ਹੇਮਕੁੰਟ ਸਾਹਿਬ ਵਿਖੇ ਲਾਪਤਾ ਯਾਤਰੀਆਂ ਬਾਰੇ ਨਹੀਂ ਕੋਈ ਖ਼ਬਰ

By: ਏਬੀਪੀ ਸਾਂਝਾ | | Last Updated: Friday, 14 July 2017 1:36 PM
ਹੇਮਕੁੰਟ ਸਾਹਿਬ ਵਿਖੇ ਲਾਪਤਾ ਯਾਤਰੀਆਂ ਬਾਰੇ ਨਹੀਂ ਕੋਈ ਖ਼ਬਰ

ਅੰਮ੍ਰਿਤਸਰ: ਚੌਕ ਮਹਿਤਾ ਤੋਂ ਇਨੋਵਾ ਗੱਡੀ ਵਿੱਚ ਸਵਾਰ ਹੋ ਕੇ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਗਏ 8 ਯਾਤਰੀਆਂ ਬਾਰੇ ਅਜੇ ਤੱਕ ਕੋਈ ਖਬਰ ਨਹੀਂ ਮਿਲੀ। ਇਨ੍ਹਾਂ ਯਾਤਰੀਆਂ ਦੇ ਪਰਿਵਾਰ ਲਗਾਤਾਰ ਸਰਕਾਰ ਤੇ ਪ੍ਰਸ਼ਾਸਨ ਨੂੰ ਉਨ੍ਹਾਂ ਬਾਰੇ ਪਤਾ ਲਾਉਣ ਲਈ ਕਹਿ ਰਹੇ ਹਨ। ਸਰਕਾਰੀ ਅਧਿਕਾਰੀ ਲਗਾਤਾਰ ਉੱਤਰਾਖੰਡ ਦੇ ਅਧਿਕਾਰੀਆਂ ਦੇ ਸੰਪਰਕ ਵਿੱਚ ਹੋਣ ਤੋਂ ਇਲਾਵਾ ਉਨ੍ਹਾਂ ਦੀ ਭਾਲ ਲਈ ਕੋਸ਼ਿਸ਼ਾਂ ਜਾਰੀ ਹੋਣ ਦੀ ਗੱਲ ਕਹਿ ਰਹੇ ਹਨ।

 

ਦੱਸ ਦੇਈਏ ਕਿ 1 ਜੁਲਾਈ ਨੂੰ ਮਹਿਤਾ ਤੋਂ ਇਨੋਵਾ ਗੱਡੀ ਨੰਬਰ PB-06-AB-5472 ਵਿੱਚ ਗੱਡੀ ਦੇ ਡਰਾਈਵਰ ਸਮੇਤ ਕੱਲ 8 ਲੋਕ ਹੇਮਕੁੰਟ ਸਾਹਿਬ ਲਈ ਰਵਾਨਾ ਹੋਏ ਸਨ। ਇਨ੍ਹਾਂ ਯਾਤਰੀਆਂ ਵਿੱਚ ਦੋ ਐਨ.ਆਰ.ਆਈ. ਵੀ ਸ਼ਾਮਲ ਹਨ ਜੋ ਅਮਰੀਕਾ ਦੇ ਨਾਗਰਿਕ ਹਨ। ਅਮਰੀਕੀ ਨਾਗਰਿਕਾਂ ਬਾਰੇ ਜਲਦੀ ਭਾਲ ਕਰਨ ਲਈ ਦਿੱਲੀ ਸਥਿਤ ਅਮਰੀਕਾ ਅੰਬੈਸੀ ਦੇ ਅਧਿਕਾਰੀਆਂ ਨੇ ਵੀ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨਾਲ ਸੰਪਰਕ ਕਰਕੇ ਉਨ੍ਹਾਂ ਦੀ ਭਾਲ ਲਈ ਉਪਰਾਲਾ ਕਰਨ ਲਈ ਕਿਹਾ ਹੈ।

 

ਲਾਪਤਾ ਹੋਣ ਵਾਲੇ ਯਾਤਰੀਆਂ ਵਿੱਚ ਪੰਜਾਬੀ ਮੂਲ ਦੇ ਅਮਰੀਕੀ ਨਾਗਰਿਕ ਹਰਕੇਵਲ ਸਿੰਘ ਤੇ ਪਰਮਜੀਤ ਸਿੰਘ ਤੋਂ ਇਲਾਵਾ ਕਿਰਪਾਲ ਸਿੰਘ, ਜਸਬੀਰ ਸਿੰਘ, ਵਰਿੰਦਰ ਸਿੰਘ, ਕੁਲਬੀਰ ਸਿੰਘ ਤੇ ਡਰਾਈਵਰ ਮੰਗਾ ਸਿੰਘ ਸ਼ਾਮਲ ਹਨ। ਇਨ੍ਹਾਂ 6 ਜੁਲਾਈ ਨੂੰ ਗੋਬਿੰਦ ਘਾਟ ਪਹੁੰਚਣ ਤੋਂ ਬਾਅਦ ਆਪਣੇ ਆਪਣੇ ਪਰਿਵਾਰਾਂ ਨਾਲ ਫੋਨ ‘ਤੇ ਸੰਪਰਕ ਕੀਤਾ ਸੀ। ਉਸ ਤੋਂ ਬਾਅਦ ਲਗਾਤਾਰ ਇਨ੍ਹਾਂ ਸਾਰਿਆਂ ਦੇ ਫੋਨ ਬੰਦ ਆ ਰਹੇ ਹਨ।

