ਸਹਿਕਾਰੀ ਕਰਜ਼ੇ ਤਾਰਨ ਦੀ ਵਧੀ ਤਾਰੀਖ਼ !

By: ਏਬੀਪੀ ਸਾਂਝਾ | | Last Updated: Thursday, 15 February 2018 12:30 PM
ਸਹਿਕਾਰੀ ਕਰਜ਼ੇ ਤਾਰਨ ਦੀ ਵਧੀ ਤਾਰੀਖ਼ !

ਪ੍ਰਤੀਕਾਤਮਕ ਤਸਵੀਰ

ਚੰਡੀਗੜ੍ਹ: ਕਿਸਾਨਾਂ ਵੱਲੋਂ ਸਾਉਣੀ 2017 ਦੀ ਫਸਲ ਲਈ ਪ੍ਰਾਪਤ ਕੀਤੇ ਕਰਜ਼ੇ ਦੀ ਕਿਸ਼ਤ ਭਰਨ ਦੀ ਮਿਆਦ 31 ਮਾਰਚ ਤੱਕ ਕਰ ਦਿੱਤੀ ਹੈ। ਵਧੀਕ ਮੁੱਖ ਸਕੱਤਰ ਸਹਿਕਾਰਤਾ ਡੀਪੀ ਰੈਡੀ ਨੇ ਕਿਹਾ ਹੈ ਕਿ ਸਹਿਕਾਰੀ ਖੇਤੀਬਾੜੀ ਸਭਾਵਾਂ ਦੇ ਮੈਂਬਰ ਆਪਣੇ ਸਾਉਣੀ ਦੇ ਫਸਲੀ ਕਰਜ਼ੇ ਦੀ ਕਿਸ਼ਤ ਤੁਰੰਤ ਅਦਾ ਕਰਕੇ ਚਾਲੂ ਹਾੜ੍ਹੀ ਸੀਜ਼ਨ ਲਈ ਪੇਸ਼ਗੀ ਫਸਲੀ ਕਰਜ਼ਾ ਪ੍ਰਾਪਤ ਕਰਨ ਤੇ ਨਾਲ ਹੀ ਵਿਆਜ਼ ‘ਤੇ ਮਿਲਣ ਵਾਲੀ 3 ਫ਼ੀਸਦ ਸਬਸਿਡੀ ਦਾ ਵੀ ਲਾਭ ਉਠਾਉਣ।

ਉਨ੍ਹਾਂ ਵਿਭਾਗ ਦੇ ਸਮੂਹ ਖੇਤਰੀ ਅਧਿਕਾਰੀਆਂ ਨੂੰ ਕਿਹਾ ਕਿ ਉਹ ਸਹਿਕਾਰੀ ਸਭਾਵਾਂ ਨਾਲ ਜੁੜੇ ਕਿਸਾਨ ਮੈਬਰਾਂ ਨੂੰ ਜਾਣੂ ਕਰਵਾਉਣ ਕਿ ਉਨ੍ਹਾਂ ਵੱਲੋਂ ਸਭਾਵਾਂ ਨੂੰ ਵਾਪਸ ਕੀਤੀ ਜਾਣ ਰਕਮ ਦਾ ਉਨ੍ਹਾਂ ਨੂੰ ਮਿਲਣ ਵਾਲੀ ਕਰਜ਼ਾ ਰਾਹਤ ਉੱਪਰ ਕੋਈ ਅਸਰ ਨਹੀਂ ਪਵੇਗਾ। ਕਰਜ਼ਾ ਰਾਹਤ ਦਾ ਅਧਾਰ ਉਨ੍ਹਾਂ ਦੇ ਖਾਤੇ ਵਿੱਚ 31 ਮਾਰਚ, 2017 ਤੱਕ ਦਾ ਖੜ੍ਹਾ ਕਰਜ਼ਾ ਹੈ। ਇਸ ਕਰਕੇ ਉਹ ਸਾਉਣੀ ਦੇ ਆਪਣੇ ਫਸਲੀ ਕਰਜ਼ੇ ਦੀ ਅਦਾਇਗੀ ਜਲਦ ਤੋਂ ਜਲਦ ਕਰਕੇ ਵਿਭਾਗ ਵੱਲੋਂ ਮਿਲਦੀ ਸਬਸਿਡੀ ਲਈ ਯੋਗਪਾਤਰ ਬਣਨ।

