ ਨਾਲ ਪਾਲੇ ਸੀ ਤੇ ਸੋਚਿਆ ਸੀ ਆਖਰੀ ਉਮਰ ‘ਚ ਮਾਂ ਨੂੰ ਸਾਂਭਣਗੇ ਪਰ ਮੈਂ ਹੀ ਉਨ੍ਹਾਂ ਨੂੰ ਸਾਂਭ ਨਾ ਸਕੀ।” ਬੇਬੇ ਦੇ ਚਾਰ ਪੁੱਤ ਲਛਮਣ ਸਿੰਘ, ਬਿੱਕਰ ਸਿੰਘ, ਬਚਿੱਤਰ ਸਿੰਘ ਤੇ ਭੋਲਾ ਸਿੰਘ ਕਰਜ਼ੇ ਕਾਰਨ ਇਸ ਦੁਨੀਆ ਤੋਂ ਜਾ ਚੁੱਕੇ ਹਨ। ਹੁਣ ਪਰਿਵਾਰ ਕੋਲ ਪੰਜ ਏਕੜ ਜ਼ਮੀਨ ਹੈ ਤੇ 15 ਲੱਖ ਦਾ ਕਰਜ਼ ਹੈ। ਇਸ ਪਰਿਵਾਰ ਦਾ ਅਜੇ ਤੱਕ ਕਿਸੇ ਸਰਕਾਰ ਨੇ ਇੱਕ ਰੁਪਇਆ ਵੀ ਮੁਆਫ ਨਹੀਂ ਕੀਤਾ।
ਬੇਬੇ ਬਚਨ ਕੌਰ ਨੇ ਕੈਪਟਨ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਉਨ੍ਹਾਂ ਦੇ ਪਰਿਵਾਰ ਦੀ ਸਾਰ ਲਵੇ। ਉਨ੍ਹਾਂ ਕਿਹਾ, “ਸਾਡਾ ਤਾਂ ਸਾਰਾ ਪਰਿਵਾਰ ਹੀ ਕਰਜ਼ੇ ਨੇ ਖਾ ਲਿਆ ਤੇ ਸਰਕਾਰ ਨੇ ਅਜੇ ਤੱਕ ਸਾਡੀ ਇੱਕ ਰੁਪਏ ਦੀ ਮੱਦਦ ਨਹੀਂ ਕੀਤੀ ਹੈ।” ਉਨ੍ਹਾਂ ਕਿਹਾ ਕਿ ਸਰਕਾਰਾਂ ਗਰੀਬ ਕਿਸਾਨਾਂ ਦੀ ਸਾਰ ਨਹੀਂ ਲੈਂਦੀਆਂ।
ਬੇਟੇ ਦੇ ਬੇਟੇ ਬਿੰਦਰ ਸਿੰਘ ਦਾ ਕਹਿਣਾ ਹੈ, “ਮੈਨੂੰ ਨਹੀਂ ਲੱਗਦਾ ਕਿ ਮੈਥੋਂ ਕਦੇ 15 ਲੱਖ ਰੁਪਏ ਦਾ ਕਰਜ਼ਾ ਉਤਰੇਗਾ ਕਿਉਂਕਿ ਜ਼ਮੀਨ ਤੋਂ ਆਮਦਨ ਤਾਂ ਬਹੁਤ ਘੱਟ ਹੈ ਤੇ ਜ਼ਮੀਨ ਦੀ ਆਮਦਨ ਦਾ ਵੱਡਾ ਹਿੱਸਾ ਕਰਜ਼ੇ ਦਾ ਵਿਆਜ਼ ਦੇਣ ‘ਚ ਹੀ ਨਿਕਲ ਜਾਂਦਾ ਹੈ।” ਉਨ੍ਹਾਂ ਦੱਸਿਆ ਕਿ ਹੁਣੇ ਬੇਟੀ ਦਾ ਵਿਆਹ ਵੀ ਕਰਜ਼ਾ ਲੈ ਕੇ ਕੀਤਾ ਹੈ ਤੇ ਹੋਰ ਕੰਮ ਵੀ ਕਰਜ਼ੇ ਨਾਲ ਹੀ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਕੈਪਟਨ ਨੂੰ ਜਲਦ ਤੋਂ ਜਲਦ ਸਾਡੀ ਮੱਦਦ ਕਰਨੀ ਚਾਹੀਦੀ ਹੈ।
First Published: Wednesday, 10 January 2018 2:13 PM

