ਆਖਰ ਸੁਲਝ ਹੀ ਗਈ ਗੁੱਤਾਂ ਕੱਟਣ ਵਾਲੀ ਦਹਿਸ਼ਤ ਦੀ ਕਹਾਣੀ

By: ਏਬੀਪੀ ਸਾਂਝਾ | | Last Updated: Thursday, 10 August 2017 6:16 PM
ਆਖਰ ਸੁਲਝ ਹੀ ਗਈ ਗੁੱਤਾਂ ਕੱਟਣ ਵਾਲੀ ਦਹਿਸ਼ਤ ਦੀ ਕਹਾਣੀ

ਅੰਮ੍ਰਿਤਸਰ: ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਬਾਅਦ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਗੁੱਟਾਂ ਕੱਟੇ ਜਾਣ ਦੀਆਂ ਘਟਨਾਵਾਂ ਸਾਹਮਣੇ ਆਉਣ ਤੋਂ ਬਾਅਦ ਤਰਕਸ਼ੀਲਾਂ ਨੇ ਇਨ੍ਹਾਂ ਘਟਨਾਵਾਂ ਨੂੰ ਅਰਧ ਮਾਨਸਿਕ ਚੇਤਨ ਵਿਅਕਤੀਆਂ ਦੀਆਂ ਦੱਬੀਆਂ ਇੱਛਾਵਾਂ ਦੀ ਪੂਰਤੀ ਦੱਸਿਆ ਹੈ। ਤਰਕਸ਼ੀਲ ਸੁਸਾਇਟੀ ਪੰਜਾਬ ਨੇ ਆਮ ਲੋਕਾਂ ਨੂੰ ਇਨ੍ਹਾਂ ਪ੍ਰਤੀ ਵਿਗਿਆਨਕ ਦ੍ਰਿਸ਼ਟੀਕੋਣ ਅਪਨਾਉਣ, ਪਾਖੰਡੀਆਂ ਤੇ ਸ਼ਰਾਰਤੀ ਅਨਸਰਾਂ ਦੇ ਝਾਂਸੇ ਵਿੱਚ ਨਾ ਆਉਣ ਦੀ ਅਪੀਲ ਕੀਤੀ ਹੈ।

 

ਤਰਕਸ਼ੀਲ ਸੁਸਾਇਟੀ ਦੇ ਮੁਖੀ ਸੁਮੀਤ ਸਿੰਘ ਨੇ ਅਜਿਹੀਆਂ ਘਟਨਾਵਾਂ ਦੀ ਵਿਗਿਆਨਕ ਵਿਆਖਿਆ ਕਰਦਿਆਂ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਹੋ ਰਹੀਆਂ ਗੁੱਤਾਂ ਕੱਟਣ ਦੀਆਂ ਘਟਨਾਵਾਂ ਪਿੱਛੇ ਕੋਈ ਕਥਿਤ ਭੂਤ-ਪ੍ਰੇਤ, ਓਪਰੀ ਸ਼ੈਅ ਜਾਂ ਕਾਲਾ ਇਲਮ ਨਹੀਂ ਸਗੋਂ ਇਹ ਘਟਨਾਵਾਂ ਗਰੀਬ ਤੇ ਮੱਧ ਵਰਗੀ ਪਰਿਵਾਰਾਂ ਦੇ ਉਨ੍ਹਾਂ ਅਰਧ ਮਾਨਸਿਕ ਚੇਤਨ ਔਰਤਾਂ, ਵਿਅਕਤੀਆਂ ਵੱਲੋਂ ਇਕੱਲੇ ਜਾਂ ਸਾਂਝੇ ਤੌਰ ‘ਤੇ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਦੇ ਅਚੇਤ ਮਨ ਅੰਦਰ ਵਾਲ ਕਟਵਾਉਣ ਦੀ ਇੱਛਾ ਛੁਪੀ ਹੁੰਦੀ ਹੈ। ਉਹ ਪਰਿਵਾਰ ਤੇ ਸਮਾਜ ਤੋਂ ਡਰਦੇ ਮਾਰੇ ਅਜਿਹਾ ਕਰਨ ਦੀ ਹਿੰਮਤ ਨਹੀਂ ਜੁਟਾ ਪਾਉਂਦੇ।

