ਕੇਸ ’ਚੋਂ ਹਰਮਿੰਦਰ ਸਿੰਘ ਮਿੰਟੂ ਬਰੀ

By: abp sanjha | | Last Updated: Thursday, 14 September 2017 9:31 AM
ਕੇਸ ’ਚੋਂ ਹਰਮਿੰਦਰ ਸਿੰਘ ਮਿੰਟੂ ਬਰੀ

ਚੰਡੀਗੜ੍ਹ: ਖਾੜਕੂ ਹਰਮਿੰਦਰ ਸਿੰਘ ਮਿੰਟੂ ਸੱਤ ਸਾਲ ਪੁਰਾਣੇ ਧਮਾਕਾਖੇਜ਼ ਸਮੱਗਰੀ ਕੇਸ ‘ਚੋਂ ਬਰੀ ਹੋ ਗਿਆ ਹੈ। ਇਹ ਕੇਸ 2010 ’ਚ ਥਾਣਾ ਸਦਰ ਨਾਭਾ ‘ਚ ਦਰਜ ਹੋਇਆ ਸੀ। ਮਿੰਟੂ ਦੀ ਗਿ੍ਫ਼ਤਾਰੀ 2014 ’ਚ ਹੋਈ ਸੀ ਜਦੋਂ ਮਲੇਸ਼ੀਆ ‘ਚ ਫੜੇ ਜਾਣ ਬਾਅਦ ਉਸ ਨੂੰ ਭਾਰਤ ਹਵਾਲੇ ਕੀਤਾ ਸੀ। ਦਿੱਲੀ ਹਵਾਈ ਅੱਡੇ ‘ਤੇ ਉਸ ਨੂੰ ਗਿ੍ਫ਼ਤਾਰ ਕਰਕੇ ਪਟਿਆਲਾ ਲਿਆਂਦਾ ਗਿਆ ਸੀ|

 

ਨਾਭਾ ਪੁਲੀਸ ਨੇ ਰੋਹਟੀ ਦੇ ਪੁਲਾਂ ਕੋਲ ਲਾਏ ਨਾਕੇ ਦੌਰਾਨ ਇੱਕ ਕਾਰ ’ਚੋਂ ਪਿਸਤੌਲ, .315 ਬੋਰ ਬੰਦੂਕ, ਕਾਰਤੂਸ, 40 ਸਟਿੱਕਾਂ ਡਾਇਟੋਮੀਟਰ, ਡੈਕੋਨ ਪਾਊਡਰ ਦੀਆਂ 30 ਸਟਿੱਕਾਂ ਆਦਿ ਬਰਾਮਦ ਕਰਨ ਦਾ ਦਾਅਵਾ ਕਰਦਿਆਂ 21 ਫਰਵਰੀ, 2010 ਨੂੰ ਇਹ ਕੇਸ ਦਰਜ ਕੀਤਾ ਸੀ|
ਸਥਾਨਕ ਅਦਾਲਤ ਨੇ 3 ਮਾਰਚ, 2014 ਨੂੰ ਜਸਵੀਰ ਸਿੰਘ ਜੱਸਾ ਅਤੇ ਹਰਜੰਟ ਸਿੰਘ ਨੂੰ ਪੰਜ ਪੰਜ ਸਾਲ ਦੀ ਸਜ਼ਾ ਸੁਣਾਉਂਦਿਆਂ ਬਖਸ਼ੀਸ਼ ਸਿੰਘ ਬਾਬਾ (ਜੋ ਡੇਰਾ ਸਿਰਸਾ ਮੁਖੀ ‘ਤੇ ਕਰਨਾਲ ਨੇੜੇ ਸਟਿੱਪਣੀ ਬੰਬ ਨਾਲ ਹਮਲਾ ਕਰਨ ਬਾਅਦ ਮਸ਼ਹੂਰ ਹੋਇਆ ਸੀ), ਹਕੀਕਤ ਰਾਏ, ਪਰਗਟ ਸਿੰਘ ਭਲਵਾਨ ਅਤੇ ਸੁਰਿੰਦਰ ਸਿੰਘ ਨੂੰ ਬਰੀ ਕਰ ਦਿੱਤਾ ਸੀ। ਹੁਣ ਸਿਰਫ਼ ਮਿੰਟੂ ਖ਼ਿਲਾਫ਼ ਸੁਣਵਾਈ ਚੱਲਦੀ ਸੀ। ਵਧੀਕ ਸੈਸ਼ਨ ਜੱਜ ਰਵਦੀਪ ਸਿੰਘ ਹੁੰਦਲ ਨੇ ਮਿੰਟੂ ਨੂੰ ਬਰੀ ਕਰ ਦਿੱਤਾ।

