ਵਿਦੇਸ਼ਾਂ 'ਚ ਵੱਸਦੇ ਸਿੱਖਾਂ ਤੋਂ ਗਿਆਨੀ ਗੁਰਬਚਨ ਸਿੰਘ ਖਫਾ

By: ਏਬੀਪੀ ਸਾਂਝਾ | | Last Updated: Tuesday, 16 May 2017 2:29 PM
ਵਿਦੇਸ਼ਾਂ 'ਚ ਵੱਸਦੇ ਸਿੱਖਾਂ ਤੋਂ ਗਿਆਨੀ ਗੁਰਬਚਨ ਸਿੰਘ ਖਫਾ

ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਵਿਦੇਸ਼ਾਂ ਵਿੱਚ ਸਿੱਖਾਂ ਦੇ ਟਕਰਾਅ ਦੀਆਂ ਵਾਇਰਲ ਹੋ ਰਹੀਆਂ ਵੀਡੀਓਜ਼ ਬਾਰੇ ਨਾਰਾਜ਼ਗੀ ਜਤਾਈ ਹੈ। ਉਨ੍ਹਾਂ ਕਿਹਾ ਹੈ ਕਿ ਪਿਛਲੇ ਦਿਨੀਂ ਵਿਦੇਸ਼ਾਂ ਵਿੱਚ ਸਿੱਖਾਂ ਦੇ ਆਪਸੀ ਟਕਰਾਅ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਉਹ ਬਹੁਤ ਹੀ ਨਿੰਦਣਯੋਗ ਤੇ ਸਿੱਖੀ ਨੂੰ ਸ਼ਰਮਸਾਰ ਕਰਨ ਵਾਲੀਆਂ ਹਨ।

 

ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਸਿੱਖੀ ਤੇ ਸਿੱਖਾਂ ਨੂੰ ਮਾਣ-ਸਤਿਕਾਰ, ਉੱਚ ਅਹੁਦੇ, ਇੱਕ ਸੱਚੀ-ਸੁੱਚੀ ਤੇ ਸਾਰੇ ਧਰਮਾਂ ਦਾ ਸਤਿਕਾਰ ਕਰਨ ਵਾਲੀ ਕੌਮ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਸਿੱਖ ਭਾਈਚਾਰਾ ਆਪਸ ਵਿੱਚ ਲੜ ਕੇ ਇੱਕ-ਦੂਜੇ ਦੀਆਂ ਦਸਤਾਰਾਂ ਉਤਾਰਣ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਮੰਦੇ ਬੋਲ ਬੋਲਣ, ਇਹ ਦੂਸਰੀਆਂ ਕੌਮਾਂ ਅੱਗੇ ਸਿੱਖੀ ਨੂੰ ਨੀਵਾਂ ਕਰਨ ਵਾਲੀਆਂ ਤੇ ਕੌਮ ਨੂੰ ਸ਼ਰਮਸਾਰ ਕਰਨ ਵਾਲੀਆਂ ਹਰਕਤਾਂ ਹਨ।

 

ਜਥੇਦਾਰ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਉਨ੍ਹਾਂ ਦੱਸਿਆ ਕਿ ਪਿਛਲੀ ਦਿਨੀਂ ਯੂਰਪ ਵਿੱਚ ਜਿਥੇ ਅਸੀਂ ਸਿੱਖ ਦਸਤਾਰ ਦੀ ਆਜ਼ਾਦੀ, ਧਰਮ ਰਜਿਸਟਰ ਕਰਵਾਉਣ ਲਈ ਕਾਨੂੰਨੀ ਲੜਾਈਆਂ ਲੜ ਰਹੇ ਹਾਂ। ਉਸ ਦੇਸ਼ ਵਿੱਚ ਸਿੱਖਾਂ ਦਾ ਆਪਸੀ ਖੂਨੀ ਟਕਰਾਅ ਹੋਣਾ ਬਹੁਤ ਮੰਦਭਾਗਾ ਹੈ। ਇਸ ਤਰ੍ਹਾਂ ਦੇ ਟਕਰਾਓ, ਲੜਾਈਆਂ, ਝਗੜੇ ਸਾਡੀਆਂ ਧਰਮ ਸਬੰਧੀ ਕਾਨੂੰਨੀ ਲੜਾਈਆਂ ਨੂੰ ਬਹੁਤ ਕਮਜ਼ੋਰ ਕਰ ਸਕਦੇ ਹੈ।

