ਹੁਣ ਗੈਂਗਸਟਰਾਂ ਨੂੰ ਪਲੋਸੇਗੀ ਪੰਜਾਬ ਪੁਲਿਸ

By: ਏਬੀਪੀ ਸਾਂਝਾ | | Last Updated: Friday, 19 May 2017 6:04 PM
ਹੁਣ ਗੈਂਗਸਟਰਾਂ ਨੂੰ ਪਲੋਸੇਗੀ ਪੰਜਾਬ ਪੁਲਿਸ

ਅੰਮ੍ਰਿਤਸਰ: ਪੰਜਾਬ ਵਿੱਚ ਵਧ ਰਹੀਆਂ ਗੈਂਗਵਾਰ ਦੀਆਂ ਘਟਨਾਵਾਂ ਤੇ ਵਧ ਰਹੇ ਗੈਂਗਸਟਰਾਂ ‘ਤੇ ਕਾਬੂ ਪਾਉਣ ਲਈ ਪੰਜਾਬ ਪੁਲਿਸ ਜਲਦ ਹੀ ਨਵਾਂ ਤਜਰਬਾ ਕਾਰਨ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਵੱਲੋਂ ਸੋਸ਼ਲ ਮੀਡੀਆ ਤੇ ਯੂਥ ਕਮੇਟੀਆਂ ਬਣਾ ਕੇ ਪੰਜਾਬ ਦੇ ਨੌਜਵਾਨਾਂ ਨੂੰ ਸਿੱਧੇ ਤੌਰ ‘ਤੇ ਆਪਣੇ ਨਾਲ ਜੋੜਨ ਲਈ ਯੋਜਨਾ ਤਿਆਰ ਕੀਤੀ ਜਾ ਰਹੀ ਹੈ। ਇਸ ਯੋਜਨਾ ਤਹਿਤ ਨੌਜਵਾਨਾਂ ਨੂੰ ਸਮਝਾਇਆ ਜਾਵੇਗਾ ਕਿ ਕਿਸੇ ਬਹਿਕਾਵੇ ਵਿੱਚ ਆ ਕੇ ਹਥਿਆਰਾਂ ਦਾ ਇਸਤੇਮਾਲ ਨਾ ਕਰਕੇ ਆਪਣਾ ਚੰਗਾ ਜੀਵਨ ਬਤੀਤ ਕਰਨ।

 

ਪੰਜਾਬ ਦੇ ਏਡੀਜੀਪੀ ਲਾਅ ਐਂਡ ਆਰਡਰ ਰੋਹਿਤ ਚੌਧਰੀ ਨੇ ਇਨ੍ਹਾਂ ਨਵੀਆਂ ਯੋਜਨਾਵਾਂ ਬਾਰੇ ਜਾਣਕਾਰੀ ਦਿੰਦਿਆਂ ਇਹ ਗੱਲ ਵੀ ਮੰਨੀ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਸੱਚਮੁੱਚ ਬਹੁਤ ਖ਼ਰਾਬ ਸੀ। ਹੁਣ ਉਸ ਨੂੰ ਠੀਕ ਕਰਨ ਲਈ ਬਹੁਤ ਸਾਰੇ ਕੰਮ ਕੀਤੇ ਜਾ ਰਹੇ ਹਨ। ਪੰਜਾਬ ਪੁਲਿਸ ਦੇ ਏਡੀਜੀਪੀ ਲਾਅ ਐਂਡ ਆਰਡਰ ਰੋਹਿਤ ਚੌਧਰੀ ਨੇ ਅੱਜ ਅਮ੍ਰਿਤਸਰ ਵਿੱਚ ਦੱਸਿਆ ਕਿ ਉਨ੍ਹਾਂ ਵੱਲੋਂ ਪੰਜਾਬ ਦੀ ਕ਼ਾਨੂੰਨ ਵਿਵਸਥਾ ਨੂੰ ਬਿਹਤਰ ਬਣਾਉਣ ਲਈ ਪੂਰੇ ਪੰਜਾਬ ਵਿੱਚ ਲੋਕਾਂ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ।

