ਹੁਣ ਕਿਸਾਨ ਚਲਾਉਣਗੇ ਦਿੱਲੀ 'ਚ ਸੰਸਦ!

By: ABP Sanjha | | Last Updated: Tuesday, 10 October 2017 3:12 PM
ਹੁਣ ਕਿਸਾਨ ਚਲਾਉਣਗੇ ਦਿੱਲੀ 'ਚ ਸੰਸਦ!

ਪੁਰਾਣੀ ਤਸਵੀਰ

ਚੰਡੀਗੜ੍ਹ: ਅਗਲੇ ਮਹੀਨੇ ਤੋਂ ਕਿਸਾਨ ਆਪਣੀਆਂ ਹੱਕੀ ਮੰਗਾਂ ਦੇ ਹੱਲ ਲਈ ਦਿੱਲੀ ਵੱਲ ਕੂਚ ਕਰਨਗੇ। ਕਿਸਾਨ 20 ਨਵੰਬਰ ਤੋਂ ਦਿੱਲੀ ਦੇ ਰਾਮ ਲੀਲਾ ਮੈਦਾਨ ਵਿੱਚ ‘ਕਿਸਾਨ ਮੁਕਤੀ ਸੰਸਦ’ ਲਾਉਣਗੇ। ਕਿਸਾਨਾਂ ਦਾ ਟੀਚਾ ਹੈ ਕਿ ਇਸ ਸੰਸਦ ਨੂੰ ਪਾਰਲੀਮੈਂਟ ਦੇ ਪੂਰੇ ਇਜਲਾਸ ਦੌਰਾਨ ਜੰਤਰ-ਮੰਤਰ ‘ਤੇ ਬਰਾਬਰ ਚਲਾਇਆ ਜਾਵੇਗਾ। ਉਧਰ ਸਵਰਾਜ ਅਭਿਆਨ ਦੇ ਕਿਸਾਨ ਫਰੰਟ ‘ਜੈ ਕਿਸਾਨ ਅੰਦੋਲਨ’ ਵੱਲੋਂ ਪੰਜਾਬ ਇਕਾਈ ਦੀ ਸੂਬਾ ਕਮੇਟੀ ਦਾ ਗਠਨ ਕੀਤਾ ਗਿਆ ਹੈ। ਸਾਬਕਾ ਵਿਧਾਇਕ ਤਰਸੇਮ ਜੋਧਾਂ ਇਸ ਦੇ ਕਨਵੀਨਰ ਬਣੇ ਹਨ।

 

ਪਹਿਲੇ ਪੜਾਅ ਤਹਿਤ ਜੈ ਕਿਸਾਨ ਅੰਦੋਲਨ, ਪੰਜਾਬ ਦੀਆਂ ਵੱਖ-ਵੱਖ ਅਨਾਜ ਮੰਡੀਆਂ ਵਿੱਚ ਜਾ ਕੇ ਕਿਸਾਨਾਂ ਨੂੰ ‘ਕਿਸਾਨ ਮੁਕਤੀ ਸੰਸਦ’ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕਰਨਗੇ। ਇਸੇ ਤਰ੍ਹਾਂ ਜ਼ਿਲ੍ਹਿਆਂ ਵਿੱਚ ਵੀ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ ਤੇ ਪਿੰਡ-ਪਿੰਡ ਪਹੁੰਚ ਕੇ ਹਜ਼ਾਰਾਂ ਪਰਚੇ ਵੰਡੇ ਜਾਣਗੇ। ਜੈ ਕਿਸਾਨ ਅੰਦੋਲਨ ਮੁਤਾਬਕ ਅੱਜ ਦੇਸ਼ ਵਿੱਚ ਕਿਸਾਨ ਅੰਦੋਲਨ ਨਵੀਂ ਦਿਸ਼ਾ ਲੈ ਰਿਹਾ ਹੈ। ਹੁਣ “ਆਲ ਇੰਡੀਆ ਕਿਸਾਨ ਸੰਘਰਸ਼ ਤਾਲਮੇਲ ਕਮੇਟੀ” ਦੇ ਬੈਨਰ ਹੇਠ ਕਰੀਬ 180 ਜਥੇਬੰਦੀਆਂ ਇੱਕ ਮੰਚ ਉੁੱਪਰ ਆ ਗਈਆਂ ਹਨ।

 