 

ਲਾਪਤਾ ਹੋਏ ਯਾਤਰੀਆਂ ਬਾਰੇ ਕਿਸੇ ਵੀ ਤਰ੍ਹਾਂ ਦੀ ਸੂਚਨਾ ਦੇਣ ਲਈ ਉੱਤਰਾਖੰਡ ਪੁਲਿਸ ਵੱਲੋਂ ਟੈਲੀਫੋਨ ਨੰਬਰ ਜਾਰੀ ਕੀਤੇ ਗਿਆ ਹੈ। ਇਨ੍ਹਾਂ ਯਾਤਰੀਆਂ ਜਾਂ ਫਿਰ ਇਨੋਵਾ ਗੱਡੀ ਬਾਰੇ ਕੋਈ ਵੀ ਸੂਚਨਾ ਮਿਲਣ ‘ਤੇ ਲੋਕ ਇਸ ਨੰਬਰ 01372252134 ‘ਤੇ ਇਤਲਾਹ ਦੇ ਸਕਦੇ ਹਨ। ਇਸ ਤੋਂ ਇਲਾਵਾ ਉੱਥੋਂ ਦੀ ਪੁਲਿਸ ਵੱਲੋਂ ਸਾਰੇ ਹੋਟਲਾਂ ਤੇ ਪ੍ਰਮੁੱਖ ਥਾਵਾਂ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਚੈੱਕ ਕੀਤੀ ਜਾ ਰਹੀ ਹੈ। ਅਜੇ ਤੱਕ ਪੁਲਿਸ ਨੂੰ ਉਨ੍ਹਾਂ ਬਾਰੇ ਕੋਈ ਵੀ ਜਾਣਕਾਰੀ ਨਹੀਂ ਮਿਲ ਸਕੀ।

First Published: Friday, 14 July 2017 1:36 PM

Related Stories

ਹੁਣ ਭੀਖ ਮੰਗਣ ਵਾਲੇ ਬੱਚਿਆਂ 'ਤੇ ਹੋਵੇਗੀ ਸਖਤੀ
ਹੁਣ ਭੀਖ ਮੰਗਣ ਵਾਲੇ ਬੱਚਿਆਂ 'ਤੇ ਹੋਵੇਗੀ ਸਖਤੀ

ਅੰਮ੍ਰਿਤਸਰ: ਸ਼ਹਿਰ ਵਿੱਚ ਵੱਖ-ਵੱਖ ਥਾਵਾਂ ‘ਤੇ ਭੀਖ ਮੰਗਣ ਵਾਲੇ ਬੱਚਿਆਂ ਨੂੰ ਭੀਖ

ਇਟਲੀ ਦੀ ਕੰਪਨੀ ਵੱਲੋਂ ਬਣਾਈ ਕਿਰਪਾਨ ਸਿੰਘ ਸਹਿਬਾਨ ਵੱਲੋਂ ਰੱਦ
ਇਟਲੀ ਦੀ ਕੰਪਨੀ ਵੱਲੋਂ ਬਣਾਈ ਕਿਰਪਾਨ ਸਿੰਘ ਸਹਿਬਾਨ ਵੱਲੋਂ ਰੱਦ

ਅੰਮ੍ਰਿਤਸਰ: ਇਟਲੀ ਦੀ ਸੁਪਰੀਮ ਕੋਰਟ ਵੱਲੋਂ ਕਿਰਪਾਨ ‘ਤੇ ਪਾਬੰਧੀ ਲਾਉਣ ਮਗਰੋਂ

ਕਿਤੇ ਹੁਣ ਨਾ ਬਣਾ ਬੈਠਿਓ ਪੁਲਿਸ ਦੀ ਵੀਡੀਓ!
ਕਿਤੇ ਹੁਣ ਨਾ ਬਣਾ ਬੈਠਿਓ ਪੁਲਿਸ ਦੀ ਵੀਡੀਓ!

