ਕਿਸਾਨੀ ਸੰਕਟ ਦੇ ਹੱਲ ਲਈ ਜੁਟਣਗੀਆਂ ਕਿਸਾਨ ਜਥੇਬੰਦੀਆਂ

By: ABP Sanjha | | Last Updated: Tuesday, 20 February 2018 12:33 PM
ਕਿਸਾਨੀ ਸੰਕਟ ਦੇ ਹੱਲ ਲਈ ਜੁਟਣਗੀਆਂ ਕਿਸਾਨ ਜਥੇਬੰਦੀਆਂ

ਫ਼ਾਈਲ ਤਸਵੀਰ

ਚੰਡੀਗੜ੍ਹ: ਦੇਸ਼ ਦੀਆਂ ਸਭ ਤੋਂ ਪੁਰਾਣੀਆਂ ਕਿਸਾਨ ਜਥੇਬੰਦੀਆਂ 24 ਅਤੇ 25 ਫਰਵਰੀ ਨੂੰ ਚੰਡੀਗੜ੍ਹ ਵਿੱਚ ਇੱਕੱਠੀਆਂ ਹੋ ਕੇ ਕਿਸਾਨੀ ਦੇ ਗੰਭੀਰ ਸੰਕਟ ‘ਤੇ ਚਰਚਾ ਕਰਨਗੀਆਂ ਅਤੇ ਕਿਸਾਨ ਅੰਦੋਲਨ ਨੂੰ ਫੈਸਲਾਕੁੰਨ ਪੜਾਅ ਤੱਕ ਲਿਜਾਣ ਲਈ ਅੰਦੋਲਨ ਦੀ ਰੂਪਰੇਖਾ ਵੀ ਗੋਸ਼ਟੀ ਦੌਰਾਨ ਤਹਿ ਕੀਤੀ ਜਾਵੇਗੀ। ਇਹ ਗੱਲ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਹੀ ਹੈ।

 

ਉਨ੍ਹਾਂ ਕਿਹਾ ਕਿ ਇਸ ਦੋ ਦਿਨਾਂ ਗੋਸ਼ਟੀ ਵਿੱਚ ਪੰਜਾਬ ਤੋਂ ਇਲਾਵਾ ਦੇਸ਼ ਦੇ ਦੂਜੇ ਰਾਜਾਂ ਦੇ ਘੱਟੋ ਘੱਟ 100 ਡੈਲੀਗੇਟਸ ਦੀ ਸ਼ਮੂਲੀਅਤ ਪੱਕੀ ਹੋ ਚੁੱਕੀ ਹੈ। ਪੰਜਾਬ ਵਿੱਚੋਂ ਭਾਰਤੀ ਕਿਸਾਨ ਯੂਨੀਅਨ ਦੇ ਲਗਭਗ 150 ਡੈਲੀਗੇਟ ਵੀ ਇਸ ਦੋ ਦਿਨਾਂ ਗੋਸ਼ਟੀ ਵਿੱਚ ਸ਼ਾਮਲ ਹੋਣਗੇ। ਇਸ ਗੋਸ਼ਟੀ ਨੂੰ ਸੰਬੋਧਨ ਕਰਨ ਲਈ ਉੱਘੇ ਖੇਤੀ ਨੀਤੀਆਂ ਦੇ ਵਿਚਾਰਕ ਦਵਿੰਦਰ ਸ਼ਰਮਾ ਵੀ ਲਗਾਤਾਰ ਸ਼ਾਮਲ ਰਹਿਣਗੇ।

 

