ਗੈਂਗਸਟਰ ਵਿੱਕੀ ਗੌਂਡਰ ਦਾ ਵੱਡਾ ਕਾਰਾ, ਵਿਰੋਧੀ ਗੈਂਗ ਦੀ ਕੀਤੀ ਸਫ਼ਾਈ

By: ABP SANJHA | | Last Updated: Thursday, 20 April 2017 7:57 PM
ਗੈਂਗਸਟਰ ਵਿੱਕੀ ਗੌਂਡਰ ਦਾ ਵੱਡਾ ਕਾਰਾ, ਵਿਰੋਧੀ ਗੈਂਗ ਦੀ ਕੀਤੀ ਸਫ਼ਾਈ

ਗੁਰਦਾਸਪੁਰ : ਇੱਥੇ ਹੋਈ ਗੈਂਗਵਾਰ ਬਾਰੇ ਅਹਿਮ ਖ਼ੁਲਾਸਾ ਹੋਇਆ ਹੈ। ਪੁਲਿਸ ਅਨੁਸਾਰ ਹਮਲੇ ਵਿੱਚ ਨਾਭਾ ਜੇਲ੍ਹ ਤੋਂ ਫ਼ਰਾਰ ਹੋਇਆ ਖ਼ਤਰਨਾਕ ਗੈਂਗਸਟਰ ਵਿਕੀ ਗੌਂਡਰ ਵੀ ਸ਼ਾਮਲ ਸੀ। ਇਸ ਗੱਲ ਦਾ ਖੁਲਾਸਾ ਗੁਰਦਾਸਪੁਰ ਦੇ ਐਸ ਪੀ ਭੁਪਿੰਦਰਜੀਤ ਸਿੰਘ ਨੇ ਕੀਤਾ ਹੈ। ਹਮਲੇ ਵਿੱਚ ਦੋ ਗੈਂਗਸਟਰਾਂ ਦੀ ਮੌਤ ਅਤੇ ਇੱਕ ਜ਼ਖਮੀ ਹੋਇਆ ਹੈ। ਐਸ ਪੀ ਭੁਪਿੰਦਰਜੀਤ ਸਿੰਘ ਅਨੁਸਾਰ ਮਾਰੇ ਗਏ ਗੈਂਗਸਟਰ ਹਰਪ੍ਰੀਤ ਸਿੰਘ ਸੂਬੇਦਾਰ ਦੇ ਖਿਲਾਫ ਵੱਖ ਵੱਖ ਥਾਵਾਂ ਉਤੇ 14 ਕੇਸ ਦਰਜ ਸਨ। ਪੁਲਿਸ ਦੇ ਅਨੁਸਾਰ ਵਿੱਕੀ ਗੌਂਡਰ ਦੇ ਨਾਲ ਉਸ ਦੇ ਸਾਥੀ ਸੁੱਖਾ, ਹੈਰੀ, ਗਿਆਨ ਅਤੇ ਗੋਪੀ ਵੀ ਸਨ।
ਯਾਦ ਰਹੇ ਕਿ ਹਲਕਾ ਕਾਹਨੂੰਵਾਲ ਬਾਈਪਾਸ ਨੇੜੇ ਗੈਂਗਸਟਰ ਦੇ ਦੋ ਗੁੱਟਾਂ ਵਿਚਾਲੇ ਹੋਈ ਲੜਾਈ ਵਿੱਚ ਗੈਂਗਸਟਰ ਹਰਪ੍ਰੀਤ ਸਿੰਘ ਸੂਬੇਦਾਰ ਸਮੇਤ ਦੋ ਨੌਜਵਾਨਾਂ ਦੀ ਮੌਤ ਹੋ ਗਈ ਸੀ। ਗੋਲੀਬਾਰੀ ਵਿੱਚ ਕਈ ਜ਼ਖਮੀ ਵੀ ਹੋਏ ਹਨ ਜਿਨ੍ਹਾਂ ਵਿੱਚੋਂ ਇੱਕ ਨੌਜਵਾਨ ਗੰਭੀਰ ਹੈ।
ਮਿਲੀ ਜਾਣਕਾਰੀ ਅਨੁਸਾਰ ਕਾਹਨੂੰਵਾਲ ਬਾਈਪਾਸ ਨੇੜੇ ਇੱਕ ਗੱਡੀ ਵਿੱਚ ਸਵਾਰ 5 ਨੌਜਵਾਨ ਗੁਰਦਾਸਪੁਰ ਵੱਲ ਜਾ ਰਹੇ ਸਨ। ਇਸ ਦੌਰਾਨ ਪਹਿਲਾਂ ਤੋਂ ਮੌਜੂਦ ਵਿੱਕੀ ਗੌਂਡਰ ਦੇ ਸਾਥੀਆਂ ਨੇ ਗੱਡੀ ਉੱਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਦੋਹਾਂ ਪਾਸਿਆਂ ਤੋਂ ਕਰੀਬ ਅੱਧਾ ਘੰਟਾ ਫਾਇਰਿੰਗ ਹੁੰਦੀ ਰਹੀ। ਇਸ ਤੋਂ ਬਾਅਦ ਗੈਂਗਸਟਰ ਹਰਪ੍ਰੀਤ ਸਿੰਘ ਸੂਬੇਦਾਰ ਤੇ ਸੁਖਚੈਨ ਸਿੰਘ ਜੱਟ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਇਸ ਦੇ ਨਾਲ ਹੀ ਹੈਪੀ ਨਾਮਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਹੈ। ਉਸ ਨੂੰ ਅੰਮ੍ਰਿਤਸਰ ਦੇ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ ਹੈ।
ਮ੍ਰਿਤਕ ਨੌਜਵਾਨਾਂ ਦੇ ਸਾਥੀ ਦਮਨ ਨੇ ਦੱਸਿਆ ਕਿ ਉਨ੍ਹਾਂ ਦੇ ਪੰਜ ਸਾਥੀ ਗੁਰਦਾਸਪੁਰ ਅਦਾਲਤ ਵਿੱਚ ਕੇਸ ਦੀ ਪੇਸ਼ੀ ਭੁਗਤਣ ਤੋਂ ਬਾਅਦ ਵਾਪਸ ਕਾਹਨੂੰਵਾਨ ਵੱਲ ਜਾ ਰਹੇ ਸਨ। ਰਸਤੇ ਵਿੱਚ ਪਹਿਲਾਂ ਤੋਂ ਹੀ ਮੌਜੂਦ ਵਿੱਕੀ ਗੌਂਡਰ ਹੈਰੀ ਮਜੀਠੀਆ, ਸੁਖ ਬਕਸ਼ੀਵਾਲ ਤੇ ਉਨ੍ਹਾਂ ਦੇ ਹੋਰ ਸਾਥੀਆਂ ਨੇ  ਫਾਇਰਿੰਗ ਕਰ ਦਿੱਤੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ।
First Published: Thursday, 20 April 2017 5:33 PM

