ਨੀਰਜਾ ਸਣੇ 20 ਭਾਰਤੀਆਂ ਦੇ ਕਾਤਲਾਂ ਦੀਆਂ ਤਸਵੀਰਾਂ ਰਿਲੀਜ਼

By: ABP Sanjha | | Last Updated: Friday, 12 January 2018 2:15 PM
ਨੀਰਜਾ ਸਣੇ 20 ਭਾਰਤੀਆਂ ਦੇ ਕਾਤਲਾਂ ਦੀਆਂ ਤਸਵੀਰਾਂ ਰਿਲੀਜ਼

ਚੰਡੀਗੜ੍ਹ: 1986 ਵਿੱਚ ਪੈਨ ਐਮ ਫਲਾਈਟ 73 ਨੂੰ ਅਗਵਾ ਕਰ ਚੰਡੀਗੜ੍ਹ ਦੀ ਰਹਿਣ ਵਾਲੀ ਨੀਰਜਾ ਭਨੋਟ ਸਣੇ 20 ਭਾਰਤੀਆਂ ਦਾ ਕਤਲ ਕਰਨ ਵਾਲੇ ਅਗਵਾਕਾਰਾਂ ਦੀਆਂ ਫੋਟੋਆਂ ਅਮਰੀਕਾ ਦੇ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨਜ਼ (FBI ) ਨੇ ਜਾਰੀ ਕੀਤੀਆਂ ਹਨ। ਅਗਵਾਕਾਰਾਂ ਦੀ ਪਛਾਣ ਮੁਹੰਮਦ ਹਾਫਿਜ਼ ਅਲ-ਤੁਰਕੀ, ਜਮਾਲ ਸਈਦ ਅਬਦੁੱਲ ਰਹੀਮ, ਮੁਹੰਮਦ ਅਬਦੁੱਲਾ ਖ਼ਲੀਲ ਹੁਸੈਨ ਅਰੋ-ਰਹੀਲ ਤੇ ਮੁਹੰਮਦ ਅਹਿਮਦ ਅਲ-ਮੁਨਾਵਰ ਵਜੋਂ ਹੋਈ ਹੈ।

ਇਹ ਤਸਵੀਰਾਂ FBI ਦੀ ਪ੍ਰਯੋਗਸ਼ਾਲਾ ਵੱਲੋਂ ਉਮਰ-ਤਰੱਕੀ-ਪ੍ਰੋਗ੍ਰੇਸ਼ਨ ਟੈਕਨਾਲੋਜੀ ਤੇ ਸਾਲ 2000 ਵਿੱਚ ਮੀਡੀਆ ਵੱਲੋਂ ਦਿਖਾਈਆਂ ਤਸਵੀਰਾਂ ਦੇ ਆਧਾਰ ‘ਤੇ ਰਿਲੀਜ਼ ਕੀਤੀਆਂ ਹਨ। 5 ਸਤੰਬਰ, 1986 ਨੂੰ ਪੈਨ ਐਮ ਫਲਾਈਟ 73 ਮੁੰਬਈ ਤੋਂ ਕਰਾਚੀ ਪੁੱਜੀ ਸੀ। ਉੱਥੇ ਅਗਵਾਕਾਰਾਂ ਨੇ 20 ਯਾਤਰੀਆਂ ਸਮੇਤ ਫਲਾਈਟ ਦੇ ਸਟਾਫ ਤੇ ਦੋ ਅਮਰੀਕੀਆਂ ਦਾ ਕਤਲ ਕੀਤਾ ਸੀ। 379 ਯਾਤਰੀਆਂ ਤੇ ਚਾਲਕਾਂ ਦੀ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ 100 ਤੋਂ ਵੱਧ ਲੋਕ ਜ਼ਖ਼ਮੀ ਹੋਏ ਸਨ।