 

ਉਨ੍ਹਾਂ ਦੀਆਂ ਮੁਸ਼ਕਲ ਨੂੰ ਸੁਣ ਕੇ ਉਨ੍ਹਾਂ ਦੇ ਹੱਲ ਕੱਢਣ ਲਈ ਯੋਜਨਾ ਤਿਆਰ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਗ੍ਰਿਫ਼ਤਾਰ ਕੀਤੇ ਜਾ ਰਹੇ ਗੈਂਗਸਟਰਾਂ ਨੂੰ ਵੀ ਇਹ ਸਮਝਾਉਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ ਕਿ ਉਹ ਗੈਂਗਸਟਰਾਂ ਦੀਆਂ ਕਹਾਣੀਆਂ ਸੁਣ ਕੇ ਇਸ ਹਨ੍ਹੇਰੇ ਦੀ ਜ਼ਿੰਦਗੀ ਜਿਊਣ ਦੀ ਥਾਂ ਆਪਣਾ ਚੰਗਾ ਜੀਵਨ ਬਿਤਾਉਣ। ਉਨ੍ਹਾਂ ਨਾਭਾ ਜੇਲ੍ਹ ਬ੍ਰੇਕ ਕਾਂਡ ਵਿੱਚ ਗ੍ਰਿਫ਼ਤਾਰ ਕੀਤੇ ਨੌਜਵਾਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਹ ਨੌਜਵਾਨ ਵਕਾਲਤ ਦੀ ਪੜ੍ਹਾਈ ਕਰ ਰਿਹਗਾ ਸੀ ਪਰ ਮਾੜੀ ਸੰਗਤ ਵਿੱਚ ਰਹਿਣ ਕਰਕੇ ਉਸ ਨੇ ਅਜਿਹਾ ਕੰਮ ਕੀਤਾ ਸੀ ਤੇ ਹੁਣ ਉਸ ਨੂੰ ਇਸ ਦਾ ਪਛਤਾਵਾ ਵੀ ਹੈ।

 

ਉਨ੍ਹਾਂ ਕਿਹਾ ਕਿ ਸ਼ਹਿਰਾਂ ਵਿੱਚ ਕ਼ਾਨੂੰਨ ਵਿਵਸਥਾ ਨੂੰ ਦਰੁਸਤ ਕਾਰਨ ਲਈ ਬੀਟ ਪੁਲਿਸਿੰਗ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪੁਲਿਸ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ ਹਨ ਕਿ ਉਹ ਆਪਣੇ ਆਪਣੇ ਇਲਾਕਿਆਂ ਵਿੱਚ ਵਟਸਐਪ ਗਰੁੱਪ ਬਣਾਉਣ ਤੇ ਲੋਕਾਂ ਨੂੰ ਆਪਣੇ ਨਾਲ ਸਿੱਧੇ ਤੌਰ ‘ਤੇ ਜੋੜਨ। ਇਨ੍ਹਾਂ ਗਰੁੱਪਾਂ ਤੇ ਸੋਸ਼ਲ ਮੀਡੀਆ ਦੀ ਮਦਦ ਨਾਲ ਵਧੇਰੇ ਨੌਜਵਾਨਾਂ ਨੂੰ ਆਪਣੇ ਨਾਲ ਜੋੜਿਆ ਜਾਵੇ ਤਾਂ ਜੋ ਉਨ੍ਹਾਂ ਨੂੰ ਮੁਸ਼ਕਲਾਂ ਬਾਰੇ ਜਾਣਿਆ ਜਾ ਸਕੇ ਤੇ ਉਨ੍ਹਾਂ ਦਾ ਹਾਲ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਲੋਕ ਇਨ੍ਹਾਂ ਗਰੁੱਪਾਂ ਵਿੱਚ ਪੁਲਿਸ ਮੁਲਾਜ਼ਮਾਂ ਵੱਲੋਂ ਕੀਤੀ ਜਾਂਦੀ ਧੱਕੇਸ਼ਾਹੀ ਬਾਰੇ ਵੀਡੀਓ ਜਾਂ ਤਸਵੀਰਾਂ ਵੀ ਭੇਜ ਸਕਦੇ ਹਨ ਤਾਂ ਜੋ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾ ਸਕੇ।