Related Stories

ਪੀਢੀਆਂ ਗੁੰਝਲਾਂ! ਗੈਰੀ ਵਿਰਕ ਦੀ ਮੌਤ ਮਗਰੋਂ ਬੁਝਾਰਤ ਬਣੀ ਪ੍ਰੋਫੈਸਰ ਸੁਖਪ੍ਰੀਤ?
ਪੀਢੀਆਂ ਗੁੰਝਲਾਂ! ਗੈਰੀ ਵਿਰਕ ਦੀ ਮੌਤ ਮਗਰੋਂ ਬੁਝਾਰਤ ਬਣੀ ਪ੍ਰੋਫੈਸਰ ਸੁਖਪ੍ਰੀਤ?

ਅੰਮ੍ਰਿਤਸਰ: ਬੀਤੇ ਦਿਨੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਅਗਵਾ ਹੋਈ ਅਸਿਸਟੈਂਟ

ਕਤਲ ਕੇਸ 'ਚੋਂ ਛੁੱਟ ਕੇ ਆਏ ਨੌਜਵਾਨ ਦਾ ਕਤਲ
ਕਤਲ ਕੇਸ 'ਚੋਂ ਛੁੱਟ ਕੇ ਆਏ ਨੌਜਵਾਨ ਦਾ ਕਤਲ

ਅੰਮ੍ਰਿਤਸਰ: ਜ਼ਿਲ੍ਹਾ ਤਰਨ ਤਾਰਨ ਅਧੀਨ ਆਉਂਦੇ ਪਿੰਡ ਠੱਠਾ ਵਿੱਚ ਪੁਰਾਣੀ ਰੰਜਿਸ਼

ਜਾਗੋ ਕੈਪਟਨ ਜਾਗੋ: ਕਿਸਾਨ ਤੇ ਖੇਤ ਮਜ਼ਦੂਰ ਵੱਲੋਂ ਆਤਮ ਹੱਤਿਆ
ਜਾਗੋ ਕੈਪਟਨ ਜਾਗੋ: ਕਿਸਾਨ ਤੇ ਖੇਤ ਮਜ਼ਦੂਰ ਵੱਲੋਂ ਆਤਮ ਹੱਤਿਆ