 

ਇਹ ਟਕਰਾਓ ਟਾਲਿਆ ਜਾ ਸਕਦਾ ਸੀ ਕਿਉਂਕਿ ਇਸ ਸਬੰਧੀ ਭਾਈ ਪੰਥਪ੍ਰੀਤ ਸਿੰਘ ਦੇ ਯੂਰਪ ਵਿੱਚ ਰੱਖੇ ਦੀਵਾਨਾਂ ਸਬੰਧੀ ਪਹਿਲਾਂ ਹੀ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਇਤਰਾਜ਼ ਪੁੱਜੇ ਸਨ। ਇਸ ਸਬੰਧੀ ਉਨ੍ਹਾਂ ਨੂੰ ਬੁਲਾਉਣ ਵਾਲਿਆਂ ਨੂੰ ਪੱਤਰ ਰਾਹੀਂ ਜਾਣੂ ਕਰਵਾਇਆ ਗਿਆ ਸੀ। ਇਸ ਮਸਲੇ ਦਾ ਮਿਲ ਬੈਠ ਕੇ ਹੱਲ ਕੱਢਣ ਲਈ ਕਿਹਾ ਗਿਆ ਸੀ ਪਰ ਕੁਝ ਬਜ਼ਿੱਦ ਲੋਕਾਂ ਨੇ ਇਸ ਦੀ ਪ੍ਰਵਾਹ ਨਾ ਕਰਦੇ ਹੋਏ ਆਪਣੀ ਜਿੱਦ ਨੂੰ ਪੂਰਾ ਕਰਨ ਲਈ ਹਰ ਤਰ੍ਹਾਂ ਦੇ ਹੀਲੇ ਵਰਤੇ।

 

ਸ਼ੋਸ਼ਲ ਮੀਡੀਆ ‘ਤੇ ਆਈਆਂ ਵੀਡੀਓ ਵਿੱਚ ਸਿੱਖਾਂ ਦੀਆਂ ਕਿਰਪਾਨਾਂ ਪੁਲਿਸ ਰਾਹੀਂ ਉਤਰਵਾਈਆਂ ਗਈਆਂ। ਪੁਲਿਸ ਨੂੰ ਜੋੜਿਆਂ ਸਮੇਤ ਗੁਰਦੁਆਰਾ ਸਾਹਿਬ ਦੇ ਅੰਦਰ ਬੁਲਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਈ ਗਈ। ਇਹ ਕਿਸ ਨੇ ਕਰਵਾਈ? ਇਹ ਕੁਝ ਲੋਕਾਂ ਦੇ ਬਜ਼ਿੱਦਪੁਣੇ ਨੇ ਸਾਰੇ ਸੰਸਾਰ ਵਿੱਚ ਸਿੱਖ ਕੌਮ ਨੂੰ ਬਦਨਾਮ ਕਰਵਾਉਣ ਦਾ ਕੋਝਾ ਕਾਰਾ ਕੀਤਾ ਹੈ। ਇਸ ਸਮੁੱਚੇ ਘਟਨਾਕ੍ਰਮ ਸਬੰਧੀ ਉਨ੍ਹਾਂ ਕਿਹਾ ਕਿ ਦੋਹਾਂ ਧਿਰਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਲਬ ਕੀਤਾ ਜਾਵੇਗਾ ਤੇ ਇਸ ਕੇਸ ਦੀ ਪੂਰੀ ਪੜਤਾਲ ਵੀ ਕਰਵਾਈ ਜਾਵੇਗੀ।

 