Related Stories

ਪੈਟਰੋਲ ਪੰਪ ਕਰਿੰਦਿਆਂ ਨੂੰ ਗੋਲ਼ੀਆਂ ਮਾਰ ਲੁੱਟੇ 17 ਲੱਖ
ਪੈਟਰੋਲ ਪੰਪ ਕਰਿੰਦਿਆਂ ਨੂੰ ਗੋਲ਼ੀਆਂ ਮਾਰ ਲੁੱਟੇ 17 ਲੱਖ

ਅਬੋਹਰ: ਪੰਜਾਬ-ਰਾਜਸਥਾਨ ਦੇ ਨਾਲ ਲਗਦੇ ਫ਼ਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਦੋਦਾਵਾਲਾ

ਗੁਰਬੀਰ ਗਰੇਵਾਲ ਬਣੇ ਅਮਰੀਕਾ ਦੇ ਪਹਿਲੇ ਸਿੱਖ ਅਟਾਰਨੀ ਜਨਰਲ
ਗੁਰਬੀਰ ਗਰੇਵਾਲ ਬਣੇ ਅਮਰੀਕਾ ਦੇ ਪਹਿਲੇ ਸਿੱਖ ਅਟਾਰਨੀ ਜਨਰਲ

ਨਿਊਜਰਸੀ: ਸੀਨੀਅਰ ਵਕੀਲ ਗੁਰਬੀਰ ਗਰੇਵਾਲ ਨੂੰ ਅਮਰੀਕਾ ਦੇ ਪਹਿਲੇ ਸਿੱਖ ਅਟਾਰਨੀ

ਰਿਆਨ ਕਤਲ ਕਾਂਡ 'ਚ ਪਿੰਟੋ ਪਰਿਵਾਰ ਨੂੰ ਰਾਹਤ
ਰਿਆਨ ਕਤਲ ਕਾਂਡ 'ਚ ਪਿੰਟੋ ਪਰਿਵਾਰ ਨੂੰ ਰਾਹਤ

ਚੰਡੀਗੜ੍ਹ: ਰਿਆਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਪ੍ਰਦੂਮਨ ਦੇ ਕਤਲ ਮਾਮਲੇ ਵਿੱਚ

ਸੰਸਦ ਮੈਂਬਰ ਨੂੰ ਹਸਪਤਾਲ 'ਚ ਵੇਖ ਡਾਕਟਰਾਂ ਦੇ ਉੱਡੇ ਹੋਸ਼
ਸੰਸਦ ਮੈਂਬਰ ਨੂੰ ਹਸਪਤਾਲ 'ਚ ਵੇਖ ਡਾਕਟਰਾਂ ਦੇ ਉੱਡੇ ਹੋਸ਼

ਅੰਮ੍ਰਿਤਸਰ: ਗੁਰੂ ਨਗਰੀ ਵਿੱਚ ਬਣਿਆ ਸਰਕਾਰੀ ਟੀ.ਬੀ. ਹਸਪਤਾਲ ਖੁਦ ਬਿਮਾਰੀ ਦੀ

ਮਨਜੀਤ ਸਿੰਘ ਕਲਕੱਤਾ ਨੂੰ ਸੇਜ਼ਲ ਅੱਖਾਂ ਨਾਲ ਅੰਤਿਮ ਵਿਦਾਈ
ਮਨਜੀਤ ਸਿੰਘ ਕਲਕੱਤਾ ਨੂੰ ਸੇਜ਼ਲ ਅੱਖਾਂ ਨਾਲ ਅੰਤਿਮ ਵਿਦਾਈ

