ਧੀਆਂ ਵਾਲੇ ਇਹ ਖਬਰ ਜ਼ਰੂਰ ਪੜ੍ਹਨ!

By: ਏਬੀਪੀ ਸਾਂਝਾ | | Last Updated: Friday, 21 July 2017 3:14 PM
ਧੀਆਂ ਵਾਲੇ ਇਹ ਖਬਰ ਜ਼ਰੂਰ ਪੜ੍ਹਨ!

ਮੋਗਾ: ਅੱਜ ਜਿੱਥੇ ਭਾਰਤ ਆਪਣੀ ਮਹਿਲਾ ਕ੍ਰਿਕਟ ਟੀਮ ਦੇ ਵਿਸ਼ਵ ਕੱਪ ਦੇ ਅੰਤਮ ਪੜਾਅ ਵਿੱਚ ਪੁੱਜਣ ਦਾ ਜਸ਼ਨ ਮਨਾ ਰਿਹਾ ਹੈ, ਉਥੇ ਅੱਜ 115 ਗੇਂਦਾਂ ‘ਤੇ ਨਾਬਾਦ 171 ਦੌੜਾਂ ਬਣਾਉਣ ਵਾਲੀ ਟੀਮ ਦੀ ਸਟਾਰ ਬੱਲੇਬਾਜ਼ ਹਰਮਨਪ੍ਰੀਤ ਕੌਰ ਦੀ ਮਾਤਾ ਦਾ ਕਹਿਣਾ ਹੈ ਕਿ ਦੇਸ਼ ਨੂੰ ਆਪਣੀਆਂ ਧੀਆਂ ਦੇ ਸਸ਼ਕਤੀਕਰਨ ਲਈ ਵੱਡਾ ਹੰਭਲਾ ਮਾਰਨ ਦੀ ਲੋੜ ਹੈ।

 

ਹਰਮਨਪ੍ਰੀਤ ਦੇ ਇਸ ਪ੍ਰਦਰਸ਼ਨ ‘ਤੇ ਪੂਰੇ ਪਰਿਵਾਰ ਵਿੱਚ ਵੀ ਖ਼ੁਸ਼ੀ ਦਾ ਮਾਹੌਲ ਹੈ। ਉਨ੍ਹਾਂ ਦੇ ਮਾਤਾ ਨੇ ਹਰਮਨ ਦੀ ਇਸ ਪ੍ਰਾਪਤੀ ਦਾ ਸਿਹਰਾ ਉਸ ਦੇ ਪਿਤਾ ਦੇ ਸਿਰ ਬੰਨ੍ਹਦਿਆਂ ਕਿਹਾ ਕਿ ਉਨ੍ਹਾਂ ਹਰ ਸਮੇਂ ਆਪਣੀ ਧੀ ਨੂੰ ਅੱਗੇ ਵਧਦੇ ਰਹਿਣਾ ਹੀ ਸਿਖਾਇਆ ਤੇ ਬਚਪਨ ਖੇਡ ਦੇ ਮੈਦਾਨ ਵਿੱਚ ਆਪ ਲੈ ਕੇ ਜਾਂਦੇ ਸਨ। ਉਨ੍ਹਾਂ ਹੋਰਨਾਂ ਔਰਤਾਂ ਨੂੰ ਆਪਣੀ ਧੀ ਦੀ ਮਿਸਾਲ ਦਿੰਦਿਆਂ ਕਿਹਾ ਕਿ ਜੇਕਰ ਉਹ ਕੁੜੀਆਂ ਨੂੰ ਅੱਗੇ ਵਧਣ ਦੇ ਮੌਕੇ ਦੇਣ ਤਾਂ ਉਹ ਵੀ ਆਪਣੇ ਮਾਪਿਆਂ ਦਾ ਸਿਰ ਮਾਣ ਨਾਲ ਉੱਚਾ ਕਰਦੀਆਂ ਹਨ।

 