 

ਤਰਕਸ਼ੀਲ ਆਗੂਆਂ ਨੇ ਦੱਸਿਆ ਕਿ ਪਾਖੰਡਵਾਦ ਰਾਹੀਂ ਆਪਣੀ ਲੁੱਟ ਦੀ ਦੁਕਾਨਦਾਰੀ ਚਲਾਉਣ ਵਾਲੇ ਕੁਝ ਗੈਰ ਸਮਾਜੀ ਅਨਸਰ ਗੁੱਤਾਂ ਕੱਟਣ ਦੀਆਂ ਘਟਨਾਵਾਂ ਨੂੰ ਕਥਿਤ ਭੂਤ ਪ੍ਰੇਤਾਂ ਜਾਂ ਕਾਲੇ ਇਲਮ ਨਾਲ ਜੋੜ ਕੇ ਸਮਾਜ ਵਿਚ ਅੰਧ ਵਿਸ਼ਵਾਸ, ਅਫਵਾਹਾਂ ਤੇ ਸਨਸਨੀ ਫੈਲਾ ਰਹੇ ਹਨ। ਇਸ ਦੀ ਪ੍ਰਸ਼ਾਸਨਿਕ ਤੇ ਮਨੋਵਿਗਿਆਨਕ ਪੱਧਰ ‘ਤੇ ਜਾਂਚ ਪੜਤਾਲ ਕਰਦੇ ਸੱਚਾਈ ਸਾਹਮਣੇ ਲਿਆਉਣ ਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਹੈ।

 

ਤਰਕਸ਼ੀਲ ਸੁਸਾਇਟੀ ਵਲੋਂ ਪਿਛਲੇ 33 ਸਾਲਾਂ ਵਿੱਚ ਘਰਾਂ ਵਿੱਚ ਆਪਣੇ ਆਮ ਅੱਗਾਂ ਲੱਗਣ, ਵਾਲ ਕੱਟੇ ਜਾਣ, ਕੱਪੜੇ ਕੱਟਣ, ਖੂਨ ਦੇ ਛਿੱਟੇ ਪੈਣ ਤੇ ਰੋੜੇ ਵੱਜਣ ਦੀਆਂ ਹਜ਼ਾਰਾਂ ਘਟਨਾਵਾਂ ਦੀ ਵਿਗਿਆਨਕ ਜਾਂਚ ਪੜਤਾਲ ਕੀਤੀ ਗਈ ਹੈ। ਇਨ੍ਹਾਂ ਦੇ ਵਾਪਰਨ ਪਿਛੇ ਸਿਰਫ ਮਨੁੱਖੀ ਹੱਥ ਸਾਬਤ ਕਰਕੇ ਪਾਖੰਡੀਆਂ ਵੱਲੋਂ ਫੈਲਾਏ ਗਏ ਕਥਿਤ ਭੂਤਾਂ ਪ੍ਰੇਤਾਂ ਤੇ ਕਾਲੇ ਇਲਮ ਦੇ ਅੰਧ ਵਿਸ਼ਵਾਸ ਦਾ ਪਰਦਾਫਾਸ਼ ਕੀਤਾ ਹੈ।

 

