ਗਿਆਨੀ ਧੁੰਮਾਂ ਵੱਲੋਂ ਰਾਹੁਲ ਗਾਂਧੀ ਨੂੰ ਸਲਾਹ

By: ਏਬੀਪੀ ਸਾਂਝਾ | | Last Updated: Wednesday, 13 September 2017 6:41 PM
ਗਿਆਨੀ ਧੁੰਮਾਂ ਵੱਲੋਂ ਰਾਹੁਲ ਗਾਂਧੀ ਨੂੰ ਸਲਾਹ

ਅੰਮ੍ਰਿਤਸਰ: ਦਮਦਮੀ ਟਕਸਾਲ ਦੇ ਮੁਖੀ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਚੁਰਾਸੀ ਦੇ ਸਿੱਖ ਨਸਲਕੁਸ਼ੀ ਬਾਰੇ ਨਿੰਦਾ ਕਰਨ ਨੂੰ ਵੱਡਾ ਡਰਾਮਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਦੇ ਬਰਕਲੇ ‘ਚ ਯੂਨੀਵਰਸਿਟੀ ਆਫ਼ ਕੈਲੀਫੋਰਨੀਆਂ ਵਿੱਚ ਸਿੱਖ ਕਤਲੇਆਮ ‘ਚ ਕਾਂਗਰਸ ਪਾਰਟੀ ਦੀ ਭੂਮਿਕਾ ਬਾਰੇ ਚਿੱਟੇ ਦਿਨ ਚਿੱਟਾ ਝੂਠ ਬੋਲ ਕੇ ਗਾਂਧੀ ਪਰਿਵਾਰ ਦਾ ਇਹ ਫ਼ਰਜ਼ੰਦ ਕੌਮਾਂਤਰੀ ਫੋਰਮ ‘ਤੇ ਮਗਰਮੱਛ ਦੇ ਹੰਝੂ ਵਹਾਉਂਦਿਆਂ ਲੋਕਾਂ ਨੂੰ ਗੁੰਮਰਾਹ ਕਰਨ ਦੀ ਅਸਫਲ ਕੋਸ਼ਿਸ਼ ਕਰ ਰਿਹਾ ਹੈ।

 

ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਖੁਦ ਪ੍ਰਾਈਵੇਟ ਟੀਵੀ ਚੈਨਲ ‘ਤੇ ਇੰਟਰਵਿਊ ਦੌਰਾਨ ਇਹ ਕਬੂਲ ਕਰ ਚੁੱਕਿਆ ਹੈ ਕਿ ਉਕਤ ਕਤਲੇਆਮ ‘ਚ ਕਾਂਗਰਸੀ ਆਗੂਆਂ ਦੀ ਸ਼ਮੂਲੀਅਤ ਸੀ। ਉਨ੍ਹਾਂ ਕਿਹਾ ਕਿ ਰਾਹੁਲ ਨੂੰ ਝੂਠ ਬੋਲਣ ਤੋਂ ਤਾਂ ਕੋਈ ਰੋਕ ਨਹੀਂ ਸਕਦਾ ਪਰ ਵਿਸ਼ਵ ਇਹ ਜਾਣ ਚੁੱਕਾ ਹੈ ਕਿ ਉਸ ਦੇ ਪਿਤਾ ਰਾਜੀਵ ਗਾਂਧੀ ਨੇ ਕਤਲੇਆਮ ਮੌਕੇ ”ਇੱਕ ਵੱਡਾ ਦਰਖ਼ਤ ਡਿਗਦਾ ਹੈ ਤਾਂ ਧਰਤੀ ਹਿੱਲਦੀ ਹੈ” ਕਹਿ ਕੇ ਕਤਲੇਆਮ ਨੂੰ ਜਾਇਜ਼ ਠਹਿਰਾਉਂਦਿਆਂ ਕਾਤਲਾਂ ਨੂੰ ਹੋਰ ਉਕਸਾਇਆ।

 

