ਕਿਸਾਨ ਕਰਜ਼ਾ: ਮਾਂ ਦੀ ਗੋਦੀ 'ਚ ਸਲਫ਼ਾਸ਼ ਖਾ ਗਿਆ ਪੁੱਤ

By: Harsharan K | | Last Updated: Wednesday, 10 January 2018 4:45 PM
ਕਿਸਾਨ ਕਰਜ਼ਾ: ਮਾਂ ਦੀ ਗੋਦੀ 'ਚ ਸਲਫ਼ਾਸ਼ ਖਾ ਗਿਆ ਪੁੱਤ

‘ਏਬੀਪੀ ਸਾਂਝਾ’ ਦੀ ਪੜਤਾਲ
ਯਾਦਵਿੰਦਰ ਸਿੰਘ

ਮਾਨਸਾ: “ਮੇਰਾ ਪੁੱਤ ਸ਼ਾਮ ਨੂੰ ਮੇਰੇ ਮੰਜੇ ‘ਤੇ ਮੇਰੀ ਗੋਦੀ ‘ਚ ਬਹਿ ਕੇ ਕਹਿੰਦਾ ‘ਮਾਂ ਤੇਰਾ ਪੁੱਤ ਮਰਨ ਲੱਗਿਐ’। ਮੈਂ ਯਕੀਨ ਨਾ ਕੀਤਾ। ਲੱਗਿਆ ਐਵੇਂ ਕਹਿੰਦਾ। ਕਹਿਣ ਦੇ ਨਾਲ ਹੀ ਓਹਨੂੰ ਉਲਟੀ ਆ ਗਈ। ਸਲਫਾਸ ਖਾ ਲਈ ਸੀ ਓਹਨੇ। ਅਸੀਂ ਚੱਕ ਕੇ ਹਸਪਤਾਲ ਲੈ ਕੇ ਗਏ ਪਰ ਬਚਾ ਨਾ ਸਕੇ।” ਮਾਨਸਾ ਦੇ ਪਿੰਡ ਉਡਤ ਭਗਤ ਰਾਮ ਦੇ ਸਵਰਗੀ ਬਲਜੀਤ ਸਿੰਘ ਦੀ ਮਾਂ ਬਲਵਿੰਦਰ ਕੌਰ ਨੇ ਇਹ ਦਰਦ ਬਿਆਨ ਕੀਤਾ ਹੈ। ਬਲਜੀਤ ਨੇ ਪਿਛਲੇ ਸਾਲ ਖ਼ੁਦਕੁਸ਼ੀ ਕੀਤੀ ਸੀ। ਜਿਹੜੇ ਮਾਂ ਨੇ ਪੁੱਤ ਨੂੰ ਲਾਡ ਲੜਾਇਆ ਸੀ, ਉਹ ਓਹਦੇ ਸਾਹਮਣੇ ਦੁਨੀਆ ਤੋਂ ਚਲਾ ਗਿਆ।

ਇਸ ਤੋਂ ਵੱਡੀ ਤ੍ਰਾਸਦੀ ਇਹ ਹੈ ਕਿ ਬਲਜੀਤ ਦੀ ਵਿਧਵਾ ਪਤਨੀ ਦੀ ਉਮਰ 28 ਸਾਲ ਹੈ। ਸਿਰਫ਼ 9 ਸਾਲ ਪਹਿਲਾਂ ਮਨਦੀਪ ਦਾ ਵਿਆਹ ਬਲਜੀਤ ਨਾਲ ਹੋਇਆ ਸੀ। ਮਨਦੀਪ ਨੇ ਬੀ.ਏ. ਕੀਤੀ ਹੋਈ ਹੈ। ਸਕੂਲ ‘ਚ ਪੜ੍ਹਾਉਂਦੀ ਸੀ ਤੇ ਟਿਊਸ਼ਨਾਂ ਨਾਲ ਗੁਜ਼ਾਰਾ ਕਰਦੀ ਸੀ ਪਰ ਪਤੀ ਦੀ ਮੌਤ ਨੇ ਇਕਦਮ ਉਸ ਨੂੰ ਘੇਰ ਲਿਆ। ਮਨਦੀਪ ਦਾ ਪਹਿਲਾ ਜਸ਼ਨਦੀਪ ਨਾਂ ਦਾ ਬੱਚਾ ਮੁੰਦਬੁੱਧੀ ਪੈਦਾ ਹੋਇਆ। ਉਸ ਦੇ ਇਲਾਜ਼ ‘ਤੇ ਲੱਖਾਂ ਰੁਪਏ ਖਰਚ ਹੋ ਗਏ ਪਰ ਉਹ ਠੀਕ ਨਾ ਹੋਇਆ।