ਉਨ੍ਹਾਂ ਪੰਜਾਬ ਦੇ ਸਮੂਹ ਵਰਗਾਂ ਦੇ ਲੋਕਾਂ ਅਤੇ ਸਮੁੱਚੇ ਮੀਡੀਏ ਨੂੰ ਅਪੀਲ ਕੀਤੀ ਕਿ ਉਹ ਅੰਧ ਵਿਸ਼ਵਾਸ਼ਾਂ, ਅਫਵਾਹਾਂ ਤੇ ਪਾਖੰਡੀਆਂ ਦੇ ਝਾਂਸੇ ਵਿਚ ਨਾ ਫਸਣ ਤੇ ਅਜਿਹੀਆਂ ਘਟਨਾਵਾਂ ਦੀ ਤਰਕਸ਼ੀਲ ਦ੍ਰਿਸ਼ਟੀਕੋਣ ਤੋਂ ਜਾਂਚ ਪੜਤਾਲ ਕਰਕੇ ਤਰਕਸ਼ੀਲ ਸੁਸਾਇਟੀ ਦੇ ਅੰਧ ਵਿਸ਼ਵਾਸ ਮੁਕਤ ਇਕ ਲੁੱਟ ਰਹਿਤ ਸਹਿਤਮੰਦ ਸਮਾਜ ਦੀ ਸਥਾਪਤੀ ਲਈ ਆਪਣਾ ਯੋਗਦਾਨ ਪਾਉਣ।

First Published: Thursday, 10 August 2017 6:16 PM

Related Stories

ਮਜੀਠੀਆ ਵੱਲੋਂ ਕੇਜਰੀਵਾਲ ਨੂੰ ਟਿਕਟ ਦੀ ਪੇਸ਼ਕਸ਼
ਮਜੀਠੀਆ ਵੱਲੋਂ ਕੇਜਰੀਵਾਲ ਨੂੰ ਟਿਕਟ ਦੀ ਪੇਸ਼ਕਸ਼

ਅੰਮ੍ਰਿਤਸਰ: ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਆਮ ਆਦਮੀ ਪਾਰਟੀ

ਡੇਰਾ ਸਿਰਸਾ ਮੁਖੀ ਬਾਰੇ ਫੈਸਲੇ ਤੋਂ ਪਹਿਲਾਂ ਸੋਸ਼ਲ ਮੀਡੀਆ 'ਤੇ ਨਜ਼ਰ!
ਡੇਰਾ ਸਿਰਸਾ ਮੁਖੀ ਬਾਰੇ ਫੈਸਲੇ ਤੋਂ ਪਹਿਲਾਂ ਸੋਸ਼ਲ ਮੀਡੀਆ 'ਤੇ ਨਜ਼ਰ!

ਅੰਮ੍ਰਿਤਸਰ: ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਅੱਜ ਅੰਮ੍ਰਿਤਸਰ ਦੇ ਮੀਡੀਆ

 ਗੁਰੂ ਨਗਰੀ 'ਚ ਮਨਚਲਿਆਂ ਨੇ ਕੀਤਾ ਇਨਸਾਨੀਅਤ ਨੂੰ ਸ਼ਰਮਸਾਰ
ਗੁਰੂ ਨਗਰੀ 'ਚ ਮਨਚਲਿਆਂ ਨੇ ਕੀਤਾ ਇਨਸਾਨੀਅਤ ਨੂੰ ਸ਼ਰਮਸਾਰ