ਹਰਮਨਪ੍ਰੀਤ ਦੇ ਮਾਤਾ ਨੇ ਟੀਮ ਨੂੰ ਵਿਸ਼ਵ ਕੱਪ ਦੇ ਫ਼ਾਈਨਲ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ। ਦੱਸਣਾ ਬਣਦਾ ਹੈ ਕਿ ਆਸਟ੍ਰੇਲੀਆ ਵਿਰੁੱਧ ਖੇਡੇ ਗਏ ਇਸ ਮੈਚ ਦੌਰਾਨ 282 ਦੌੜਾਂ ਦਾ ਟੀਚਾ ਦਿੱਤਾ ਜਿਸ ਦਾ ਪਿੱਛਾ ਕਰਦਿਆਂ ਹਰਮਨਪ੍ਰੀਤ ਨੇ 115 ਗੇਂਦਾਂ ਵਿੱਚ 7 ਛੱਕੇ ਤੇ 20 ਚੌਕਿਆਂ ਦੀ ਸਹਾਇਤਾ ਨਾਲ ਨਾਬਾਦ 171 ਦੌੜਾਂ ਬਣਾਈਆਂ। ਹੁਣ ਵਿਸ਼ਵ ਕੱਪ ਮੁਕਾਬਲੇ ਦੇ ਅੰਤਮ ਪੜਾਅ ਵਿੱਚ ਭਾਰਤ ਦਾ ਟਾਕਰਾ ਇੰਗਲੈਂਡ ਨਾਲ ਹੋਵੇਗਾ।

First Published: Friday, 21 July 2017 3:13 PM

Related Stories

ਸਿੰਜਾਈ ਵਿਭਾਗ ਦੀ ਮਿਹਰਬਾਨੀ ਸਦਕਾ ਇੱਕੋ ਹੀ ਠੇਕੇਦਾਰ ਦੀ ਝੋਲੀ ਪਾਏ 1000 ਕਰੋੜ ਦੇ ਵਿਕਾਸ ਕਾਰਜ
ਸਿੰਜਾਈ ਵਿਭਾਗ ਦੀ ਮਿਹਰਬਾਨੀ ਸਦਕਾ ਇੱਕੋ ਹੀ ਠੇਕੇਦਾਰ ਦੀ ਝੋਲੀ ਪਾਏ 1000 ਕਰੋੜ ਦੇ...

ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਨੇ ਪਿਛਲੇ 7-8 ਸਾਲਾਂ ਤੋਂ ਸੂਬੇ ਦੇ ਵੱਖ-ਵੱਖ

ਧਰਤੀ ਹੇਠਲੇ ਪਾਣੀ ਦੀ ਸਮੱਸਿਆ ਨਾਲ ਨਜਿੱਠਣ ਲਈ ਕੈਪਟਨ ਤਿਆਰ
ਧਰਤੀ ਹੇਠਲੇ ਪਾਣੀ ਦੀ ਸਮੱਸਿਆ ਨਾਲ ਨਜਿੱਠਣ ਲਈ ਕੈਪਟਨ ਤਿਆਰ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਦੀ

ਵਿੱਕੀ ਗੌਂਡਰ ਦਾ ਨਵਾਂ ਕਾਰਾ
ਵਿੱਕੀ ਗੌਂਡਰ ਦਾ ਨਵਾਂ ਕਾਰਾ

ਚੰਡੀਗੜ੍ਹ: ਨਾਭਾ ਜੇਲ੍ਹ ਵਿੱਚ ਸੰਨ੍ਹ ਲਗਾ ਕੇ ਭਜਾਏ ਗਏ ਗੈਂਗਸਟਰਾਂ ਨੇ ਪੁਲਿਸ

ਕੁਵੈਤ ਤੋਂ ਸਾਢੇ ਚਾਰ ਸਾਲ ਬਾਅਦ ਘਰ ਪਰਤਿਆ ਪੰਜਾਬੀ
ਕੁਵੈਤ ਤੋਂ ਸਾਢੇ ਚਾਰ ਸਾਲ ਬਾਅਦ ਘਰ ਪਰਤਿਆ ਪੰਜਾਬੀ

ਪਠਾਨਕੋਟ: ਪਿੰਡ ਬੁੰਗਲ ਦਾ ਨੌਜਵਾਨ ਕੁਵੈਤ ਤੋਂ ਬਰੀ ਹੋ ਕੇ ਕਰੀਬ ਸਾਢੇ ਚਾਰ ਸਾਲ

ਨਾਮਧਾਰੀਆਂ ਤੋਂ ਅਕਾਲ ਤਖ਼ਤ ਦੇ ਜਥੇਦਾਰ ਕਿਉਂ ਨਾਰਾਜ਼ ?
ਨਾਮਧਾਰੀਆਂ ਤੋਂ ਅਕਾਲ ਤਖ਼ਤ ਦੇ ਜਥੇਦਾਰ ਕਿਉਂ ਨਾਰਾਜ਼ ?