ਫ਼ਤਿਹਗੜ੍ਹ ਸਾਹਿਬ: ਸਰਕਾਰ ਦੇ ਲਾਰਿਆਂ ਤੋਂ ਅੱਕੇ ਸੂਬੇ ਦੇ ਕਿਸਾਨ ਜਿੱਥੇ

ਹਨੀਪ੍ਰੀਤ ਹੋਵੇਗੀ ਭਗੌੜਾ ਕਰਾਰ, ਜਾਇਦਾਦ ਕੀਤੀ ਜਾਵੇਗੀ ਕੁਰਕ
ਹਨੀਪ੍ਰੀਤ ਹੋਵੇਗੀ ਭਗੌੜਾ ਕਰਾਰ, ਜਾਇਦਾਦ ਕੀਤੀ ਜਾਵੇਗੀ ਕੁਰਕ

ਚੰਡੀਗੜ੍ਹ: ਹਰਿਆਣਾ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਡੇਰਾ ਸਿਰਸਾ ਮੁਖੀ ਰਾਮ

ਕਰਜ਼ਾ ਮੁਕਤੀ ਮੋਰਚੇ 'ਚ ਮਾਨਸੇ ਦੇ ਕਿਸਾਨ ਆਗੂ ਦੀ ਮੌਤ..
ਕਰਜ਼ਾ ਮੁਕਤੀ ਮੋਰਚੇ 'ਚ ਮਾਨਸੇ ਦੇ ਕਿਸਾਨ ਆਗੂ ਦੀ ਮੌਤ..

ਚੰਡੀਗੜ੍ਹ: ਪਟਿਆਲਾ ਵਿਖੇ ਪੰਜ ਦਿਨਾ ਕਰਜ਼ਾ ਮੁਕਤੀ ਕਿਸਾਨ ਮੋਰਚਾ ਵਿੱਚ ਸ਼ਾਮਲ ਹੋਏ

ਕੈਪਟਨ ਨੇ ਪੱਤਰਕਾਰ ਕਤਲ ਦੀ ਜਾਂਚ ਲਈ ਬਣਾਈ SIT
ਕੈਪਟਨ ਨੇ ਪੱਤਰਕਾਰ ਕਤਲ ਦੀ ਜਾਂਚ ਲਈ ਬਣਾਈ SIT

ਮੋਹਾਲੀ: ਸੀਨੀਅਰ ਪੱਤਰਕਾਰ ਕੇ.ਜੇ. ਸਿੰਘ ਅਤੇ ਉਨ੍ਹਾਂ ਦੇ ਮਾਤਾ ਦੇ ਕਤਲ ਮਾਮਲੇ

ਇਹ ਕੈਸੀ ਸਿੱਖੀ!! ਗੁਰਾਂ ਦੀ ਚਰਨ ਛੋਹ ਪ੍ਰਾਪਤ ਧਰਤੀ 'ਤੇ ਮੁਰਦਿਆਂ ਨਾਲ ਵਿਤਕਰਾ..
ਇਹ ਕੈਸੀ ਸਿੱਖੀ!! ਗੁਰਾਂ ਦੀ ਚਰਨ ਛੋਹ ਪ੍ਰਾਪਤ ਧਰਤੀ 'ਤੇ ਮੁਰਦਿਆਂ ਨਾਲ ਵਿਤਕਰਾ..

ਚੰਡੀਗੜ੍ਹ: ਉਂਜ ਤਾਂ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਆਜ਼ਾਦੀ ਦੇ 70 ਸਾਲਾਂ ਬਾਅਦ ਅੱਜ ਵੀ

ਪੰਜਾਬ 'ਚ ਸੀਨੀਅਰ ਪੱਤਰਕਾਰ ਦਾ ਕਤਲ
ਪੰਜਾਬ 'ਚ ਸੀਨੀਅਰ ਪੱਤਰਕਾਰ ਦਾ ਕਤਲ

ਮੋਹਲੀ: ਸੀਨੀਅਰ ਪੱਤਰਕਾਰ ਕੇ.ਜੇ. ਸਿੰਘ ਅਤੇ ਉਨ੍ਹਾਂ ਦੇ ਮਾਤਾ ਅੱਜ ਘਰ ਵਿੱਚ

ਗੋਨੇਆਣੇ ਹੋਈ ਚਾਣਚੱਕ ਮੌਤ
ਗੋਨੇਆਣੇ ਹੋਈ ਚਾਣਚੱਕ ਮੌਤ

ਗੋਨਿਆਣਾ: ਸਥਾਨਕ ਆਇਸਰ ਪਟਰੋਲ ਪੰਪ ਦੇ ਸਕਿਊਰਟੀ ਗਾਰਡ ਦੀ ਉਸ ਦੀ ਰਾਇਫਲ ਵਿਚੋਂ