ਗੈਂਗਸਟਰ ਵਿੱਕੀ ਗੌਂਡਰ ਦਾ ਵੱਡਾ ਕਾਰਾ, ਵਿਰੋਧੀ ਗੈਂਗ ਦੀ ਕੀਤੀ ਸਫ਼ਾਈ

By: ABP SANJHA | | Last Updated: Thursday, 20 April 2017 7:57 PM
ਗੈਂਗਸਟਰ ਵਿੱਕੀ ਗੌਂਡਰ ਦਾ ਵੱਡਾ ਕਾਰਾ, ਵਿਰੋਧੀ ਗੈਂਗ ਦੀ ਕੀਤੀ ਸਫ਼ਾਈ

ਗੁਰਦਾਸਪੁਰ : ਇੱਥੇ ਹੋਈ ਗੈਂਗਵਾਰ ਬਾਰੇ ਅਹਿਮ ਖ਼ੁਲਾਸਾ ਹੋਇਆ ਹੈ। ਪੁਲਿਸ ਅਨੁਸਾਰ ਹਮਲੇ ਵਿੱਚ ਨਾਭਾ ਜੇਲ੍ਹ ਤੋਂ ਫ਼ਰਾਰ ਹੋਇਆ ਖ਼ਤਰਨਾਕ ਗੈਂਗਸਟਰ ਵਿਕੀ ਗੌਂਡਰ ਵੀ ਸ਼ਾਮਲ ਸੀ। ਇਸ ਗੱਲ ਦਾ ਖੁਲਾਸਾ ਗੁਰਦਾਸਪੁਰ ਦੇ ਐਸ ਪੀ ਭੁਪਿੰਦਰਜੀਤ ਸਿੰਘ ਨੇ ਕੀਤਾ ਹੈ। ਹਮਲੇ ਵਿੱਚ ਦੋ ਗੈਂਗਸਟਰਾਂ ਦੀ ਮੌਤ ਅਤੇ ਇੱਕ ਜ਼ਖਮੀ ਹੋਇਆ ਹੈ। ਐਸ ਪੀ ਭੁਪਿੰਦਰਜੀਤ ਸਿੰਘ ਅਨੁਸਾਰ ਮਾਰੇ ਗਏ ਗੈਂਗਸਟਰ ਹਰਪ੍ਰੀਤ ਸਿੰਘ ਸੂਬੇਦਾਰ ਦੇ ਖਿਲਾਫ ਵੱਖ ਵੱਖ ਥਾਵਾਂ ਉਤੇ 14 ਕੇਸ ਦਰਜ ਸਨ। ਪੁਲਿਸ ਦੇ ਅਨੁਸਾਰ ਵਿੱਕੀ ਗੌਂਡਰ ਦੇ ਨਾਲ ਉਸ ਦੇ ਸਾਥੀ ਸੁੱਖਾ, ਹੈਰੀ, ਗਿਆਨ ਅਤੇ ਗੋਪੀ ਵੀ ਸਨ।
ਯਾਦ ਰਹੇ ਕਿ ਹਲਕਾ ਕਾਹਨੂੰਵਾਲ ਬਾਈਪਾਸ ਨੇੜੇ ਗੈਂਗਸਟਰ ਦੇ ਦੋ ਗੁੱਟਾਂ ਵਿਚਾਲੇ ਹੋਈ ਲੜਾਈ ਵਿੱਚ ਗੈਂਗਸਟਰ ਹਰਪ੍ਰੀਤ ਸਿੰਘ ਸੂਬੇਦਾਰ ਸਮੇਤ ਦੋ ਨੌਜਵਾਨਾਂ ਦੀ ਮੌਤ ਹੋ ਗਈ ਸੀ। ਗੋਲੀਬਾਰੀ ਵਿੱਚ ਕਈ ਜ਼ਖਮੀ ਵੀ ਹੋਏ ਹਨ ਜਿਨ੍ਹਾਂ ਵਿੱਚੋਂ ਇੱਕ ਨੌਜਵਾਨ ਗੰਭੀਰ ਹੈ।
ਮਿਲੀ ਜਾਣਕਾਰੀ ਅਨੁਸਾਰ ਕਾਹਨੂੰਵਾਲ ਬਾਈਪਾਸ ਨੇੜੇ ਇੱਕ ਗੱਡੀ ਵਿੱਚ ਸਵਾਰ 5 ਨੌਜਵਾਨ ਗੁਰਦਾਸਪੁਰ ਵੱਲ ਜਾ ਰਹੇ ਸਨ। ਇਸ ਦੌਰਾਨ ਪਹਿਲਾਂ ਤੋਂ ਮੌਜੂਦ ਵਿੱਕੀ ਗੌਂਡਰ ਦੇ ਸਾਥੀਆਂ ਨੇ ਗੱਡੀ ਉੱਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਦੋਹਾਂ ਪਾਸਿਆਂ ਤੋਂ ਕਰੀਬ ਅੱਧਾ ਘੰਟਾ ਫਾਇਰਿੰਗ ਹੁੰਦੀ ਰਹੀ। ਇਸ ਤੋਂ ਬਾਅਦ ਗੈਂਗਸਟਰ ਹਰਪ੍ਰੀਤ ਸਿੰਘ ਸੂਬੇਦਾਰ ਤੇ ਸੁਖਚੈਨ ਸਿੰਘ ਜੱਟ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਇਸ ਦੇ ਨਾਲ ਹੀ ਹੈਪੀ ਨਾਮਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਹੈ। ਉਸ ਨੂੰ ਅੰਮ੍ਰਿਤਸਰ ਦੇ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ ਹੈ।
ਮ੍ਰਿਤਕ ਨੌਜਵਾਨਾਂ ਦੇ ਸਾਥੀ ਦਮਨ ਨੇ ਦੱਸਿਆ ਕਿ ਉਨ੍ਹਾਂ ਦੇ ਪੰਜ ਸਾਥੀ ਗੁਰਦਾਸਪੁਰ ਅਦਾਲਤ ਵਿੱਚ ਕੇਸ ਦੀ ਪੇਸ਼ੀ ਭੁਗਤਣ ਤੋਂ ਬਾਅਦ ਵਾਪਸ ਕਾਹਨੂੰਵਾਨ ਵੱਲ ਜਾ ਰਹੇ ਸਨ। ਰਸਤੇ ਵਿੱਚ ਪਹਿਲਾਂ ਤੋਂ ਹੀ ਮੌਜੂਦ ਵਿੱਕੀ ਗੌਂਡਰ ਹੈਰੀ ਮਜੀਠੀਆ, ਸੁਖ ਬਕਸ਼ੀਵਾਲ ਤੇ ਉਨ੍ਹਾਂ ਦੇ ਹੋਰ ਸਾਥੀਆਂ ਨੇ  ਫਾਇਰਿੰਗ ਕਰ ਦਿੱਤੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ।
First Published: Thursday, 20 April 2017 5:33 PM

