ਮਜ਼ਦੂਰਾਂ ਤੇ ਕਿਸਾਨਾਂ ਦੀ ਮੱਦਦ ਲਈ ਲੋਕ ਬਹੁੜੇ!

By: Harsharan K | | Last Updated: Wednesday, 10 January 2018 5:21 PM
ਮਜ਼ਦੂਰਾਂ ਤੇ ਕਿਸਾਨਾਂ ਦੀ ਮੱਦਦ ਲਈ ਲੋਕ ਬਹੁੜੇ!

ਚੰਡੀਗੜ੍ਹ: ‘ਏਬੀਪੀ ਸਾਂਝਾ’ ਨੇ ਮਾਨਸਾ ਇਲਾਕੇ ‘ਚ ਕਿਸਾਨ ਤੇ ਖੇਤ ਮਜ਼ਦੂਰ ਕਰਜ਼ਿਆਂ ‘ਤੇ ਕਈ ਖ਼ਬਰਾਂ ਕੀਤੀਆਂ ਸਨ। ਇਨ੍ਹਾਂ ਖ਼ਬਰਾਂ ਨੂੰ ਦਾ ਅਸਰ ਸਰਕਾਰ ‘ਤੇ ਤਾਂ ਭਾਵੇਂ ਬਹੁਤ ਨਜ਼ਰ ਨਹੀਂ ਆ ਰਿਹਾ ਪਰ ਆਮ ਲੋਕ ਖ਼ਬਰਾਂ ਨਾਲ ਜਾਗੇ ਹਨ ਤੇ ਵੱਡੇ ਪੱਧਰ ‘ਤੇ ਮੱਦਦ ਲਈ ਹੱਥ ਅੱਗੇ ਵਧਾਏ ਹਨ।
ਅਸੀਂ ਮਾਨਸਾ ਦੇ ਪਿੰਡ ਝੁਨੀਰ ‘ਚ ਮਜ਼ਦੂਰ ਮੂਰਤੀ ਕੌਰ ਦੇ ਪਰਿਵਾਰ ਦੀ ਗੱਲ ਕੀਤੀ ਸੀ। ਮੂਰਤੀ ਕੌਰ ਆਪਣੇ ਛੋਟੇ ਪੋਤੇ ਪੋਤੀਆਂ ਨਾਲ ਇਕੱਲੀ ਰਹਿ ਰਹੀ ਹੈ। ਕੁਝ ਸਾਲ ਪਹਿਲਾਂ ਲੱਖਾਂ ਦੇ ਕਰਜ਼ੇ ਦੇ ਸਤਾਏ ਪੁੱਤ ਸੁਖਵਿੰਦਰ ਨੇ ਖ਼ੁਦਕੁਸ਼ੀ ਕਰ ਲਈ ਸੀ। ਸੁਖਵਿੰਦਰ ਦੀ ਮੌਤ ਤੋਂ ਬਾਅਦ ਉਸ ਦੀ ਪਤਨੀ ਬੱਚਿਆਂ ਨੂੰ ਛੱਡ ਕੇ ਚਲੀ ਗਈ। ਉਸ ਮੌਕੇ ਪੋਤਾ ਨਵਜੋਤ ਤੇ ਪੋਤੀ ਅਰਸ਼ਦੀਪ ਬੇਹੱਦ ਛੋਟੇ-ਛੋਟੇ ਸੀ।
‘ਏਬੀਪੀ ਸਾਂਝਾ’ ਦੀ ਖ਼ਬਰ ਦੇਖ ਕੇ ਵੱਡੇ ਪੱਧਰ ‘ਤੇ ਐਨਆਰਆਈ ਭਰਾ ਮੱਦਦ ਲਈ ਸਾਹਮਣੇ ਆਏ ਹਨ। ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਹਾਂਗਕਾਂਗ ਜਿਹੇ ਦੇਸ਼ ‘ਚੋਂ ਵੱਡੀ ਮੱਦਦ ਆਈ ਹੈ। ਹੋਰ ਦੋਸਤ ਵੀ ਲਗਾਤਾਰ ਸਾਹਮਣੇ ਆ ਰਹੇ।
ਇਸੇ ਤਰ੍ਹਾਂ ਅਸੀਂ ਕੋਟਧਰਮੂ ਪਿੰਡ ਦੀ ਖ਼ਬਰ ਕੀਤੀ ਸੀ ਜਿੱਥੇ ਬੇਟੀ ਕਿਰਨਜੀਤ ਦੀ ਪੜ੍ਹਾਈ ਇਸ ਕਰਕੇ ਰੁਕ ਗਈ ਕਿਉਂਕਿ ਉਸ ਦੇ ਪਿਤਾ ਰਣਜੀਤ ਸਿੰਘ ਕਰਜ਼ੇ ਕਰਕੇ ਖ਼ੁਦਕੁਸ਼ੀ ਕਰ ਲਈ। ਬੇਟੀ ਕੋਲ ਪੜ੍ਹਨ ਨੂੰ ਪੈਸੇ ਨਹੀਂ ਸਨ। ਇਸ ਲਈ ਵੀ ਕਈ ਪਰਿਵਾਰ ਸਾਹਮਣੇ ਆਏ। ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵਕੀਲ ਐਚ.ਸੀ. ਅਰੋੜ ਨੇ ਬੇਟੀ ਕਿਰਨਜੀਤ ਦੀ ਪੜ੍ਹਾਈ ਦਾ ਖਰਚ ਚੁੱਕਣ ਦੀ ਗੱਲ ਕਹੀ ਹੈ।
ਦੋਸਤਾਂ ਮਿੱਤਰਾਂ ਨੂੰ ਬੇਨਤੀ ਹੈ ਕਿ ‘ਏਬੀਪੀ ਸਾਂਝਾ’ ਦਾ ਖਬਰਾਂ ਦਿਖਾਉਣ ਦ ਮਕਸਦ ਪਰਿਵਾਰ ਤੱਕ ਮੱਦਦ ਪੁੱਜਣ ਤੱਕ ਸੀ। ਜੇ ਤੁਸੀਂ ਇਕੋ ਪਰਿਵਾਰ ਦੀ ਥਾਂ ਬਾਕੀ ਖ਼ਬਰਾਂ ਦੇਖ ਕੇ ਹੋਰ ਪਰਿਵਾਰਾਂ ਦੀ ਮੱਦਦ ਕਰੋ ਤਾਂ ਜ਼ਿਆਦਾ ਚੰਗੀ ਗੱਲ ਹੋਵੇਗੀ। ਮੂਰਤੀ ਕੌਰ ਨੂੰ ਕਾਫੀ ਪਰਿਵਾਰਾਂ ਨੇ ਆਰਥਿਕ ਮੱਦਦ ਦੇਣ ਲਈ ਹਾਂ ਕੀਤੀ ਹੈ। ਇਸ ਨਾਲ ਬਾਕੀ ਲੋੜਵੰਦ ਪਰਿਵਾਰਾਂ ਤੱਕ ਵੀ ਥੋੜ੍ਹੀ ਬਹੁਤ ਮੱਦਦ ਪੁੱਜ ਜਾਵੇਗੀ।
First Published: Wednesday, 10 January 2018 5:21 PM

