80 ਕਰੋੜੀ ਘੁਟਾਲਾ ਕਰ ਕਿੱਥੇ ਭੱਜੇ ਸਰਕਾਰੀ 'ਜਰਨੈਲ'

By: abp sanjha | | Last Updated: Wednesday, 13 September 2017 3:05 PM
80 ਕਰੋੜੀ ਘੁਟਾਲਾ ਕਰ ਕਿੱਥੇ ਭੱਜੇ ਸਰਕਾਰੀ 'ਜਰਨੈਲ'

ਅੰਮ੍ਰਿਤਸਰ: ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਵਿੱਚ ਹੋਏ 80 ਕਰੋੜ ਦੇ ਘਪਲੇ ਵਿੱਚ ਸ਼ਾਮਲ ਅਧਿਕਾਰੀ ਹਾਲੇ ਤੱਕ ਪੁਲਿਸ ਦੀ ਗ੍ਰਿਫਤ ਚੋਂ ਬਾਹਰ ਹਨ। ਪੁਲਿਸ ਵੱਲੋਂ ਇਨ੍ਹਾਂ ਦੀ ਗ੍ਰਿਫਤਾਰੀ ਲਈ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ> ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਬੀਤੇ ਦਿਨੀਂ ਇਹ ਘੁਟਾਲਾ ਬੇਨਕਾਬ ਕੀਤਾ ਸੀ।

 

80 ਕਰੋੜ ਦੇ ਘਪਲੇ ਵਿੱਚ ਸ਼ਾਮਲ ਸਾਰੇ ਮੁਲਾਜ਼ਮ, ਜਿਨ੍ਹਾਂ ਖਿਲਾਫ ਪੁਲਿਸ ਵੱਲੋਂ ਕੇਸ ਦਰਜ ਕਰਨ ਮਗਰੋਂ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਇਨ੍ਹਾਂ ਸਾਰੇ ਮੁਲਜ਼ਮਾਂ ਦੀ ਗ੍ਰਿਫਤਾਰੀ ਨਹੀਂ ਕੀਤੀ ਜਾ ਸਕੀ ਕਿਉਂਕਿ ਇਹ ਸਾਰੇ ਦੇ ਸਾਰੇ ਮੁਲਜ਼ਮ ਆਪਣੇ ਘਰਾਂ ਨੂੰ ਤਾਲੇ ਲਾ ਕੇ ਫਰਾਰ ਹੋ ਗਏ ਹਨ। ਸਿਰਫ ਮੁਲਜ਼ਮ ਹੀ ਨਹੀਂ ਬਲਕਿ ਉਨ੍ਹਾਂ ਦੇ ਕਈ ਰਿਸ਼ਤੇਦਾਰ ਵੀ ਆਪਣੇ ਘਰਾਂ ਨੂੰ ਤਾਲੇ ਲਾ ਕੇ ਗਾਇਬ ਹੋ ਗਏ ਹਨ ਕਿਉਂਕਿ ਇਸ ਘਪਲੇ ਵਿੱਚ ਅਧਿਆਕਰੀਆਂ ਨੇ ਆਪਣੇ ਰਿਸ਼ਤੇਦਾਰਾਂ ਦੇ ਨਾਮ ‘ਤੇ ਵੀ ਕਈ ਚੈੱਕ ਜਾਰੀ ਕੀਤੇ ਸਨ।

 