ਡਿਪਾਰਟਮੈਂਟ ਆਫ ਸਟੇਟ ਰਿਵਾਰਡਜ਼ ਫਾਰ ਜਸਟਿਸ ਨੇ ਅਗਵਾਕਾਰਾਂ ਦੀ ਗ੍ਰਿਫ਼ਤਾਰੀ ਜਾਂ ਦੋਸ਼ੀਆਂ ਬਾਰੇ ਜਾਣਕਾਰੀ ਦੇਣ ਲਈ 5 ਮਿਲੀਅਨ ਡਾਲਰ ਦਾ ਇਨਾਮ ਤੈਅ ਕੀਤਾ ਸੀ। ਜਾਣਕਾਰੀ ਮੁਤਾਬਕ ਇਹ ਅਗਵਾਕਾਰ ਅੱਤਵਾਦੀ ਸੰਗਠਨ ਅਬੂ ਨਾਈਡਲ ਸੰਗਠਨ (ANO) ਦੇ ਮੈਂਬਰਾਂ ਵਜੋਂ ਪਛਾਣੇ ਗਏ ਸਨ।

ਇਹ ਪਹਿਲਾਂ ਅਮਰੀਕੀ ਰਾਜ ਵਿਭਾਗ ਦੀ ਨਾਮਜ਼ਦ ਵਿਦੇਸ਼ੀ ਅੱਤਵਾਦੀ ਸੰਸਥਾਵਾਂ ਦੀ ਸੂਚੀ ਵਿੱਚ ਸਨ। ਇਹ ਸਭ FBI ਦੀ ਮੋਸਟ ਵਾਂਟੇਡ ਲਿਸਟ ‘ਤੇ ਹਨ। ਨੀਰਜਾ ਭਨੋਟ ਨੇ ਇਸ ਹਮਲੇ ਦੌਰਾਨ ਯਾਤਰੀਆਂ ਨੂੰ ਬਚਾਉਂਦੇ ਹੋਏ ਆਪਣੀ ਜਾਨ ਦੇ ਦਿੱਤੀ ਸੀ ਤੇ ਦੇਸ਼ ਨੇ ਉਸ ਨੂੰ ਅਸ਼ੋਕ ਚੱਕਰ ਨਾਲ ਸਨਮਾਨਤ ਕੀਤਾ ਸੀ।

First Published: Friday, 12 January 2018 2:15 PM

Related Stories

ਚੀਨ ਤੱਕ ਮਾਰ ਵਾਲੀ ਭਾਰਤੀ ਮਿਜ਼ਾਈਲ ਦੀ ਸਫਲ ਅਜਮਾਇਸ਼
ਚੀਨ ਤੱਕ ਮਾਰ ਵਾਲੀ ਭਾਰਤੀ ਮਿਜ਼ਾਈਲ ਦੀ ਸਫਲ ਅਜਮਾਇਸ਼

ਸ੍ਰੀਹਰਿਕੋਟਾ: ਭਾਰਤ ਨੇ ਅੱਜ ਆਪਣੀ ਸਭ ਤੋਂ ਲੰਮੀ ਦੂਰੀ ਤਕ ਮਾਰ ਕਰਨ ਵਾਲੀ

ਹਰਿਆਣਾ ਦੀ ਇੱਕ ਹੋਰ ਲੜਕੀ ਬਣੀ ਚਾਰ ਨੌਜਵਾਨਾਂ ਦੀ ਹਵਸ ਦਾ ਸ਼ਿਕਾਰ
ਹਰਿਆਣਾ ਦੀ ਇੱਕ ਹੋਰ ਲੜਕੀ ਬਣੀ ਚਾਰ ਨੌਜਵਾਨਾਂ ਦੀ ਹਵਸ ਦਾ ਸ਼ਿਕਾਰ

ਚਰਖੀ ਦਾਦਰੀ: ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਨੂੰ ਬੀਤੇ ਦਿਨੀਂ ਚਾਰ ਨੌਜਵਾਨਾਂ

ਤੋਗੜੀਆ ਮਗਰੋਂ ਸ਼ਿਵ ਸੈਨਾ ਨੇ ਵੀ ਮੋਦੀ-ਸ਼ਾਹ ਖਿਲਾਫ ਖੋਲ੍ਹਿਆ ਮੋਰਚਾ
ਤੋਗੜੀਆ ਮਗਰੋਂ ਸ਼ਿਵ ਸੈਨਾ ਨੇ ਵੀ ਮੋਦੀ-ਸ਼ਾਹ ਖਿਲਾਫ ਖੋਲ੍ਹਿਆ ਮੋਰਚਾ