ਰਾਜੇਵਾਲ ਨੇ ਕਿਹਾ ਕਿ ਇਸ ਵੇਲੇ ਸਾਰੇ ਦੇਸ਼ ਵਿੱਚ ਕਿਸਾਨੀ ਗੰਭੀਰ ਆਰਥਿਕ ਸੰਕਟ ਨਾਲ ਜੂਝ ਰਹੀ ਹੈ ਤੇ ਸਰਕਾਰਾਂ ਗੰਭੀਰ ਨਹੀਂ ਹਨ। ਕਿਸਾਨ ਖ਼ੁਦਕੁਸ਼ੀਆਂ ਵੱਧ ਰਹੀਆਂ ਹਨ। ਸਰਕਾਰਾਂ ਨੇ ਨੀਤੀਬੱਧ ਢੰਗ ਨਾਲ ਖੇਤੀ ਕਿੱਤੇ ਨੂੰ ਘਾਟੇ ਵਾਲਾ ਬਣਾ ਕੇ ਕਿਸਾਨੀ ਨੂੰ ਗੰਭੀਰ ਕਰਜੇ ਦੇ ਜਾਲ ਵਿੱਚ ਫਸਾ ਦਿੱਤਾ ਹੈ। ਇਸ ਵੇਲੇ ਸਾਰੇ ਦੇਸ਼ ਵਿੱਚ ਕਿਸਾਨਾਂ ਅੰਦਰ ਰਾਜਨੀਤਕ ਲੋਕਾਂ ਵਿਰੁੱਧ ਗੁੱਸਾ ਹੈ। ਇਸੇ ਲਈ ਕਿਸਾਨ ਜਥੇਬੰਦੀਆਂ ਵਿੱਚ ਵੀ ਵੱਡੀ ਪੱਧਰ ‘ਤੇ ਸਿਆਸੀ ਪਾਰਟੀਆਂ ਨੇ ਘੁਸਪੈਠ ਕਰ ਲਈ ਹੈ।

 

ਉਨ੍ਹਾਂ ਕਿਹਾ ਕਿ ਕਿਸਾਨ ਹਿਤੈਸ਼ੀ ਬਣ ਕੇ ਅੰਦੋਲਨ ਵਿੱਚ ਕਿਸਾਨਾਂ ਨੂੰ ਥਕਾ ਦੇਣ ਦੀ ਕਵਾਇਦ ਸ਼ੁਰੂ ਹੋ ਗਈ ਹੈ। ਸੱਚ ਮੁੱਚ ਇਹ ਲੋਕ ਕਿਸਾਨਾਂ ਪ੍ਰਤੀ ਕਿੰਨੇ ਕੁ ਗੰਭੀਰ ਹਨ ਇਸ ਨੂੰ ਘੋਖਣਾ ਜ਼ਰੂਰੀ ਹੈ।

First Published: Tuesday, 20 February 2018 12:33 PM

Related Stories

ਸੰਕਟ ਦੇ ਬਾਵਜੂਦ ਪੰਜਾਬ ਦੀ ਕਿਸਾਨੀ ਨੇ ਗੱਢੇ ਝੰਡੇ
ਸੰਕਟ ਦੇ ਬਾਵਜੂਦ ਪੰਜਾਬ ਦੀ ਕਿਸਾਨੀ ਨੇ ਗੱਢੇ ਝੰਡੇ

ਚੰਡੀਗੜ੍ਹ: ਪੰਜਾਬ ਦੀ ਕਿਸਾਨੀ ਦਾ ਬੇਸ਼ੱਕ ਬੁਰਾ ਹਾਲ ਹੈ ਪਰ ਸੂਬਾ ਫਿਰ ਵੀ ਦੇਸ਼ ਦੇ

ਹੁਣ ਕਿਸਾਨਾਂ ਨੂੰ ਮਿਲਣਗੇ ਫਸਲਾਂ ਦੇ ਵਾਜ਼ਬ ਭਾਅ!
ਹੁਣ ਕਿਸਾਨਾਂ ਨੂੰ ਮਿਲਣਗੇ ਫਸਲਾਂ ਦੇ ਵਾਜ਼ਬ ਭਾਅ!

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਲਈ ਵੱਡਾ ਐਲਾਨ ਕੀਤਾ

ਚੰਦਨ ਨਾਲ ਮਹਿਕੇਗਾ ਪੰਜਾਬ !
ਚੰਦਨ ਨਾਲ ਮਹਿਕੇਗਾ ਪੰਜਾਬ !