Related Stories

ਖਾਲਸਾ ਕਾਲਜ ਦੇ ਪ੍ਰਿੰਸੀਪਲ ਸਣੇ ਤਿੰਨ ਖਿਲਾਫ ਕੇਸ ਦਰਜ
ਖਾਲਸਾ ਕਾਲਜ ਦੇ ਪ੍ਰਿੰਸੀਪਲ ਸਣੇ ਤਿੰਨ ਖਿਲਾਫ ਕੇਸ ਦਰਜ

ਅੰਮ੍ਰਿਤਸਰ: ਕੱਲ੍ਹ ਰਾਤ ਖਾਲਸਾ ਕਾਲਜ ਦੇ ਹੋਸਟਲ ਵਿੱਚ ਵਿਦਿਆਰਥੀ ਵੱਲੋਂ

ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਵੱਲੋੋਂ ਪੰਜਾਬ ਇੰਚਾਰਜ ਦੇ ਅਹੁਦੇ ਤੋਂ ਅਸਤੀਫ਼ਾ
ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਵੱਲੋੋਂ ਪੰਜਾਬ ਇੰਚਾਰਜ ਦੇ ਅਹੁਦੇ ਤੋਂ ਅਸਤੀਫ਼ਾ

ਨਵੀਂ ਦਿੱਲੀ: ਦਿੱਲੀ ਨਗਰ ਨਿਗਮ ਚੋਣਾਂ ਵਿੱਚ ਮਿਲੀ ਕਰਾਰੀ ਹਾਰ ਤੋਂ ਬਾਅਦ

ਧਰਮਵੀਰ ਗਾਂਧੀ ਨੇ ਭਗਵੰਤ ਮਾਨ ਦਾ ਕੀਤਾ ਸਮਰਥਣ
ਧਰਮਵੀਰ ਗਾਂਧੀ ਨੇ ਭਗਵੰਤ ਮਾਨ ਦਾ ਕੀਤਾ ਸਮਰਥਣ

ਚੰਡੀਗੜ੍ਹ: ਸੰਗਰੂਰ ਤੋਂ ਐਮਪੀ ਭਗਵੰਤ ਮਾਨ ਦੀ ਕੇਜਰੀਵਾਲ ਨੂੰ ਸੁਣਾਈਆਂ

ਦਿੱਲੀ ਚੋਣਾਂ 'ਚ ਅਕਾਲੀ ਦਲ ਬਾਦਲ ਦੀ ਝੰਡੀ
ਦਿੱਲੀ ਚੋਣਾਂ 'ਚ ਅਕਾਲੀ ਦਲ ਬਾਦਲ ਦੀ ਝੰਡੀ

ਨਵੀਂ ਦਿੱਲੀ: ਦਿੱਲੀ ਨਗਰ ਨਿਗਮ ਦੇ ਦੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ

ਮਸਲੇ ਦਾ ਹੱਲ ਨਹੀਂ ਹੋਇਆ ਤਾਂ ਹੱਕ ਮੰਗਦੇ ਜੇਲ੍ਹੀ ਭੇਜੇ!
ਮਸਲੇ ਦਾ ਹੱਲ ਨਹੀਂ ਹੋਇਆ ਤਾਂ ਹੱਕ ਮੰਗਦੇ ਜੇਲ੍ਹੀ ਭੇਜੇ!

ਚੰਡੀਗੜ੍ਹ : ਪਰਲਜ਼ ਗਰੁੱਪ ਵਿੱਚ ਨਿਵੇਸ਼ ਕਰਨ ਵਾਲੇ ਪਿਛਲੇ ਲੰਬੇ ਸਮੇਂ ਤੋਂ ਆਪਣੇ

ਖ਼ਾਲਸਾ ਕਾਲਜ 'ਚ ਖੁਦਕੁਸ਼ੀ, ਵਿਦਿਆਰਥੀਆਂ ਨੇ ਲਾਇਆ ਧਰਨਾ
ਖ਼ਾਲਸਾ ਕਾਲਜ 'ਚ ਖੁਦਕੁਸ਼ੀ, ਵਿਦਿਆਰਥੀਆਂ ਨੇ ਲਾਇਆ ਧਰਨਾ

ਅੰਮ੍ਰਿਤਸਰ: ਖ਼ਾਲਸਾ ਕਾਲਜ ਦੇ ਹੋਸਟਲ ਵਿਚ ਰਹਿਣ ਵਾਲੇ ਹਰਪ੍ਰੀਤ ਸਿੰਘ ਨਾਮ ਦੇ

ਪੁਲਿਸ ਇੰਸਪੈਕਟਰ ਦਾ ਗੈਂਗ, ਕੁੜੀਆਂ ਦੀ ਮਦਦ ਨਾਲ ਅਮੀਰਾਂ ਨੂੰ ਬਣਾਉਂਦਾ ਨਿਸ਼ਾਨਾ
ਪੁਲਿਸ ਇੰਸਪੈਕਟਰ ਦਾ ਗੈਂਗ, ਕੁੜੀਆਂ ਦੀ ਮਦਦ ਨਾਲ ਅਮੀਰਾਂ ਨੂੰ ਬਣਾਉਂਦਾ ਨਿਸ਼ਾਨਾ

ਲੁਧਿਆਣਾ: ਪੰਜਾਬ ਪੁਲਿਸ ਦੇ ਇੱਕ ਅਧਿਕਾਰੀ ਆਪਣੇ ਨਾਲ ਇੱਕ ਹੋਰ ਮੁਲਾਜ਼ਮ ਸਾਥੀ ਨਾਲ

ਕੈਪਟਨ ਸਰਕਾਰ ਦੀ ਲੱਕੜ ਚੋਰਾਂ 'ਤੇ ਅੱਖ
ਕੈਪਟਨ ਸਰਕਾਰ ਦੀ ਲੱਕੜ ਚੋਰਾਂ 'ਤੇ ਅੱਖ

ਚੰਡੀਗੜ੍ਹ: ਪੰਜਾਬ ਦੇ ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਸਾਧੂ ਸਿੰਘ

ਕਿਸਾਨ ਹੱਥੋਂ ਕਿਸਾਨ ਦਾ ਕਤਲ
ਕਿਸਾਨ ਹੱਥੋਂ ਕਿਸਾਨ ਦਾ ਕਤਲ

ਬਠਿੰਡਾ: ਪਿੰਡ ਮਹਿਮਾ ਸਵਾਈ ਵਿੱਚ ਇੱਕ ਕਿਸਾਨ ਹੀ ਕਿਸਾਨ ਦੀ ਜਾਨ ਦਾ ਵੈਰੀ ਬਣ

ਸੁਖਬੀਰ ਬਾਦਲ ਦੇ ਮੂੰਹੋਂ ਨਿਕਲਿਆ ਕਾਂਗਰਸ ਵਾਲਾ ਬਿਆਨ
ਸੁਖਬੀਰ ਬਾਦਲ ਦੇ ਮੂੰਹੋਂ ਨਿਕਲਿਆ ਕਾਂਗਰਸ ਵਾਲਾ ਬਿਆਨ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਉਹ ਬਿਆਨ