First Published: Friday, 19 May 2017 6:04 PM

Related Stories

ਵੀਜ਼ੇ ਹੋਣ ਦੇ ਬਾਵਜੂਦ ਸਿੱਖ ਯਾਤਰੀ ਨਹੀਂ ਜਾ ਸਕੇ ਪਾਕਿਸਤਾਨ
ਵੀਜ਼ੇ ਹੋਣ ਦੇ ਬਾਵਜੂਦ ਸਿੱਖ ਯਾਤਰੀ ਨਹੀਂ ਜਾ ਸਕੇ ਪਾਕਿਸਤਾਨ

ਅੰਮ੍ਰਿਤਸਰ: ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ 29 ਜੂਨ ਨੂੰ 178ਵੀਂ ਬਰਸੀ

ਰਾਮਦਾਸ ਸਰਾਂ 'ਚੋਂ ਮਿਲੀ ਲਾਸ਼
ਰਾਮਦਾਸ ਸਰਾਂ 'ਚੋਂ ਮਿਲੀ ਲਾਸ਼

ਅੰਮ੍ਰਿਤਸਰ: ਸ੍ਰੀ ਗੁਰੂ ਰਾਮਦਾਸ ਸਰਾਂ ਅੰਮ੍ਰਿਤਸਰ ਵਿੱਚੋਂ ਬੀਤੇ ਦਿਨੀਂ

ਪੰਜਾਬ 'ਚ ਕੱਪੜਾ ਕਾਰੋਬਾਰ ਬੰਦ
ਪੰਜਾਬ 'ਚ ਕੱਪੜਾ ਕਾਰੋਬਾਰ ਬੰਦ

ਅੰਮ੍ਰਿਤਸਰ: ਇੱਕ ਜੁਲਾਈ ਤੋਂ ਕੱਪੜੇ ‘ਤੇ 5 ਫੀਸਦੀ ਜੀ.ਐਸ.ਟੀ ਲਾਗੂ ਹੋਣ ਦੇ ਵਿਰੋਧ

ਸਿਆਸੀ ਪਲਟਾ: ਅਕਾਲੀਆਂ ਖਿਲਾਫ ਅਕਾਲ ਤਖਤ ਪੁੱਜੇ ਬੈਂਸ ਭਰਾ
ਸਿਆਸੀ ਪਲਟਾ: ਅਕਾਲੀਆਂ ਖਿਲਾਫ ਅਕਾਲ ਤਖਤ ਪੁੱਜੇ ਬੈਂਸ ਭਰਾ

ਅੰਮ੍ਰਿਤਸਰ: ਲੁਧਿਆਣਾ ਤੋਂ ਵਿਧਾਇਕ ਤੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਨਜੀਤ

ਅੰਮ੍ਰਿਤਸਰ ਨੂੰ ਹੋਏ 440 ਸਾਲ, ਸਥਾਪਨਾ ਦਿਵਸ ਮਨਾਇਆ ਜਾਵੇਗਾ
ਅੰਮ੍ਰਿਤਸਰ ਨੂੰ ਹੋਏ 440 ਸਾਲ, ਸਥਾਪਨਾ ਦਿਵਸ ਮਨਾਇਆ ਜਾਵੇਗਾ