ਬਲਜੀਤ ਕੋਲ ਢਾਈ ਕਿੱਲੇ ਜ਼ਮੀਨ ਸੀ ਤੇ 7 ਦਾ ਲੱਖ ਦਾ ਕਰਜ਼ਾ ਸੀ। ਸਹਿਕਾਰੀ ਸਭਾ ਦਾ ਕਰਜ਼ਾ ਤਾਂ ਘੱਟ ਹੈ। ਆੜ੍ਹਤੀਆਂ ਤੇ ਬੈਂਕਾਂ ਦਾ ਕਰਜ਼ਾ ਜ਼ਿਆਦਾ ਸੀ। ਕਰਜ਼ੇ ਨੇ ਬਲਜੀਤ ਨਿਗਲ ਲਿਆ ਪਰ ਪਰਿਵਾਰ ਉੱਪਰ ਅਜੇ ਵੀ ਕਰਜ਼ ਬਰਕਰਾਰ ਹੈ। ਬਲਜੀਤ ਦੀ ਮਾਂ ਬਲਵਿੰਦਰ ਕਹਿੰਦੇ ਹਨ ਕਿ ਸਿਆਸੀ ਪਾਰਟੀਆਂ ਦੇ ਲੀਡਰ ਚੋਣਾਂ ਵੇਲੇ ਆ ਜਾਂਦੇ ਹਨ ਪਰ ਵੈਸੇ ਸਾਰ ਨਹੀਂ ਲੈਂਦੇ।

ਉਨ੍ਹਾਂ ਕਿਹਾ ਕਿ ਅੱਜ ਤੱਕ ਕਿਸੇ ਪਾਰਟੀ ਜਾਂ ਕਿਸਾਨ ਯੂਨੀਅਨ ਨੇ ਉਨ੍ਹਾਂ ਦੀ ਕੋਈ ਮੱਦਦ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਮੇਰਾ ਪੁੱਤ ਜਾਣ ਵਾਲਾ ਚਲਾ ਗਿਆ। ਕਿਸੇ ਨੂੰ ਕੀ ਫਰਕ ਪੈਂਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ‘ਤੇ ਕਰਜ਼ਾ ਲਗਾਤਾਰ ਵਧ ਰਿਹਾ ਹੈ। ਕੈਪਟਨ ਸਰਕਾਰ ਨੇ ਸਾਡਾ ਅਜੇ ਤੱਕ ਇੱਕ ਰੁਪਇਆ ਵੀ ਮੁਆਫ ਨਹੀਂ ਕੀਤਾ।

First Published: Wednesday, 10 January 2018 4:38 PM

Related Stories

ਕੈਪਟਨ ਦੇ ਨੇੜੇ ਕਿਵੇਂ ਪਹੁੰਚੇ ਸੁਰੇਸ਼ ਕੁਮਾਰ?
ਕੈਪਟਨ ਦੇ ਨੇੜੇ ਕਿਵੇਂ ਪਹੁੰਚੇ ਸੁਰੇਸ਼ ਕੁਮਾਰ?

ਯਾਦਵਿੰਦਰ ਸਿੰਘ ਚੰਡੀਗੜ੍ਹ: ਪੰਜਾਬ ਦੇ ਪ੍ਰਮੁੱਖ ਮੁੱਖ ਸਕੱਤਰ ਸੁਰੇਸ਼ ਕੁਮਾਰ

ਸੁਰੇਸ਼ ਕੁਮਾਰ ਕਾਰਨ ਉਜਾਗਰ ਹੋਏ ਸਰਕਾਰ ਦੇ ਪਾਵਰ ਸੈਂਟਰ
ਸੁਰੇਸ਼ ਕੁਮਾਰ ਕਾਰਨ ਉਜਾਗਰ ਹੋਏ ਸਰਕਾਰ ਦੇ ਪਾਵਰ ਸੈਂਟਰ

ਯਾਦਵਿੰਦਰ ਸਿੰਘ ਚੰਡੀਗੜ੍ਹ: ਸੁਰੇਸ਼ ਕੁਮਾਰ ਦੇ ਕੇਸ ਨੇ ਕੈਪਟਨ ਸਰਕਾਰ ‘ਚ ਬਣੇ

ਰਾਣਾ ਨੂੰ ਰਾਹੁਲ ਗਾਂਧੀ ਦੇ 'ਬੀਬੇ ਰਾਣੇ' ਲੈ ਡੁੱਬੇ
ਰਾਣਾ ਨੂੰ ਰਾਹੁਲ ਗਾਂਧੀ ਦੇ 'ਬੀਬੇ ਰਾਣੇ' ਲੈ ਡੁੱਬੇ

ਯਾਦਵਿੰਦਰ ਸਿੰਘ   ਚੰਡੀਗੜ੍ਹ: ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਅਸਤੀਫਾ ਦੇ

ਰਾਣਾ ਗੁਰਜੀਤ ਤੋਂ ਬਾਅਦ ਦੁਆਬੇ 'ਚੋਂ ਕਿਸ ਦੀ ਖੁੱਲ੍ਹੇਗੀ ਕਿਸਮਤ?
ਰਾਣਾ ਗੁਰਜੀਤ ਤੋਂ ਬਾਅਦ ਦੁਆਬੇ 'ਚੋਂ ਕਿਸ ਦੀ ਖੁੱਲ੍ਹੇਗੀ ਕਿਸਮਤ?