 

ਮਿੰਟੂ ਦੇ ਪਟਿਆਲਾ ਤੋਂ ਬਾਹਰਲੇ ਕੇਸਾਂ ਦੀ ਪੈਰਵੀ ਕਰ ਰਹੇ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਕਿਹਾ ਕਿ ਜੇਕਰ ਨਵੰਬਰ 2016 ’ਚ ਹਰਮਿੰਦਰ ਮਿੰਟੂ ਨਾਭਾ ਜੇਲ੍ਹ ’ਚੋਂ ਨਾ ਭੱਜਦਾ ਤਾਂ ਉਸ ਨੇ ਹੁਣ ਰਿਹਾਅ ਹੋ ਜਾਣਾ ਸੀ ਕਿਉਂਕਿ ਉਹ ਨਾਭਾ ਗੈਸ ਪਲਾਂਟ ‘ਤੇ ਬੰਬ ਫਿੱਟ ਕਰਨ ਸਮੇਤ ਲੁਧਿਆਣਾ ਆਧਾਰਤ ਇੱਕ ਹੋਰ ਕੇਸ ’ਚੋਂ ਪਹਿਲਾਂ ਹੀ ਬਰੀ ਹੋ ਚੁੱਕਾ ਹੈ ਜਦੋਂ ਕਿ ਚਾਰ ਕੇਸਾਂ ’ਚ ਉਸ ਦੀ ਜ਼ਮਾਨਤ ਮਨਜ਼ੂਰ ਹੋ ਚੁੱਕੀ ਹੈ।

First Published: Thursday, 14 September 2017 9:31 AM

Related Stories

ਗੁਰਦਾਸਪੁਰ ਤੋਂ ਮੋਦੀ ਸਰਕਾਰ 'ਤੇ ਨਿਸ਼ਾਨੇ
ਗੁਰਦਾਸਪੁਰ ਤੋਂ ਮੋਦੀ ਸਰਕਾਰ 'ਤੇ ਨਿਸ਼ਾਨੇ

ਪਠਾਨਕੋਟ: ਗੁਰਦਾਸਪੁਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਕਾਂਗਰਸੀ ਉਮੀਦਵਾਰ

ਪੀਢੀਆਂ ਗੁੰਝਲਾਂ! ਗੈਰੀ ਵਿਰਕ ਦੀ ਮੌਤ ਮਗਰੋਂ ਬੁਝਾਰਤ ਬਣੀ ਪ੍ਰੋਫੈਸਰ ਸੁਖਪ੍ਰੀਤ?
ਪੀਢੀਆਂ ਗੁੰਝਲਾਂ! ਗੈਰੀ ਵਿਰਕ ਦੀ ਮੌਤ ਮਗਰੋਂ ਬੁਝਾਰਤ ਬਣੀ ਪ੍ਰੋਫੈਸਰ ਸੁਖਪ੍ਰੀਤ?

ਅੰਮ੍ਰਿਤਸਰ: ਬੀਤੇ ਦਿਨੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਅਗਵਾ ਹੋਈ ਅਸਿਸਟੈਂਟ

ਕਤਲ ਕੇਸ 'ਚੋਂ ਛੁੱਟ ਕੇ ਆਏ ਨੌਜਵਾਨ ਦਾ ਕਤਲ
ਕਤਲ ਕੇਸ 'ਚੋਂ ਛੁੱਟ ਕੇ ਆਏ ਨੌਜਵਾਨ ਦਾ ਕਤਲ

ਅੰਮ੍ਰਿਤਸਰ: ਜ਼ਿਲ੍ਹਾ ਤਰਨ ਤਾਰਨ ਅਧੀਨ ਆਉਂਦੇ ਪਿੰਡ ਠੱਠਾ ਵਿੱਚ ਪੁਰਾਣੀ ਰੰਜਿਸ਼

ਜਾਗੋ ਕੈਪਟਨ ਜਾਗੋ: ਕਿਸਾਨ ਤੇ ਖੇਤ ਮਜ਼ਦੂਰ ਵੱਲੋਂ ਆਤਮ ਹੱਤਿਆ
ਜਾਗੋ ਕੈਪਟਨ ਜਾਗੋ: ਕਿਸਾਨ ਤੇ ਖੇਤ ਮਜ਼ਦੂਰ ਵੱਲੋਂ ਆਤਮ ਹੱਤਿਆ