ਪੁਲਿਸ ਵੱਲੋਂ ਕੱਲ੍ਹ ਵੀ ਇਨ੍ਹਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਕਈ ਥਾਈਂ ਰੇਡ ਕੀਤੀ ਗਈ ਪਰ ਪੁਲਿਸ ਨੂੰ ਖਾਲੀ ਹੱਥ ਹੀ ਪਰਤਣਾ ਪਿਆ। ਇਸ ਮਾਮਲੇ ਵਿੱਚ ਮੁੱਖ ਮੁਲਜ਼ਮ ਦਮਨ ਭੱਲਾ ਤੇ ਟਰੱਸਟ ਦੇ ਸੀ.ਏ. ਦੀ ਭਾਲ ਜ਼ੋਰਾਂ-ਸ਼ੋਰਾਂ ਨਾਲ ਕੀਤੀ ਜਾ ਰਹੀ ਹੈ ਕਿਉਂਕਿ ਇਸ ਸਾਰੇ ਘਪਲੇ ਵਿੱਚ ਸਭ ਤੋਂ ਵੱਡੀ ਭੂਮਿਕਾ ਇਨ੍ਹਾਂ ਦੋਹਾਂ ਦੀ ਹੀ ਹੈ। ਪੁਲਿਸ ਵੱਲੋਂ ਭੱਲਾ ਤੇ ਸੀ.ਏ. ਸੰਜੇ ਕਪੂਰ ਦੇ ਘਰ ਤੋਂ ਇਲਾਵਾ ਉਨ੍ਹਾਂ ਦੋਹਾਂ ਦੇ ਰਿਸ਼ਤੇਦਾਰਾਂ ਦੇ ਘਰਾਂ ‘ਤੇ ਵੀ ਦਾਬਿਸ਼ ਦਿੱਤੀ ਜਾ ਰਹੀ ਹੈ। ਪੁਲਿਸ ਮੁਤਾਬਕ ਇਨ੍ਹਾਂ ਦੋਹਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ ਜਿਸ ਤੋਂ ਬਾਅਦ ਇਸ ਸਾਰੇ ਘੁਟਾਲੇ ਵਿੱਚ ਕਈ ਹੋਰ ਖੁਲਾਸੇ ਵੀ ਹੋ ਸਕਦੇ ਹਨ।

First Published: Wednesday, 13 September 2017 3:05 PM

Related Stories

ਪ੍ਰਕਾਸ਼ ਪੁਰਬ ਨੂੰ ਲੈ ਕੇ ਸੰਗਤ ਦੁਬਿਧਾ 'ਚ, ਰੁਸ਼ਨਾ ਉੱਠੇਗੀ ਗੁਰੂ ਨਗਰੀ!
ਪ੍ਰਕਾਸ਼ ਪੁਰਬ ਨੂੰ ਲੈ ਕੇ ਸੰਗਤ ਦੁਬਿਧਾ 'ਚ, ਰੁਸ਼ਨਾ ਉੱਠੇਗੀ ਗੁਰੂ ਨਗਰੀ!

ਅੰਮ੍ਰਿਤਸਰ: ਇਸ ਵਾਰ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਦੋ ਵਾਰ ਮਨਾਇਆ

ਫੌਜੀ ਭਰਤੀ ਲਈ ਦਾਖਲਾ ਕਾਰਡ ਜਾਰੀ
ਫੌਜੀ ਭਰਤੀ ਲਈ ਦਾਖਲਾ ਕਾਰਡ ਜਾਰੀ

ਅੰਮ੍ਰਿਤਸਰ: ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ ਤੇ ਪਠਾਨਕੋਟ ਦੇ ਨੌਜਵਾਨਾਂ ਦੀ 4

ਕੈਪਟਨ ਪਠਾਨਕੋਟ 'ਚ ਹੀ ਸਾੜਨਗੇ ਰਾਵਨ
ਕੈਪਟਨ ਪਠਾਨਕੋਟ 'ਚ ਹੀ ਸਾੜਨਗੇ ਰਾਵਨ

ਅੰਮ੍ਰਿਤਸਰ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਵਾਰ ਦੁਸਹਿਰੇ

ਪੀਢੀਆਂ ਗੁੰਝਲਾਂ! ਗੈਰੀ ਵਿਰਕ ਦੀ ਮੌਤ ਮਗਰੋਂ ਬੁਝਾਰਤ ਬਣੀ ਪ੍ਰੋਫੈਸਰ ਸੁਖਪ੍ਰੀਤ?
ਪੀਢੀਆਂ ਗੁੰਝਲਾਂ! ਗੈਰੀ ਵਿਰਕ ਦੀ ਮੌਤ ਮਗਰੋਂ ਬੁਝਾਰਤ ਬਣੀ ਪ੍ਰੋਫੈਸਰ ਸੁਖਪ੍ਰੀਤ?

