ਇਟਲੀ ਦੀ ਅਦਾਲਤ ਦੇ ਫੈਸਲੇ ਤੋਂ ਜਥੇਦਾਰ ਖ਼ਫ਼ਾ

By: ਏਬੀਪੀ ਸਾਂਝਾ | | Last Updated: Wednesday, 17 May 2017 3:40 PM
ਇਟਲੀ ਦੀ ਅਦਾਲਤ ਦੇ ਫੈਸਲੇ ਤੋਂ ਜਥੇਦਾਰ ਖ਼ਫ਼ਾ

ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਇਟਲੀ ਦੀ ਸੁਪਰੀਮ ਕੋਰਟ ਵੱਲੋਂ ਸਿੱਖਾਂ ਦੇ ਧਾਰਮਿਕ ਚਿੰਨ ‘ਕਿਰਪਾਨ’ ‘ਤੇ ਲਾਈ ਗਈ ਪਾਬੰਦੀ ‘ਤੇ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਕਿਹਾ ਹੈ ਕਿ ਇਟਲੀ ਦੀ ਸਰਕਾਰ ਸੁਪਰੀਮ ਕੋਰਟ ਦੇ ਫੈਸਲੇ ਉਪਰ ਮੁੜ ਤੋਂ ਵਿਚਾਰ ਕਰਕੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਦੀ ਕਦਰ ਕਰੇ।

 

ਉਨ੍ਹਾਂ ਕਿਹਾ ਕਿ ਸਿੱਖਾਂ ਨੇ ਇਟਲੀ ਦੇ ਰਾਜਨੀਤਕ, ਆਰਥਿਕ ਤੇ ਸਮਾਜਿਕ ਖੇਤਰ ਵਿੱਚ ਅਹਿਮ ਯੋਗਦਾਨ ਪਾਇਆ ਹੈ। ਇਸ ਬਾਰੇ ਇਟਲੀ ਦੇ ਲੋਕ ਤੇ ਉੱਥੋਂ ਦੀਆਂ ਰਾਜਨੀਤਕ ਪਾਰਟੀਆਂ ਭਲੀਭਾਂਤ ਜਾਣੂ ਹਨ। ਇਟਲੀ ਵਿਕਾਸਸ਼ੀਲ ਦੇਸ਼ ਹੈ। ਇੱਥੇ ਹਰ ਧਰਮ ਦੇ ਵਿਅਕਤੀਆਂ ਨੂੰ ਆਪਣੇ ਅਕੀਦੇ ਅਨੁਸਾਰ ਵਿਚਰਨ ਦਾ ਮੌਕਾ ਦਿੱਤਾ ਜਾਂਦਾ ਹੈ। ਇਸ ਲਈ ਸਿੱਖਾਂ ਦੀ ਕਿਰਪਾਨ ਉਪਰ ਲਾਈ ਗਈ ਪਾਬੰਦੀ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ। ਸਰਕਾਰ ਸਿੱਖਾਂ ਦੇ ਅਕੀਦੇ ਤੇ ਇਟਲੀ ਦੇ ਵਿਕਾਸ ਵਿੱਚ ਪਾਏ ਯੋਗਦਾਨ ਨੂੰ ਮੁੱਖ ਰੱਖਦਿਆਂ ਕਿਰਪਾਨ ਉਪਰ ਲਾਈ ਗਈ ਪਾਬੰਦੀ ਨੂੰ ਤੁਰੰਤ ਹਟਾਏ ਤਾਂ ਜੋ ਸਿੱਖ ਆਪਣੀ ਧਾਰਮਿਕ ਆਜ਼ਾਦੀ ਦਾ ਨਿੱਘ ਮਾਣ ਸਕਣ।

 

ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਜਿਸ ਤਰੀਕੇ ਨਾਲ ਸਿੱਖਾਂ ਦੀਆਂ ਦੋ ਧਿਰਾਂ ਨੇ ਜਰਮਨੀ ਵਿੱਚ ਅਰਾਜਕਤਾ ਦਾ ਮਾਹੌਲ ਸਿਰਜਿਆ ਹੈ, ਇਸ ਨਾਲ ਸਿੱਖ ਪੰਥ ਦੇ ਹਰ ਖੇਤਰ ਨੂੰ ਭਾਰੀ ਠੇਸ ਪੁੱਜੀ ਹੈ। ਉਨ੍ਹਾਂ ਦੋਹਾਂ ਧਿਰਾਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਕਿਸੇ ਵਿਵਾਦਤ ਮਸਲੇ ਨੂੰ ਲੈ ਕੇ ਹੁੱਲੜਬਾਜ਼ੀ ਨਾ ਕੀਤੀ ਜਾਵੇ ਤੇ ਮਿਲ ਬੈਠ ਕੇ ਇਨ੍ਹਾਂ ਮਸਲਿਆਂ ਦਾ ਹਾਲ ਕੱਢਿਆ ਜਾਵੇ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਿੱਖ ਕੌਂਸਲ ਯੂ.ਕੇ. ਰਾਹੀਂ ਸਮੁੱਚੇ ਮਸਲੇ ਦੀ ਪੜਤਾਲ ਕਰਵਾਈ ਜਾ ਰਹੀ ਹੈ ਤਾਂ ਕਿ ਕਸੂਰਵਾਰਾਂ ਵਿਰੁੱਧ ਲੋੜੀਂਦੀ ਕਾਰਵਾਈ ਕੀਤੀ ਜਾ ਸਕੇ।

First Published: Wednesday, 17 May 2017 3:40 PM

Related Stories

ਸ਼ੌਪਿੰਗ ਮਾਲ ਤੋਂ ਛਾਲ ਮਾਰਨ ਵਾਲੀ ਕੁੜੀ ਦੀ ਮੌਤ ਦਾ ਭੇਤ ਬਰਕਰਾਰ
ਸ਼ੌਪਿੰਗ ਮਾਲ ਤੋਂ ਛਾਲ ਮਾਰਨ ਵਾਲੀ ਕੁੜੀ ਦੀ ਮੌਤ ਦਾ ਭੇਤ ਬਰਕਰਾਰ

ਅੰਮ੍ਰਿਤਸਰ: ਸ਼ਹਿਰ ਦੇ ਮਸ਼ਹੂਰ ਸ਼ਾਪਿੰਗ ਮਾਲ ਅਲਫ਼ਾ ਵਨ ਦੀ ਦੂਜੀ ਮੰਜ਼ਲ ਤੋਂ ਛਾਲ ਮਾਰਨ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਸੁੰਦਰ ਜਲੋਅ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਸੁੰਦਰ ਜਲੋਅ

ਅੰਮ੍ਰਿਤਸਰ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਅੱਜ

ਕੈਪਟਨ ਦੀ ਸਰਕਾਰ ਬਾਰੇ ਇਹ ਕੀ ਬੋਲ ਗਏ 'ਆਪ' ਦੇ ਸੰਜੇ 
ਕੈਪਟਨ ਦੀ ਸਰਕਾਰ ਬਾਰੇ ਇਹ ਕੀ ਬੋਲ ਗਏ 'ਆਪ' ਦੇ ਸੰਜੇ 

ਅੰਮ੍ਰਿਤਸਰ: ਕੈਪਟਨ ਅਮਰਿੰਦਰ ਸਿੰਘ ਜਲਦ ਹੀ ਪੰਜਾਬ ਵਿੱਚ ਬਿਹਾਰ ਦੇ ਮੁੱਖ ਮੰਤਰੀ

ਭਾਰਤ ਨੇ 7 ਪਾਕਿਸਤਾਨੀ ਕੈਦੀ ਵਾਪਸ ਭੇਜੇ
ਭਾਰਤ ਨੇ 7 ਪਾਕਿਸਤਾਨੀ ਕੈਦੀ ਵਾਪਸ ਭੇਜੇ

ਅੰਮ੍ਰਿਤਸਰ: ਭਾਰਤ ਸਰਕਾਰ ਵੱਲੋਂ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਸਜ਼ਾ ਪੂਰੀ

ਮਜੀਠੀਆ ਨੂੰ ਸਿੱਧੂ ਨਾਲ ਪਿਆਰ, ਕਿਹਾ ਭਾਵੇਂ ਪੱਪੀਆਂ ਲਈਏ, ਚਾਹੇ ਗਾਲਾਂ ਕੱਢੀਏ!
ਮਜੀਠੀਆ ਨੂੰ ਸਿੱਧੂ ਨਾਲ ਪਿਆਰ, ਕਿਹਾ ਭਾਵੇਂ ਪੱਪੀਆਂ ਲਈਏ, ਚਾਹੇ ਗਾਲਾਂ ਕੱਢੀਏ!