ਫ਼ਤਿਹਗੜ੍ਹ ਸਾਹਿਬ: ਸਰਕਾਰ ਦੇ ਲਾਰਿਆਂ ਤੋਂ ਅੱਕੇ ਸੂਬੇ ਦੇ ਕਿਸਾਨ ਜਿੱਥੇ

ਹਨੀਪ੍ਰੀਤ ਹੋਵੇਗੀ ਭਗੌੜਾ ਕਰਾਰ, ਜਾਇਦਾਦ ਕੀਤੀ ਜਾਵੇਗੀ ਕੁਰਕ
ਹਨੀਪ੍ਰੀਤ ਹੋਵੇਗੀ ਭਗੌੜਾ ਕਰਾਰ, ਜਾਇਦਾਦ ਕੀਤੀ ਜਾਵੇਗੀ ਕੁਰਕ

ਚੰਡੀਗੜ੍ਹ: ਹਰਿਆਣਾ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਡੇਰਾ ਸਿਰਸਾ ਮੁਖੀ ਰਾਮ

ਕਰਜ਼ਾ ਮੁਕਤੀ ਮੋਰਚੇ 'ਚ ਮਾਨਸੇ ਦੇ ਕਿਸਾਨ ਆਗੂ ਦੀ ਮੌਤ..
ਕਰਜ਼ਾ ਮੁਕਤੀ ਮੋਰਚੇ 'ਚ ਮਾਨਸੇ ਦੇ ਕਿਸਾਨ ਆਗੂ ਦੀ ਮੌਤ..

ਚੰਡੀਗੜ੍ਹ: ਪਟਿਆਲਾ ਵਿਖੇ ਪੰਜ ਦਿਨਾ ਕਰਜ਼ਾ ਮੁਕਤੀ ਕਿਸਾਨ ਮੋਰਚਾ ਵਿੱਚ ਸ਼ਾਮਲ ਹੋਏ

ਕੈਪਟਨ ਨੇ ਪੱਤਰਕਾਰ ਕਤਲ ਦੀ ਜਾਂਚ ਲਈ ਬਣਾਈ SIT
ਕੈਪਟਨ ਨੇ ਪੱਤਰਕਾਰ ਕਤਲ ਦੀ ਜਾਂਚ ਲਈ ਬਣਾਈ SIT

ਮੋਹਾਲੀ: ਸੀਨੀਅਰ ਪੱਤਰਕਾਰ ਕੇ.ਜੇ. ਸਿੰਘ ਅਤੇ ਉਨ੍ਹਾਂ ਦੇ ਮਾਤਾ ਦੇ ਕਤਲ ਮਾਮਲੇ

ਇਹ ਕੈਸੀ ਸਿੱਖੀ!! ਗੁਰਾਂ ਦੀ ਚਰਨ ਛੋਹ ਪ੍ਰਾਪਤ ਧਰਤੀ 'ਤੇ ਮੁਰਦਿਆਂ ਨਾਲ ਵਿਤਕਰਾ..
ਇਹ ਕੈਸੀ ਸਿੱਖੀ!! ਗੁਰਾਂ ਦੀ ਚਰਨ ਛੋਹ ਪ੍ਰਾਪਤ ਧਰਤੀ 'ਤੇ ਮੁਰਦਿਆਂ ਨਾਲ ਵਿਤਕਰਾ..

ਚੰਡੀਗੜ੍ਹ: ਉਂਜ ਤਾਂ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਆਜ਼ਾਦੀ ਦੇ 70 ਸਾਲਾਂ ਬਾਅਦ ਅੱਜ ਵੀ

ਪੰਜਾਬ 'ਚ ਸੀਨੀਅਰ ਪੱਤਰਕਾਰ ਦਾ ਕਤਲ
ਪੰਜਾਬ 'ਚ ਸੀਨੀਅਰ ਪੱਤਰਕਾਰ ਦਾ ਕਤਲ

ਮੋਹਲੀ: ਸੀਨੀਅਰ ਪੱਤਰਕਾਰ ਕੇ.ਜੇ. ਸਿੰਘ ਅਤੇ ਉਨ੍ਹਾਂ ਦੇ ਮਾਤਾ ਅੱਜ ਘਰ ਵਿੱਚ