ਇਮਰਾਨ ਖ਼ਾਨ  ਜਲੰਧਰ: 2017 ਦੀਆਂ ਵਿਧਾਨ ਸਭਾ ਚੋਣਾਂ ‘ਚ ਦੁਆਬਾ ਦੇ ਲੋਕਾਂ ਨੇ 23

Sanjha Special: ਵਿਦੇਸ਼ਾਂ 'ਚ ਜ਼ੁਰਮ-ਹਿੰਸਾ ਵੱਲ ਕਿਉਂ ਵਧ ਰਿਹੈ ਪੰਜਾਬੀ ?
Sanjha Special: ਵਿਦੇਸ਼ਾਂ 'ਚ ਜ਼ੁਰਮ-ਹਿੰਸਾ ਵੱਲ ਕਿਉਂ ਵਧ ਰਿਹੈ ਪੰਜਾਬੀ ?

ਯਾਦਵਿੰਦਰ ਸਿੰਘ ਚੰਡੀਗੜ੍ਹ: ਪਿਛਲੇ ਦਿਨਾਂ ਤੋਂ ਲਗਾਤਾਰ ਵਿਦੇਸ਼ਾਂ ‘ਚ ਰਹਿੰਦੇ

Political Postmortem: ਪੰਜਾਬ ਬੀਜੇਪੀ ਆਪਣੇ ਹੀ 'ਸਿਧਾਂਤ' ਖ਼ਿਲਾਫ ਕਿਉਂ ?
Political Postmortem: ਪੰਜਾਬ ਬੀਜੇਪੀ ਆਪਣੇ ਹੀ 'ਸਿਧਾਂਤ' ਖ਼ਿਲਾਫ ਕਿਉਂ ?

ਯਾਦਵਿੰਦਰ ਸਿੰਘ ਚੰਡੀਗੜ੍ਹ: ਬੀਜੇਪੀ ਆਪਣੇ ਆਪ ਨੂੰ ਸਭ ਤੋਂ ਵੱਧ ਸਿਧਾਂਤ ਮੰਨਣ

ਸਾਬਕਾ ਮੰਤਰੀ ਦਾ ਵਿਲਾਇਤੀ ਯਾਰ ਸਤਪ੍ਰੀਤ ਸੱਤਾ ਪੁਲਿਸ ਨੂੰ ਨਹੀਂ 'ਵਾਂਟੇਡ'
ਸਾਬਕਾ ਮੰਤਰੀ ਦਾ ਵਿਲਾਇਤੀ ਯਾਰ ਸਤਪ੍ਰੀਤ ਸੱਤਾ ਪੁਲਿਸ ਨੂੰ ਨਹੀਂ 'ਵਾਂਟੇਡ'

ABP ਸਾਂਝਾ ਦੀ ਇਨਵੈਸਟੀਗੇਸ਼ਨ  ਅਮਨਦੀਪ ਦੀਕਸ਼ਿਤ  ਚੰਡੀਗੜ੍ਹ: ਸੱਤਪ੍ਰੀਤ ਸਿੰਘ ਸੱਤ

Political Postmortem: ਮਾਘੀ ਕਾਨਫਰੰਸ ਲਈ ਕਿਉਂ ਅੜਿਆ ਅਕਾਲੀ ਦਲ ?
Political Postmortem: ਮਾਘੀ ਕਾਨਫਰੰਸ ਲਈ ਕਿਉਂ ਅੜਿਆ ਅਕਾਲੀ ਦਲ ?

ਯਾਦਵਿੰਦਰ ਸਿੰਘ ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਸ੍ਰੀ ਮੁਕਤਸਰ ਸਾਹਿਬ ਵਿਖੇ

Sanjha Special: ਮੈਨੀਫੈਸਟੋ ਬਣਨਾ ਚਾਹੀਦੈ ਕਾਨੂੰਨੀ ਦਸਤਾਵੇਜ਼ ?
Sanjha Special: ਮੈਨੀਫੈਸਟੋ ਬਣਨਾ ਚਾਹੀਦੈ ਕਾਨੂੰਨੀ ਦਸਤਾਵੇਜ਼ ?

‘ਏਬੀਪੀ ਸਾਂਝਾ’ ਦੀ ਪੜਤਾਲ ਯਾਦਵਿੰਦਰ ਸਿੰਘ ਚੰਡੀਗੜ੍ਹ: ਪੰਜਾਬ ‘ਚ

 Sanjha Special: ਕਿਸਾਨਾਂ ਨੂੰ ਕਿਉਂ ਲੱਗਦੈ 'ਠੰਢਾ ਜਿਹਾ ਕਰ ਰਹੇ ਕੈਪਟਨ ਸਾਬ੍ਹ?
Sanjha Special: ਕਿਸਾਨਾਂ ਨੂੰ ਕਿਉਂ ਲੱਗਦੈ 'ਠੰਢਾ ਜਿਹਾ ਕਰ ਰਹੇ ਕੈਪਟਨ ਸਾਬ੍ਹ?

‘ਏਬੀਪੀ ਸਾਂਝਾ’ ਦੀ ਪੜਤਾਲ ਯਾਦਵਿੰਦਰ ਸਿੰਘ ਚੰਡੀਗੜ੍ਹ: “ਕਰਜ਼ਾ ਕੁਰਜ਼ਾ