ਅੰਮ੍ਰਿਤਸਰ: ਸੋਸ਼ਲ ਮੀਡੀਆ ‘ਤੇ ਲਗਾਤਾਰ ਪੁਲਿਸ ਮੁਲਾਜ਼ਮਾਂ ਦੀਆਂ ਵਾਇਰਲ ਹੋ

ਯੂ.ਕੇ. ਦੇ ਪਹਿਲੇ ਸਿੱਖ ਐਮ.ਪੀ. ਪਹੁੰਚੇ ਗੁਰੂ ਨਗਰੀ
ਯੂ.ਕੇ. ਦੇ ਪਹਿਲੇ ਸਿੱਖ ਐਮ.ਪੀ. ਪਹੁੰਚੇ ਗੁਰੂ ਨਗਰੀ

ਅੰਮ੍ਰਿਤਸਰ: ਯੂ.ਕੇ. ਵਿੱਚ ਪਹਿਲੇ ਸਿੱਖ ਮੈਂਬਰ ਪਾਰਲੀਮੈਂਟ ਬਣੇ ਤਨਮਨਜੀਤ ਸਿੰਘ

ਜ਼ਮੀਨੀ ਝਗੜੇ ਕਰਕੇ ਦਿਨ-ਦਿਹਾੜੇ ਚੱਲੀਆਂ ਗੋਲੀਆਂ
ਜ਼ਮੀਨੀ ਝਗੜੇ ਕਰਕੇ ਦਿਨ-ਦਿਹਾੜੇ ਚੱਲੀਆਂ ਗੋਲੀਆਂ

ਅੰਮ੍ਰਿਤਸਰ: ਗੁਰੂ ਨਗਰੀ ਵਿੱਚ ਲੁੱਟਾਂ-ਖੋਹਾਂ ਤੇ ਗੋਲੀ ਚੱਲਣ ਦੀਆਂ ਘਟਨਾਵਾਂ ਆਮ

ਮਨਪ੍ਰੀਤ ਬਾਦਲ 'ਤੇ ਵਰ੍ਹੇ ਸੁਖਬੀਰ ਬਾਦਲ, ਕੇਸ ਦਰਜ ਕਰਨ ਦੀ ਮੰਗ
ਮਨਪ੍ਰੀਤ ਬਾਦਲ 'ਤੇ ਵਰ੍ਹੇ ਸੁਖਬੀਰ ਬਾਦਲ, ਕੇਸ ਦਰਜ ਕਰਨ ਦੀ ਮੰਗ

ਅੰਮ੍ਰਿਤਸਰ: ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸੂਬੇ ਦੇ

ਕਰਜ਼ੇ ਦੀ ਬਲੀ ਚੜ੍ਹਿਆ ਇੱਕ ਹੋਰ ਅੰਨਦਾਤਾ
ਕਰਜ਼ੇ ਦੀ ਬਲੀ ਚੜ੍ਹਿਆ ਇੱਕ ਹੋਰ ਅੰਨਦਾਤਾ

ਅੰਮ੍ਰਿਤਸਰ: ਅਜਨਾਲਾ ਦੇ ਪਿੰਡ ਤੇੜਾ ਕਲਾਂ ਦੇ ਵਸਨੀਕ ਕਿਸਾਨ ਮੇਜਰ ਸਿੰਘ ਵੱਲੋਂ

ਬੱਸ ਡਰਾਈਵਰ ਦੀ ਹੋਈ ਮੌਤ, ਕਾਰ ਚਾਲਕਾਂ ਮਾਰੀ ਸੀ ਗੋਲੀ
ਬੱਸ ਡਰਾਈਵਰ ਦੀ ਹੋਈ ਮੌਤ, ਕਾਰ ਚਾਲਕਾਂ ਮਾਰੀ ਸੀ ਗੋਲੀ

ਅੰਮ੍ਰਿਤਸਰ: ਬੀਤੇ ਦਿਨੀਂ ਅੰਮ੍ਰਿਤਸਰ-ਫਤਹਿਗੜ੍ਹ ਚੂੜੀਆਂ ਰੋਡ ‘ਤੇ ਨੰਗਲੀ

ਗੁਰੂ ਨਗਰੀ 'ਚ ਲੁਟੇਰਿਆਂ ਦਾ ਦਹਿਸ਼ਤ, ਦਿਨ-ਦਿਹਾੜੇ ਇੱਕ ਹੋਰ ਲੁੱਟ
ਗੁਰੂ ਨਗਰੀ 'ਚ ਲੁਟੇਰਿਆਂ ਦਾ ਦਹਿਸ਼ਤ, ਦਿਨ-ਦਿਹਾੜੇ ਇੱਕ ਹੋਰ ਲੁੱਟ

ਅੰਮ੍ਰਿਤਸਰ: ਗੁਰੂ ਨਗਰੀ ਅੰਮ੍ਰਿਤਸਰ ਦੀ ਪੁਲਿਸ ਭਾਵੇਂ ਲੁੱਟ-ਖੋਹ ਦੀਆਂ

ਕੈਪਟਨ ਸਰਕਾਰ ਅੰਮ੍ਰਿਤਸਰ ਤੇ ਲੁਧਿਆਣਾ 'ਤੇ ਮਿਹਰਬਾਨ
ਕੈਪਟਨ ਸਰਕਾਰ ਅੰਮ੍ਰਿਤਸਰ ਤੇ ਲੁਧਿਆਣਾ 'ਤੇ ਮਿਹਰਬਾਨ

ਅੰਮ੍ਰਿਤਸਰ: ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