ਅੰਮ੍ਰਿਤਸਰ: ਬੀਤੇ ਦਿਨੀਂ ਰੈਲੀ ਵਿੱਚ ਭਾਸ਼ਣ ਦੌਰਾਨ ਕੈਬਨਿਟ ਮੰਤਰੀ ਨਵਜੋਤ ਸਿੰਘ

ਮਜੀਠੀਆ ਵੱਲੋਂ ਕੇਜਰੀਵਾਲ ਨੂੰ ਟਿਕਟ ਦੀ ਪੇਸ਼ਕਸ਼
ਮਜੀਠੀਆ ਵੱਲੋਂ ਕੇਜਰੀਵਾਲ ਨੂੰ ਟਿਕਟ ਦੀ ਪੇਸ਼ਕਸ਼

ਅੰਮ੍ਰਿਤਸਰ: ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਆਮ ਆਦਮੀ ਪਾਰਟੀ

ਡੇਰਾ ਸਿਰਸਾ ਮੁਖੀ ਬਾਰੇ ਫੈਸਲੇ ਤੋਂ ਪਹਿਲਾਂ ਸੋਸ਼ਲ ਮੀਡੀਆ 'ਤੇ ਨਜ਼ਰ!
ਡੇਰਾ ਸਿਰਸਾ ਮੁਖੀ ਬਾਰੇ ਫੈਸਲੇ ਤੋਂ ਪਹਿਲਾਂ ਸੋਸ਼ਲ ਮੀਡੀਆ 'ਤੇ ਨਜ਼ਰ!

ਅੰਮ੍ਰਿਤਸਰ: ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਅੱਜ ਅੰਮ੍ਰਿਤਸਰ ਦੇ ਮੀਡੀਆ

 ਗੁਰੂ ਨਗਰੀ 'ਚ ਮਨਚਲਿਆਂ ਨੇ ਕੀਤਾ ਇਨਸਾਨੀਅਤ ਨੂੰ ਸ਼ਰਮਸਾਰ
ਗੁਰੂ ਨਗਰੀ 'ਚ ਮਨਚਲਿਆਂ ਨੇ ਕੀਤਾ ਇਨਸਾਨੀਅਤ ਨੂੰ ਸ਼ਰਮਸਾਰ

ਅੰਮ੍ਰਿਤਸਰ: ਗੁਰੂ ਨਗਰੀ ਦੇ ਅੰਦਰੂਨੀ ਇਲਾਕੇ ਕਟੜਾ ਕਰਮ ਸਿੰਘ ਵਿੱਚ ਤਿੰਨ ਮਨਚਲੇ

ਗੁਰੂ ਨਗਰੀ 'ਚ ਡੇਂਗੂ ਦੀ ਦਸਤਕ
ਗੁਰੂ ਨਗਰੀ 'ਚ ਡੇਂਗੂ ਦੀ ਦਸਤਕ

ਅੰਮ੍ਰਿਤਸਰ: ਸਿਹਤ ਵਿਭਾਗ ਵੱਲੋਂ ਡੇਂਗੂ ਨੂੰ ਰੋਕਣ ਲਈ ਕਈ ਕੋਸ਼ਿਸ਼ਾਂ ਕਰਨ ਦੇ

ਕਿਸਾਨਾਂ ਨੇ ਘੇਰੀ ਸਿੱਧੂ ਦੀ ਕੋਠੀ
ਕਿਸਾਨਾਂ ਨੇ ਘੇਰੀ ਸਿੱਧੂ ਦੀ ਕੋਠੀ

ਅੰਮ੍ਰਿਤਸਰ- ਕਿਸਾਨਾਂ ਦੇ ਕਰਜ਼ ਮੁਆਫੀ ਅਤੇ ਚੋਣਾਂ ਦੌਰਾਨ ਪੰਜਾਬ ਦੇ ਲੋਕਾਂ ਨਾਲ