ਅੰਮ੍ਰਿਤਸਰ: 27 ਜੂਨ ਨੂੰ ਗੁਰੂ ਕੀ ਨਗਰੀ ਸ਼ਹਿਰ ਅੰਮ੍ਰਿਤਸਰ ਦਾ ਸਥਾਪਨਾ ਦਿਵਸ

ਮਾਂ ਬੋਲੀ ਨਾਲ ਅਨਿਆ 'ਤੇ ਐਕਸ਼ਨ ਲਵੇ ਕੈਪਟਨ ਸਰਕਾਰ: ਬਡੂੰਗਰ
ਮਾਂ ਬੋਲੀ ਨਾਲ ਅਨਿਆ 'ਤੇ ਐਕਸ਼ਨ ਲਵੇ ਕੈਪਟਨ ਸਰਕਾਰ: ਬਡੂੰਗਰ

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ

ਸਿੱਖ ਰਾਜ ਕਾਇਮ ਕਰਨ ਵਾਲੇ ਪਹਿਲੇ 'ਬੰਦੇ'
ਸਿੱਖ ਰਾਜ ਕਾਇਮ ਕਰਨ ਵਾਲੇ ਪਹਿਲੇ 'ਬੰਦੇ'

ਅੰਮ੍ਰਿਤਸਰ: ਮਹਾਨ ਜਰਨੈਲ, ਤੇਜਸਵੀ ਯੋਧੇ ਤੇ ਪੰਜਾਬ ਵਿੱਚ ਪਹਿਲਾ ਸਿੱਖ ਰਾਜ ਕਾਇਮ

ਸ਼੍ਰੋਮਣੀ ਕਮੇਟੀ ਵੀ 'ਆਪ' ਵਿਧਾਇਕ ਦੇ ਹੱਕ 'ਚ ਸਰਗਰਮ, ਗਵਰਨਰ ਕੋਲ ਪਹੁੰਚ
ਸ਼੍ਰੋਮਣੀ ਕਮੇਟੀ ਵੀ 'ਆਪ' ਵਿਧਾਇਕ ਦੇ ਹੱਕ 'ਚ ਸਰਗਰਮ, ਗਵਰਨਰ ਕੋਲ ਪਹੁੰਚ

ਅੰਮ੍ਰਿਤਸਰ: ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ

'ਆਪ' ਵਿਧਾਇਕ ਦੀ ਦਸਤਾਰ ਲਾਹੁਣ ਦਾ ਅਕਾਲ ਤਖ਼ਤ ਵੱਲੋਂ ਸਖ਼ਤ ਨੋਟਿਸ
'ਆਪ' ਵਿਧਾਇਕ ਦੀ ਦਸਤਾਰ ਲਾਹੁਣ ਦਾ ਅਕਾਲ ਤਖ਼ਤ ਵੱਲੋਂ ਸਖ਼ਤ ਨੋਟਿਸ

ਅੰਮ੍ਰਿਤਸਰ: ਅੱਜ ਵਿਧਾਨ ਸਭਾ ‘ਚ ਹੋਏ ਘਟਨਾਕ੍ਰਮ ਦੌਰਾਨ ਆਮ ਆਦਮੀ ਪਾਰਟੀ

ਗੁਰੂ ਨਗਰੀ 'ਚ ਚੋਰਾਂ ਨੇ ਸ਼ਹੀਦੀ ਖੂਹ ਨੂੰ ਵੀ ਨਾ ਬਖਸ਼ਿਆ
ਗੁਰੂ ਨਗਰੀ 'ਚ ਚੋਰਾਂ ਨੇ ਸ਼ਹੀਦੀ ਖੂਹ ਨੂੰ ਵੀ ਨਾ ਬਖਸ਼ਿਆ

ਅੰਮ੍ਰਿਤਸਰ: ਗੁਰੂ ਨਗਰੀ ਅੰਮ੍ਰਿਤਸਰ ‘ਚ ਲੁੱਟਾਂ-ਖੋਹਾਂ ਜਾਂ ਫਿਰ ਇੱਥੇ