ਅੰਮ੍ਰਿਤਸਰ: ਬੀਤੇ ਦਿਨੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਅਗਵਾ ਹੋਈ ਅਸਿਸਟੈਂਟ

ਕਤਲ ਕੇਸ 'ਚੋਂ ਛੁੱਟ ਕੇ ਆਏ ਨੌਜਵਾਨ ਦਾ ਕਤਲ
ਕਤਲ ਕੇਸ 'ਚੋਂ ਛੁੱਟ ਕੇ ਆਏ ਨੌਜਵਾਨ ਦਾ ਕਤਲ

ਅੰਮ੍ਰਿਤਸਰ: ਜ਼ਿਲ੍ਹਾ ਤਰਨ ਤਾਰਨ ਅਧੀਨ ਆਉਂਦੇ ਪਿੰਡ ਠੱਠਾ ਵਿੱਚ ਪੁਰਾਣੀ ਰੰਜਿਸ਼

ਅੰਮ੍ਰਿਤਸਰ ਦੇ ਇਸ ਮੰਦਰ 'ਚ ਬੱਚਿਆਂ ਨੂੰ ਲੰਗੂਰ ਬਣਾ ਮੱਥਾ ਟੇਕਦੇ ਲੋਕ
ਅੰਮ੍ਰਿਤਸਰ ਦੇ ਇਸ ਮੰਦਰ 'ਚ ਬੱਚਿਆਂ ਨੂੰ ਲੰਗੂਰ ਬਣਾ ਮੱਥਾ ਟੇਕਦੇ ਲੋਕ

ਅੰਮ੍ਰਿਤਸਰ: ਗੁਰੂ ਨਗਰੀ ‘ਚ ਸਥਿਤ ਦੁਰਗਿਆਣਾ ਮੰਦਰ ਨਾਲ ਲੱਗਦੇ ਇਤਿਹਾਸਕ ਬੜਾ

ਅੰਮ੍ਰਿਤਸਰ ਨੇੜੇ ਦੋ ਘੁਸਪੈਠੀਏ ਢੇਰ
ਅੰਮ੍ਰਿਤਸਰ ਨੇੜੇ ਦੋ ਘੁਸਪੈਠੀਏ ਢੇਰ

ਅੰਮ੍ਰਿਤਸਰ: ਭਾਰਤ-ਪਾਕਿਸਤਾਨ ਦੀ ਸਰਹੱਦ ਤੇ ਅਜਨਾਲਾ ਸੈਕਟਰ ਵਿੱਚ ਪੈਂਦੀ ਸਰਹੱਦੀ

ਦੀਵਾਲੀ ਤੋਂ ਪਹਿਲਾਂ ਪੈਟਰੋਲ ਹੋਏਗਾ ਸਸਤਾ !
ਦੀਵਾਲੀ ਤੋਂ ਪਹਿਲਾਂ ਪੈਟਰੋਲ ਹੋਏਗਾ ਸਸਤਾ !

ਅੰਮ੍ਰਿਤਸਰ: ਦੇਸ਼ ਵਿੱਚ ਲਗਾਤਾਰ ਵਧ ਰਹੀਆਂ ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਤੋਂ

ਆਖਰ ਕਿੱਥੇ ਗਈ ਪ੍ਰੋਫੈਸਰ ਸੁਖਪ੍ਰੀਤ? ਪੁਲਿਸ ਦੇ ਹੱਥ ਖਾਲੀ
ਆਖਰ ਕਿੱਥੇ ਗਈ ਪ੍ਰੋਫੈਸਰ ਸੁਖਪ੍ਰੀਤ? ਪੁਲਿਸ ਦੇ ਹੱਥ ਖਾਲੀ

ਅੰਮ੍ਰਿਤਸਰ: ਪਿਛਲੇ ਕੁਝ ਦਿਨਾਂ ਤੋਂ ਲਾਪਤਾ ਹੋਈ ਗੁਰੂ ਨਾਨਕ ਦੇਵ ਯੂਨੀਵਰਸਿਟੀ

ਗੁਰਦਾਸਪੁਰ ਚੋਣ: ਧਰਮ ਗੁਰੂਆਂ ਦੇ ਅਖਾੜੇ 'ਚ ਭਾਜਪਾ ਲੀਡਰ
ਗੁਰਦਾਸਪੁਰ ਚੋਣ: ਧਰਮ ਗੁਰੂਆਂ ਦੇ ਅਖਾੜੇ 'ਚ ਭਾਜਪਾ ਲੀਡਰ

ਅੰਮ੍ਰਿਤਸਰ: ਗੁਰਦਾਸਪੁਰ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ ਨੇ ਉਮੀਦਵਾਰ ਦਾ ਐਲਾਨ