ਰਜਿਸਟਰਾਰ ਸਹਿਕਾਰੀ ਸਭਾਵਾਂ ਅਰਵਿੰਦਰ ਸਿੰਘ ਬੈਂਸ ਨੇ ਕਿਹਾ ਕਿ ਇਸ ਕਰਕੇ ਸਹਿਕਾਰੀ ਸਭਾਵਾਂ ਵਿੱਚ ਤਾਇਨਾਤ ਅਧਿਕਾਰੀ ਤੇ ਕਰਮਚਾਰੀ ਇੱਕਜੁੱਟ ਹੋ ਕੇ ਮੈਂਬਰ ਕਿਸਾਨਾਂ ਤੱਕ ਕਰਜ਼ਾ ਵਸੂਲੀ ਖਾਤਰ ਪਹੁੰਚ ਕਰਨ। ਇਸ ਸਬੰਧੀ ਮੈਂਬਰਾਂ ਨੂੰ ਦੱਸਿਆ ਜਾਵੇ ਕਿ ਜਿਨ੍ਹਾਂ ਮੈਂਬਰਾਂ ਨੇ ਆਪਣੀ ਵਸੂਲੀ ਦੇ ਦਿੱਤੀ ਹੈ, ਉਨ੍ਹਾਂ ਯੋਗ ਮੈਂਬਰਾਂ ਦੀ ਕਰਜ਼ਾ ਰਾਹਤ ਵੀ ਉਨ੍ਹਾਂ ਦੇ ਖਾਤਿਆਂ ਵਿੱਚ ਸਰਕਾਰ ਵੱਲੋਂ ਜਮਾਂ ਕਰਵਾ ਦਿੱਤੀ ਗਈ ਹੈ।

ਵਧੀਕ ਮੁੱਖ ਸਕੱਤਰ ਸਹਿਕਾਰਤਾ ਨੇ ਇਸ ਗੱਲ ‘ਤੇ ਖੁਸ਼ੀ ਪ੍ਰਗਟ ਕੀਤੀ ਕਿ ਮੋਗਾ, ਜਲੰਧਰ, ਸ਼ਹੀਦ ਭਗਤ ਸਿੰਘ ਨਗਰ, ਕਪੂਰਥਲਾ ਤੇ ਸੰਗਰੂਰ ਜਿਲਿਆਂ ਦੇ ਕਿਸਾਨਾਂ ਵੱਲੋਂ ਵੱਡੀ ਗਿਣਤੀ ਵਿੱਚ ਆਪਣੀ ਸਾਉਣੀ ਦੀ ਵਸੂਲੀ ਜਮਾਂ ਕਰਵਾ ਕੇ 3 ਫ਼ੀਸਦ ਸਬਸਿਡੀ ਪ੍ਰਾਪਤ ਕਰਨ ਦੀ ਯੋਗਤਾ ਹਾਸਲ ਕਰ ਲਈ ਹੈ।

First Published: Wednesday, 14 February 2018 2:34 PM

Related Stories

ਗਊ ਦੇ ਗੋਹੇ ਤੋਂ CNG ਤਿਆਰ, ਕਾਰੋਬਾਰੀ ਹੋ ਰਹੇ ਮਾਲੋਮਾਲ
ਗਊ ਦੇ ਗੋਹੇ ਤੋਂ CNG ਤਿਆਰ, ਕਾਰੋਬਾਰੀ ਹੋ ਰਹੇ ਮਾਲੋਮਾਲ

ਕਾਨਪੁਰ: ਹੁਣ ਤੱਕ ਤੁਸੀਂ ਗਊ ਦੇ ਗੋਹੇ ਤੋਂ ਖਾਦ ਜਾਂ ਬਾਇਓ ਗੈਸ ਬਣਾਉਂਦੇ ਦੇਖਿਆ

ਮੋਦੀ ਦੀ ਕੌਮੀ ਕਾਨਫਰੰਸ ਨੂੰ ਕਿਸਾਨਾਂ ਦਾ ਝਟਕਾ
ਮੋਦੀ ਦੀ ਕੌਮੀ ਕਾਨਫਰੰਸ ਨੂੰ ਕਿਸਾਨਾਂ ਦਾ ਝਟਕਾ

ਚੰਡੀਗੜ੍ਹ: ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਟੀਚੇ ਤੇ ਕਿਸਾਨੀ ਸਮੱਸਿਆ ‘ਤੇ

ਸਿਰਫ 2 ਘੰਟੇ ਦੀ ਮਿਹਨਤ ਨਾਲ 15 ਤੋਂ 20 ਹਜ਼ਾਰ ਕਮਾਉਂਦਾ ਕਿਸਾਨ
ਸਿਰਫ 2 ਘੰਟੇ ਦੀ ਮਿਹਨਤ ਨਾਲ 15 ਤੋਂ 20 ਹਜ਼ਾਰ ਕਮਾਉਂਦਾ ਕਿਸਾਨ

ਲਖਨਊ: ਫਤਿਹਪੁਰ ਜ਼ਿਲ੍ਹੇ ਦਾ ਕਿਸਾਨ ਅਮਿਤ ਪਟੇਲ ਪਿਛਲੇ 13 ਸਾਲਾਂ ਤੋਂ ਹਰੇ ਧਨੀਏ

ਕਿਸਾਨ ਵੱਲੋਂ ਖੁਦ ਨੂੰ ਗੋਲੀ ਮਾਰਕੇ ਕੀਤੀ ਖੁਦਕੁਸ਼ੀ
ਕਿਸਾਨ ਵੱਲੋਂ ਖੁਦ ਨੂੰ ਗੋਲੀ ਮਾਰਕੇ ਕੀਤੀ ਖੁਦਕੁਸ਼ੀ