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਿੱਖ ਪੰਥ ਨੂੰ ਇਕਜੁਟਤਾ ਵਿੱਚ ਇਕੱਠੇ ਹੋਣ ਤੇ ਮਿਲ ਬੈਠ ਕੇ ਆਪਸੀ ਮਤਭੇਦ ਦੂਰ ਕਰਨ ਲਈ ਕਿਹਾ ਜਾ ਰਿਹਾ ਹੈ। ਦਸਤਾਰ ਤੇ ਸਿੱਖਾਂ ਦੇ ਕਕਾਰਾਂ ਸਬੰਧੀ ਕਾਨੂੰਨੀ ਲੜਾਈ ਲੜੀ ਜਾ ਰਹੀ ਹੈ ਪਰ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਣ ਨਾਲ ਦੂਜੀਆਂ ਕੌਮਾਂ ਨੂੰ ਸਿੱਖਾਂ ਦਾ ਮਜ਼ਾਕ ਉਡਾਉਣ ਦਾ ਮੌਕਾ ਮਿਲਦਾ ਹੈ। ਜਿਵੇਂ ਪਿਛਲੇ ਸਮੇਂ ਵਿੱਚ ਇਟਲੀ ਸਰਕਾਰ ਵੱਲੋਂ ਨਗਰ ਕੀਰਤਨ ਕੱਢਣ ਦੀ ਆਗਿਆ ਨਹੀਂ ਸੀ ਦਿੱਤੀ ਗਈ। ਸਿੱਖਾਂ ਵਾਸਤੇ ਇਹ ਬਹੁਤ ਸ਼ਰਮਨਾਕ ਘਟਨਾਵਾਂ ਹਨ।

First Published: Tuesday, 16 May 2017 2:29 PM

Related Stories

ਸ਼ੌਪਿੰਗ ਮਾਲ ਤੋਂ ਛਾਲ ਮਾਰਨ ਵਾਲੀ ਕੁੜੀ ਦੀ ਮੌਤ ਦਾ ਭੇਤ ਬਰਕਰਾਰ
ਸ਼ੌਪਿੰਗ ਮਾਲ ਤੋਂ ਛਾਲ ਮਾਰਨ ਵਾਲੀ ਕੁੜੀ ਦੀ ਮੌਤ ਦਾ ਭੇਤ ਬਰਕਰਾਰ

ਅੰਮ੍ਰਿਤਸਰ: ਸ਼ਹਿਰ ਦੇ ਮਸ਼ਹੂਰ ਸ਼ਾਪਿੰਗ ਮਾਲ ਅਲਫ਼ਾ ਵਨ ਦੀ ਦੂਜੀ ਮੰਜ਼ਲ ਤੋਂ ਛਾਲ ਮਾਰਨ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਸੁੰਦਰ ਜਲੋਅ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਸੁੰਦਰ ਜਲੋਅ

ਅੰਮ੍ਰਿਤਸਰ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਅੱਜ

ਕੈਪਟਨ ਦੀ ਸਰਕਾਰ ਬਾਰੇ ਇਹ ਕੀ ਬੋਲ ਗਏ 'ਆਪ' ਦੇ ਸੰਜੇ 
ਕੈਪਟਨ ਦੀ ਸਰਕਾਰ ਬਾਰੇ ਇਹ ਕੀ ਬੋਲ ਗਏ 'ਆਪ' ਦੇ ਸੰਜੇ 

ਅੰਮ੍ਰਿਤਸਰ: ਕੈਪਟਨ ਅਮਰਿੰਦਰ ਸਿੰਘ ਜਲਦ ਹੀ ਪੰਜਾਬ ਵਿੱਚ ਬਿਹਾਰ ਦੇ ਮੁੱਖ ਮੰਤਰੀ

ਭਾਰਤ ਨੇ 7 ਪਾਕਿਸਤਾਨੀ ਕੈਦੀ ਵਾਪਸ ਭੇਜੇ
ਭਾਰਤ ਨੇ 7 ਪਾਕਿਸਤਾਨੀ ਕੈਦੀ ਵਾਪਸ ਭੇਜੇ

ਅੰਮ੍ਰਿਤਸਰ: ਭਾਰਤ ਸਰਕਾਰ ਵੱਲੋਂ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਸਜ਼ਾ ਪੂਰੀ

ਮਜੀਠੀਆ ਨੂੰ ਸਿੱਧੂ ਨਾਲ ਪਿਆਰ, ਕਿਹਾ ਭਾਵੇਂ ਪੱਪੀਆਂ ਲਈਏ, ਚਾਹੇ ਗਾਲਾਂ ਕੱਢੀਏ!
ਮਜੀਠੀਆ ਨੂੰ ਸਿੱਧੂ ਨਾਲ ਪਿਆਰ, ਕਿਹਾ ਭਾਵੇਂ ਪੱਪੀਆਂ ਲਈਏ, ਚਾਹੇ ਗਾਲਾਂ ਕੱਢੀਏ!