ਅੰਮ੍ਰਿਤਸਰ: ਗੁਰੂ ਨਗਰੀ ਦੇ ਅੰਦਰੂਨੀ ਇਲਾਕੇ ਕਟੜਾ ਕਰਮ ਸਿੰਘ ਵਿੱਚ ਤਿੰਨ ਮਨਚਲੇ

ਗੁਰੂ ਨਗਰੀ 'ਚ ਡੇਂਗੂ ਦੀ ਦਸਤਕ
ਗੁਰੂ ਨਗਰੀ 'ਚ ਡੇਂਗੂ ਦੀ ਦਸਤਕ

ਅੰਮ੍ਰਿਤਸਰ: ਸਿਹਤ ਵਿਭਾਗ ਵੱਲੋਂ ਡੇਂਗੂ ਨੂੰ ਰੋਕਣ ਲਈ ਕਈ ਕੋਸ਼ਿਸ਼ਾਂ ਕਰਨ ਦੇ

ਕਿਸਾਨਾਂ ਨੇ ਘੇਰੀ ਸਿੱਧੂ ਦੀ ਕੋਠੀ
ਕਿਸਾਨਾਂ ਨੇ ਘੇਰੀ ਸਿੱਧੂ ਦੀ ਕੋਠੀ

ਅੰਮ੍ਰਿਤਸਰ- ਕਿਸਾਨਾਂ ਦੇ ਕਰਜ਼ ਮੁਆਫੀ ਅਤੇ ਚੋਣਾਂ ਦੌਰਾਨ ਪੰਜਾਬ ਦੇ ਲੋਕਾਂ ਨਾਲ

"ਆਪ" ਨੇ ਨਿਗਮ ਚੋਣਾਂ ਲਈ ਕਮਰ ਕਸੀ

ਅੰਮ੍ਰਿਤਸਰ: ਪੰਜਾਬ ਵਿੱਚ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਦਾ ਭਾਵੇਂ ਐਲਾਨ ਨਹੀਂ

ਨਾਮਧਾਰੀਆਂ ਤੋਂ ਅਕਾਲ ਤਖ਼ਤ ਦੇ ਜਥੇਦਾਰ ਕਿਉਂ ਨਾਰਾਜ਼ ?
ਨਾਮਧਾਰੀਆਂ ਤੋਂ ਅਕਾਲ ਤਖ਼ਤ ਦੇ ਜਥੇਦਾਰ ਕਿਉਂ ਨਾਰਾਜ਼ ?

ਅੰਮ੍ਰਿਤਸਰ: ਨਾਮਧਾਰੀ ਸੰਪਰਦਾ ਬਾਰੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓ ਤੋਂ

ਤਿੰਨ ਖਾਲਿਸਤਾਨ ਹਮਾਇਤੀਆਂ ਨੂੰ ਜੇਲ੍ਹ ਭੇਜਿਆ
ਤਿੰਨ ਖਾਲਿਸਤਾਨ ਹਮਾਇਤੀਆਂ ਨੂੰ ਜੇਲ੍ਹ ਭੇਜਿਆ

ਅੰਮ੍ਰਿਤਸਰ: ਬੀਤੇ ਦਿਨੀਂ ਮੱਧ ਪ੍ਰਦੇਸ਼ ਦੇ ਗਵਾਲੀਅਰ ਜ਼ਿਲ੍ਹੇ ਤੋਂ ਗ੍ਰਿਫ਼ਤਾਰ

2024 'ਚ ਪੂਰਾ ਹੋਊ ਅੰਮ੍ਰਿਤਸਰ-ਦਿੱਲੀ ਬੁਲੇਟ ਟਰੇਨ ਦਾ ਸੁਫਨਾ
2024 'ਚ ਪੂਰਾ ਹੋਊ ਅੰਮ੍ਰਿਤਸਰ-ਦਿੱਲੀ ਬੁਲੇਟ ਟਰੇਨ ਦਾ ਸੁਫਨਾ

ਅੰਮ੍ਰਿਤਸਰ: ਗੁਰੂ ਨਗਰੀ ਦੇ ਨਿਵਾਸੀਆਂ ਤੇ ਇੱਥੇ ਆਉਣ ਵਾਲੇ ਸੈਲਾਨੀਆਂ ਲਈ ਚੰਗੀ

ਸਿੱਧੂ ਨੇ ਸੁਖਬੀਰ ਬਾਦਲ ਨੂੰ ਕਿਹਾ ਗੱਪੀ, ਸ਼ੁਰਲੀਬਾਜ਼ ਤੇ ਬੇਸ਼ਰਮ
ਸਿੱਧੂ ਨੇ ਸੁਖਬੀਰ ਬਾਦਲ ਨੂੰ ਕਿਹਾ ਗੱਪੀ, ਸ਼ੁਰਲੀਬਾਜ਼ ਤੇ ਬੇਸ਼ਰਮ

ਅੰਮ੍ਰਿਤਸਰ: ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