ਉਨ੍ਹਾਂ ਕਿਹਾ ਕਿ ਰਾਹੁਲ ਵੱਲੋਂ ਪੀੜਤਾਂ ਨਾਲ ਖੜ੍ਹਣ ਪ੍ਰਤੀ ਦਿੱਤੇ ਗਏ ਬਿਆਨ ਨਾਲ ਉਨ੍ਹਾਂ ਨੂੰ ਕੋਈ ਤਸੱਲੀ ਨਹੀਂ ਮਿਲੀ ਕਿਉਂਕਿ ਉਹ ਜਾਣਦਾ ਹੈ ਕਿ ਰਾਹੁਲ ਦੀ ਪਾਰਟੀ ਨੇ ਕਤਲੇਆਮ ਨੂੰ ਯੋਜਨਾਬੱਧ ਤਰੀਕੇ ਨਾਲ ਅੰਜਾਮ ਦਿੱਤਾ। ਜਾਂਚ ਦੌਰਾਨ ਤੇ ਜਾਂਚ ਕਮਿਸ਼ਨਾਂ ਵੱਲੋਂ ਸਾਹਮਣੇ ਲਿਆਂਦੇ ਗਏ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦਿਵਾਉਣ ਦੀ ਥਾਂ ਕਾਂਗਰਸ ਤੇ ਗਾਂਧੀ ਪਰਿਵਾਰ ਨੇ ਕਾਤਲਾਂ ਦੀ ਪੁਸ਼ਤ ਪਨਾਹੀ ਕੀਤੀ। ਜਗਦੀਸ਼ ਟਾਈਟਲਰ, ਸੱਜਣ ਕੁਮਾਰ, ਕਮਲ ਨਾਥ ਸਮੇਤ ਤਮਾਮ ਦੋਸ਼ੀਆਂ ਨੂੰ ਵੱਡੇ ਸਰਕਾਰੀ ਤੇ ਪਾਰਟੀ ਅਹੁਦਿਆਂ ਨਾਲ ਨਿਵਾਜਿਆ।

First Published: Wednesday, 13 September 2017 6:41 PM

Related Stories

ਪੀਢੀਆਂ ਗੁੰਝਲਾਂ! ਗੈਰੀ ਵਿਰਕ ਦੀ ਮੌਤ ਮਗਰੋਂ ਬੁਝਾਰਤ ਬਣੀ ਪ੍ਰੋਫੈਸਰ ਸੁਖਪ੍ਰੀਤ?
ਪੀਢੀਆਂ ਗੁੰਝਲਾਂ! ਗੈਰੀ ਵਿਰਕ ਦੀ ਮੌਤ ਮਗਰੋਂ ਬੁਝਾਰਤ ਬਣੀ ਪ੍ਰੋਫੈਸਰ ਸੁਖਪ੍ਰੀਤ?

ਅੰਮ੍ਰਿਤਸਰ: ਬੀਤੇ ਦਿਨੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਅਗਵਾ ਹੋਈ ਅਸਿਸਟੈਂਟ

ਕਤਲ ਕੇਸ 'ਚੋਂ ਛੁੱਟ ਕੇ ਆਏ ਨੌਜਵਾਨ ਦਾ ਕਤਲ
ਕਤਲ ਕੇਸ 'ਚੋਂ ਛੁੱਟ ਕੇ ਆਏ ਨੌਜਵਾਨ ਦਾ ਕਤਲ

ਅੰਮ੍ਰਿਤਸਰ: ਜ਼ਿਲ੍ਹਾ ਤਰਨ ਤਾਰਨ ਅਧੀਨ ਆਉਂਦੇ ਪਿੰਡ ਠੱਠਾ ਵਿੱਚ ਪੁਰਾਣੀ ਰੰਜਿਸ਼

ਅੰਮ੍ਰਿਤਸਰ ਦੇ ਇਸ ਮੰਦਰ 'ਚ ਬੱਚਿਆਂ ਨੂੰ ਲੰਗੂਰ ਬਣਾ ਮੱਥਾ ਟੇਕਦੇ ਲੋਕ
ਅੰਮ੍ਰਿਤਸਰ ਦੇ ਇਸ ਮੰਦਰ 'ਚ ਬੱਚਿਆਂ ਨੂੰ ਲੰਗੂਰ ਬਣਾ ਮੱਥਾ ਟੇਕਦੇ ਲੋਕ

ਅੰਮ੍ਰਿਤਸਰ: ਗੁਰੂ ਨਗਰੀ ‘ਚ ਸਥਿਤ ਦੁਰਗਿਆਣਾ ਮੰਦਰ ਨਾਲ ਲੱਗਦੇ ਇਤਿਹਾਸਕ ਬੜਾ

ਅੰਮ੍ਰਿਤਸਰ ਨੇੜੇ ਦੋ ਘੁਸਪੈਠੀਏ ਢੇਰ
ਅੰਮ੍ਰਿਤਸਰ ਨੇੜੇ ਦੋ ਘੁਸਪੈਠੀਏ ਢੇਰ

ਅੰਮ੍ਰਿਤਸਰ: ਭਾਰਤ-ਪਾਕਿਸਤਾਨ ਦੀ ਸਰਹੱਦ ਤੇ ਅਜਨਾਲਾ ਸੈਕਟਰ ਵਿੱਚ ਪੈਂਦੀ ਸਰਹੱਦੀ

ਦੀਵਾਲੀ ਤੋਂ ਪਹਿਲਾਂ ਪੈਟਰੋਲ ਹੋਏਗਾ ਸਸਤਾ !
ਦੀਵਾਲੀ ਤੋਂ ਪਹਿਲਾਂ ਪੈਟਰੋਲ ਹੋਏਗਾ ਸਸਤਾ !