Related Stories

ਪੈਟਰੋਲ ਪੰਪ ਕਰਿੰਦਿਆਂ ਨੂੰ ਗੋਲ਼ੀਆਂ ਮਾਰ ਲੁੱਟੇ 17 ਲੱਖ
ਪੈਟਰੋਲ ਪੰਪ ਕਰਿੰਦਿਆਂ ਨੂੰ ਗੋਲ਼ੀਆਂ ਮਾਰ ਲੁੱਟੇ 17 ਲੱਖ

ਅਬੋਹਰ: ਪੰਜਾਬ-ਰਾਜਸਥਾਨ ਦੇ ਨਾਲ ਲਗਦੇ ਫ਼ਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਦੋਦਾਵਾਲਾ

ਗੁਰਬੀਰ ਗਰੇਵਾਲ ਬਣੇ ਅਮਰੀਕਾ ਦੇ ਪਹਿਲੇ ਸਿੱਖ ਅਟਾਰਨੀ ਜਨਰਲ
ਗੁਰਬੀਰ ਗਰੇਵਾਲ ਬਣੇ ਅਮਰੀਕਾ ਦੇ ਪਹਿਲੇ ਸਿੱਖ ਅਟਾਰਨੀ ਜਨਰਲ

ਨਿਊਜਰਸੀ: ਸੀਨੀਅਰ ਵਕੀਲ ਗੁਰਬੀਰ ਗਰੇਵਾਲ ਨੂੰ ਅਮਰੀਕਾ ਦੇ ਪਹਿਲੇ ਸਿੱਖ ਅਟਾਰਨੀ

ਰਿਆਨ ਕਤਲ ਕਾਂਡ 'ਚ ਪਿੰਟੋ ਪਰਿਵਾਰ ਨੂੰ ਰਾਹਤ
ਰਿਆਨ ਕਤਲ ਕਾਂਡ 'ਚ ਪਿੰਟੋ ਪਰਿਵਾਰ ਨੂੰ ਰਾਹਤ

ਚੰਡੀਗੜ੍ਹ: ਰਿਆਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਪ੍ਰਦੂਮਨ ਦੇ ਕਤਲ ਮਾਮਲੇ ਵਿੱਚ