ਅੰਮ੍ਰਿਤਸਰ: ਬੀਤੇ ਦਿਨੀਂ ਰੈਲੀ ਵਿੱਚ ਭਾਸ਼ਣ ਦੌਰਾਨ ਕੈਬਨਿਟ ਮੰਤਰੀ ਨਵਜੋਤ ਸਿੰਘ

ਮਜੀਠੀਆ ਵੱਲੋਂ ਕੇਜਰੀਵਾਲ ਨੂੰ ਟਿਕਟ ਦੀ ਪੇਸ਼ਕਸ਼
ਮਜੀਠੀਆ ਵੱਲੋਂ ਕੇਜਰੀਵਾਲ ਨੂੰ ਟਿਕਟ ਦੀ ਪੇਸ਼ਕਸ਼

ਅੰਮ੍ਰਿਤਸਰ: ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਆਮ ਆਦਮੀ ਪਾਰਟੀ

ਡੇਰਾ ਸਿਰਸਾ ਮੁਖੀ ਬਾਰੇ ਫੈਸਲੇ ਤੋਂ ਪਹਿਲਾਂ ਸੋਸ਼ਲ ਮੀਡੀਆ 'ਤੇ ਨਜ਼ਰ!
ਡੇਰਾ ਸਿਰਸਾ ਮੁਖੀ ਬਾਰੇ ਫੈਸਲੇ ਤੋਂ ਪਹਿਲਾਂ ਸੋਸ਼ਲ ਮੀਡੀਆ 'ਤੇ ਨਜ਼ਰ!

ਅੰਮ੍ਰਿਤਸਰ: ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਅੱਜ ਅੰਮ੍ਰਿਤਸਰ ਦੇ ਮੀਡੀਆ

 ਗੁਰੂ ਨਗਰੀ 'ਚ ਮਨਚਲਿਆਂ ਨੇ ਕੀਤਾ ਇਨਸਾਨੀਅਤ ਨੂੰ ਸ਼ਰਮਸਾਰ
ਗੁਰੂ ਨਗਰੀ 'ਚ ਮਨਚਲਿਆਂ ਨੇ ਕੀਤਾ ਇਨਸਾਨੀਅਤ ਨੂੰ ਸ਼ਰਮਸਾਰ

ਅੰਮ੍ਰਿਤਸਰ: ਗੁਰੂ ਨਗਰੀ ਦੇ ਅੰਦਰੂਨੀ ਇਲਾਕੇ ਕਟੜਾ ਕਰਮ ਸਿੰਘ ਵਿੱਚ ਤਿੰਨ ਮਨਚਲੇ

ਗੁਰੂ ਨਗਰੀ 'ਚ ਡੇਂਗੂ ਦੀ ਦਸਤਕ
ਗੁਰੂ ਨਗਰੀ 'ਚ ਡੇਂਗੂ ਦੀ ਦਸਤਕ

ਅੰਮ੍ਰਿਤਸਰ: ਸਿਹਤ ਵਿਭਾਗ ਵੱਲੋਂ ਡੇਂਗੂ ਨੂੰ ਰੋਕਣ ਲਈ ਕਈ ਕੋਸ਼ਿਸ਼ਾਂ ਕਰਨ ਦੇ

ਕਿਸਾਨਾਂ ਨੇ ਘੇਰੀ ਸਿੱਧੂ ਦੀ ਕੋਠੀ
ਕਿਸਾਨਾਂ ਨੇ ਘੇਰੀ ਸਿੱਧੂ ਦੀ ਕੋਠੀ

ਅੰਮ੍ਰਿਤਸਰ- ਕਿਸਾਨਾਂ ਦੇ ਕਰਜ਼ ਮੁਆਫੀ ਅਤੇ ਚੋਣਾਂ ਦੌਰਾਨ ਪੰਜਾਬ ਦੇ ਲੋਕਾਂ ਨਾਲ