ਤਰਸੇਮ ਜੋਧਾਂ ਨੇ ਕਿਹਾ ਕਿ “ਕਿਸਾਨ ਮੁਕਤੀ ਸੰਸਦ” ਤੋਂ ਪਹਿਲਾਂ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਕਿਸਾਨ ਮੁਕਤੀ ਯਾਤਰਾਵਾਂ ਕੀਤੀਆਂ ਜਾਣਗੀਆਂ। ਉਸ ਨੇ ਕਿਹਾ ਕਿ “ਕਿਸਾਨ ਮੁਕਤੀ ਯਾਤਰਾ” ਦੇ ਦੋ ਪੜਾਅ ਬਾਕੀ ਹਨ ਜਿਸ ਵਿੱਚ ਪੰਜਾਬ ਅਤੇ ਹਰਿਆਣਾ ਵਿੱਚ ਯਾਤਰਾ ਨਵੰਬਰ ਦੇ ਦੂਜੇ ਹਫ਼ਤੇ ਵਿੱਚ ਪਹੁੰਚੇਗੀ। ਜੋਧਾਂ ਨੇ ਕਿਹਾ ਕਿ ਸੰਪੂਰਨ ਕਰਜ਼ਾ ਮੁਕਤੀ ਅਤੇ ਫ਼ਸਲਾਂ ਦੇ ਵਾਜਬ ਮੁੱਲ ਕਿਸਾਨਾਂ ਦੀਆਂ ਮੁੱਖ ਮੰਗਾਂ ਹਨ।

First Published: Tuesday, 10 October 2017 3:12 PM

Related Stories

ਪਰਾਲੀ ਸਾੜਨ ਵਾਲੇ ਕਿਸਾਨਾਂ ਖ਼ਿਲਾਫ਼ ਕਾਰਵਾਈ
ਪਰਾਲੀ ਸਾੜਨ ਵਾਲੇ ਕਿਸਾਨਾਂ ਖ਼ਿਲਾਫ਼ ਕਾਰਵਾਈ

ਚੰਡੀਗੜ੍ਹ : ਸਰਕਾਰੀ ਨਿਰਦੇਸ਼ਾਂ ਦੇ ਉਲਟ ਆਪਣੇ ਖੇਤਾਂ ’ਚ ਪਰਾਲੀ ਸਾੜਨ ਵਾਲੇ

ਜਗਵਿੰਦਰ ਦੇ ਝੌਨੇ ਦੀ ਕੀਮਤ 500 ਰੁਪਏ ਪ੍ਰਤੀ ਕਿੱਲੋ
ਜਗਵਿੰਦਰ ਦੇ ਝੌਨੇ ਦੀ ਕੀਮਤ 500 ਰੁਪਏ ਪ੍ਰਤੀ ਕਿੱਲੋ

ਚੰਡੀਗੜ੍ਹ : ਜਿੱਥੇ ਅੱਜ ਖੇਤੀ ਸੰਕਟ ਨਾਲ ਪੰਜਾਬ ਦਾ ਕਿਸਾਨ ਖੁਦਕੁਸ਼ੀ ਕਰ ਰਿਹਾ ਹੈ

ਕਰਜ਼ੇ ਦੇ ਸਤਾਏ ਬਜ਼ੁਰਗ ਕਿਸਾਨ ਨੇ ਟ੍ਰਾਂਸਫਾਰਮਰ 'ਤੇ ਚੜ੍ਹ ਮੌਤ ਨੂੰ ਲਗਾਇਆ ਗਲੇ
ਕਰਜ਼ੇ ਦੇ ਸਤਾਏ ਬਜ਼ੁਰਗ ਕਿਸਾਨ ਨੇ ਟ੍ਰਾਂਸਫਾਰਮਰ 'ਤੇ ਚੜ੍ਹ ਮੌਤ ਨੂੰ ਲਗਾਇਆ ਗਲੇ

ਬਰਨਾਲਾ: ਬੇਸ਼ੱਕ ਪੰਜਾਬ ਸਰਕਾਰ ਨੇ ਕਿਸਾਨਾਂ ਦੇ 2 ਲੱਖ ਰੁਪਏ ਤਕ ਦੇ ਫ਼ਸਲੀ ਕਰਜ਼ੇ

 ਕਰਜ਼ਾ ਮੁਆਫ਼ੀ ਦਾ ਕਿਸਾਨਾਂ ਨੂੰ ਨਹੀਂ ਹੋਵੇਗਾ ਕੋਈ ਫ਼ਾਇਦਾ-ਢੀਂਡਸਾ
ਕਰਜ਼ਾ ਮੁਆਫ਼ੀ ਦਾ ਕਿਸਾਨਾਂ ਨੂੰ ਨਹੀਂ ਹੋਵੇਗਾ ਕੋਈ ਫ਼ਾਇਦਾ-ਢੀਂਡਸਾ