ਸੰਸਦ ਮੈਂਬਰ ਨੂੰ ਹਸਪਤਾਲ 'ਚ ਵੇਖ ਡਾਕਟਰਾਂ ਦੇ ਉੱਡੇ ਹੋਸ਼
ਸੰਸਦ ਮੈਂਬਰ ਨੂੰ ਹਸਪਤਾਲ 'ਚ ਵੇਖ ਡਾਕਟਰਾਂ ਦੇ ਉੱਡੇ ਹੋਸ਼

ਅੰਮ੍ਰਿਤਸਰ: ਗੁਰੂ ਨਗਰੀ ਵਿੱਚ ਬਣਿਆ ਸਰਕਾਰੀ ਟੀ.ਬੀ. ਹਸਪਤਾਲ ਖੁਦ ਬਿਮਾਰੀ ਦੀ

ਮਨਜੀਤ ਸਿੰਘ ਕਲਕੱਤਾ ਨੂੰ ਸੇਜ਼ਲ ਅੱਖਾਂ ਨਾਲ ਅੰਤਿਮ ਵਿਦਾਈ
ਮਨਜੀਤ ਸਿੰਘ ਕਲਕੱਤਾ ਨੂੰ ਸੇਜ਼ਲ ਅੱਖਾਂ ਨਾਲ ਅੰਤਿਮ ਵਿਦਾਈ

ਅੰਮ੍ਰਿਤਸਰ: ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੁੱਖ ਸਕੱਤਰ,

ਪਾਕਿਸਤਾਨ 'ਚ ਵਿਸਾਖੀ ਵੇਖਣ ਦੇ ਚਾਹਵਾਨਾਂ ਤੋਂ ਪਾਸਪੋਰਟ ਮੰਗੇ
ਪਾਕਿਸਤਾਨ 'ਚ ਵਿਸਾਖੀ ਵੇਖਣ ਦੇ ਚਾਹਵਾਨਾਂ ਤੋਂ ਪਾਸਪੋਰਟ ਮੰਗੇ

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਕਿਸਤਾਨ ਸਥਿਤ

ਪਵਿੱਤਰ ਸ਼ਹਿਰ ਦਾ ਦਰਜਾ ਸਿਰਫ ਵਿਖਾਵਾ!
ਪਵਿੱਤਰ ਸ਼ਹਿਰ ਦਾ ਦਰਜਾ ਸਿਰਫ ਵਿਖਾਵਾ!

ਬਠਿੰਡਾ: ਤਖਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤਲਵੰਡੀ ਸਾਬੋ ਨੂੰ ਬੇਸ਼ੱਕ ਪਵਿੱਤਰ

ਮੰਤਰੀ ਦਾ ਅਹੁਦਾ ਖੁੱਸਣ ਮਗਰੋਂ ਖਹਿਰਾ ਨਾਲ ਸਿੰਗ ਫਸਾਉਣਗੇ ਰਾਣਾ
ਮੰਤਰੀ ਦਾ ਅਹੁਦਾ ਖੁੱਸਣ ਮਗਰੋਂ ਖਹਿਰਾ ਨਾਲ ਸਿੰਗ ਫਸਾਉਣਗੇ ਰਾਣਾ

ਚੰਡੀਗੜ੍ਹ: ਬਿਜਲੀ ਤੇ ਸਿੰਜਾਈ ਮੰਤਰੀ ਦਾ ਅਹੁਦਾ ਖੁੱਸਣ ਮਗਰੋਂ ਰਾਣਾ ਗੁਰਜੀਤ ਨੇ

ਰਾਹੁਲ ਦਾ ਫੈਸਲਾ ਸਿਰ ਮੱਥੇ: ਰਾਣਾ ਗੁਰਜੀਤ
ਰਾਹੁਲ ਦਾ ਫੈਸਲਾ ਸਿਰ ਮੱਥੇ: ਰਾਣਾ ਗੁਰਜੀਤ

ਚੰਡੀਗੜ੍ਹ: ਤਾਜ਼ਾ-ਤਾਜ਼ਾ ਮੰਤਰੀ ਦੀ ਕੁਰਸੀ ਖੁੱਸਣ ਮਗਰੋਂ ਰਾਣਾ ਗੁਰਜੀਤ ਨੇ

ਮਾਛੀਵਾੜਾ 'ਚ 20 ਕਰੋੜ ਦੀ ਹੈਰੋਇਨ ਜ਼ਬਤ
ਮਾਛੀਵਾੜਾ 'ਚ 20 ਕਰੋੜ ਦੀ ਹੈਰੋਇਨ ਜ਼ਬਤ

ਲੁਧਿਆਣਾ: ਪੁਲਿਸ ਨੇ ਮਾਛੀਵਾੜਾ ਤੋਂ 5 ਕਿੱਲੋ ਹੈਰੋਇਨ ਕਾਬੂ ਕੀਤੀ ਹੈ। ਕੌਮਾਂਤਰੀ