ਚੰਡੀਗੜ੍ਹ: ਪੰਜਾਬ ਦਾ ਜੰਗਲਾਤ ਵਿਭਾਗ ਪੰਜਾਬ ਦੇ ਕਿਸਾਨਾਂ ਨੂੰ ਇਸ ਸਾਲ ਦੋ ਲੱਖ

ਖੇਤੀ ਵਿਕਾਸ ਮੇਲੇ 'ਚ ਮੋਦੀ ਵੀ ਪਹੁੰਚਣਗੇ, 600 ਤੋਂ ਵੱਧ ਸਟਾਲ ਲੱਗਣਗੇ
ਖੇਤੀ ਵਿਕਾਸ ਮੇਲੇ 'ਚ ਮੋਦੀ ਵੀ ਪਹੁੰਚਣਗੇ, 600 ਤੋਂ ਵੱਧ ਸਟਾਲ ਲੱਗਣਗੇ

ਨਵੀਂ ਦਿੱਲੀ: ਭਾਰਤ ਸਰਕਾਰ ਵੱਲੋਂ ਤਿੰਨ ਦਿਨਾਂ ਖੇਤੀ ਵਿਕਾਸ ਮੇਲੇ ਲਾਇਆ ਜਾ ਰਿਹਾ

ਪੰਜ ਜ਼ਿਲ੍ਹਿਆਂ ਦੇ 30,365 ਕਿਸਾਨਾਂ ਦੇ ਕਰਜ਼ੇ 'ਤੇ ਲਕੀਰ
ਪੰਜ ਜ਼ਿਲ੍ਹਿਆਂ ਦੇ 30,365 ਕਿਸਾਨਾਂ ਦੇ ਕਰਜ਼ੇ 'ਤੇ ਲਕੀਰ

ਜਲੰਧਰ: ਕਰਜ਼ਾ ਮੁਆਫੀ ਦੇ ਦੂਜੇ ਗੇੜ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ

ਮਨਪ੍ਰੀਤ ਨੇ ਕਿਸਾਨਾਂ ਦੇ ਕਰਜ਼ ਮੁਆਫ਼ ਨੂੰ ਦੱਸਿਆ ਕੇਂਦਰ ਦੀ ਜ਼ਿੰਮੇਵਾਰੀ
ਮਨਪ੍ਰੀਤ ਨੇ ਕਿਸਾਨਾਂ ਦੇ ਕਰਜ਼ ਮੁਆਫ਼ ਨੂੰ ਦੱਸਿਆ ਕੇਂਦਰ ਦੀ ਜ਼ਿੰਮੇਵਾਰੀ

ਜਲੰਧਰ: ਸਰਕਾਰ ਵੱਲੋਂ ਕਿਸਾਨਾਂ ਲਈ ਕਰਜ਼ ਮੁਆਫ਼ੀ ਦੀ ਦੂਜੀ ਕਿਸ਼ਤ ਜਾਰੀ ਕਰਨ ਮੌਕੇ

ਮੈਂ ਮੋਟਰਾਂ 'ਤੇ ਮੀਟਰ ਲਾਊਂ ਪਰ ਬਿੱਲ ਨਹੀਂ: ਕੈਪਟਨ
ਮੈਂ ਮੋਟਰਾਂ 'ਤੇ ਮੀਟਰ ਲਾਊਂ ਪਰ ਬਿੱਲ ਨਹੀਂ: ਕੈਪਟਨ

ਜਲੰਧਰ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਕਿਸਾਨਾਂ ਦੀ ‘ਸ਼ਰਤੀਆ ਕਰਜ਼

ਬੀਟੀ ਕਾਟਨ ਦੇ ਬੀਜ ਦਾ ਰੇਟ ਘਟਾਇਆ
ਬੀਟੀ ਕਾਟਨ ਦੇ ਬੀਜ ਦਾ ਰੇਟ ਘਟਾਇਆ

ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਰਾਹਤ ਦਿੰਦਿਆਂ ਬੀਟੀ ਕਾਟਨ ਦੀ

ਮੋਗੇ ਵਾਲੇ ਕਿਸਾਨਾਂ ਨੂੰ ਕਰਜ਼ ਮੁਕਤ ਨਹੀਂ ਕਰਨਗੇ ਕੈਪਟਨ
ਮੋਗੇ ਵਾਲੇ ਕਿਸਾਨਾਂ ਨੂੰ ਕਰਜ਼ ਮੁਕਤ ਨਹੀਂ ਕਰਨਗੇ ਕੈਪਟਨ

ਜਲੰਧਰ: ਜ਼ਿਲ੍ਹੇ ਦੇ ਕਸਬੇ ਨਕੋਦਰ ਵਿੱਚ ਅੱਜ ਮੁੱਖ ਮੰਤਰੀ ਵੱਲੋਂ ਕਰਜ਼ ਮੁਆਫੀ ਦੇ