ਅੰਮ੍ਰਿਤਸਰ: ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੁੱਖ ਸਕੱਤਰ,

ਪਾਕਿਸਤਾਨ 'ਚ ਵਿਸਾਖੀ ਵੇਖਣ ਦੇ ਚਾਹਵਾਨਾਂ ਤੋਂ ਪਾਸਪੋਰਟ ਮੰਗੇ
ਪਾਕਿਸਤਾਨ 'ਚ ਵਿਸਾਖੀ ਵੇਖਣ ਦੇ ਚਾਹਵਾਨਾਂ ਤੋਂ ਪਾਸਪੋਰਟ ਮੰਗੇ

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਕਿਸਤਾਨ ਸਥਿਤ

ਪਵਿੱਤਰ ਸ਼ਹਿਰ ਦਾ ਦਰਜਾ ਸਿਰਫ ਵਿਖਾਵਾ!
ਪਵਿੱਤਰ ਸ਼ਹਿਰ ਦਾ ਦਰਜਾ ਸਿਰਫ ਵਿਖਾਵਾ!

ਬਠਿੰਡਾ: ਤਖਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤਲਵੰਡੀ ਸਾਬੋ ਨੂੰ ਬੇਸ਼ੱਕ ਪਵਿੱਤਰ

ਮੰਤਰੀ ਦਾ ਅਹੁਦਾ ਖੁੱਸਣ ਮਗਰੋਂ ਖਹਿਰਾ ਨਾਲ ਸਿੰਗ ਫਸਾਉਣਗੇ ਰਾਣਾ
ਮੰਤਰੀ ਦਾ ਅਹੁਦਾ ਖੁੱਸਣ ਮਗਰੋਂ ਖਹਿਰਾ ਨਾਲ ਸਿੰਗ ਫਸਾਉਣਗੇ ਰਾਣਾ

ਚੰਡੀਗੜ੍ਹ: ਬਿਜਲੀ ਤੇ ਸਿੰਜਾਈ ਮੰਤਰੀ ਦਾ ਅਹੁਦਾ ਖੁੱਸਣ ਮਗਰੋਂ ਰਾਣਾ ਗੁਰਜੀਤ ਨੇ

ਰਾਹੁਲ ਦਾ ਫੈਸਲਾ ਸਿਰ ਮੱਥੇ: ਰਾਣਾ ਗੁਰਜੀਤ
ਰਾਹੁਲ ਦਾ ਫੈਸਲਾ ਸਿਰ ਮੱਥੇ: ਰਾਣਾ ਗੁਰਜੀਤ

ਚੰਡੀਗੜ੍ਹ: ਤਾਜ਼ਾ-ਤਾਜ਼ਾ ਮੰਤਰੀ ਦੀ ਕੁਰਸੀ ਖੁੱਸਣ ਮਗਰੋਂ ਰਾਣਾ ਗੁਰਜੀਤ ਨੇ

ਮਾਛੀਵਾੜਾ 'ਚ 20 ਕਰੋੜ ਦੀ ਹੈਰੋਇਨ ਜ਼ਬਤ
ਮਾਛੀਵਾੜਾ 'ਚ 20 ਕਰੋੜ ਦੀ ਹੈਰੋਇਨ ਜ਼ਬਤ

ਲੁਧਿਆਣਾ: ਪੁਲਿਸ ਨੇ ਮਾਛੀਵਾੜਾ ਤੋਂ 5 ਕਿੱਲੋ ਹੈਰੋਇਨ ਕਾਬੂ ਕੀਤੀ ਹੈ। ਕੌਮਾਂਤਰੀ