ਚੰਡੀਗੜ੍ਹ: ਸੰਗਰੂਰ ਜ਼ਿਲ੍ਹੇ ਦੇ ਲਹਿਰਾਗਾਗਾ ਹਲਕੇ ਤੋਂ ਵਿਧਾਇਕ ਪ੍ਰਮਿੰਦਰ ਸਿੰਘ

ਪਰਾਲੀ ਦੀ ਸੱਮਸਿਆ ਦੇ ਹੱਲ ਲਈ ਗੁਰਵਿੰਦਰ ਨੇ ਕੀਤੀ ਨਵੇਕਲੀ ਪਹਿਲ
ਪਰਾਲੀ ਦੀ ਸੱਮਸਿਆ ਦੇ ਹੱਲ ਲਈ ਗੁਰਵਿੰਦਰ ਨੇ ਕੀਤੀ ਨਵੇਕਲੀ ਪਹਿਲ

ਚੰਡੀਗੜ੍ਹ : ਤਲਵੰਡੀ ਮਾਧੋ ਦੇ ਨੌਜਵਾਨ ਕਿਸਾਨ ਗੁਰਵਿੰਦਰ ਸਿੰਘ ਬੋਪਾਰਾਏ ਨੇ

ਮੌੜ ਦੇ ਕਰਜ਼ਈ ਕਿਸਾਨ ਨੇ ਰੇਲ ਅੱਗੀ ਮਾਰੀ ਛਾਲ
ਮੌੜ ਦੇ ਕਰਜ਼ਈ ਕਿਸਾਨ ਨੇ ਰੇਲ ਅੱਗੀ ਮਾਰੀ ਛਾਲ

ਬਠਿੰਡਾ: ਉਂਝ ਤਾਂ ਪੰਜਾਬ ਦੇ ਕਿਸਾਨਾਂ ਦਾ ਕਰਜ਼ ਮੁਆਫ਼ ਹੋ ਚੁੱਕਿਆ ਹੈ ਤੇ ਸਰਕਾਰ

ਕੈਪਟਨ ਦੇ ਕਰਜ਼ਾ ਮੁਆਫ਼ੀ ਨੋਟੀਫਿਕੇਸ਼ਨ ਨੂੰ ਕਿਸਾਨ ਜੱਥੇਬੰਦੀ ਨੇ ਕੀਤਾ ਰੱਦ
ਕੈਪਟਨ ਦੇ ਕਰਜ਼ਾ ਮੁਆਫ਼ੀ ਨੋਟੀਫਿਕੇਸ਼ਨ ਨੂੰ ਕਿਸਾਨ ਜੱਥੇਬੰਦੀ ਨੇ ਕੀਤਾ ਰੱਦ

ਚੰਡੀਗੜ੍ਹ: ਪੰਜਾਬ ਸਰਕਾਰ ਦੇ ਕਰਜ਼ਾ ਮਾਫੀ ਦੇ ਨੋਟੀਫਿਕੇਸ਼ਨ ਨੂੰ ਕਿਸਾਨ ਸੰਘਰਸ਼

ਮੌਤ ਦਾ ਕਰਜ਼ਾ: ਦੋ ਨੋਜਵਾਨ ਕਿਸਾਨਾਂ ਨੇ ਕੀਤੀ ਖੁਦਕੁਸ਼ੀ
ਮੌਤ ਦਾ ਕਰਜ਼ਾ: ਦੋ ਨੋਜਵਾਨ ਕਿਸਾਨਾਂ ਨੇ ਕੀਤੀ ਖੁਦਕੁਸ਼ੀ

ਚੰਡੀਗੜ੍ਹ: ਗਿੱਦੜਬਾਹਾ-ਬਠਿੰਡਾ ਰੇਲ ਮਾਰਗ ’ਤੇ ਪਿੰਡ ਦੌਲਾ ਨਜ਼ਦੀਕ ਇਕ ਕਿਸਾਨ ਨੇ

ਬਠਿੰਡਾ ਦੇ ਕਿਸਾਨ ਨੇ ਖੁਦ ਹੀ ਲੱਭਿਆ ਪਰਾਲੀ ਦੀ ਸਮੱਸਿਆ ਦਾ ਹੱਲ!
ਬਠਿੰਡਾ ਦੇ ਕਿਸਾਨ ਨੇ ਖੁਦ ਹੀ ਲੱਭਿਆ ਪਰਾਲੀ ਦੀ ਸਮੱਸਿਆ ਦਾ ਹੱਲ!

ਬਠਿੰਡਾ: ਭਗਤਾ ਭਾਈ ਸ਼ਹਿਰ ਦੇ ਪਿੰਡ ਦਿਆਲਪੁਰਾ ਮਿਰਜ਼ਾ ਦੇ ਅਗਾਂਹਵਧੂ ਕਿਸਾਨ ਤੀਰਥ