ਅੰਮ੍ਰਿਤਸਰ: ਦੇਸ਼ ਵਿੱਚ ਲਗਾਤਾਰ ਵਧ ਰਹੀਆਂ ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਤੋਂ

ਆਖਰ ਕਿੱਥੇ ਗਈ ਪ੍ਰੋਫੈਸਰ ਸੁਖਪ੍ਰੀਤ? ਪੁਲਿਸ ਦੇ ਹੱਥ ਖਾਲੀ
ਆਖਰ ਕਿੱਥੇ ਗਈ ਪ੍ਰੋਫੈਸਰ ਸੁਖਪ੍ਰੀਤ? ਪੁਲਿਸ ਦੇ ਹੱਥ ਖਾਲੀ

ਅੰਮ੍ਰਿਤਸਰ: ਪਿਛਲੇ ਕੁਝ ਦਿਨਾਂ ਤੋਂ ਲਾਪਤਾ ਹੋਈ ਗੁਰੂ ਨਾਨਕ ਦੇਵ ਯੂਨੀਵਰਸਿਟੀ

ਗੁਰਦਾਸਪੁਰ ਚੋਣ: ਧਰਮ ਗੁਰੂਆਂ ਦੇ ਅਖਾੜੇ 'ਚ ਭਾਜਪਾ ਲੀਡਰ
ਗੁਰਦਾਸਪੁਰ ਚੋਣ: ਧਰਮ ਗੁਰੂਆਂ ਦੇ ਅਖਾੜੇ 'ਚ ਭਾਜਪਾ ਲੀਡਰ

ਅੰਮ੍ਰਿਤਸਰ: ਗੁਰਦਾਸਪੁਰ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ ਨੇ ਉਮੀਦਵਾਰ ਦਾ ਐਲਾਨ

ਸ਼੍ਰੋਮਣੀ ਕਮੇਟੀ ਦਾ ਮਾਰਸ਼ਲ ਅਰਜਨ ਸਿੰਘ ਨੂੰ ਸਨਮਾਣ
ਸ਼੍ਰੋਮਣੀ ਕਮੇਟੀ ਦਾ ਮਾਰਸ਼ਲ ਅਰਜਨ ਸਿੰਘ ਨੂੰ ਸਨਮਾਣ

ਅੰਮ੍ਰਿਤਸਰ- ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ

ਸ਼੍ਰੋਮਣੀ ਕੇਮਟੀ ਵੱਲੋਂ ਗਿਆਨੀ ਗੁਰਮੁਖ ਸਿੰਘ ਦੇ ਘਰ ਦਾ ਬਿਜਲੀ-ਪਾਣੀ ਬੰਦ
ਸ਼੍ਰੋਮਣੀ ਕੇਮਟੀ ਵੱਲੋਂ ਗਿਆਨੀ ਗੁਰਮੁਖ ਸਿੰਘ ਦੇ ਘਰ ਦਾ ਬਿਜਲੀ-ਪਾਣੀ ਬੰਦ

ਅੰਮ੍ਰਿਤਸਰ: ਡੇਰਾ ਸਿਰਸਾ ਮੁਖੀ ਨੂੰ ਮੁਆਫੀ ਦੇਣ ਦੇ ਫੈਸਲੇ ਦਾ ਵਿਰੋਧ ਕਰਨ ਵਾਲੇ

ਪ੍ਰਦਿਊਮਨ ਦੀ ਹੱਤਿਆ ਮਗਰੋਂ ਪੰਜਾਬ ਦੇ ਸਕੂਲਾਂ 'ਚ ਵੀ ਸਖਤੀ
ਪ੍ਰਦਿਊਮਨ ਦੀ ਹੱਤਿਆ ਮਗਰੋਂ ਪੰਜਾਬ ਦੇ ਸਕੂਲਾਂ 'ਚ ਵੀ ਸਖਤੀ

ਅੰਮ੍ਰਿਤਸਰ: ਗੁੜਗਾਓਂ ਦੇ ਰਿਆਨ ਇੰਟਰਨੈਸ਼ਲ ਸਕੂਲ ਵਿੱਚ ਪੜ੍ਹਨ ਵਾਲੇ 7 ਸਾਲ ਦੇ