ਅੰਮ੍ਰਿਤਸਰ: ਨਾਮਧਾਰੀ ਸੰਪਰਦਾ ਬਾਰੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓ ਤੋਂ

ਦਵਿੰਦਰ ਕੰਗ ਨੂੰ ਪੰਜਾਬ ਦੀ ਥਾਂ ਹਰਿਆਣਾ ਵੱਲੋਂ ਖੇਡਣ ਬਾਰੇ ਕਿਉਂ ਸੋਚਣਾ ਪਿਆ ?
ਦਵਿੰਦਰ ਕੰਗ ਨੂੰ ਪੰਜਾਬ ਦੀ ਥਾਂ ਹਰਿਆਣਾ ਵੱਲੋਂ ਖੇਡਣ ਬਾਰੇ ਕਿਉਂ ਸੋਚਣਾ ਪਿਆ ?

ਚੰਡੀਗੜ੍ਹ: ਲੰਡਨ ‘ਚ ਪਿਛਲੇ ਹਫ਼ਤੇ ਹੋਈ ਵਿਸ਼ਵ ਅਥਲੈਟਿਕ ਚੈਂਪੀਅਨਸ਼ਿਪ ‘ਚ

ਫੌਜੀ ਨੇ ਕੀਤੀ ਮੁੱਖ ਮੰਤਰੀ ਨੂੰ ਸ਼ਿਕਾਇਤ, ਏ.ਐਸ.ਆਈ. ਮੁਅੱਤਲ
ਫੌਜੀ ਨੇ ਕੀਤੀ ਮੁੱਖ ਮੰਤਰੀ ਨੂੰ ਸ਼ਿਕਾਇਤ, ਏ.ਐਸ.ਆਈ. ਮੁਅੱਤਲ

ਸੰਗਰੂਰ: ਇੱਥੋਂ ਦੇ ਪਿੰਡ ਦਰੋਗੇ ਵਾਲਾ ਦੇ ਫੌਜੀ ਜਵਾਨ ਨਾਲ ਹੋਏ ਮਾੜੇ ਵਤੀਰੇ ਕਾਰਨ

ਤਿੰਨ ਖਾਲਿਸਤਾਨ ਹਮਾਇਤੀਆਂ ਨੂੰ ਜੇਲ੍ਹ ਭੇਜਿਆ
ਤਿੰਨ ਖਾਲਿਸਤਾਨ ਹਮਾਇਤੀਆਂ ਨੂੰ ਜੇਲ੍ਹ ਭੇਜਿਆ

ਅੰਮ੍ਰਿਤਸਰ: ਬੀਤੇ ਦਿਨੀਂ ਮੱਧ ਪ੍ਰਦੇਸ਼ ਦੇ ਗਵਾਲੀਅਰ ਜ਼ਿਲ੍ਹੇ ਤੋਂ ਗ੍ਰਿਫ਼ਤਾਰ

ਦਵਿੰਦਰ ਕੰਗ ਦੇ ਹੱਕ 'ਚ ਨਿੱਤਰੇ ਖਹਿਰਾ ਤੇ ਚੀਮਾ
ਦਵਿੰਦਰ ਕੰਗ ਦੇ ਹੱਕ 'ਚ ਨਿੱਤਰੇ ਖਹਿਰਾ ਤੇ ਚੀਮਾ

ਚੰਡੀਗੜ੍ਹ: ਵਿਸ਼ਵ ਅਥਲੈਟਿਕ ਚੈਂਪੀਅਨਸ਼ਿਪ ਦੇ ਜੈਵਲਿਨ ਥ੍ਰੋਅ ਈਵੈਂਟ ‘ਚ ਫਾਈਨਲ

ਪਹਾੜੀ ਸੂਬਿਆਂ ਨੂੰ ਮਿਲੇ ਕੇਂਦਰੀ ਗੱਫੇ ਤੋਂ ਪੰਜਾਬ ਔਖਾ
ਪਹਾੜੀ ਸੂਬਿਆਂ ਨੂੰ ਮਿਲੇ ਕੇਂਦਰੀ ਗੱਫੇ ਤੋਂ ਪੰਜਾਬ ਔਖਾ

ਚੰਡੀਗੜ੍ਹ: ਕੇਂਦਰ ਸਰਕਾਰ ਵੱਲੋਂ ਪਹਾੜੀ ਸੂਬਿਆਂ ਨੂੰ ਦਿੱਤੀਆਂ ਗਈਆਂ ਵਿਸ਼ੇਸ਼