ਚੰਡੀਗੜ੍ਹ-ਮੋਗਾ ਦੇ ਪਿੰਡ ਵਾਂਦਰ ਦੇ ਇੱਕ ਕਿਸਾਨ ਨੇ ਆਪਣੀ ਲਾਇਸੈਂਸੀ 12 ਬੋਰ ਦੀ

ਟਰੈਕਟਰ ਟਰਾਲੀ ਵਿਚ ਸਵਾਰ ਹੋ ਕੇ ਕਿਸਾਨਾਂ ਵੱਲੋਂ ਦਿੱਲੀ ਨੂੰ ਘੇਰਨ ਦਾ ਐਲਾਨ
ਟਰੈਕਟਰ ਟਰਾਲੀ ਵਿਚ ਸਵਾਰ ਹੋ ਕੇ ਕਿਸਾਨਾਂ ਵੱਲੋਂ ਦਿੱਲੀ ਨੂੰ ਘੇਰਨ ਦਾ ਐਲਾਨ

ਚੰਡੀਗੜ੍ਹ-‘ਰਾਸ਼ਟਰੀ ਕਿਸਾਨ ਮਹਾ ਸੰਘ’ ਵਲੋਂ ਦਿੱਤੇ ਪ੍ਰੋਗਰਾਮ ਅਨੁਸਾਰ 23

ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਤੇ ਆਰਥਿਕ ਤੰਗੀ ਦੇ ਮਾਰੇ ਮਜ਼ਦੂਰ ਨੇ ਕੀਤੀ ਖੁਦਕੁਸ਼ੀ..
ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਤੇ ਆਰਥਿਕ ਤੰਗੀ ਦੇ ਮਾਰੇ ਮਜ਼ਦੂਰ ਨੇ ਕੀਤੀ ਖੁਦਕੁਸ਼ੀ..

ਚੰਡੀਗੜ੍ਹ- ਫਤਿਆਬਾਦ ਦੇ ਪਿੰਡ ਜੌਹਲ ਢਾਏ ਵਾਲਾ ਦੇ 35 ਸਾਲਾ ਦੇ ਕਿਸਾਨ ਮੁਖਤਿਆਰ

ਖੇਤੀ ਸਹਿਕਾਰੀ ਸਭਾਵਾਂ ਹੁਣ ਅਖਵਾਉਣਗੀਆਂ 'ਸਹਿਕਾਰੀ ਪੇਂਡੂ ਸਟੋਰ'
ਖੇਤੀ ਸਹਿਕਾਰੀ ਸਭਾਵਾਂ ਹੁਣ ਅਖਵਾਉਣਗੀਆਂ 'ਸਹਿਕਾਰੀ ਪੇਂਡੂ ਸਟੋਰ'

ਚੰਡੀਗੜ੍ਹ: ਪੰਜਾਬ ਦੀਆਂ ਮੁੱਢਲੀਆਂ ਖੇਤੀ ਸਹਿਕਾਰੀ ਸਭਾਵਾਂ ਦੇ ਕਾਰੋਬਾਰ ਵਿੱਚ

ਗੈਂਗਸਟਰਾਂ ਦੇ ਬਹਾਨੇ ਸੰਘਰਸ਼ਕਾਰੀਆਂ 'ਤੇ ਵਰ੍ਹੇਗਾ ਪਕੋਕਾ !
ਗੈਂਗਸਟਰਾਂ ਦੇ ਬਹਾਨੇ ਸੰਘਰਸ਼ਕਾਰੀਆਂ 'ਤੇ ਵਰ੍ਹੇਗਾ ਪਕੋਕਾ !

ਬਰਨਾਲਾ: ‘ਪੰਜਾਬ ਕੰਟਰੋਲ ਆਫ਼ ਆਰਗੇਨਾਈਜ਼ਡ ਕਰਾਈਮ ਐਕਟ (ਪਕੋਕਾ) ਦੇ ਵਿਰੋਧ ਵਿੱਚ

ਆਲੂ ਤੇ ਮੱਕੀ ਦੇ ਕਾਸ਼ਤਕਾਰਾਂ ਦੀ ਕੈਪਟਨ ਸਰਕਾਰ ਫੜੇਗੀ ਬਾਂਹ
ਆਲੂ ਤੇ ਮੱਕੀ ਦੇ ਕਾਸ਼ਤਕਾਰਾਂ ਦੀ ਕੈਪਟਨ ਸਰਕਾਰ ਫੜੇਗੀ ਬਾਂਹ

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਆਲੂ ਤੇ ਮੱਕੀ

ਪਕੋਕਾ ਵਿਰੁੱਧ ਕਿਸਨਾਂ ਦੀ ਬਰਨਾਲਾ 'ਚ ਮਹਾ ਰੈਲੀ
ਪਕੋਕਾ ਵਿਰੁੱਧ ਕਿਸਨਾਂ ਦੀ ਬਰਨਾਲਾ 'ਚ ਮਹਾ ਰੈਲੀ

ਮਾਨਸਾ: ਪੰਜਾਬ ਸਰਕਾਰ ਵੱਲੋਂ ਬਣਾਏ ਜਾ ਰਹੇ ਪਕੋਕਾ ਕਾਨੂੰਨ ਵਿਰੁੱਧ ਬਰਨਾਲਾ