ਮੁੰਬਈ: ਵਿਸ਼ਵ ਹਿੰਦੂ ਪ੍ਰੀਸ਼ਦ ਦੇ ਮੁਖੀ ਪ੍ਰਵੀਨ ਤੋਗੜੀਆ ਮਗਰੋਂ ਸ਼ਿਵ ਸੈਨਾ ਨੇ ਵੀ

ਸਕੂਲੀ ਵਿਦਿਆਰਥੀਆਂ ਬਾਰੇ ਕੇਜਰੀਵਾਲ ਦਾ ਵੱਡਾ ਫੈਸਲਾ
ਸਕੂਲੀ ਵਿਦਿਆਰਥੀਆਂ ਬਾਰੇ ਕੇਜਰੀਵਾਲ ਦਾ ਵੱਡਾ ਫੈਸਲਾ

ਨਵੀਂ ਦਿੱਲੀ: ਗੁਰੂਗ੍ਰਾਮ ਦੇ ਰਾਇਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਪ੍ਰਦਯੂਮਨ

ਮਦਰ ਡੇਅਰੀ ਦੇ ਦੁੱਧ 'ਚ ਪਲਾਸਟਿਕ ਦੀ ਮਲਾਈ ਦਾ ਸੱਚ
ਮਦਰ ਡੇਅਰੀ ਦੇ ਦੁੱਧ 'ਚ ਪਲਾਸਟਿਕ ਦੀ ਮਲਾਈ ਦਾ ਸੱਚ

ਕਰਨਾਲ: ਪਿਛਲੇ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ,

ਤਿੰਨ ਰਾਜਾਂ 'ਚ ਵਿਧਾਨ ਸਭਾ ਚੋਣਾਂ ਦਾ ਐਲਾਨ
ਤਿੰਨ ਰਾਜਾਂ 'ਚ ਵਿਧਾਨ ਸਭਾ ਚੋਣਾਂ ਦਾ ਐਲਾਨ

ਨਵੀਂ ਦਿੱਲੀ: ਚੋਣ ਕਮਿਸ਼ਨ ਨੇ ਅੱਜ ਤਿੰਨ ਰਾਜਾਂ ਮੇਘਾਲਿਆ, ਨਾਗਾਲੈਂਡ ਤੇ

ਤੋਗੜੀਆ ਨੇ ਲਾਈ RSS ਕੋਲ ਗੁਹਾਰ, ਮੋਦੀ 'ਤੇ ਵੱਡੇ ਇਲਜ਼ਾਮ
ਤੋਗੜੀਆ ਨੇ ਲਾਈ RSS ਕੋਲ ਗੁਹਾਰ, ਮੋਦੀ 'ਤੇ ਵੱਡੇ ਇਲਜ਼ਾਮ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਸਾਜਿਸ਼ ਦਾ ਇਲਜ਼ਾਮ ਲਾਉਣ ਵਾਲੇ

ਨਹੀਂ ਸੁਲਝਿਆ ਸੁਪਰੀਮ ਵਿਵਾਦ, ਚੀਫ ਜਸਟਿਸ ਸੱਦੀ ਮੀਟਿੰਗ
ਨਹੀਂ ਸੁਲਝਿਆ ਸੁਪਰੀਮ ਵਿਵਾਦ, ਚੀਫ ਜਸਟਿਸ ਸੱਦੀ ਮੀਟਿੰਗ

ਨਵੀਂ ਦਿੱਲੀ: ਸੁਪਰੀਮ ਕੋਰਟ ਦੇ ਜੱਜਾਂ ਦਾ ਵਿਵਾਦ ਅਜੇ ਵੀ ਭਖਿਆ ਹੋਇਆ ਹੈ। ਅੱਜ

ਪਾਕਿ ਨੇ ਹਾਫਿਜ਼ ਸਾਈਦ ਨੂੰ ਦਿੱਤੀ ਕਲੀਨ ਚਿੱਟ
ਪਾਕਿ ਨੇ ਹਾਫਿਜ਼ ਸਾਈਦ ਨੂੰ ਦਿੱਤੀ ਕਲੀਨ ਚਿੱਟ

ਨਵੀਂ ਦਿੱਲੀ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਨੇ ਕਿਹਾ ਹੈ